ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿਖੇ ਦੋ-ਦਿਨਾਂ ਵਰਚੁਅਲਐਕਸ ਸਮਿਟ ਦਾ ਉਦਘਾਟਨ


ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ ਦੇ ਹਿੱਸੇ ਵਜੋਂ ਆਯੋਜਿਤ ਡਬਲਿਊਏਐੱਫਐਕਸ ਮੁਕਾਬਲੇ ਦੇ ਜ਼ੋਨਲ ਜੇਤੂਆਂ ਦਾ ਐਲਾਨ ਪਹਿਲੇ ਦਿਨ ਦੀ ਸਮਾਪਤੀ 'ਤੇ ਕੀਤਾ ਜਾਵੇਗਾ

Posted On: 17 APR 2025 3:53PM by PIB Chandigarh

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅੱਜ 17 ਅਪ੍ਰੈਲ, 2025 ਨੂੰ ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਐਨੀਮੇਸ਼ਨ ਦੇ ਵਿਭਿੰਨ ਪਹਿਲੂਆਂ 'ਤੇ ਦੋ-ਦਿਨਾਂ ਵਰਚੁਅਲਐਕਸ ਸਮਿਟ ਦਾ ਉਦਘਾਟਨ ਕੀਤਾ ਗਿਆ ਹੈ। ਇਹ ਸੰਮੇਲਨ ਐਨੀਮੇਸ਼ਨ ਵਿਭਾਗ, ਚੰਡੀਗੜ੍ਹ ਯੂਨੀਵਰਸਿਟੀ ਦੁਆਰਾ, ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ (ਵੇਵਸ), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ; ਅਤੇ ਏਬੀਏਆਈ (ਐਸੋਸੀਏਸ਼ਨ ਆਫ ਬੰਗਲੌਰ ਐਨੀਮੇਸ਼ਨ ਇੰਡਸਟਰੀ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ ਯੂਨੀਵਰਸਿਟੀ ਸਥਾਨਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰ ਦੀ 'ਕ੍ਰਿਏਟ ਇਨ ਇੰਡੀਆ' ਪਹਿਲਕਦਮੀ ਦਾ ਸਮਰਥਨ ਕਰਨ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਏਬੀਏਆਈ ਦੁਆਰਾ ਆਯੋਜਿਤ ਡਬਲਿਊਏਐੱਫਐਕਸ ਵੇਵਸ ਵੀਐੱਫਐਕਸ ਚੁਣੌਤੀ ਦੇ ਜ਼ੋਨਲ ਮੁਕਾਬਲੇ ਲਈ ਉੱਤਰੀ ਜ਼ੋਨ ਭਾਈਵਾਲ ਵਜੋਂ ਸੇਵਾ ਨਿਭਾ ਰਹੀ ਹੈ।

ਸੰਮੇਲਨ ਦੌਰਾਨ ਵਿਚਾਰੇ ਗਏ ਮੁੱਖ ਮੁੱਦਿਆਂ ਵਿੱਚ ਉਡੀਕੀ ਜਾ ਰਹੀ ਐਨੀਮੇਟਿਡ ਫੀਚਰ ਫਿਲਮ 'ਛਾਵਾ' ਦੇ ਨਿਰਮਾਣ ਪਿੱਛੇ ਦੀ ਸਮਝ, ਇਸ ਦੇ ਨਾਲ ਹੀ ਨੈੱਟਫਲਿਕਸ ਦੀ ਆਉਣ ਵਾਲੀ ਐਨੀਮੇਟਿਡ ਫਿਲਮ 'ਦ ਵੁਲਫ ਕਿੰਗ' ਵੀ ਸ਼ਾਮਲ ਹੈ। ਇਸ ਸਮਾਗਮ ਵਿੱਚ ਕੰਪਿਊਟਰ ਨਾਲ ਤਿਆਰ ਇਮੇਜਰੀ, ਵਿਜ਼ੁਅਲ  ਇਫੈਕਟਸ, ਅਤੇ ਐਕਸਟੈਂਡਿਡ ਰਿਐਲਿਟੀ ਐਪਲੀਕੇਸ਼ਨਾਂ ਵਿੱਚ ਅਤਿ-ਆਧੁਨਿਕ ਵਿਕਾਸ ਵੀ ਸ਼ਾਮਲ ਹਨ, ਜੋ ਵਿਦਿਆਰਥੀਆਂ ਅਤੇ ਸਿਰਜਣਾਤਮਕ ਟੈਕਨੋਲੋਜੀ ਖੇਤਰ ਵਿੱਚ ਪੇਸ਼ੇਵਰਾਂ ਨੂੰ ਬੇਸ਼ਕੀਮਤੀ ਪਹੁੰਚ ਪ੍ਰਦਾਨ ਕਰਦੇ ਹਨ।

ਇਹ ਉਦਘਾਟਨ ਵਿਭਾਗੀ ਲੀਡਰਾਂ ਸ਼੍ਰੀ ਪ੍ਰਦੀਪ ਕੁਮਾਰ, ਵਿਭਾਗ ਮੁਖੀ; ਪ੍ਰੋਫੈਸਰ ਪਾਮਿਲ ਅਰੋੜਾ, ਸਹਾਇਕ ਨਿਦੇਸ਼ਕ; ਅਤੇ ਸ਼੍ਰੀ ਅਜੈਪਾਲ ਸਿੰਘ ਚੰਨਾ ਦੁਆਰਾ ਕੀਤਾ ਗਿਆ, ਅਤੇ ਉਦਯੋਗ ਦੇ ਕਈ ਪ੍ਰਸਿੱਧ ਮਹਿਮਾਨਾਂ ਨੇ ਸ਼ਿਰਕਤ ਕੀਤੀ। ਆਪਣੇ ਉਦਘਾਟਨੀ ਭਾਸ਼ਣ ਵਿੱਚ, ਪ੍ਰੋ. ਡਾ. ਵੀ.ਆਰ. ਰਘੂਵੀਰ, ਪ੍ਰੋ ਵਾਈਸ ਚਾਂਸਲਰ (ਅਕਾਦਮਿਕ ਮਾਮਲੇ) ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਯੂਨੀਵਰਸਿਟੀ ਉਨ੍ਹਾਂ ਨੂੰ ਇੱਕ ਸੈਂਡਬੌਕਸ ਮਾਹੌਲ ਦੇਣ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਵਿਦਿਆਰਥੀ ਪ੍ਰਯੋਗ ਕਰ ਸਕਦੇ ਹਨ, ਨਵਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਅਸਫਲਤਾ ਦੇਖ ਸਕਦੇ ਹਨ, ਤਾਂ ਜੋ ਉਹ ਭਵਿੱਖ ਲਈ ਤਿਆਰ ਹੋ ਸਕਣ। ਸ਼੍ਰੀ ਚੰਦ ਆਰ.ਕੇ., ਕਾਰਜਕਾਰੀ ਨਿਦੇਸ਼ਕ, ਦ ਮਿਲ; ਸ਼੍ਰੀ ਬਿਰੇਨ ਘੋਸ਼ (ਪ੍ਰਧਾਨ, ਏਬੀਏਆਈ), ਸ਼੍ਰੀ ਅਨਿਰਬਨਦੀਪ ਦੱਤਾ, ਸੰਸਥਾਪਕ ਅਤੇ ਰਚਨਾਤਮਕ ਨਿਦੇਸ਼ਕ, ਪਿਕਸਲ ਐਂਡ ਰੇਸ਼ੋ; ਸ਼੍ਰੀ ਵੀਰੇਨ ਪਟੇਲ, ਡਾਇਰੈਕਟਰ, ਜ਼ੇਬੂ ਐਨੀਮੇਸ਼ਨ; ਸ਼੍ਰੀ ਸ਼ਿਆਮ ਦੇਸ਼ਪਾਂਡੇ, ਕਲਾ ਨਿਦੇਸ਼ਕ, ਕ੍ਰਾਫਟਨ; ਅਤੇ ਸ਼੍ਰੀ ਰਾਕੇਸ਼ ਵੇਣੂਗੋਪਾਲਨ, ਦ ਮਿਲ ਦੇ ਕ੍ਰਿਏਟਿਵ ਹੈੱਡ ਆਫ਼ ਡਿਪਾਰਟਮੈਂਟ ਨੇ ਵੀ ਵਿਦਿਆਰਥੀਆਂ ਅਤੇ ਹੋਰ ਸੰਮੇਲਨ ਭਾਗੀਦਾਰਾਂ ਨਾਲ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਸਾਂਝੇ ਕੀਤੇ।

ਉੱਤਰੀ ਜ਼ੋਨ ਦੇ ਡਬਲਿਊਏਐੱਫਐਕਸ ਜ਼ੋਨਲ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਅੱਜ ਕੀਤਾ ਜਾਵੇਗਾ ਅਤੇ ਮਹਿਮਾਨਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਜ਼ੋਨਲ ਜੇਤੂ ਵੇਵਸ 2025 ਵਿੱਚ 24-ਘੰਟਿਆਂ ਦੇ ਚੈਲੇਂਜ ਵਿੱਚ ਮੁਕਾਬਲਾ ਕਰਨਗੇ। ਪ੍ਰਤੀਯੋਗੀ ਇੱਕ ਵੀਐੱਫਐਕਸ ਸ਼ੌਟ ਬਣਾਉਣ ਲਈ ਗ੍ਰੀਨ ਮੈਟ ਸਕ੍ਰੀਨਾਂ, 3ਡੀ ਅਸਾਸਿਆਂ ਅਤੇ ਐੱਫਐਕਸ ਲਾਇਬ੍ਰੇਰੀਆਂ ਦੀ ਵਰਤੋਂ ਕਰਨਗੇ। ਹਰੇਕ ਸ਼੍ਰੇਣੀ ਵਿੱਚ ਗ੍ਰੈਂਡ ਚੈਂਪੀਅਨ ਨੂੰ ਨਕਦ ਇਨਾਮ ਅਤੇ ਵਿਸ਼ੇਸ਼ ਤੋਹਫ਼ੇ ਮਿਲਣਗੇ।

ਇਹ ਸੰਮੇਲਨ 18 ਅਪ੍ਰੈਲ ਨੂੰ ਵਿਜ਼ੁਅਲ  ਇਫੈਕਟਸ, ਐਨੀਮੇਸ਼ਨ ਅਤੇ ਗੇਮਿੰਗ 'ਤੇ ਹੋਰ ਸੈਸ਼ਨਾਂ ਦੇ ਨਾਲ ਜਾਰੀ ਰਹੇਗਾ।

ਡਬਲਿਊਏਐੱਫਐਕਸ ਮੁਕਾਬਲੇ ਬਾਰੇ ਹੋਰ ਵੇਰਵਿਆਂ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:

https://pib.gov.in/PressReleaseIframePage.aspx?PRID=2100417 

***************

ਦੀਪ/ਸ਼ੀਨਮ


(Release ID: 2122464) ਵਿਜ਼ੀਟਰ ਕਾਊਂਟਰ : 12
Read this release in: English