Posted On:
09 APR 2025 1:06PM by PIB Chandigarh
ਯੂਨੀਵਰਸਲ ਹਿਊਮਨ ਵੈਲਿਊ (ਯੂਐੱਚਵੀ)’ਤੇ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐੱਨਆਈਟੀਟੀਟੀਆਰ) ਚੰਡੀਗੜ੍ਹ ਵਿੱਚ 10 ਤੋਂ 12 ਅਪ੍ਰੈਲ ਤੱਕ ਪ੍ਰਬੰਧਨ ਵਿਕਾਸ ਪ੍ਰੋਗਰਾਮ ਆਯੋਜਿਤ ਹੋਵੇਗਾ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਸ਼ੁਰੂਆਤ ਨਾਲ, ਭਾਰਤ ਦੀ ਸਿੱਖਿਆ ਪ੍ਰਣਾਲੀ ਦੇ ਇੱਕ ਮਹੱਤਵਪੂਰਨ ਕੰਪੋਨੈਂਟ ਵਜੋਂ ਸੰਪੂਰਨ ਵੈਲਿਊ ਬੇਸਡ ਐਜ਼ੂਕੇਸ਼ਨ ‘ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਐੱਨਈਪੀ- 2020 ਸਿੱਖਿਆ ਪ੍ਰਣਾਲੀ ਦੇ ਕੇਂਦਰ ਵਿੱਚ ਮਨੁੱਖੀ ਸੱਭਿਆਚਾਰ ਅਤੇ ਲੋਕਾਚਾਰ 'ਤੇ ਜ਼ੋਰ ਦਿੰਦੀ ਹੈ, ਜਿਨ੍ਹਾਂ ਵਿੱਚੋਂ ਭਾਰਤੀ ਸੱਭਿਆਚਾਰ ਅਤੇ ਲੋਕਾਚਾਰ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਉਦਾਹਰਣਾਂ ਵਿੱਚੋਂ ਇੱਕ ਹੈ।
ਪ੍ਰਬੰਧਨ ਵਿਕਾਸ ਪ੍ਰੋਗਰਾਮ ਦਾ ਉਦੇਸ਼ ਐੱਨਈਪੀ-2020 ਦੀਆਂ ਉਮੀਦਾਂ ਅਨੁਸਾਰ ਯੂਐੱਚਵੀ ਅਤੇ ਸੰਪੂਰਨ, ਵੈਲਿਊ ਬੇਸਡ ਐਜ਼ੂਕੇਸ਼ਨ ਨੂੰ ਪੂਰੀ ਭਾਵਨਾ ਨਾਲ ਅੱਗੇ ਵਧਾਉਣ ਦੇ ਲਈ ਵਿਦਿਅਕ ਸੰਸਥਾਵਾਂ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਏਆਈਸੀਟੀਈ- ਪ੍ਰਵਾਨਿਤ ਪ੍ਰੋਗਰਾਮ ਵਿੱਚ ਉੱਤਰੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਅਤੇ ਏਆਈਸੀਟੀਈ-ਯੂਜੀਸੀ-ਪ੍ਰਵਾਨਿਤ ਸੰਸਥਾਵਾਂ ਦੇ ਡਾਇਰੈਕਟਰਾਂ ਅਤੇ ਪ੍ਰਿੰਸੀਪਲਾਂ ਸਮੇਤ ਲਗਭਗ 150 ਭਾਗੀਦਾਰ ਹਿੱਸਾ ਲੈਣਗੇ। ਵਰਕਸ਼ਾਪ ਦਾ ਆਯੋਜਨ ਐੱਨਆਈਟੀਟੀਟੀਆਰ ਚੰਡੀਗੜ੍ਹ ਦੁਆਰਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਟੈਕਨੀਕਲ ਯੂਨੀਵਰਸਿਟੀ ਹਮੀਰਪੁਰ, ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਪ੍ਰੋਗਰਾਮ ਦਾ ਉਦਘਾਟਨ ਆਈਆਈਟੀ ਰੋਪੜ ਦੇ ਡਾਇਰੈਕਟ ਪ੍ਰੋ. ਰਾਜੀਵ ਆਹੂਜਾ 10 ਅਪ੍ਰੈਲ ਨੂੰ ਕਰਨਗੇ। ਪੰਜਾਬ ਦੇ ਰਾਜਪਾਲ ਦੇ ਪ੍ਰਧਾਨ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ 12 ਅਪ੍ਰੈਲ ਨੂੰ ਸਮਾਪਤੀ ਭਾਸ਼ਣ ਦੇਣਗੇ।

ਐੱਨਆਈਟੀਟੀਟੀਆਰ (ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ) ਚੰਡੀਗੜ੍ਹ ਟੈਕਨੀਕਲ ਐਜ਼ੂਕੇਸ਼ਨ ਅਤੇ ਟੀਚਰਜ਼ ਟ੍ਰੇਨਿੰਗ ਵਿੱਚ ਇੱਕ ਮੋਹਰੀ ਸੰਸਥਾ ਹੈ, ਜੋ ਅਕਾਦਮਿਕ ਉੱਤਮਤਾ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕਰਦੀ ਹੈ। ਸੰਸਥਾ ਬਾਰੇ ਹੋਰ ਜਾਣਕਾਰੀ ਇੱਥੇ ਦੇਖੀ ਜਾ ਸਕਦੀ ਹੈ: https://nitttrchd.ac.in/index.php
************
ਪੀਆਈਬੀ- ਚੰਡੀਗੜ੍ਹ। ਦੀਪ/ਸ਼ੀਨਮ