ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਤੋਂ 125 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਖਰੀਦੀ ਗਈ, ਲਗਭਗ 80 ਲੱਖ ਮੀਟ੍ਰਿਕ ਟਨ ਦੀ ਪਹਿਲਾਂ ਹੀ ਮੰਡੀਆਂ ਵਿਚੋਂ ਚੁਕਾਈ ਹੋ ਚੁੱਕੀ ਹੈ: ਐੱਫਸੀਆਈ

Posted On: 08 MAY 2025 5:57PM by PIB Chandigarh

ਭਾਰਤੀ ਖੁਰਾਕ ਨਿਗਮ ਨੇ ਦੱਸਿਆ ਹੈ ਕਿ 7 ਮਈ, 2025 ਤੱਕ, ਪੰਜਾਬ ਦੀਆਂ ਮੰਡੀਆਂ ਵਿੱਚ ਕੁੱਲ 126.20 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਕਣਕ ਆ ਚੁੱਕੀ ਹੈ। ਇਸ ਵਿੱਚੋਂ, 10.13 ਐੱਲਐੱਮਟੀ ਪ੍ਰਾਈਵੇਟ ਪਾਰਟੀਆਂ ਵਲੋਂ ਖਰੀਦੀ ਗਈ ਹੈ ਅਤੇ ਬਾਕੀ 115.36 ਐੱਲਐੱਮਟੀ ਸਰਕਾਰ ਵਲੋਂ ਕੇਂਦਰੀ ਪੂਲ ਅਧੀਨ ਖਰੀਦੀ ਗਈ ਹੈ।
ਇਹ ਕਣਕ ਕਿਸਾਨਾਂ ਤੋਂ 2,425/- ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਖਰੀਦੀ ਜਾ ਰਹੀ ਹੈ। ਹੁਣ ਤੱਕ, 115 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਰਾਹੀਂ 8 ਲੱਖ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ, ਜਿਸਦੀ ਕੀਮਤ 27,975 ਕਰੋੜ ਰੁਪਏ ਬਣਦੀ ਹੈ, ਜੋ ਕਿ ਭਾਰਤ ਸਰਕਾਰ ਵੱਲੋਂ ਸਹਿਣ ਕੀਤੀ ਜਾਵੇਗੀ। 115 ਲੱਖ ਮੀਟ੍ਰਿਕ ਟਨ ਦੀ ਖਰੀਦ ਵਿੱਚੋਂ, ਲਗਭਗ 80 ਲੱਖ ਮੀਟ੍ਰਿਕ ਟਨ ਕਣਕ ਦੀ ਪਹਿਲਾਂ ਹੀ ਮੰਡੀਆਂ ਵਿਚੋਂ ਚੁਕਾਈ ਹੋ ਚੁੱਕੀ ਹੈ।
ਪਿਛਲੇ ਸਾਲ ਇਸੇ ਸਮੇਂ ਦੌਰਾਨ, ਮੰਡੀਆਂ ਵਿਚੋਂ 78.5 ਲੱਖ ਮੀਟ੍ਰਿਕ ਟਨ ਕਣਕ ਚੁੱਕੀ ਗਈ ਸੀ। ਇਸ ਤਰ੍ਹਾਂ ਕਣਕ ਦੀ ਚੁਕਾਈ ਪਿਛਲੇ ਸਾਲ ਨਾਲੋਂ ਵੱਧ ਹੈ। ਇਸ ਹਾੜੀ ਮੰਡੀਕਰਨ ਸੀਜ਼ਨ 2025-26 ਵਿੱਚ, ਐੱਫਸੀਆਈ ਨੇ ਹੁਣ ਤੱਕ 275 ਰੈਕਾਂ ਵਿੱਚ 8.13 ਲੱਖ ਮੀਟ੍ਰਿਕ ਟਨ ਕਣਕ ਕੱਢੀ ਹੈ। ਰੋਜ਼ਾਨਾ 12-15 ਹੋਰ ਰੇਕ ਵੀ ਕੱਢੇ ਜਾ ਰਹੇ ਹਨ। ਪਿਛਲੇ 4 ਦਿਨਾਂ ਵਿੱਚ ਪੰਜਾਬ ਵਿੱਚ ਕਣਕ ਦੀ ਰੋਜ਼ਾਨਾ ਆਮਦ ਵੀ ਘੱਟ ਕੇ ਲਗਭਗ 1 ਲੱਖ ਮੀਟ੍ਰਿਕ ਟਨ ਰਹਿ ਗਈ ਹੈ ਜਦਕਿ ਰੋਜ਼ਾਨਾ ਔਸਤ ਚੁਕਾਈ ਲਗਭਗ 4/5 ਲੱਖ ਮੀਟਰਿਕ ਟਨ ਪ੍ਰਤੀ ਦਿਨ ਹੈ। ਇਸ ਤਰ੍ਹਾਂ, ਜ਼ਿਆਦਾਤਰ ਮੰਡੀਆਂ ਕੁਝ ਦਿਨਾਂ ਵਿੱਚ ਸਾਫ਼ ਹੋ ਜਾਣਗੀਆਂ।

 

 

**************

 

ਪੀਆਈਬੀ ਚੰਡੀਗੜ੍ਹ/ਅਹਿਮਦ/ਐੱਫਸੀਆਈ


(Release ID: 2127754) ਵਿਜ਼ੀਟਰ ਕਾਊਂਟਰ : 38
Read this release in: English