ਰੇਲ ਮੰਤਰਾਲਾ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਮਈ 2025 ਨੂੰ ਕਰਨਾਟਕ ਦੇ 5 ਸਟੇਸ਼ਨਾਂ ਸਮੇਤ 103 ਅੰਮ੍ਰਿਤ ਸਟੇਸ਼ਨਾਂ (Amrit Stations) ਦਾ ਉਦਘਾਟਨ ਕਰਨਗੇ
103 ਅੰਮ੍ਰਿਤ ਸਟੇਸ਼ਨਾਂ ਵਿੱਚ ਮੁਨੀਰਾਬਾਦ, ਬਾਗਲਕੋਟ, ਗਦਗ, ਗੋਕਕ ਰੋਡ ਅਤੇ ਧਾਰਵਾੜ ਸਟੇਸ਼ਨ ਸ਼ਾਮਲ ਹਨ
Posted On:
20 MAY 2025 4:43PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਮਈ 2025 ਨੂੰ ਰਾਜਸਥਾਨ ਦੇ ਬੀਕਾਨੇਰ ਵਿੱਚ ਆਯੋਜਿਤ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ 103 ਅੰਮ੍ਰਿਤ ਸਟੇਸ਼ਨਾਂ (Amrit Stations) ਦਾ ਉਦਘਾਟਨ (ਵੀਡੀਓ ਕਾਨਫਰੰਸ ਰਾਹੀਂ) ਕਰਨਗੇ। ਕਰਨਾਟਕ ਦੇ 5 ਰੇਲਵੇ ਸਟੇਸ਼ਨ ਉਨ੍ਹਾਂ 103 ਅੰਮ੍ਰਿਤ ਸਟੇਸ਼ਨਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦਾ ਉਦਘਾਟਨ 22 ਮਈ 2025 ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਵੇਗਾ। ਇਹ ਸਟੇਸ਼ਨ ਹਨ- ਮੁਨੀਰਾਬਾਦ, ਬਾਗਲਕੋਟ, ਗਦਗ, ਗੋਕਕ ਰੋਡ ਅਤੇ ਧਾਰਵਾੜ।
ਭਾਰਤ ਦੇ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 86 ਜ਼ਿਲ੍ਹਿਆਂ ਵਿੱਚ ਸਥਿਤ ਇਨ੍ਹਾਂ 103 ਅੰਮ੍ਰਿਤ ਸਟੇਸ਼ਨਾਂ ਨੂੰ 1,100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (ਏਬੀਐੱਸਐੱਸ) ਦੇ ਤਹਿਤ 1,300 ਤੋਂ ਵੱਧ ਸਟੇਸ਼ਨਾਂ ਦਾ ਆਧੁਨਿਕ ਸੁਵਿਧਾਵਾਂ ਨਾਲ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ। ਇਹ ਸਾਰੇ ਸਟੇਸ਼ਨ ਅਤਿਆਧੁਨਿਕ ਸੁਵਿਧਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਤਿਆਰ ਕੀਤੇ ਗਏ ਹਨ। ਇਨ੍ਹਾਂ ਸਟੇਸ਼ਨਾਂ ਵਿੱਚ ਭਾਰਤੀ ਸੱਭਿਆਚਾਰ, ਵਿਰਾਸਤ ਅਤੇ ਯਾਤਰੀ ਸੁਵਿਧਾਵਾਂ ਦਾ ਸਮਾਵੇਸ਼ ਕੀਤਾ ਗਿਆ ਹੈ।
ਭਾਰਤ ਭਰ ਵਿੱਚ ਪੁਨਰ ਵਿਕਸਿਤ ਅੰਮ੍ਰਿਤ ਸਟੇਸ਼ਨਾਂ ਵਿੱਚ ਮੌਡਰਨ ਇਨਫ੍ਰਾਸਟ੍ਰਕਚਰ ਨੂੰ ਸੱਭਿਆਚਾਰਕ ਵਿਰਾਸਤ ਵਾਲੀ ਯਾਤਰੀ-ਕੇਂਦ੍ਰਿਤ ਸੁਵਿਧਾਵਾਂ ਨਾਲ ਏਕੀਕ੍ਰਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦਿਵਯਾਂਗਜਨਾਂ ਲਈ ਸੁਵਿਧਾਵਾਂ ਅਤੇ ਯਾਤਰਾ ਦੇ ਅਨੁਭਵ ਨੂੰ ਵਧਾਉਣ ਲਈ ਟਿਕਾਊ ਕਾਰਜ ਪ੍ਰਣਾਲੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਗਦਗ ਰੇਲਵੇ ਸਟੇਸ਼ਨ: ਗਦਗ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ABSS ਤਹਿਤ 23.24 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋ ਚੁਕਿਆ ਹੈ। ਇਹ ਸਟੇਸ਼ਨ ਹੁਣ ਇੱਕ ਆਧੁਨਿਕ ਭਵਨ ਦੇ ਰੂਪ ਵਿੱਚ ਤਿਆਰ ਹੈ, ਜਿਸ ਵਿੱਚ ਇੱਕ ਵਿਸ਼ਾਲ, ਭਵਯ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਪ੍ਰਵੇਸ਼ ਹਾਲ ਹੈ, ਇੱਕ ਸੁਚਾਰੂ ਸਰਕੂਲੇਟਿੰਗ ਏਰੀਆ ਹੈ ਜਿਸ ਵਿੱਚ ਵੱਖ-ਵੱਖ ਪ੍ਰਵੇਸ਼ ਅਤੇ ਨਿਕਾਸ ਪੁਆਇੰਟ ਅਤੇ ਆਟੋ, ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਲਈ ਸਮਰਪਿਤ ਪਾਰਕਿੰਗ ਹੈ। ਪਲੈਟਫਾਰਮ 1, 2 ਅਤੇ 3 ਨੂੰ ਨਵੇਂ ਸ਼ੈਲਟਰ, ਟੌਇਲਟ ਬਲਾਕਾਂ, ਦਿਵਯਾਂਗਜਨਾਂ ਦੇ ਅਨੁਸਾਰ ਸੁਵਿਧਾਵਾਂ, ਬਿਹਤਰ ਸਾਈਨੇਜ ਅਤੇ 12-ਮੀਟਰ ਚੌੜੇ ਫੁੱਟ ਓਵਰ ਬ੍ਰਿਜ ਨਾਲ ਅਪਗ੍ਰੇਡ ਕੀਤਾ ਗਿਆ ਹੈ। ਲਿਫਟ ਸੁਵਿਧਾ ਅਤੇ ਐਸਕੇਲੇਟਰ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਰੋਜ਼ਾਨਾ 40 ਤੋਂ ਵੱਧ ਰੇਲ ਗੱਡੀਆਂ ਦੇ ਰੁੱਕਣ ਦੇ ਨਾਲ ਇਹ ਅੱਪਗ੍ਰੇਡ ਸਟੇਸ਼ਨ ਇੱਕ ਸਵੱਛ, ਕੁਸ਼ਲ ਅਤੇ ਯਾਤਰੀ-ਅਨੁਕੂਲ ਵਾਤਾਵਰਣ ਪ੍ਰਦਾਨ ਕਰਦਾ ਹੈ।

ਰਣਨੀਤਕ ਰੂਪ ਨਾਲ ਮਹੱਤਵਪੂਰਨ ਗਦਗ ਰੇਲਵੇ ਸਟੇਸ਼ਨ ਉੱਤਰੀ ਕਰਨਾਟਕ ਵਿੱਚ ਇੱਕ ਪ੍ਰਮੁੱਖ ਜੰਕਸ਼ਨ ਹੈ, ਜੋ ਹੁਬਲੀ, ਬੰਗਲੁਰੂ, ਮੁੰਬਈ ਅਤੇ ਹੈਦਰਾਬਾਦ ਜਿਹੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਦਾ ਹੈ।
ਧਾਰਵਾੜ ਰੇਲਵੇ ਸਟੇਸ਼ਨ: ਏਬੀਐੱਸਐੱਸ ਤਹਿਤ ਧਾਰਵਾੜ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ 17.1 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋ ਚੁਕਿਆ ਹੈ। ਸਟੇਸ਼ਨ ਦੇ ਪ੍ਰਮੁੱਖ ਸੁਧਾਰਾਂ ਵਿੱਚ ਇੱਕ ਨਵਾਂ ਦੂਜਾ ਪ੍ਰਵੇਸ਼ ਦੁਆਰ, ਸਾਰੇ ਪਲੈਟਫਾਰਮਾਂ ਨੂੰ ਜੋੜਣ ਵਾਲਾ 12 ਮੀਟਰ ਚੌੜਾ ਫੁੱਟ ਓਵਰ ਬ੍ਰਿਜ ਅਤੇ ਆਸਾਨ ਪਹੁੰਚ ਦੇ ਲਈ ਤਿੰਨ ਲਿਫਟਾਂ ਸ਼ਾਮਲ ਹਨ। ਪਲੈਟਫਾਰਮ 1 'ਤੇ ਦੋ ਐਸਕੇਲੇਟਰ ਲਗਾਏ ਗਏ ਹਨ, ਜਿਨ੍ਹਾਂ ਦੇ ਸਾਹਮਣੇ ਰੋਸ਼ਨੀ ਵਿਵਸਥਾ ਦਿੱਤੀ ਗਈ ਹੈ, ਜੋ ਇਸ ਦੀ ਸੁੰਦਰਤਾ ਵਧਾਉਂਦੀ ਹੈ। ਸਟੇਸ਼ਨ 'ਤੇ ਹੁਣ ਆਧੁਨਿਕ ਸਾਈਨ ਬੋਰਡ, ਯਾਤਰੀ ਸੂਚਨਾ ਪ੍ਰਣਾਲੀ, ਡਿਜੀਟਲ ਘੜੀਆਂ, ਨਵਾਂ ਫਰਨੀਚਰ ਅਤੇ ਦਿਵਯਾਂਗਜਨਾਂ ਦੇ ਅਨੁਸਾਰ ਸੁਵਿਧਾਵਾਂ ਦੇ ਨਾਲ ਅਪਗ੍ਰੇਡ ਟੌਇਲਟ ਹਨ। ਇਸ ਤੋਂ ਇਲਾਵਾ, ਯਾਤਰੀਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਪਾਰਕਿੰਗ ਖੇਤਰ, ਟਿਕਟ ਕਾਊਂਟਰ ਅਤੇ ਪੀਣ ਵਾਲੇ ਪਾਣੀ ਦੀਆਂ ਸੁਵਿਧਾਵਾਂ ਦਾ ਵਿਸਤਾਰ ਕੀਤਾ ਗਿਆ ਹੈ।

ਧਾਰਵਾੜ ਰੇਲਵੇ ਸਟੇਸ਼ਨ ਉੱਤਰੀ ਕਰਨਾਟਕ ਵਿੱਚ ਇੱਕ ਮਹੱਤਵਪੂਰਨ ਟਰਾਂਸਪੋਰਟ ਹੱਬ ਹੈ, ਜੋ ਲੋਂਡਾ-ਹੁਬਲੀ ਲਾਈਨ ‘ਤੇ ਸਥਿਤ ਹੈ। ਇਹ ਧਾਰਵਾੜ ਨੂੰ ਹੁਬਲੀ, ਬੰਗਲੁਰੂ, ਬੇਲਗਾਵੀ, ਪੁਣੇ ਅਤੇ ਗੋਆ ਜਿਹੇ ਪ੍ਰਮੁੱਖ ਸ਼ਹਿਰਾਂ ਨਾਲ ਜੋੜਦਾ ਹੈ।
ਬਾਗਲਕੋਟ ਰੇਲਵੇ ਸਟੇਸ਼ਨ: ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 16.06 ਕਰੋੜ ਰੁਪਏ ਦੀ ਲਾਗਤ ਨਾਲ ਬਾਗਲਕੋਟ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਇਸ ਅਪਗ੍ਰੇਡ ਸਟੇਸ਼ਨ ਵਿੱਚ ਹੁਣ ਇੱਕ ਨਵਾਂ ਸਟੇਸ਼ਨ ਭਵਨ ਹੈ ਜੋ ਆਧੁਨਿਕ ਯਾਤਰਾ ਤਜ਼ਰਬਾ ਪ੍ਰਦਾਨ ਕਰਦਾ ਹੈ। ਇਸ ਵਿੱਚ ਇੱਕ ਸੁਚਾਰੂ ਸਰਕੁਲੇਟਿੰਗ ਏਰੀਆ ਹੈ ਜਿਸ ਵਿੱਚ ਵੱਖ-ਵੱਖ ਪ੍ਰਵੇਸ਼ ਅਤੇ ਨਿਕਾਸ ਪੁਆਇੰਟ ਅਤੇ ਆਟੋ, ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਸਮਰਪਿਤ ਪਾਰਕਿੰਗ ਹੈ। ਅਪਗ੍ਰੇਡ ਯਾਤਰੀ ਸੁਵਿਧਾਵਾਂ ਵਿੱਚ ਪੋਰਚ, ਯੋਜਨਾਬੱਧ ਡਿਜ਼ਾਈਨ ਵਾਲਾ ਪ੍ਰਵੇਸ਼ ਹਾਲ, ਪੁਰਸ਼ਾਂ ਅਤੇ ਮਹਿਲਾਵਾਂ ਦੇ ਲਈ ਵੱਖ-ਵੱਖ ਵੇਟਿੰਗ ਰੂਮ, ਪਲੈਟਫਾਰਮ 1 ਅਤੇ 2 ‘ਤੇ ਲਿਫ਼ਟ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਐਸਕੇਲੇਟਰ ਸ਼ਾਮਲ ਹਨ। ਪਲੈਟਫਾਰਮ ਨੂੰ ਨਵੇਂ ਸ਼ੈਲਟਰ, ਟੌਇਲਟ ਬਲਾਕਾਂ, ਦਿਵਯਾਂਗਜਨਾਂ ਦੇ ਅਨੁਸਾਰ ਜਲ ਬੂਥ, ਬਿਹਤਰ ਸਾਈਨੇਜ, ਕੋਚ ਇੰਡੀਕੇਸ਼ਨ ਬੋਰਡ ਅਤੇ 12 ਮੀਟਰ ਚੌੜੇ ਫੁੱਟ ਓਵਰ ਬ੍ਰਿਜ ਦੇ ਨਾਲ ਅਪਗ੍ਰੇਡ ਕੀਤਾ ਗਿਆ ਹੈ।

ਉੱਤਰੀ ਕਰਨਾਟਕ ਵਿੱਚ ਰਣਨੀਤਕ ਤੌਰ ‘ਤੇ ਸਥਿਤ, ਬਾਗਲਕੋਟ ਰੇਲਵੇ ਸਟੇਸ਼ਨ ਮਹੱਤਨਪੂਰਨ ਗਦਗ-ਹੋਤਗੀ ਰੇਲ ਲਾਈਨ ‘ਤੇ ਸਥਿਤ ਹੈ, ਜੋ ਸ਼ਹਿਰ ਨੂੰ ਹੁਬਲੀ, ਵਿਜੈਪੁਰਾ, ਸੋਲਾਪੁਰ ਅਤੇ ਬੰਗਲੁਰੂ ਨਾਲ ਜੋੜਦਾ ਹੈ।
ਮੁਨੀਰਾਬਾਦ ਰੇਲਵੇ ਸਟੇਸ਼ਨ: ਏਬੀਐੱਸਐੱਸ ਤਹਿਤ ਮਨੀਰਾਬਾਦ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ 18.40 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋ ਚੁਕਿਆ ਹੈ। ਅਪਗ੍ਰੇਡ ਸਟੇਸ਼ਨ ਵਿੱਚ ਹੁਣ ਇੱਕ ਨਵਾਂ ਭਵਨ, ਇੱਕ ਸੁਚਾਰੂ ਸਰਕੁਲੇਟਿੰਗ ਏਰਿਆ, ਵੱਖ-ਵੱਖ ਪ੍ਰਵੇਸ਼ ਅਤੇ ਨਿਕਾਸ ਬਿੰਦੁ ਅਤੇ ਆਟੋ, ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਸਮਰਪਿਤ ਪਾਰਕਿੰਗ ਸਥਾਨ ਹੈ। ਸਟੇਸ਼ਨ ਦੇ ਪ੍ਰਮੁੱਖ ਸੁਧਾਰਾਂ ਵਿੱਚ 3600 ਵਰਗ ਮੀਟਰ ਵਿੱਚ ਫੈਲੇ ਪਲੈਟਫਾਰਮ ਸ਼ੈਲਟਰ, 12 ਮੀਟਰ ਚੌੜਾ ਵਿਸ਼ਾਲ ਫੁੱਟ ਓਵਰ ਬ੍ਰਿਜ, ਆਧੁਨਿਕ ਸਾਈਨੇਜ, ਸਾਹਮਣੇ ਰੋਸ਼ਨੀ ਵਿਵਸਥਾ ਅਤੇ ਨਵੇਂ ਸਟ੍ਰੀਟ ਫਰਨੀਚਰ ਸ਼ਾਮਲ ਹਨ। ਯਾਤਰੀਆਂ ਦੀਆਂ ਸੁਵਿਧਾਵਾਂ ਨੂੰ ਦੋ ਸੰਚਾਲਿਤ ਲਿਫਟਾਂ, ਮੁਰੰਮਤ ਕੀਤੇ ਵੇਟਿੰਗ ਰੂਮ, ਸਵੱਛ ਟੌਇਲਟਾਂ ਅਤੇ ਬਿਹਤਰ ਬੈਠਣ ਦੀ ਵਿਵਸਥਾ ਦੇ ਨਾਲ ਵਧਾਇਆ ਗਿਆ ਹੈ। ਕੋਚ ਗਾਈਡੈਂਸ ਅਤੇ ਲੇਅ-ਆਓਟ ਡਿਸਪਲੇਅ ਬੋਰਡ ਸਮੇਤ ਅਪਗ੍ਰੇਡ ਯਾਤਰੀ ਸੂਚਨਾ ਪ੍ਰਣਾਲੀਆਂ ਪੂਰੀ ਤਰ੍ਹਾਂ ਕਾਰਜਸ਼ੀਲ ਹਨ, ਜਿਸ ਨਾਲ ਯਾਤਰਾ ਆਸਾਨ ਹੋ ਜਾਂਦੀ ਹੈ।

ਕਰਨਾਟਕਾ ਦੇ ਕੋਪੱਲ ਜ਼ਿਲ੍ਹੇ ਵਿੱਚ ਸਥਿਤ ਮੁਨੀਰਾਬਾਦ ਰੇਲਵੇ ਸਟੇਸ਼ਨ ਹੁਬਲੀ-ਗੁੰਟਕਲ ਰੇਲ ਲਾਈਨ ਰਾਹੀਂ ਕਰਨਾਟਕਾ ਨੂੰ ਆਂਧਰਾ ਪ੍ਰਦੇਸ਼ ਨਾਲ ਜੋੜਣ ਵਾਲੀ ਇੱਕ ਮਹੱਤਵਪੂਰਨ ਕੜੀ ਹੈ।
ਮੁਨੀਰਾਬਾਦ ਯੁਨੈਸਕੋ ਵਿਸ਼ਵ ਵਿਰਾਸਤ ਸਥਾਨ ਹੰਪੀ ਤੋਂ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਹੈ, ਜੋ ਸਿਰਫ਼ 10 ਕਿਲੋਮੀਟਰ ਦੂਰ ਹੈ। ਇਹ ਵਿਰੂਪਾਕਸ਼ ਮੰਦਿਰ, ਵਿੱਠਲਾ ਮੰਦਿਰ ਅਤੇ ਸਟੋਨ ਚੈਰੀਅਟ ਜਿਹੇ ਪ੍ਰਸਿੱਧ ਸਮਾਰਕਾਂ ਲਈ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇਹ ਸਟੇਸ਼ਨ ਤੁੰਗਭਦਰਾ ਬੰਨ੍ਹ ਅਤੇ ਪ੍ਰਸਿੱਧ ਸਥਾਨ ਅੰਜਨਾਦਰੀ ਪਹਾੜੀ ਜਿਹੇ ਆਕਰਸ਼ਣਾਂ ਤੱਕ ਵੀ ਪਹੁੰਚ ਪ੍ਰਦਾਨ ਕਰਦਾ ਹੈ।
ਗੋਕਕ ਰੋਡ ਰੇਲਵੇ ਸਟੇਸ਼ਨ: ਅੰਮ੍ਰਿਤ ਭਾਰਤ ਸਟੇਸ਼ਨ (Amrit Bharat Station) ਯੋਜਨਾ ਦੇ ਤਹਿਤ 16.98 ਕਰੋੜ ਰੁਪਏ ਦੀ ਲਾਗਤ ਨਾਲ ਗੋਕਕ ਰੋਡ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਯਾਤਰੀਆਂ ਦੀ ਸੁਵਿਧਾ ਨੂੰ ਵਧਾਉਣ ਲਈ 546 ਵਰਗ ਮੀਟਰ ਵਿੱਚ ਇੱਕ ਨਵਾਂ G+1 ਸਟੇਸ਼ਨ ਭਵਨ ਬਣਾਇਆ ਗਿਆ ਹੈ। 3463 ਵਰਗ ਮੀਟਰ ਦੇ ਸਰਕੁਲੇਟਿਡ ਏਰੀਆ ਨੂੰ ਸਮਰਪਿਤ ਪਾਰਕਿੰਗ ਅਤੇ ਪਹੁੰਚਯੋਗ ਵ੍ਹੀਕਲ ਮੂਵਮੈਂਟ ਖੇਤਰਾਂ ਦੇ ਨਾਲ ਵਿਕਸਿਤ ਕੀਤਾ ਗਿਆ ਹੈ। ਪੁਰਾਣੇ ਢਾਂਚੇ ਦੀ ਥਾਂ 12 ਮੀਟਰ ਚੌੜਾ ਨਵਾਂ ਫੁੱਟ ਓਵਰ ਬ੍ਰਿਜ (FOB) ਬਣਾਇਆ ਗਿਆ ਹੈ, ਜਿਸ ਨਾਲ ਕਰਾਸ-ਪਲੈਟਫਾਰਮ ਪਹੁੰਚ ਵਿੱਚ ਸੁਧਾਰ ਹੋਇਆ ਹੈ। ਵਾਧੂ ਅੱਪਗ੍ਰੇਡਾਂ ਵਿੱਚ ਆਧੁਨਿਕ ਪਲੈਟਫਾਰਮ ਸ਼ੈਲਟਰ, ਰੈਨੋਵੇਟਿਡ ਟੌਇਲਟ, ਲਿਫਟਾਂ, ਇੱਕ ਵਿਸ਼ਾਲ ਵੇਟਿੰਗ ਰੂਮ ਅਤੇ ਅਪਗ੍ਰੇਡ ਸਾਈਨੇਜ, ਰੋਸ਼ਨੀ ਅਤੇ ਡਿਜੀਟਲ ਸੂਚਨਾ ਪ੍ਰਣਾਲੀਆਂ ਸ਼ਾਮਲ ਹਨ। ਇਨ੍ਹਾਂ ਸੁਧਾਰਾਂ ਨਾਲ ਖੇਤਰੀ ਸੰਪਰਕ, ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਮਿਰਾਜ-ਲੋਂਡਾ ਰੇਲਵੇ ਲਾਈਨ ‘ਤੇ ਬੇਲਗਾਵੀ ਜ਼ਿਲ੍ਹੇ ਵਿੱਚ ਰਣਨੀਤਕ ਤੌਰ ‘ਤੇ ਸਥਿਤ ਗੋਕਕ ਰੋਡ ਰੇਲਵੇ ਸਟੇਸ਼ਨ ਉੱਤਰੀ ਕਰਨਾਟਕ ਵਿੱਚ ਯਾਤਰੀ ਅਤੇ ਮਾਲ ਢੁਆਈ ਦੋਵਾਂ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਖੇਤੀਬਾੜੀ ਅਤੇ ਇੰਡਸਟ੍ਰੀਅਲ ਹੱਬਾਂ ਨੂੰ ਬੇਲਗਾਵੀ, ਹੁਬਲੀ, ਪੁਣੇ ਅਤੇ ਬੰਗਲੁਰੂ ਜਿਹੇ ਪ੍ਰਮੁੱਖ ਸ਼ਹਿਰਾਂ ਨਾਲ ਜੋੜਦਾ ਹੈ।
*****
ਐੱਸਜੀਆਰ/ਐੱਸਐੱਚਡਬਲਿਉ/ਏਕੇ
(Release ID: 2130441)
Visitor Counter : 2