ਰੱਖਿਆ ਮੰਤਰਾਲਾ
azadi ka amrit mahotsav

ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ, ਪਰ ਇਸ ਦਾ ਵਿਕਾਸ ਸਮਾਵੇਸ਼ੀ, ਸਮਤਾਪੂਰਣ, ਵਾਤਾਵਰਣਿਕ ਤੌਰ 'ਤੇ ਟਿਕਾਊ ਅਤੇ ਨੈਤਿਕ ਤੌਰ 'ਤੇ ਫਾਇਦੇਮੰਦ ਹੋਣਾ ਚਾਹੀਦਾ ਹੈ: ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ


"ਭਾਰਤ ਦੀ ਖਪਤ ਜ਼ਰੂਰਤ ਅਧਾਰਿਤ ਹੋਣੀ ਚਾਹੀਦੀ ਹੈ ਨਾ ਕਿ ਲਾਲਚ ਅਧਾਰਿਤ ; ਸਥਿਰਤਾ ਨੂੰ ਯਕੀਨੀ ਬਣਾਉਣ ਲਈ ਵਿਵਹਾਰ ਵਿੱਚ ਤਬਦੀਲੀ ਦੀ ਜ਼ਰੂਰਤ ਹੈ"

"ਸਾਡੀਆਂ ਜ਼ਰੂਰਤਾਂ ਅਤੇ ਗਲੋਬਲ ਵਾਰਮਿੰਗ ਵਿੱਚ ਸਾਡੇ ਘੱਟੋ-ਘੱਟ ਯੋਗਦਾਨ ਦੇ ਬਾਵਜੂਦ, ਸਰਕਾਰ ਇੱਕ ਟਿਕਾਊ ਅਤੇ ਜਲਵਾਯੂ ਅਨੁਕੂਲ ਭਵਿੱਖ ਲਈ ਵਚਨਬੱਧ ਹੈ"

Posted On: 22 JAN 2025 6:18PM by PIB Chandigarh

ਰਕਸ਼ਾ ਮੰਤਰੀ  ਸ਼੍ਰੀ ਰਾਜਨਾਥ ਸਿੰਘ ਨੇ 22 ਜਨਵਰੀ, 2025 ਨੂੰ ਕੇਰਲ ਦੇ ਪਥਾਨਾਮਥਿੱਟਾ (Pathanamthitta ) ਜ਼ਿਲੇ ਵਿੱਚ ਪ੍ਰਸਿੱਧ ਲੇਖਕ ਅਤੇ ਵਾਤਾਵਰਣ ਪ੍ਰੇਮੀ ਸੁਗਾਥਾਕੁਮਾਰੀ (Sugathakumari) ਦੇ 90ਵੀਂ ਜਨਮ ਜਯੰਤੀ ਦੇ ਮੌਕੇ 'ਤੇ ਆਯੋਜਿਤ ਇੱਕ ਸਮਾਗਮ ਵਿੱਚ ਕਿਹਾ, "ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ, ਪਰ ਇਸ ਦਾ ਵਿਕਾਸ ਸਮਾਵੇਸ਼ੀ, ਨਿਆਂਸੰਗਤ, ਵਾਤਾਵਰਣਿਕ ਤੌਰ 'ਤੇ ਟਿਕਾਊ ਅਤੇ ਨੈਤਿਕ ਤੌਰ 'ਤੇ ਫਾਇਦੇਮੰਦ ਹੋਣਾ ਚਾਹੀਦਾ ਹੈ, ਤਾਂ ਕਿ ਧਰਤੀ ਦੀ ਸਿਹਤ ਨਾਲ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਖਪਤਲਾਲਚ ਅਧਾਰਿਤ ਨਾ ਹੋ ਕੇ ਜ਼ਰੂਰਤ ‘ਤੇ ਅਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਵਿਹਾਰ ਨੂੰ ਬਦਲਣ ਅਤੇ 'ਯੂਜ਼ ਐਂਡ ਡਿਸਪੋਜ਼' ਦੀ ਆਰਥਵਿਵਸਥਾ ਨੂੰ ਖਤਮ ਕਰਨ ਦੀ ਜ਼ਰੂਰਤ ਹੈ।

ਰਕਸ਼ਾ ਮੰਤਰੀ  ਨੇ ਸੁਗਾਥਾਕੁਮਾਰੀ ਨੂੰ ਸਿਰਫ਼ ਇੱਕ ਕਵੀ ਹੀ ਨਹੀਂ ਸਗੋਂ ਸਮਾਜ ਦੀ ਚੇਤਨਾ ਦੀ ਰੱਖਿਅਕ ਦੱਸਿਆ ਕਿਉਂਕਿ ਉਸ ਦਾ ਕੰਮ ਭਾਵਨਾਤਮਕ ਹਮਦਰਦੀ, ਮਾਨਵਤਾਵਾਦੀ ਸੰਵੇਦਨਸ਼ੀਲਤਾ ਅਤੇ ਨੈਤਿਕ ਭਾਵਨਾਵਾਂ ਨਾਲ ਭਰਪੂਰ ਸਮਾਜਿਕ ਅਤੇ ਵਾਤਾਵਰਣ ਸਬੰਧੀ ਚਿੰਤਾਵਾਂ ਨੂੰ ਸੰਬੋਧਿਤ ਕਰਨ ਦਾ ਇੱਕ ਮਾਧਿਅਮ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੇਰਲ ਜੋ ਕਿ ਹਰਿਆਲੀ ਅਤੇ ਨਦੀਆਂ ਲਈ ਜਾਣਿਆ ਜਾਂਦਾ ਹੈ ਵਿੱਚ ਉਹ ਈਕੋਸਿਸਟਮ ਦੇ ਇੱਕ ਕਰੜੇ ਰੱਖਿਅਕ ਵਜੋਂ ਉੱਭਰੀ ਅਤੇ 'ਦ ਸੇਵ ਸਾਈਲੈਂਟ ਵੈਲੀ' ਅੰਦੋਲਨ ਵਿੱਚ ਉਸ ਦਾ ਮਹੱਤਵਪੂਰਨ ਯੋਗਦਾਨ ਵਾਤਾਵਰਣ ਸਰਗਰਮੀ ਦੇ ਇਤਿਹਾਸ ਵਿੱਚ ਮਹੱਤਵਪੂਰਨ ਸੀ।

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਆਪਣੇ ਮਹਾਨ ਪੂਰਵਜਾਂ ਦੇ ਵਿਚਾਰਾਂ ਅਤੇ ਕੁਦਰਤ ਪ੍ਰਤੀ ਉਨ੍ਹਾਂ ਦੇ ਡੂੰਘੇ ਸਤਿਕਾਰ ਤੋਂ ਜਾਣੂ ਸਨ, ਜਿਸ ਕਾਰਨ ਵਾਤਾਵਰਣ ਦੀ ਸੁਰੱਖਿਆ, ਸੁਧਾਰ ਅਤੇ ਸੁਰੱਖਿਆ ਲਈ ਨਿਰਦੇਸ਼ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੇ ਕੁਦਰਤੀ ਵਾਤਾਵਰਣ ਦੀ ਰੱਖਿਆ ਅਤੇ ਸੁਧਾਰ ਕਰਨਾ ਅਤੇ ਜੀਵਾਂ ਪ੍ਰਤੀ ਦਇਆਵਾਨ ਹੋਣਾ ਸਾਰੇ ਨਾਗਰਿਕਾਂ ਦਾ ਬੁਨਿਆਦੀ ਫਰਜ਼ ਬਣਾਇਆ ਹੈ। ਉਨ੍ਹਾਂ ਕਿਹਾ, "ਮਨੁੱਖਤਾ ਨੂੰ ਕੁਦਰਤੀ ਸੋਮਿਆਂ ਦਾ ਟਰੱਸਟੀ ਹੋਣਾ ਚਾਹੀਦਾ ਹੈ, ਪਰ ਕਦੇ ਵੀ ਇਸ ਦਾ ਸਵਾਮੀ ਨਹੀਂ ਹੋਣਾ ਚਾਹੀਦਾ। ਕੁਦਰਤ ਦਾ ਕਦੇ ਵੀ ਸ਼ੋਸ਼ਣ ਨਹੀਂ ਕਰਨਾ ਚਾਹੀਦਾ, ਸਗੋਂ ਸਤਿਕਾਰ, ਪੂਜਾ ਅਤੇ ਬਿਨਾ ਕਿਸੇ ਬਰਬਾਦੀ ਦੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਮਨੁੱਖਾਂ ਨੂੰ ਇੱਕ ਬੁੱਧੀਮਾਨ ਪ੍ਰਜਾਤੀ ਮੰਨਿਆ ਜਾਂਦਾ ਹੈ ਪਰ ਅਸੀਂ ਆਪਣੇ ਸਫ਼ਰ ਵਿੱਚ ਕਈ ਗਲਤ ਮੋੜ ਲਏ । ਸ਼ੁਕਰ ਹੈ, ਸਾਡੇ ਕੋਲ ਸੁਗਾਥਾ ਕੁਮਾਰੀ ਜੀ ਵਰਗੇ ਲੋਕ ਸਨ ਜਿਨ੍ਹਾਂ ਨੇ ਕੁਦਰਤ ਦੀ ਸੱਚੀ ਸੇਵਾ ਕੀਤੀ।"

ਰਕਸ਼ਾ ਮੰਤਰੀ  ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੁਆਰਾ ਕੀਤੀਆਂ ਗਈਆਂ ਹਰਿਤ ਪਹਿਲਕਦਮੀਆਂ ਨੂੰ ਉਜਾਗਰ ਕੀਤਾ, ਜਿਵੇਂ ਕਿ ਮਿਸ਼ਨ ਲਾਈਫ, ਜੋ ਕਿ ਸੋਚੇ-ਸਮਝੇ ਉਪਯੋਗ ਦੇ ਸ਼ਥਾਨ ‘ਤੇ ਸੋਚ-ਸਮਝ ਕੇ ਇੱਕ ਸਰਕੂਲਰ ਅਰਥਵਿਵਸਥਾ ਵੱਲ ਜਾਣ ਦੀ ਕਲਪਨਾ ਕਰਦਾ ਹੈ ; 'ਪ੍ਰੋ-ਪਲੈਨੇੱਟ ਪੀਪੁਲ' (‘Pro-Planet People’) ਵਾਤਾਵਰਣ ਅਨੁਕੂਲ ਵਿਵਹਾਰ ਨੂੰ ਸਮਰੱਥ ਬਣਾਉਣ ਲਈ; ਹਰਿਤ ਹਾਈਡ੍ਰੋਜਨ ਦੇ ਉਤਪਾਦਨ, ਉਪਯੋਗ ਅਤੇ ਨਿਰਯਾਤ ਲਈ ਭਾਰਤ ਨੂੰ ਇੱਕ ਗਲੋਬਲ ਹੱਬ ਬਣਾਉਣ ਲਈ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ; ਬੰਜਰ ਜੰਗਲ ਜ਼ਮੀਨਾਂ 'ਤੇ ਰੁੱਖ ਲਗਾਉਣ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਗ੍ਰੀਨ ਲੋਨ ਪ੍ਰੋਗਰਾਮ ਅਤੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ, ਜੋ ਕਿ ਦੇਸ਼ ਵਿਆਪੀ ਰੁੱਖ ਲਗਾਉਣ ਦੀ ਇੱਕ ਵਿਲੱਖਣ ਪਹਿਲਕਦਮੀ ਹੈ।

ਜਲਵਾਯੂ ਨਿਆਂ ਦੇ ਵਿਚਾਰ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਨਾਲ, ਸਰਕਾਰ ਹਰਿਤ ਪਹਿਲਕਦਮੀਆਂ ਵੱਲ ਕੰਮ ਕਰ ਰਹੀ ਹੈ ਅਤੇ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦੋਂ ਇਹ ਟੀਚੇ ਪੂਰੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਵੱਛ ਊਰਜਾ ਰਾਹੀਂ ਸਵੈ-ਨਿਰਭਰਤਾ ਨੂੰ ਯਕੀਨੀ ਬਣਾਏਗਾ ਅਤੇ ਗਲੋਬਲ ਸਵੱਛ ਊਰਜਾ ਤਬਦੀਲੀ ਲਈ ਪ੍ਰੇਰਨਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ, "ਸਾਡੀਆਂ ਵਿਕਾਸ ਦੀਆਂ ਜ਼ਰੂਰਤਾਂ  ਅਤੇ ਗਲੋਬਲ ਵਾਰਮਿੰਗ ਵਿੱਚ ਇਤਿਹਾਸਕ ਤੌਰ 'ਤੇ ਬਹੁਤ ਘੱਟ ਯੋਗਦਾਨ ਦੇ ਬਾਵਜੂਦ, ਅਸੀਂ ਇੱਕ ਟਿਕਾਊ ਅਤੇ ਜਲਵਾਯੂ ਅਨੁਕੂਲ ਭਵਿੱਖ ਲਈ ਵਚਨਬੱਧ ਹਾਂ। ਵਾਤਾਵਰਣ ਨੂੰ ਬਚਾਉਣ ਲਈ ਸਾਡੀ ਵਚਨਬੱਧਤਾ ਦੇ ਪਿਛਲੇ ਸਾਲ ਦਸੰਬਰ ਵਿੱਚ ਸਕਾਰਾਤਮਕ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਹਨ।" ਪਿਛਲੇ ਸਾਲ ਜਾਰੀ ਕੀਤੀ ਗਈ ਸਟੇਟਸ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁੱਲ ਜੰਗਲ ਅਤੇ ਰੁੱਖਾਂ ਦਾ ਘੇਰਾ ਲਗਾਤਾਰ ਵਧ ਰਿਹਾ ਹੈ।

ਰਕਸ਼ਾ ਮੰਤਰੀ  ਨੇ ਭਾਰਤ ਦੀਆਂ ਵਰਤਮਾਨ ਜਲਵਾਯੂ ਨੀਤੀਆਂ ਦੁਆਰਾ ਹਾਸਲ ਕੀਤੇ ਮਹੱਤਵਪੂਰਨ ਅੰਕੜਿਆਂ ਨੂੰ ਉਜਾਗਰ ਕੀਤਾ ਅਤੇ ਇਸ ਨੂੰ ਇੱਕ ਪ੍ਰਾਪਤੀ ਦੱਸਦਿਆਂ ਕਿਹਾ ਕਿ ਭਾਰਤ ਹੁਣ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ, ਤੇਜ਼ੀ ਨਾਲ ਵਿਕਾਸ ਕਰ ਰਿਹਾ ਦੱਖਣੀ ਏਸ਼ੀਆਈ ਦੇਸ਼ ਹੈ। ਉਸ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਜਦੋਂ ਵਿਕਸਿਤ ਦੇਸ਼ ਸ਼ਬਦਾਰਥ ਨੂੰ ਲੈ ਕੇ ਝਗੜਾ ਕਰ ਰਹੇ ਹਨ, ਉੱਥੇ ਭਾਰਤ ਇੱਕ ਜ਼ਿੰਮੇਵਾਰ ਸ਼ਕਤੀ ਵਜੋਂ ਜਲਵਾਯੂ ਤਬਦੀਲੀ ਨਾਲ ਲੜਨ ਲਈ ਤੇਜ਼ੀ ਨਾਲ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ, "ਮਹਾਕੁੰਭ 2025 ਵਿੱਚ, ਮਿਆਂਵਾਕੀ ਟੈਕਨੋਲੋਜੀ ਦੀ ਵਰਤੋਂ ਰੁੱਖ ਲਗਾਉਣ ਲਈ ਕੀਤੀ ਜਾ ਰਹੀ ਹੈ। ਲੱਖਾਂ ਸ਼ਰਧਾਲੂਆਂ ਲਈ ਸ਼ੁੱਧ ਹਵਾ ਅਤੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਪ੍ਰਯਾਗਰਾਜ ਵਿੱਚ ਵੱਖ-ਵੱਖ ਥਾਵਾਂ 'ਤੇ ਸੰਘਣੇ ਜੰਗਲ ਬਣਾਏ ਗਏ ਹਨ।"

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆਂ ਗਲੋਬਲ ਵਾਰਮਿੰਗ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਗਰਮੀ, ਹੜ੍ਹਾਂ, ਸੋਕੇ ਅਤੇ ਲਗਾਤਾਰ ਬਾਰਿਸ਼ ਦੇਸ਼ ਵਿੱਚ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਕੇਰਲ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਸਿੱਕਮ ਵਰਗੇ ਰਾਜਾਂ ਵਿੱਚ ਹਾਲ ਹੀ ਵਿੱਚ ਆਏ ਹੜ੍ਹ ਜਲਵਾਯੂ ਪਰਿਵਰਤਨ ਦੇ ਨਤੀਜੇ ਵਜੋਂ ਵਾਪਰਨ ਵਾਲੀਆਂ ਅਤਿਅੰਤ ਮੌਸਮੀ ਘਟਨਾਵਾਂ ਦੀਆਂ ਸਪਸ਼ਟ ਉਦਾਹਰਣਾਂ ਹਨ। ਉਨ੍ਹਾਂ ਨੇ ਅਤੀਤ ਵਿੱਚ ਮਨੁੱਖਾਂ ਦੀ ਲਚਕਤਾ ਅਤੇ ਉਹਨਾਂ ਦੀ ਸਰਲਤਾ 'ਤੇ ਧਿਆਨ ਕੇਂਦ੍ਰਿਤ ਕੀਤਾ, ਜਿਸ ਨੇ ਸਾਬਤ ਕੀਤਾ ਕਿ ਉਹ ਕਿਸੇ ਵੀ ਕਿਸਮ ਦੀ ਜਲਵਾਯੂ ਚੁਣੌਤੀ ਜਾਂ ਸੰਕਟ ਨਾਲ ਨਜਿੱਠਣ ਲਈ ਵੱਖ-ਵੱਖ ਸਮਾਧਾਨ ਤਿਆਰ ਕਰ ਸਕਦੇ ਹਨ ਅਤੇ ਖੋਜ ਕਰ ਸਕਦੇ ਹਨ ।

ਰਕਸ਼ਾ ਮੰਤਰੀ  ਨੇ ਕਿਹਾ ਕਿ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਜ਼ੀਰੋ ਕਾਰਬਨ ਵਿਕਾਸ ਰਣਨੀਤੀ ਵੱਲ ਵਧਣ ਅਤੇ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਜਿੱਠਣ ਲਈ ਅਭਿਨਵ ਹੱਲ ਲੱਭਣ ਲਈ ਕਈ ਵਿਭਿੰਨ ਉਪਾਅ ਕੀਤੇ ਹਨ। ਪਰ ਚੁਣੌਤੀ ਦੇ ਨਾਕਾਰਾਤਮਕ ਪੱਖ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅਨੁਕੂਲਨ ਬਹੁਤ ਗੁੰਝਲਦਾਰ ਹੈ ਅਤੇ ਇਸ ਲਈ ਇੱਕ ਬਹੁ-ਹਿਤਧਾਰਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ, ਜਿੱਥੇ ਸੰਸਥਾਵਾਂ ਅਤੇ ਸਮੁਦਾਏ ਮਿਲ ਕੇ ਜ਼ੀਰੋ-ਕਾਰਬਨ ਵਿਕਾਸ ਦੀਆਂ ਰਣਨੀਤੀਆਂ ਨੂੰ ਅਪਣਾਉਣ, ਅਨੁਕੂਲਨ ਕਰਨ ਅਤੇ ਲਚਕੀਲਾਪਣ ਬਣਾਉਣ ।

ਸ਼੍ਰੀ ਰਾਜਨਾਥ ਸਿੰਘ ਨੇ ਵਾਤਾਵਰਣ ਦੇ ਫਾਇਦੇ ਲਈ ਕਾਰਪੋਰੇਟ ਪੱਧਰ 'ਤੇ ਰਣਨੀਤੀ ਤਬਦੀਲੀ ਅਤੇ ਨਿਜੀ ਪੱਧਰ 'ਤੇ ਵਿਵਹਾਰ ਤਬਦੀਲੀ ਦੋਵਾਂ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਜ਼ਿਕਰ  ਕੀਤਾ ਕਿ ਜਦਕਿ ਇੱਕ ਸਿਹਤਮੰਦ ਵਾਤਾਵਰਣ ਦਾ ਅਧਿਕਾਰ ਅਤੇ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਤੋਂ ਮੁਕਤ ਹੋਣਾ ਮੌਲਿਕ ਅਧਿਕਾਰ ਹਨ, ਜਲਵਾਯੂ ਤਬਦੀਲੀ ਨੂੰ ਅਨੁਕੂਲ ਬਣਾਉਣ ਅਤੇ ਇਸ ਨੂੰ ਘਟਾਉਣ ਲਈ ਉਪਾਅ ਕਰਨ ਵਿੱਚ ਅਸਫਲਤਾ ਦੇ ਵਿਨਾਸ਼ਕਾਰੀ ਨਤੀਜੇ ਨਿਕਲਣਗੇ। ਉਨ੍ਹਾਂ ਨੇ  ਕਿਹਾ “ਸਾਨੂੰ ਪ੍ਰਾਚੀਨ ਗਿਆਨ ਅਤੇ ਸੁਗਾਥਾਕੁਮਾਰੀ ਵਰਗੇ ਲੋਕਾਂ ਦੇ ਜੀਵਨ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ ।” ਰਕਸ਼ਾ ਮੰਤਰੀ  ਨੇ ਇਸ ਸਮਾਗਮ ਦੇ ਆਯੋਜਨ ਲਈ ਮਿਜ਼ੋਰਮ ਦੇ ਸਾਬਕਾ ਰਾਜਪਾਲ ਸ਼੍ਰੀ ਕੁਮਨ ਰਾਜਸ਼ੇਖਰਨ ਅਤੇ ਉਨ੍ਹਾਂ ਦੀ ਟੀਮ ਦਾ ਆਭਾਰ ਵਿਅਕਤ ਕੀਤਾ।

 

***********

ਵੀਕੇ/ਸਾਵੀ/ਕੇਬੀ  


(Release ID: 2095447) Visitor Counter : 19


Read this release in: English , Urdu , Hindi