ਵਿੱਤ ਮੰਤਰਾਲਾ
azadi ka amrit mahotsav

ਸੇਵਾ ਖੇਤਰ ਦੇ ਯੋਗਦਾਨ ਨਾਲ ਕੁੱਲ ਮੁੱਲ ਜੋੜ (GVA) ਵਿੱਤੀ ਵਰ੍ਹੇ 2014 ਵਿੱਚ 50.6 ਪ੍ਰਤੀਸ਼ਤ ਤੋਂ ਵਧ ਕੇ 2025 ਵਿੱਚ 55.3 ਪ੍ਰਤੀਸ਼ਤ ਹੋਇਆ : ਆਰਥਿਕ ਸਮੀਖਿਆ 2024-25


ਸੇਵਾ ਖੇਤਰ ਵਿੱਚ ਵਿੱਤੀ ਵਰ੍ਹੇ 2023 ਤੋਂ ਵਿੱਤੀ ਵਰ੍ਹੇ 2025 ਤੱਕ 8.3 ਪ੍ਰਤੀਸ਼ਤ ਦਾ ਵਾਧਾ, ਇਸ ਨਾਲ ਕੁੱਲ ਘਰੇਲੂ ਉਤਪਾਦ -ਜੀਡੀਪੀ ਦੇ ਵਾਧੇ ਨੂੰ ਹੁਲਾਰਾ ਮਿਲਿਆ: ਆਰਥਿਕ ਸਰਵੇਖਣ 2024-25

ਅਪ੍ਰੈਲ ਤੋਂ ਨਵੰਬਰ 2025 ਦੌਰਾਨ ਸੇਵਾਵਾਂ ਦੇ ਨਿਰਯਾਤ ਵਿੱਚ 12.8 ਪ੍ਰਤੀਸ਼ਤ ਦਾ ਵਾਧਾ: ਆਰਥਿਕ ਸਰਵੇਖਣ 2024-25

ਹੁਨਰਮੰਦ ਕਿਰਤ ਸ਼ਕਤੀ, ਪ੍ਰਕਿਰਿਆਵਾਂ ਅਤੇ ਰੈਗੂਲੇਸ਼ਨਸ ਨੂੰ ਸਰਲ ਬਣਾਉਣ ਨਾਲ ਮੈਨੂਫੈਕਚਰਿੰਗ ਅਤੇ ਸੇਵਾ ਖੇਤਰ ਦੀ ਪ੍ਰਗਤੀ ਹੋਈ: ਆਰਥਿਕ ਸਰਵੇਖਣ 2024-25

ਗਲੋਬਲ ਸਮਰੱਥਾ ਕੇਂਦਰਾਂ ਨੇ 19 ਲੱਖ ਪੇਸ਼ੇਵਰਾਂ ਨੂੰ ਰੋਜ਼ਗਾਰ ਦਿੱਤੇ

ਪ੍ਰਤੀ ਵਿਅਕਤੀ ਔਸਤ ਮਾਸਿਕ ਡਾਟਾ ਵਰਤੋਂ ਵਿੱਤੀ ਵਰ੍ਹੇ 2021 ਵਿੱਚ 12.1 ਜੀਬੀ ਤੋਂ ਵਧ ਕੇ ਵਿੱਤੀ ਵਰ੍ਹੇ 2024 ਵਿੱਚ 19.3 GB ਹੋਈ

Posted On: 31 JAN 2025 1:53PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2024-25 ਪੇਸ਼ ਕਰਦੇ ਹੋਏ ਕਿਹਾ ਕਿ ਭਾਰਤ ਦਾ ਸੇਵਾ ਖੇਤਰ ਅਰਥਵਿਵਸਥਾ ਵਿੱਚ ਕੁੱਲ ਮੁੱਲ ਜੋੜ - ਜੀਵੀਏ ਵਿੱਚ ਸਭ ਤੋਂ ਸਥਿਰ ਯੋਗਦਾਨ ਕਰਦਾ ਰਿਹਾ । ਸੇਵਾ ਖੇਤਰ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਇਸ ਨੇ ਘਰੇਲੂ ਅਤੇ ਗਲੋਬਲ ਪੱਧਰਾਂ 'ਤੇ ਆਰਥਿਕ ਵਿਕਾਸ ਨੂੰ ਸਮਰਥਨ ਦਿੱਤਾ ਹੈ। ਵਿੱਤੀ ਵਰ੍ਹੇ 2025 ਵਿੱਚ ਸੇਵਾ ਖੇਤਰ ਨੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਵਿਕਾਸ ਨੂੰ ਸਮਰਥਨ ਦਿੱਤਾ, ਜਦੋਂ ਕਿ ਨਿਰਮਾਣ ਖੇਤਰ ਵਿਸ਼ਵ ਵਪਾਰ ਵਿੱਚ ਗਿਰਾਵਟ ਨਾਲ ਪ੍ਰਭਾਵਿਤ ਹੋਇਆ ਹੈ।

ਭਾਰਤ ਦੇ ਬਾਹਰੀ ਸੰਤੁਲਨ ਨੂੰ ਮਜ਼ਬੂਤ ​​ਕਰਨ ਵਿੱਚ ਸੇਵਾਵਾਂ ਦੇ ਨਿਰਯਾਤ ਦੀ ਮਹੱਤਵਪੂਰਨ ਭੂਮਿਕਾ ਅਤੇ ਉਦਯੋਗਿਕ ਖੇਤਰ ਦੇ ਵਧਦੇ ਪ੍ਰਮਾਣੀਕਰਣ ਨਾਲ ਭਾਰਤੀ ਅਰਥਵਿਵਸਥਾ ਨੂੰ ਮਹੱਤਵਪੂਰਨ ਸਮਰਥਨ ਮਿਲਣਾ, ਆਰਥਿਕ ਸਰਵੇਖਣ 2024-25 ਦੀ ਮੁੱਖ ਵਿਸ਼ੇਸ਼ਤਾ ਹਨ। 

ਭਾਰਤ ਦਾ ਸੇਵਾ ਖੇਤਰ ਅਰਥਵਿਵਸਥਾ ਵਿੱਚ ਕੁੱਲ ਮੁੱਲ ਜੋੜ (ਜੀਵੀਏ) ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲਾ ਰਿਹਾ ਹੈ। ਮੌਜੂਦਾ ਕੀਮਤਾਂ 'ਤੇ ਕੁੱਲ ਮੁੱਲ ਜੋੜ (GVA) ਵਿੱਚ ਸੇਵਾ ਖੇਤਰ ਦਾ ਯੋਗਦਾਨ ਵਿੱਤੀ ਵਰ੍ਹੇ 2014 ਵਿੱਚ 50.6 ਪ੍ਰਤੀਸ਼ਤ ਤੋਂ ਵਧ ਕੇ ਵਿੱਤੀ ਵਰ੍ਹੇ 2025 ਤੱਕ ਲਗਭਗ 55 ਪ੍ਰਤੀਸ਼ਤ ਹੋ ਗਿਆ ਹੈ। ਸੇਵਾ ਖੇਤਰ ਦੀ ਵਿਕਾਸ ਦਰ, ਜੋ ਕਿ ਸੇਵਾਵਾਂ ਤੋਂ ਅਸਲ ਜੀਵੀਏ ਵਿੱਚ ਵਰ੍ਹੇ-ਦਰ-ਵਰ੍ਹੇ ਬਦਲਾਅ ਦੁਆਰਾ ਮਾਪੀ ਜਾਂਦੀ ਹੈ, ਪਿਛਲੇ ਦਹਾਕੇ ਦੌਰਾਨ ਹਰ ਵਰ੍ਹੇ 6 ਪ੍ਰਤੀਸ਼ਤ ਤੋਂ ਵੱਧ ਰਹੀ ਹੈ। ਇਸ ਵਿੱਚ ਵਿੱਤੀ ਵਰ੍ਹਾ 2021 ਸ਼ਾਮਲ ਨਹੀਂ ਹੈ ਕਿਉਂਕਿ ਉਸ ਸਮੇਂ ਕੋਵਿਡ ਮਹਾਮਾਰੀ ਆਈ ਸੀ। ਮਹਾਮਾਰੀ ਤੋਂ ਪਹਿਲਾਂ ਦੇ ਵਰ੍ਹੇ ਵਿੱਚ ਸੇਵਾਵਾਂ ਦੀ ਔਸਤ ਵਿਕਾਸ ਦਰ 8 ਪ੍ਰਤੀਸ਼ਤ ਸੀ। ਮਹਾਮਾਰੀ ਤੋਂ ਬਾਅਦ, ਯਾਨੀ ਕਿ ਵਿੱਤੀ ਵਰ੍ਹੇ 2023 ਤੋਂ ਵਿੱਤੀ ਵਰ੍ਹੇ 2025 ਤੱਕ, ਸੇਵਾਵਾਂ ਵਿੱਚ ਔਸਤ ਵਿਕਾਸ ਦਰ 8.3 ਪ੍ਰਤੀਸ਼ਤ ਤੱਕ ਵਧ ਗਈ। ਸੇਵਾ ਖੇਤਰ ਲਗਭਗ 30 ਪ੍ਰਤੀਸ਼ਤ ਕਾਰਜਬਲ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ। ਮੈਨੂਫੈਕਚਰਿੰਗ ਦੇ ਸੇਵਾਕਰਣ, ਭਾਵ ਮੈਨੂਫੈਕਚਰਿੰਗ ਉਤਪਾਦਨ ਵਿੱਚ ਸੇਵਾਵਾਂ ਦੀ ਵਧੀ ਹੋਈ ਵਰਤੋਂ ਅਤੇ ਉਤਪਾਦਨ ਤੋਂ ਬਾਅਦ ਮੁੱਲ ਜੋੜ ਰਾਹੀਂ ਅਸਿੱਧੇ ਤੌਰ 'ਤੇ ਕੁੱਲ ਘਰੇਲੂ ਉਤਪਾਦਨ (GDP) ਵਿੱਚ ਯੋਗਦਾਨ ਪਾਉਂਦੀਆਂ ਹਨ।

ਪਿਛਲੇ ਦੋ ਦਹਾਕਿਆਂ ਤੋਂ ਵਿਸ਼ਵਵਿਆਪੀ ਸੇਵਾਵਾਂ ਦੇ ਨਿਰਯਾਤ ਵਿੱਚ ਭਾਰਤ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ। ਇਸ ਨਾਲ ਕੁਝ ਹੱਦ ਤੱਕ ਵਿਸ਼ਵਵਿਆਪੀ ਵਪਾਰਕ ਹਿੱਸੇਦਾਰੀ ਵਿੱਚ ਆਈ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ।  ਭਾਰਤ ਦਾ ਵਿਸ਼ਵ ਪੱਧਰ 'ਤੇ ਸੱਤਵਾਂ ਸਥਾਨ ਵਿਸ਼ਵ ਸੇਵਾਵਾਂ ਨਿਰਯਾਤ ਵਿੱਚ 4.3 ਪ੍ਰਤੀਸ਼ਤ ਹਿੱਸੇਦਾਰੀ ਨੂੰ ਦਰਸਾਉਂਦਾ ਹੈ।


ਐੱਚਐੱਸਬੀਸੀ ਦਾ ਇੰਡੀਆ ਸਰਵਿਸਿਜ਼ ਪੀਐੱਮਆਈ ਦਰਸਾਉਂਦਾ ਹੈ ਕਿ ਅਗਸਤ 2021 ਤੋਂ ਲਗਾਤਾਰ 41 ਮਹੀਨਿਆਂ ਲਈ ਸੇਵਾ ਖੇਤਰ ਵਿਸਥਾਰ ਖੇਤਰ ਵਿੱਚ ਰਿਹਾ ਹੈ। ਵਿੱਤੀ ਵਰ੍ਹੇ 2025 ਦੇ ਪਹਿਲੇ ਪੰਜ ਮਹੀਨਿਆਂ ਵਿੱਚ ਸੂਚਕਾਂਕ 60 ਦੇ ਅੰਕੜੇ ਤੋਂ ਉਪਰ ਰਿਹਾ। ਭਾਵੇਂ ਸਤੰਬਰ ਵਿੱਚ ਸੂਚਕਾਂਕ ਦਸ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ, ਪਰ ਅਕਤੂਬਰ ਵਿੱਚ ਇਹ ਜਲਦੀ ਹੀ ਠੀਕ ਹੋ ਗਿਆ। ਹਾਲੀਆ ਅੰਕੜੇ ਦਰਸਾਉਂਦੇ ਹਨ ਕਿ ਵਧਦੀ ਮੰਗ ਨਵੇਂ ਕਾਰੋਬਾਰੀ ਪ੍ਰਵਾਹ ਨੂੰ ਅੱਗੇ ਵਧਾ ਰਹੀ ਹੈ, ਇਸਨੇ ਬਦਲੇ ਵਿੱਚ ਉਤਪਾਦਨ ਦੇ ਵਾਧੇ ਨੂੰ ਸਮਰਥਨ ਦਿੱਤਾ ਅਤੇ ਫਰਮਾਂ ਨੂੰ ਵਾਧੂ ਕਰਮਚਾਰੀਆਂ ਦੀ ਭਰਤੀ ਕਰਨ ਲਈ ਪ੍ਰੇਰਿਤ ਕੀਤਾ ।

ਸੇਵਾਵਾਂ ਵਿੱਚ ਵਪਾਰ 

ਵਿੱਤੀ ਵਰ੍ਹੇ 2025 (ਅਪ੍ਰੈਲ-ਸਤੰਬਰ) ਵਿੱਚ ਸੇਵਾਵਾਂ ਦੇ ਨਿਰਯਾਤ ਵਿੱਚ ਵਾਧੇ ਦੇ ਮਾਮਲੇ ਵਿੱਚ ਭਾਰਤ ਟੌਪ ਦੇ ਪੰਜ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਰਿਹਾ। ਵਿੱਤੀ ਸਾਲ 2024 ਵਿੱਚ 5.7 ਪ੍ਰਤੀਸ਼ਤ ਦੇ ਮੁਕਾਬਲੇ ਵਿੱਤੀ ਵਰ੍ਹੇ 2025 ਵਿੱਚ ਅਪ੍ਰੈਲ-ਨਵੰਬਰ ਭਾਰਤ ਦੀਆਂ ਸੇਵਾਵਾਂ ਦੇ ਨਿਰਯਾਤ ਵਿੱਚ ਵਾਧਾ 12.8 ਪ੍ਰਤੀਸ਼ਤ ਤੱਕ ਵਧ ਗਿਆ। ਵਿੱਤੀ ਵਰ੍ਹੇ 2025 ਦੇ ਅਪ੍ਰੈਲ-ਨਵੰਬਰ ਵਿੱਚ ਸੇਵਾਵਾਂ ਦੇ ਆਯਾਤ ਵਿੱਚ 13.9 ਪ੍ਰਤੀਸ਼ਤ ਦਾ ਵਾਧਾ ਹੋਇਆ, ਜਦੋਂ ਕਿ ਵਿੱਤੀ ਵਰ੍ਹੇ 2024 ਵਿੱਚ ਇਸੇ ਸਮੇਂ ਦੌਰਾਨ 2.9 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। 

ਵਿੱਤੀ ਸਰੋਤ: ਬੈਂਕ ਕ੍ਰੈਡਿਟ ਅਤੇ ਐੱਫਡੀਆਈ 

ਨਵੰਬਰ 2024 ਤੱਕ ਸੇਵਾ ਖੇਤਰ ਨੂੰ ਕੁੱਲ ਬਕਾਇਆ ਬੈਂਕ ਕ੍ਰੈਡਿਟ 48.5 ਲੱਖ ਕਰੋੜ ਰੁਪਏ ਹੈ। ਸੇਵਾ ਖੇਤਰ ਨੂੰ ਦਿੱਤੇ ਗਏ ਕਰਜ਼ਿਆਂ ਵਿੱਚ ਸਾਲਾਨਾ ਆਧਾਰ 'ਤੇ 13 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਸੇਵਾ ਖੇਤਰ ਵਿੱਚ, ਕੰਪਿਊਟਰ ਸੌਫਟਵੇਅਰ ਅਤੇ ਪੇਸ਼ੇਵਰ ਸੇਵਾਵਾਂ ਵਿੱਚ ਵਰ੍ਹੇ-ਦਰ-ਵਰ੍ਹੇ ਕ੍ਰਮਵਾਰ 22.5 ਅਤੇ 19.4 ਪ੍ਰਤੀਸ਼ਤ ਦਾ ਸਭ ਤੋਂ ਵੱਧ ਕ੍ਰੈਡਿਟ ਵਾਧਾ ਦਰਜ ਕੀਤਾ ਗਿਆ।

ਵਿੱਤੀ ਵਰ੍ਹੇ 2025 (ਅਪ੍ਰੈਲ-ਸਤੰਬਰ) ਵਿੱਚ, ਐੱਫਡੀਆਈ ਪ੍ਰਵਾਹ 29.8 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜਦੋਂ ਕਿ ਇਸੇ ਸਮੇਂ ਦੌਰਾਨ ਸੇਵਾ ਖੇਤਰ ਵਿੱਚ 5.7 ਬਿਲੀਅਨ ਅਮਰੀਕੀ ਡਾਲਰ ਦਾ ਪ੍ਰਵਾਹ ਹੋਇਆ। ਵਿੱਤੀ ਵਰ੍ਹੇ 2025 (ਅਪ੍ਰੈਲ-ਸਤੰਬਰ) ਵਿੱਚ ਬੀਮਾ ਸੇਵਾਵਾਂ ਨੂੰ ਸਭ ਤੋਂ ਵੱਧ 62 ਪ੍ਰਤੀਸ਼ਤ ਤੋਂ ਵੱਧ ਐੱਫਡੀਆਈ ਪ੍ਰਵਾਹ ਮਿਲਿਆ, ਇਸ ਤੋਂ ਬਾਅਦ ਵਿੱਤੀ ਖੇਤਰ ਦਾ ਸਥਾਨ ਰਿਹਾ, ਜਿਸ ਨੇ ਸੇਵਾ ਖੇਤਰ ਵਿੱਚ ਕੁੱਲ ਐੱਫਡੀਆਈ ਇਕੁਇਟੀ ਪ੍ਰਵਾਹ ਦਾ 18 ਪ੍ਰਤੀਸ਼ਤ ਤੋਂ ਵੱਧ ਪ੍ਰਾਪਤ ਕੀਤਾ।

ਸੇਵਾ ਖੇਤਰ ਲਈ ਰਣਨੀਤੀ

ਨੀਤੀ ਆਯੋਗ ਵਰਕਿੰਗ ਪੇਪਰ “ਸੰਭਾਵੀ ਸੇਵਾਵਾਂ ਉਪ-ਖੇਤਰਾਂ ਦੀ ਪਹਿਚਾਣ ਕਰਨਾ:” ਜੀਵੀਏ, ਨਿਰਯਾਤ ਅਤੇ ਰੋਜ਼ਗਾਰ ਡੇਟਾ ਤੋਂ ਸੂਝ" ਨਾਲ ਭਾਰਤੀ ਅਰਥਵਿਵਸਥਾ ਨੂੰ ਬਦਲਣ ਵਿੱਚ ਸੇਵਾਵਾਂ ਦੀ ਸੰਭਾਵਨਾ ਦਾ ਅਧਿਐਨ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਉਟਪੁੱਟ/ਮੁੱਲ ਜੋੜ, ਰੋਜ਼ਗਾਰ ਅਤੇ ਨਿਰਯਾਤ ਵਿੱਚ ਯੋਗਦਾਨ ਰਾਹੀਂ ਕੀਤਾ ਗਿਆ ਹੈ। ਇਨ੍ਹਾਂ ਮੁੱਖ ਪਹਿਲੂਆਂ 'ਤੇ ਵੱਖ-ਵੱਖ ਸੇਵਾ ਉਪ-ਖੇਤਰਾਂ ਦੇ ਪ੍ਰਦਰਸ਼ਨ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ, ਸੇਵਾਵਾਂ ਨੂੰ ਚਾਰ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਹਰੇਕ ਦੀਆਂ ਆਪਣੀਆਂ ਨੀਤੀਗਤ ਸਿਫ਼ਾਰਿਸ਼ਾਂ ਹਨ: ਬਚਾਅ ਪੱਖ, ਤੇਜ਼ ਰਫ਼ਤਾਰ, ਬਦਲਾਅ ਅਤੇ ਅਣਵਰਤੀ (ਅਪ੍ਰਯੁਕਤ)।

ਲੌਜਿਸਟਿਕਸ ਅਤੇ ਭੌਤਿਕ ਸੰਪਰਕ ਅਧਾਰਿਤ ਸੇਵਾਵਾਂ

 

ਭਾਰਤੀ ਰੇਲਵੇ (ਆਈਆਰ) ਦੁਨੀਆ ਦਾ ਚੌਥਾ ਸਭ ਤੋਂ ਵੱਡਾ ਨੈੱਟਵਰਕ ਹੈ। ਭਾਰਤੀ ਰੇਲਵੇ ਦੇ ਯਾਤਰੀ ਆਵਾਜਾਈ ਵਿੱਚ ਪਿਛਲੇ ਵਰ੍ਹੇ ਦੇ ਮੁਕਾਬਲੇ 8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਵਰ੍ਹੇ 2024 ਵਿੱਚ ਰੈਵੇਨਿਊ ਦੀ ਕਮਾਈ ਵਿੱਚ 5.2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਟ੍ਰਾਂਸਪੋਰਟ ਸੇਵਾਵਾਂ ਵਿੱਚ ਸੜਕੀ ਆਵਾਜਾਈ ਸਭ ਤੋਂ ਵੱਧ ਜੀਵੀਏ ਪੈਦਾ ਕਰਦੀ ਹੈ। ਵਿੱਤੀ ਵਰ੍ਹੇ 2023 ਦੌਰਾਨ, ਸੜਕੀ ਆਵਾਜਾਈ ਕੁੱਲ ਆਵਾਜਾਈ ਸੇਵਾਵਾਂ ਦਾ 78 ਪ੍ਰਤੀਸ਼ਤ ਸੀ। ਨੈਸ਼ਨਲ ਹਾਈਵੇਅਜ਼ 'ਤੇ ਉਪਭੋਗਤਾ ਸਹੂਲਤ ਨੂੰ ਵਧਾਉਣਾ ਰੋਡ ਟ੍ਰਾਂਸਪੋਰਟ ਦੇ ਵਿਕਾਸ ਦਾ ਕੇਂਦਰ ਹੈ। ਇਸ ਦਿਸ਼ਾ ਵਿੱਚ, ਸਰਕਾਰ ਨੇ FASTag ਅਪਣਾ ਕੇ ਟੋਲਿੰਗ ਦੇ ਰਵਾਇਤੀ ਤਰੀਕਿਆਂ ਤੋਂ ਡਿਜੀਟਲਾਈਜ਼ਡ ਟੋਲਿੰਗ ਵੱਲ ਕਦਮ ਵਧਾਈਆ ਹੈ। ਸੜਕ ਸੁਰੱਖਿਆ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ 'ਤੇ ਸੜਕ ਸੁਰੱਖਿਆ ਮਿਆਰਾਂ ਨੂੰ ਬਿਹਤਰ ਬਣਾਉਣ ਲਈ ਇੱਕ ਵਿਆਪਕ ਰਣਨੀਤੀ ਤਿਆਰ ਕੀਤੀ ਹੈ।

ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਐਵੀਏਸ਼ਨ ਮਾਰਕਿਟ ਹੈ। ਏਅਰ ਟ੍ਰੈਫਿਕ ਵਿੱਚ ਮਹੱਤਵਪੂਰਨ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤੀ ਏਅਰਲਾਈਨਸ ਨੇ ਵਿਸ਼ਵ ਪੱਧਰ 'ਤੇ ਜਹਾਜ਼ਾਂ ਦੇ ਸਭ ਤੋਂ ਵੱਡੇ ਆਰਡਰਸ ਦਿੱਤੇ ਹਨ।

ਆਰਥਿਕ ਸਮੀਖਿਆ 2024-25 ਵਿੱਚ ਭਾਰਤ ਵਿੱਚ ਡ੍ਰੋਨ ਗਤੀਵਿਧੀਆਂ ਵਿੱਚ ਵਾਧਾ ਕੀਤਾ ਗਿਆ ਹੈ, 140 ਰਿਮੋਟ ਪਾਇਲਟ ਟ੍ਰੇਨਿੰਗ ਸੰਗਠਨ, 18,862 ਰਿਮੋਟ ਪਾਈਲ ਪ੍ਰਮਾਣ ਪੱਤਰ ਜਾਰੀ ਕੀਤੇ ਗਏ ਹਨ, 26,659 ਰਜਿਸਟਰਡ ਡਰੋਨ ਅਤੇ 82 ਸਵੀਕ੍ਰਿਤ ਡਰੋਨ ਮਾਡਲ ਸ਼ਾਮਲ ਹਨ।

ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ ਵਧਦੀ ਵਪਾਰਕ ਮੰਗ ਨੂੰ ਪੂਰਾ ਕਰਨ ਲਈ ਆਪਣੀ ਸਮਰੱਥਾ ਵਧਾ ਰਹੀਆਂ ਹਨ। ਵਿੱਤੀ ਵਰ੍ਹੇ 2024 ਵਿੱਚ ਕਾਰਗੋ ਦੀ ਆਵਾਜਾਈ 819 ਮਿਲੀਅਨ ਮੀਟ੍ਰਿਕ ਟਨ ਰਹੀ। ਵਿੱਤੀ ਵਰ੍ਹੇ 2025 ਵਿੱਚ, 87 ਕਰੋੜ ਮੀਟ੍ਰਿਕ ਟਨ ਦੇ ਸਾਲਾਨਾ ਟੀਚੇ ਦੇ ਅਨੁਸਾਰ ਦਸੰਬਰ 2024 ਤੱਕ ਲਗਭਗ 62.2 ਕਰੋੜ ਮੀਟ੍ਰਿਕ ਟਨ ਮਾਲ ਦੀ ਢੁਲਾਈ ਕੀਤੀ ਜਾ ਚੁੱਕੀ ਹੈ।

ਇਨਲੈਂਡ ਵਾਟਰ ਟ੍ਰਾਂਸਪੋਰਟ ਵਿੱਚ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਦੇ ਸਾਧਨ ਵਜੋਂ ਬਹੁਤ ਜਿਆਦਾ ਅਣਵਰਤੀ ਸੰਭਾਵਨਾ ਹੈ। ਅਕਤੂਬਰ 2024 ਤੱਕ, ਦੇਸ਼ ਵਿੱਚ 4,800 ਕਿਲੋਮੀਟਰ ਤੋਂ ਵੱਧ ਦੇ 26 ਜਲ ਮਾਰਗ ਚਾਲੂ ਹਨ। ਸਰਕਾਰ ਰਾਸ਼ਟਰੀ ਜਲ ਮਾਰਗਾਂ 'ਤੇ ਰਿਵਰ ਕਰੂਜ਼ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਵੀ ਯਤਨ ਕਰ ਰਹੀ ਹੈ।

ਟੂਰਿਜ਼ਮ ਅਤੇ ਪਰਾਹੁਣਚਾਰੀ

ਵਿੱਤੀ ਵਰ੍ਹੇ 2023 ਵਿੱਚ ਜੀਡੀਪੀ ਵਿੱਚ ਟੂਰਿਜ਼ਮ ਖੇਤਰ ਦਾ ਯੋਗਦਾਨ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 5 ਪ੍ਰਤੀਸ਼ਤ ਤੱਕ ਪਹੁੰਚ ਗਿਆ। ਵਿੱਤੀ ਵਰ੍ਹੇ 2023 ਵਿੱਚ ਟੂਰਿਜ਼ਮ ਖੇਤਰ ਨੇ 7.6 ਕਰੋੜ ਨੌਕਰੀਆਂ ਪੈਦਾ ਕੀਤੀਆਂ। ਭਾਰਤ ਵਿੱਚ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ (ITA) 2023 ਵਿੱਚ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚਣ ਲਈ ਤਿਆਰ ਹੈ। ਵਰ੍ਹੇ 2023 ਵਿੱਚ ਵਿਸ਼ਵ ਆਈਟੀਏ ਵਿੱਚ ਭਾਰਤ ਦੇ ਆਈਟੀਏ ਦਾ ਹਿੱਸਾ 1.45 ਪ੍ਰਤੀਸ਼ਤ ਹੈ।

ਰੀਅਲ ਅਸਟੇਟ: ਅਰਥਵਿਵਸਥਾ ਦੀ ਉਸਾਰੀ

ਆਰਥਿਕ ਸਥਿਰਤਾ ਅਤੇ ਸਕਾਰਾਤਮਕ ਬਜ਼ਾਰ ਸਥਿਤੀਆਂ ਦੇ ਕਾਰਨ ਭਾਰਤ ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਦਫ਼ਤਰੀ ਮੰਗ ਦੇ ਨਾਲ-ਨਾਲ ਰਿਹਾਇਸ਼ੀ ਵਿਕਰੀ ਵਿੱਚ ਮਜ਼ਬੂਤ ​​ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਮੈਟਰੋ ਨੈੱਟਵਰਕ ਦੇ ਵਿਸਥਾਰ, ਸੜਕ ਨੈੱਟਵਰਕ ਵਿੱਚ ਵਾਧੇ ਅਤੇ ਸੰਪਰਕ ਵਿੱਚ ਸੁਧਾਰ ਦੇ ਨਾਲ, ਰੀਅਲ ਅਸਟੇਟ ਦੀ ਮੰਗ ਨਾ ਸਿਰਫ਼ ਟੀਅਰ 1 ਅਤੇ ਟੀਅਰ 2 ਸ਼ਹਿਰਾਂ ਵਿੱਚ ਸਗੋਂ ਦੇਸ਼ ਭਰ ਵਿੱਚ ਉੱਭਰ ਰਹੀ ਹੈ। ਰਿਹਾਇਸ਼ੀ ਰੀਅਲ ਅਸਟੇਟ ਮਾਰਕਿਟ ਨੇ ਵਰ੍ਹੇ 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਵਿਕਰੀ ਦੀ ਮਾਤਰਾ 11 ਸਾਲਾਂ ਦੇ ਉੱਚ ਪੱਧਰ ਨੂੰ ਛੂਹ ਲਈ। ਭਾਰਤ ਵਿੱਚ ਘਰਾਂ ਦੀ ਮੰਗ 2036 ਤੱਕ 93 ਮਿਲੀਅਨ ਯੂਨਿਟ ਤੱਕ ਪਹੁੰਚਣ ਦੀ ਉਮੀਦ ਹੈ।

ਸੂਚਨਾ ਟੈਕਨੋਲੋਜੀ (ਆਈ.ਟੀ.) ਸੇਵਾਵਾਂ

ਭਾਰਤੀ ਆਈਟੀ/ਆਈਟੀਈਐੱਸ ਉਦਯੋਗ ਦਾ ਵਿਸ਼ਵ ਪੱਧਰ 'ਤੇ ਮੋਹਰੀ ਸਥਾਨ ਹੈ ਅਤੇ ਨਿਰਯਾਤ ਨੂੰ ਵਧਾਉਣ ਵਿੱਚ ਇਸਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਦਯੋਗ ਨੇ ਵਿੱਤੀ ਵਰ੍ਹੇ 2024 ਵਿੱਚ 3.8 ਪ੍ਰਤੀਸ਼ਤ ਦੇ ਵਰ੍ਹੇ ਦਰ ਵਰ੍ਹੇ ਵਿਕਾਸ (ਈ-ਕਾਮਰਨ ਨੂੰ ਛੱਡ ਕੇ) ਦੇ ਨਾਲ 254 ਬਿਲੀਅਨ ਅਮਰੀਕੀ ਡਾਲਰ ਦੀ ਆਮਦਨ ਪੈਦਾ ਹੋਣ ਦਾ ਅਨੁਮਾਨ ਹੈ। ਤਕਨੀਕੀ ਨਿਰਯਾਤ ਲਗਭੱਗ 200 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ, ਜਿਸ ਦੇ ਵਿੱਤੀ ਵਰ੍ਹੇ 2024 ਵਿੱਚ 5.9 ਪ੍ਰਤੀਸ਼ਤ ਵਧ ਕੇ 54 ਬਿਲੀਅਨ ਅਮਰੀਕੀ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ।

 

ਗਲੋਬਲ ਸਮਰੱਥਾ ਕੇਂਦਰ

ਭਾਰਤ ਦੇ ਗਲੋਬਲ ਸਮਰੱਥਾ ਕੇਂਦਰ (ਜੀਸੀਸੀ) ਗਲੋਬਲ ਵਪਾਰਕ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰਨ ਅਤੇ ਭਾਰਤੀ ਕਾਰਪੋਰੇਟ ਦ੍ਰਿਸ਼ ਨੂੰ ਨਵਾਂ ਆਕਾਰ ਦੇਣ ਵਾਲੇ ਰਣਨੀਤਕ ਕੇਂਦਰਾਂ ਵਜੋਂ ਉੱਭਰ ਰਹੇ ਹਨ।  ਭਾਰਤ ਵਿੱਚ ਜੀਸੀਸੀ ਦੀ ਗਿਣਤੀ ਵਿੱਤ ਵਰ੍ਹੇ 2029 ਵਿੱਚ ਲਗਭਗ 1430 ਤੋਂ ਵਧ ਕੇ ਵਿੱਤ ਵਰ੍ਹੇ 2024 ਵਿੱਚ 1700 ਤੋਂ ਵੱਧ ਹੋ ਗਈ ਹੈ। ਵਿੱਤੀ ਵਰ੍ਹੇ 2024 ਤੱਕ, ਭਾਰਤ ਵਿੱਚ ਜੀਸੀਸੀ ਵਿੱਚ ਲਗਭਗ 1.9 ਮਿਲੀਅਨ ਪੇਸ਼ੇਵਰ ਰੋਜ਼ਗਾਰ ਪ੍ਰਾਪਤ ਕਰ ਚੁੱਕੇ ਹਨ।

ਦੂਰਸੰਚਾਰ

ਭਾਰਤ ਦਾ ਟੈਲੀਕਾਮ ਸੈਕਟਰ ਸਮਾਰਟਫੋਨ ਦੀ ਵੱਧਦੀ ਪ੍ਰਸਿੱਧੀ, ਵਧਦੀ ਡਾਟਾ ਖਪਤ ਅਤੇ 5G ਵਰਗੀਆਂ ਟੈਕਨੋਲੋਜੀਆਂ ਦੇ ਆਗਮਨ ਨਾਲ ਫੈਲ ਰਿਹਾ ਹੈ। 31 ਅਕਤੂਬਰ, 2024 ਤੱਕ ਭਾਰਤ 1.18 ਬਿਲੀਅਨ ਤੋਂ ਵੱਧ ਟੈਲੀਫੋਨ ਗਾਹਕਾਂ, 84 ਪ੍ਰਤੀਸ਼ਤ ਦੀ ਕੁੱਲ ਟੈਲੀਘਨਤਾ ਅਤੇ 941 ਮਿਲੀਅਨ ਬ੍ਰਾਡਬੈਂਡ ਉਪਭੋਗਤਾਵਾਂ ਦੇ ਨਾਲ ਦੂਜੇ ਸਭ ਤੋਂ ਵੱਡੇ ਟੈਲੀਕਾਮ ਬਾਜ਼ਾਰ ਵਜੋਂ ਖੜ੍ਹਾ ਹੈ। ਇਹ ਦੇਸ਼ ਪ੍ਰਤੀ ਗਾਹਕ ਮੋਬਾਈਲ ਡਾਟਾ ਖਪਤ ਵਿੱਚ ਵੀ ਮੋਹਰੀ ਹੈ ਅਤੇ ਦੁਨੀਆ ਦੇ ਸਭ ਤੋਂ ਸਸਤੇ ਡਾਟਾ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਪ੍ਰਤੀ ਵਿਅਕਤੀ ਔਸਤ ਮਾਸਿਕ ਵਾਇਰਲੈੱਸ ਡਾਟਾ ਵਰਤੋਂ ਵਿੱਤੀ ਵਰ੍ਹੇ 2021 ਵਿੱਚ 12.1 ਜੀਬੀ ਤੋਂ ਵਧ ਕੇ ਵਿੱਤੀ ਵਰ੍ਹੇ 2024 ਵਿੱਚ 19.3 ਜੀਬੀ ਹੋ ਗਈ।

ਗੈਰ-ਸੰਗਠਿਤ ਖੇਤਰ ਦੇ ਉੱਦਮਾਂ ਦੇ ਸਾਲਾਨਾ ਸਰਵੇਖਣ 2022-23 ਦੇ ਅਨੁਸਾਰ, ਗੈਰ-ਸੰਗਠਿਤ ਖੇਤਰ ਨਾਲ ਸਬੰਧਤ ਅਨੁਮਾਨਿਤ ਉੱਦਮਾਂ ਦੀ ਗਿਣਤੀ 6.5 ਕਰੋੜ ਹੈ। ਇਹਨਾਂ ਉੱਦਮਾਂ ਵਿੱਚੋਂ 72.6 ਪ੍ਰਤੀਸ਼ਤ ਸੇਵਾ ਖੇਤਰ ਵਿੱਚ ਕੰਮ ਕਰਦੇ ਹਨ। ਆਰਥਿਕ ਸਰਵੇਖਣ ਦੇ ਅਨੁਸਾਰ ਇਹ ਉੱਦਮ, ਹਾਲਾਂਕਿ ਰੋਜ਼ਗਾਰ ਅਤੇ ਆਮਦਨ ਦੇ ਮਾਮਲੇ ਵਿੱਚ ਅਰਥਵਿਵਸਥਾ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ, ਪਰ ਆਮ ਤੌਰ 'ਤੇ ਨਿਗਮ ਦੁਆਰਾ ਦਿੱਤੇ ਜਾਣ ਵਾਲੇ ਲਾਭਾਂ ਜਿਵੇਂ ਕਿ ਟੈਕਸ ਲਾਭ ਅਤੇ ਭਰੋਸੇਯੋਗਤਾ ਨੂੰ ਗੁਆ ਰਹੇ ਹਨ। 

ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਨਿਰਮਾਣ ਅਤੇ ਸੇਵਾ ਖੇਤਰ ਦੀ ਤਰੱਕੀ ਲਈ ਮੁੱਖ ਸ਼ਰਤਾਂ ਵਿੱਚੋਂ ਇੱਕ ਕਿਰਤ ਸ਼ਕਤੀ ਦੀ ਢੁਕਵੀਂ ਹੁਨਰਮੰਦੀ 'ਤੇ ਧਿਆਨ ਕੇਂਦਰਿਤ ਕਰਨਾ ਹੈ। ਬਜਟ 2024-25 ਵਿੱਚ ਸ਼ੁਰੂ ਕੀਤੀਆਂ ਗਈਆਂ ਮਹੱਤਵਪੂਰਨ ਪਹਿਲਕਦਮੀਆਂ ਨੂੰ ਸਰਕਾਰ, ਨਿਜੀ ਖੇਤਰ ਅਤੇ ਹੁਨਰਮੰਦ ਸੰਸਥਾਵਾਂ ਦੇ ਤਾਲਮੇਲ ਅਤੇ ਸਹਿਯੋਗੀ ਯਤਨਾਂ ਦੁਆਰਾ ਅੱਗੇ ਵਧਾਉਣ ਦੀ ਜ਼ਰੂਰਤ ਹੈ।

****

ਐੱਨਬੀ/ਵੀਐੱਮ/ਐੱਸਟੀ


(Release ID: 2105728) Visitor Counter : 30


Read this release in: English