ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਈਡੀਜੀਐੱਸ ਅਤੇ ਐੱਮਆਈਬੀ ਨੇ ਵੇਵਸ ਆਊਟਰੀਚ ਪ੍ਰੋਗਰਾਮ ਦੇ ਜ਼ਰੀਏ ਭਾਰਤ ਦੇ ਗੇਮਿੰਗ ਫਿਊਚਰ ਨੂੰ ਪ੍ਰੇਰਿਤ ਕੀਤਾ
ਇੰਡੀਅਨ ਗੇਮਿੰਗ ਇੰਡਸਟਰੀ ਵਿੱਚ ਉਛਾਲ : ਗੇਮਫੋਰਜ ਨੇ 1500 ਤੋਂ ਵੱਧ ਵਿਦਿਆਰਥੀਆਂ ਨੂੰ ਫਿਊਚਰ ਦੇ ਲਈ ਕੌਸ਼ਲ ਪ੍ਰਦਾਨ ਕੀਤਾ
ਵੇਵਸ ਹੈਂਡਹੈਲਡ ਵੀਡੀਓ ਗੇਮ ਡਿਜ਼ਾਈਨ ਚੈਲੇਂਜ ਗੇਮਿੰਗ ਸੌਫਟਵੇਅਰ ਅਤੇ ਹਾਰਡਵੇਅਰ ਵਿਕਾਸ ਦੋਵਾਂ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਵੇਗਾ
Posted On:
31 JAN 2025 8:07PM by PIB Chandigarh
ਇੰਡੀਅਨ ਡਿਜੀਟਲ ਗੇਮਿੰਗ ਸੋਸਾਇਟੀ (IDGS), ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ ਮਿਲ ਕੇ ਭਾਰਤ ਦੇ ਡਿਜੀਟਲ ਗੇਮਿੰਗ ਸੈਕਟਰ ਵਿੱਚ ਇਨੋਵੇਸ਼ਨਾਂ ਨੂੰ ਹੁਲਾਰਾ ਦੇਣ ਲਈ WAVES (Word Audio Visual and Entertainment Summit) ਆਊਟਰੀਚ ਪ੍ਰੋਗਰਾਮ ਦੇ ਤਹਿਤ ਕਈ ਪ੍ਰੋਗਰਾਮਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ। ਤਿੰਨ ਦਿਨਾਂ ਗੇਮਫੋਰਜ ਈਵੈਂਟ , ਜੋ ਕਿ ਇੰਡੀਅਨ ਡਿਜੀਟਲ ਗੇਮਿੰਗ ਸੋਸਾਇਟੀ (IDGS) ਦੁਆਰਾ ਇੱਕ ਮੋਹਰੀ ਸਕਿੱਲ ਸਿੰਕ ਪਹਿਲ (skill-sync initiative) ਹੈ, ਅੱਜ ਚਿੱਤਕਾਰਾ ਯੂਨੀਵਰਸਿਟੀ (Chitkara University), ਵਿਖੇ ਸੰਪੰਨ ਹੋਈ। ਇਸ ਤੋਂ ਪਹਿਲਾਂ ਦੋ ਪ੍ਰੋਗਰਾਮ 28 ਜਨਵਰੀ, 2025 ਨੂੰ ਨੌਰਥਕੈਪ ਯੂਨੀਵਰਸਿਟੀ (NCU) ਵਿੱਚ ਅਤੇ 30 ਜਨਵਰੀ 2025 ਨੂੰ ਚਿੱਤਕਾਰਾ ਇੰਟਰਨੈਸ਼ਨਲ ਸਕੂਲ ਵਿੱਚ ਆਯੋਜਿਤ ਕੀਤੇ ਗਏ ਸਨ। ਇਸ ਤਿੰਨ ਦਿਨਾਂ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਜ਼ਰੂਰੀ ਗੇਮਿੰਗ ਅਤੇ ਈਸਪੋਰਟਸ ਕਰੀਅਰ ਸਕਿੱਲ (esports career skills) ਨਾਲ ਲੈਸ ਕਰਨਾ ਹੈ।
ਚਿੱਤਕਾਰਾ ਯੂਨੀਵਰਸਿਟੀ ਵਿੱਚ ਗੇਮਫੋਰਜ- 31 ਜਨਵਰੀ, 2025
ਚਿੱਤਕਾਰਾ ਯੂਨੀਵਰਸਿਟੀ ਨੇ ਗੇਮਫੋਰਜ ਦੇ ਅੰਤਿਮ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਗਹਿਨ ਚਰਚਾ ਅਤੇ ਕੌਸ਼ਲ ਨਿਰਮਾਣ ਸੈਸ਼ਨਾਂ ਦੇ ਲਈ 1,000 ਤੋਂ ਵੱਧ ਵਿਦਿਆਰਥੀਆਂ ਅਤੇ ਉਦਯੋਗ ਜਗਤ ਦੇ ਲੀਡਰਸ ਇਕੱਠੇ ਹੋਏ। ਇੱਕ ਪ੍ਰਮੁੱਖ ਪੈਨਲ ਨੇ AVGC-XR ਸੈਕਟਰ ਦੇ ਵਿਕਾਸ ਅਤੇ WAVES ਜਿਹੀਆਂ ਸਰਕਾਰੀ ਪਹਿਲਕਦਮੀਆਂ ਦੁਆਰਾ ਭਾਰਤ ਦੇ ਗੇਮਿੰਗ ਈਕੋਸਿਸਟਮ ਨੂੰ ਕਿਸ ਤਰ੍ਹਾਂ ਸਮਰਥਨ ਦਿੱਤਾ ਜਾਂਦਾ ਹੈ, ਇਸ ‘ਤੇ ਧਿਆਨ ਕੇਂਦ੍ਰਿਤ ਕੀਤਾ। ਇਨ੍ਹਾਂ ਪ੍ਰੋਗਰਾਮਾਂ ਨੇ ਅਕਾਦਮਿਕ, ਉਦਯੋਗ ਜਗਤ ਦੇ ਨੇਤਾਵਾਂ ਅਤੇ ਮਹੱਤਵਅਕਾਂਖੀ ਪੇਸ਼ੇਵਰਾਂ ਨੂੰ ਖਾਸ ਤੌਰ ‘ਤੇ ਗੇਮ ਡਿਵੈਲਪਮੈਂਟ ਅਤੇ ਸਬੰਧਿਤ ਖੇਤਰਾਂ ਵਿੱਚ ਇਨੋਵੇਸ਼ਨ ਦੇ ਵਿਸ਼ਾਲ ਮੌਕਿਆਂ ਦੀ ਪੜਤਾਲ ਕਰਨ ਲਈ ਇਕੱਠਾ ਕੀਤਾ। ਪ੍ਰੋਗਰਾਮਾਂ ਦੇ ਦੌਰਾਨ ਲਗਭਗ 1500 ਵਿਦਿਆਰਥੀਆਂ ਨੂੰ ਅਤਿਆਧੁਨਿਕ ਵਿਕਾਸ ਅਤੇ ਤੇਜ਼ੀ ਨਾਲ ਵਧਦੇ ਗੇਮਿੰਗ ਈਕੋਸਿਸਟਮ ਅੰਦਰ ਰਚਨਾਤਮਕ ਅਤੇ ਤਕਨੀਕੀ ਇਨੋਵੇਸ਼ਨ ਦੀ ਸਮਰੱਥਾ ਨਾਲ ਜਾਣੂ ਕਰਵਾਇਆ ਗਿਆ।
ਇਸ ਦੇ ਮੁੱਖ ਵਿਸ਼ਿਆਂ ਵਿੱਚ ਸਿੱਖਿਆ ‘ਤੇ ਈਸਪੋਰਟਸ ਦਾ ਪ੍ਰਭਾਵ, ਅਨੁਭਾਵਾਤਮਕ, ਸਿੱਖਿਆ ਦੀ ਸੰਭਾਵਨਾ ਅਤੇ ਗੇਮਿੰਗ ਵਿੱਚ ਫਿਊਚਰ ਨੂੰ ਆਕਾਰ ਦੇਣ ਵਿੱਚ ਏਆਈ, ਏਆਰ, ਵੀਆਰ ਅਤੇ ਐਕਸਆਰ ਜਿਹੀਆਂ ਉੱਭਰਦੀਆਂ ਤਕਨੀਕਾਂ ਦੀ ਭੂਮਿਕਾ ਸ਼ਾਮਲ ਸੀ। ਇਸ ਪ੍ਰੋਗਰਾਮ ਵਿੱਚ ਪ੍ਰਤਿਭਾ ਦੀ ਕਮੀ ਨੂੰ ਦੂਰ ਕਰਨ ਵਿੱਚ ਉਦਯੋਗ–ਅਕਾਦਮਿਕ ਸਹਿਯੋਗ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ ਗਿਆ। ਸ਼੍ਰੀ ਜੀ ਕਾਰਤਿਕ (ਪਿਕਸਲ ਵਿਜ਼ੂਅਲ ਇਫੈਕਟਸ) ਅਤੇ ਸ਼੍ਰੀ ਅਭਿਨਵ ਚੋਖਾਵਟਿਆ (Mr. Abhinav Chokhavatia (ਜ਼ਾਟੂਨ-Zatun) ਵਰਗੇ ਸਪੀਕਰਸ ਨੇ ਇਸ ਗਤੀਸ਼ੀਲ ਖੇਤਰ ਵਿੱਚ ਸਫਲ ਹੋਣ ਲਈ ਜ਼ਰੂਰੀ ਲੇਟੈਸਟ ਗੇਮਿੰਗ ਟ੍ਰੈਂਡਸ ਅਤੇ ਕੌਸ਼ਲ ਬਾਰੇ ਜਾਣਕਾਰੀ ਸਾਂਝਾ ਕੀਤੀ।


ਚਿੱਤਕਾਰਾ ਇੰਟਰਨੈਸ਼ਨਲ ਸਕੂਲ ਆਫ ਗੇਮਫੋਰਜ -30 ਜਨਵਰੀ, 2025
ਇਸ ਪ੍ਰੋਗਰਾਮ ਵਿੱਚ 500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਗੇਮਿੰਗ ਅਤੇ ਈਸਪੋਰਟਸ ਇੰਡਸਟਰੀ ਬਾਰੇ ਚਰਚਾ ਕੀਤੀ। MIB, CII, ਅਤੇ IDGS, ਦੁਆਰਾ ਸਹਿਯੋਗ ਪ੍ਰਾਪਤ ਇਸ ਪ੍ਰੋਗਰਾਮ ਵਿੱਚ ਗੇਮਿੰਗ ਫਿਊਚਰ ਕਿਉਂ ਹੈ ਅਤੇ ਸਪੋਰਟਸ ਬਨਾਮ ਈਸਪੋਰਟਸ ਵਰਗੇ ਵਿਸ਼ਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਗਏ। ਮੀਡੀਆਪ੍ਰੇਨਯੋਰ (Mediapreneur) ਸ਼੍ਰੀ ਇੰਦਰਜੀਤ ਘੋਸ਼ ਦੀ ਪ੍ਰਧਾਨਗੀ ਵਿੱਚ ਉਦਘਾਟਨ ਸੈਸ਼ਨ ਵਿੱਚ ਵੀ ਸੌਰਭ ਸ਼ਾਹ (ਕ੍ਰਾਫਟਨ ਇੰਡੀਆ- KRAFTON India) ਅਤੇ ਸ਼੍ਰੀ ਸਾਨੰਦ ਸਲਿਲ ਮਿਤ੍ਰਾ (SporTech Innovation Lab) ਵਰਗੇ ਮਾਹਿਰਾਂ ਨੇ ਸਿੱਖਿਆ ਵਿੱਚ AR, VR, ਅਤੇ ਗੇਮਿੰਗ ਜਿਹੀਆਂ ਤਕਨੀਕਾਂ ਨੂੰ ਏਕੀਕ੍ਰਿਤ ਕਰਨ ਬਾਰੇ ਚਰਚਾ ਕੀਤੀ। ਇਸ ਸੈਸ਼ਨ ਵਿੱਚ ਤੇਜ਼ੀ ਨਾਲ ਵਧਦੇ AVGC ਖੇਤਰ ਤੇ ਇਨ੍ਹਾਂ ਖੇਤਰਾਂ ਵਿੱਚ ਸਫਲਤਾ ਦੇ ਲਈ ਜ਼ਰੂਰੀ ਕੌਸ਼ਲ ‘ਤੇ ਵੀ ਚਾਨਣਾ ਪਾਇਆ ਗਿਆ।


ਗੇਮਫੋਰਜ, ਨੌਰਥਕੈਪ ਯੂਨੀਵਰਸਿਟੀ, ਗੁਰੂਗ੍ਰਾਮ -28 ਜਨਵਰੀ, 2025
ਨੌਰਥਕੈਪ ਯੂਨੀਵਰਸਿਟੀ (NCU) ਵਿੱਚ, ਇੰਡੀਅਨ ਡਿਜੀਟਲ ਗੇਮਿੰਗ ਸੋਸਾਇਟੀ (IDGS) ਦੁਆਰਾ ਆਈਸੀਟੀ ਅਕਾਦਮੀ ਨਾਲ ਸਾਂਝੇਦਾਰੀ ਵਿੱਚ ਇੱਕ ਇਨੋਵੇਟਿਵ ਸਕਿੱਲ ਸਿੰਕ ਪਹਿਲ (innovative skill-sync initiative) ਵਿੱਚ ਪ੍ਰਤਿਭਾ ਦੀ ਘਾਟ ਨੂੰ ਪੂਰਾ ਕਰਨਾ, ਮਨੋਰੰਜਨ ਤੋਂ ਪਰ੍ਹੇ ਗੇਮਿੰਗ ਅਤੇ ਗੇਮਿੰਗ ਤੇ ਈਸਪੋਰਟਸ ਵਿੱਚ ਉੱਭਰਦੇ ਰੁਝਾਨ ਵਰਗੇ ਵਿਸ਼ਿਆਂ ‘ਤੇ ਆਕਰਸ਼ਕ ਚਰਚਾਵਾਂ ਹੋਈਆਂ, ਜਿਨ੍ਹਾਂ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MI&B) ਦੇ ਜੁਆਇੰਟ ਡਾਇਰੈਕਟਰ ਸ਼੍ਰੀ ਆਸ਼ੁਤੋਸ਼ ਮੋਹਲੇ (Mr. Ashutosh Mohle), ਨੇ ਵੇਵਸ ਪਹਿਲ ‘ਤੇ ਚਾਨਣਾ ਪਾਇਆ। 500 ਤੋਂ ਵੱਧ ਵਿਦਿਆਰਥੀ ਉਮੀਦਵਾਰਾਂ ਵਾਲੇ ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਦੇ ਵਧਦੇ ਗੇਮਿੰਗ ਅਤੇ ਈਸਪੋਰਟਸ ਸੈਕਟਰ ਵਿੱਚ ਪ੍ਰਤਿਭਾ ਦੀ ਕਮੀ ਨੂੰ ਪੂਰਾ ਕਰਨਾ ਸੀ। ਇਸ ਵਿੱਚ ਇਨੋਵੇਟ2ਐਜੂਕੇਟ ਡਿਵਾਇਸ ਡਿਜ਼ਾਈਨ ਚੈਲੇਂਜ ਵੀ ਸ਼ਾਮਲ ਸੀ, ਜੋ ਕਿ ਇੰਡਸਟਰੀ –ਅਕਾਦਮਿਕ ਸਹਿਯੋਗ ਨੂੰ ਮਜ਼ਬੂਤੀ ਦੇਣ ਅਤੇ ਭਾਰਤ ਨੂੰ ਗਲੋਬਲ ਗੇਮਿੰਗ ਲੀਡਰ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦਾ ਹੈ।

ਵੇਵਸ ਹੈਂਡਹੈਲਡ ਵੀਡੀਓ ਗੇਮ ਡਿਜ਼ਾਈਨ ਚੈਲੇਂਜ
ਇਨ੍ਹਾਂ ਆਯੋਜਨਾਂ ਦਾ ਇੱਕ ਮੁੱਖ ਆਕਰਸ਼ਣ WAVES ਹੈਂਡਹੈਲਡ ਵੀਡੀਓ ਗੇਮ ਡਿਜ਼ਾਈਨ ਚੈਲੇਂਜ ਸੀ, ਜੋ ਸੌਫਟਵੇਅਰ ਤੋਂ ਅੱਗੇ ਵਧ ਕੇ ਹਾਰਡਵਰਡ ਇਨੋਵੇਸ਼ਨ ਨੂੰ ਸ਼ਾਮਲ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਇਸ ਚੈਲੇਂਜ ਵਿੱਚ ਉਮੀਦਵਾਰਾਂ ਨੂੰ ਗੇਮ ਡਿਵੈਲਪਮੈਂਟ ਦੇ ਲਈ ਮਾਈਕ੍ਰੋਕੰਟਰੋਲਰ ਦੀ ਵਰਤੋਂ ਕਰਨੀ ਹੁੰਦੀ ਹੈ, ਜਿਸ ਨਾਲ ਅੰਤ-ਤੋਂ-ਅੰਤ ਵੀਡੀਓ ਗੇਮ ਸਮਾਧਾਨਾਂ ਨੂੰ ਹੁਲਾਰਾ ਮਿਲਦਾ ਹੈ – ਭਾਰਤ ਦੀ ਗੇਮਿੰਗ ਇੰਡਸਟਰੀ ਅੰਦਰ ਹਾਰਡਵੇਅਰ ਸਮਰੱਥਾਵਾਂ ਨੂੰ ਹੁਲਾਰਾ ਦੇਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਗੇਮਿੰਗ ਵਿੱਚ ਇਸ ਵਾਧੇ ਦਾ AVGC (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ) ਖੇਤਰ ਵਿੱਚ ਵਿਆਪਕ ਪ੍ਰਭਾਵ ਪਾਉਣ ਦੀ ਉਮੀਦ ਹੈ, ਜਿਸ ਨਾਲ AI, VFX, ਅਤੇ ਐਨੀਮੇਸ਼ਨ ਵਿੱਚ ਵਿਕਾਸ ਹੋਵੇਗਾ। ਜਿਵੇਂ-ਜਿਵੇਂ ਵੱਡੇ ਬਜਟ ਦੀਆਂ ਫਿਲਮਾਂ VFX ਅਤੇ ਗੇਮਿੰਗ ਤਕਨੀਕਾਂ ਨੂੰ ਏਕੀਕ੍ਰਿਤ ਕਰ ਰਹੀਆਂ ਹਨ, ਭਾਰਤ ਦਾ ਮਨੋਰੰਜਨ ਉਦਯੋਗ ਕ੍ਰਾਂਤੀਕਾਰੀ ਬਦਲਾਅ ਦੇ ਲਈ ਤਿਆਰ ਹੈ।
ਗੇਮਫੋਰਜ ਪਹਿਲ ਗੇਮਿੰਗ ਇੰਡਸਟਰੀ ਵਿੱਚ ਅਸੀਮ ਸੰਭਾਵਨਾਵਾਂ ਅਤੇ ਕੱਲ੍ਹ ਦੇ ਨੇਤਾਵਾਂ ਦੇ ਕਰੀਅਰ ਨੂੰ ਆਕਾਰ ਦੇਣ ਦੀ ਇਸ ਦੀ ਸਮਰੱਥਾ ਦਾ ਪ੍ਰਮਾਣ ਹੈ।
ਉਤਸੁਕਤਾ ਵਿੱਚ ਸਰਗਰਮ: ਗੇਮਫੋਰਜ ਈਵੈਂਟ 'ਤੇ ਗੇਮਿੰਗ ਦੀ ਦੁਨੀਆ ਵਿੱਚ ਡੂੰਘਾਈ ਨਾਲ ਸਿੱਖਣਾ! #WAVES2025
***********
(Release ID: 2100225)