ਵਿੱਤ ਮੰਤਰਾਲਾ
ਆਰਬੀਆਈ ਚੰਡੀਗੜ੍ਹ ਨੇ (CRAWFED) ਲਈ ਸਾਈਬਰ ਧੋਖਾਧੜੀ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ
ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਨੇ ਸਾਈਬਰ ਧੋਖਾਧੜੀ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ
ਸਾਈਬਰ ਕ੍ਰਾਈਮ ਸੈੱਲ ਸਾਈਬਰ ਧੋਖਾਧੜੀ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਐਸਪੀ ਸ਼੍ਰੀਮਤੀ ਗੀਤਾਂਜਲੀ ਖੰਡੇਲਵਾਲ
ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਣ ਵਾਲੇ ਸੀਨੀਅਰ ਨਾਗਰਿਕਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ: ਵਿਵੇਕ ਸ਼੍ਰੀਵਾਸਤਵ, ਖੇਤਰੀ ਨਿਰਦੇਸ਼ਕ, ਆਰਬੀਆਈ, ਚੰਡੀਗੜ੍ਹ
Posted On:
28 APR 2025 9:05PM by PIB Chandigarh
ਭਾਰਤੀ ਰਿਜ਼ਰਵ ਬੈਂਕ (ਆਰਬੀਆਈ), ਚੰਡੀਗੜ੍ਹ ਖੇਤਰੀ ਦਫ਼ਤਰ ਨੇ 28 ਅਪ੍ਰੈਲ, 2025 ਨੂੰ ਚੰਡੀਗੜ੍ਹ ਰੈਜ਼ੀਡੈਂਟ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ (CRAWFED) ਲਈ ਸਾਈਬਰ ਧੋਖਾਧੜੀ 'ਤੇ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ। ਇਸ ਸਮਾਗਮ ਵਿੱਚ ਆਰਬੀਆਈ, ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਸ਼੍ਰੀ ਵਿਵੇਕ ਸ਼੍ਰੀਵਾਸਤਵ ਅਤੇ ਚੰਡੀਗੜ੍ਹ ਪੁਲਿਸ ਦੀ ਐਸਪੀ ਸ਼੍ਰੀਮਤੀ ਗੀਤਾਂਜਲੀ ਖੰਡੇਲਵਾਲ ਨੇ ਸ਼ਿਰਕਤ ਕੀਤੀ।

ਆਪਣੇ ਉਦਘਾਟਨੀ ਭਾਸ਼ਣ ਵਿੱਚ, ਸ਼੍ਰੀ ਵਿਵੇਕ ਸ਼੍ਰੀਵਾਸਤਵ ਨੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਣ ਵਾਲੇ ਸੀਨੀਅਰ ਨਾਗਰਿਕਾਂ ਦੀ ਵੱਧ ਰਹੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਵਿੱਤੀ ਸਾਖਰਤਾ ਅਤੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਵਿੱਚ ਆਰਬੀਆਈ ਵੱਲੋਂ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਉਤੇ ਜ਼ੋਰ ਦਿੱਤਾ ਅਤੇ ਸਾਈਬਰ ਧੋਖਾਧੜੀ ਦੇ ਢੰਗ-ਤਰੀਕੇ ਬਾਰੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੀ ਮਹੱਤਤਾ 'ਤੇ ਵੀ ਗੱਲ ਕੀਤੀ।

ਆਪਣੇ ਸੰਬੋਧਨ ਵਿੱਚ, ਐਸਪੀ ਸ਼੍ਰੀਮਤੀ ਗੀਤਾਂਜਲੀ ਖੰਡੇਲਵਾਲ ਨੇ ਸਾਈਬਰ ਧੋਖਾਧੜੀ ਨਾਲ ਨਜਿੱਠਣ ਵਿੱਚ ਸਾਈਬਰ ਕ੍ਰਾਈਮ ਸੈੱਲ ਦੀ ਮਹੱਤਵਪੂਰਨ ਭੂਮਿਕਾ ਉਤੇ ਚਾਨਣਾ ਪਾਇਆ ਅਤੇ ਸਾਈਬਰ ਖਤਰਿਆਂ ਤੋਂ ਬਚਾਅ ਲਈ "ਕਰਨ ਵਾਲੇ" ਅਤੇ "ਨਾ ਕਰਨ ਵਾਲੇ" ਕੰਮਾਂ ਨੂੰ ਸਾਂਝਾ ਕੀਤਾ।

ਪ੍ਰੋਗਰਾਮ ਵਿੱਚ ਮਾਹਿਰਾਂ ਦੀ ਅਗਵਾਈ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਐਚਡੀਐਫਸੀ ਬੈਂਕ ਦੇ ਸ਼੍ਰੀ ਅਮਿਤਾਭ ਸ਼ਰਮਾ, ਸ਼੍ਰੀ ਪੰਕਜ ਕੌਸ਼ਿਕ, ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਤੋਂ ਸ਼੍ਰੀ ਅਭਿਸ਼ੇਕ ਅਤੇ ਆਰਬੀਆਈ ਦੇ ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਨੇ ਸੁਰੱਖਿਅਤ ਔਨਲਾਈਨ ਬੈਂਕਿੰਗ, ਸਾਈਬਰ ਸਵੱਛਤਾ ਅਤੇ ਸੁਰੱਖਿਅਤ ਡਿਜੀਟਲ ਲੈਣ-ਦੇਣ ਲਈ ਉਪਲਬਧ ਸਾਧਨਾਂ ਬਾਰੇ ਕੀਮਤੀ ਜਾਣਕਾਰੀ ਦਿੱਤੀ।


ਜਾਗਰੂਕਤਾ ਪ੍ਰੋਗਰਾਮ ਵਿੱਚ CRAWFED ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਨੂੰ ਭਰਪੂਰ ਪ੍ਰਸ਼ੰਸਾ ਮਿਲੀ। ਇਹ ਪ੍ਰੋਗਰਾਮ ਆਰਬੀਆਈ ਦੇ ਜਮੀਨੀ ਪੱਧਰ 'ਤੇ ਵਿੱਤੀ ਅਤੇ ਡਿਜੀਟਲ ਸਾਖਰਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹੈ ਅਤੇ ਇਸ ਨਾਲ ਇੱਕ ਵਧੇਰੇ ਸੁਰੱਖਿਅਤ ਅਤੇ ਜਾਗਰੂਕ ਡਿਜੀਟਲ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ।
************
ਪੀ.ਆਈ.ਬੀ ਚੰਡੀਗੜ੍ਹ: ਰੂਸ
(Release ID: 2125014)