ਜਲ ਸ਼ਕਤੀ ਮੰਤਰਾਲਾ
ਮਹਾ ਕੁੰਭ 2025 ਵਿੱਚ ਬੁੰਦੇਲਖੰਡ ਵਿੱਚ ਜਲ ਜੀਵਨ ਮਿਸ਼ਨ ਰਾਹੀਂ ਹਰ ਘਰ ਤੱਕ ਨਲ ਦਾ ਜਲ ਪਹੁੰਚਾਉਣ ਦੇ ਪਰਿਵਰਤਨ ਨੂੰ ਦਰਸਾਇਆ ਜਾਵੇਗਾ
‘ਸਵੱਛ ਸੁਜਲ ਗਾਓਂ’ ਪਹਿਲ ਵਿੱਚ ਜਲ ਸਵੱਛਤਾ ਅਤੇ ਸੰਭਾਲ ‘ਤੇ ਸੰਵਾਦਾਮਤਕ ਜਾਗਰੂਕਤਾ ਸਿਰਜਣ ਨਾਲ ਇੱਕ ਡਿਜੀਟਲ ਪਲੈਟਫਾਰਮ (ਕੌਰਨਰ) ਦੀ ਸੁਵਿਧਾ ਹੋਵੇਗੀ ਅਤੇ ਇਸ ਦੇ ਨਾਲ ਹੀ ਪਿੰਡ ਪੱਧਰ ‘ਤੇ ਪਾਣੀ ਦੀ ਸਪਲਾਈ ਦੀ ਸਥਿਤੀ ਬਾਰੇ ਰੀਅਲ ਟਾਈਮ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ।
Posted On:
09 JAN 2025 5:15PM by PIB Chandigarh
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾ ਕੁੰਭ 2025 ਵਿੱਚ ਹਿੱਸਾ ਲੈਣ ਵਾਲੇ ਦੁਨੀਆ ਭਰ ਦੇ 40-45 ਕਰੋੜ ਤੋਂ ਵੱਧ ਸ਼ਰਧਾਲੂ ‘ਸਵੱਛ ਸੁਜਲ ਗਾਓਂ’ (ਸਵੱਛ ਅਤੇ ਜਲ-ਸੁਰੱਖਿਅਤ ਪਿੰਡ) ਦੀ ਧਾਰਨਾ ਰਾਹੀਂ ਰਾਜ ਦੇ ਪਿੰਡਾਂ ਵਿੱਚ ਹੋਏ ਜ਼ਿਕਰਯੋਗ ਪਰਿਵਰਤਨ ਦੇਖਣਗੇ। ‘ਪੇਯਜਲ ਦਾ ਸਮਾਧਾਨ: ਮੇਰੇ ਪਿੰਡ ਦੀ ਨਵੀਂ ਪਹਿਚਾਣ’ ਥੀਮ ‘ਤੇ ਅਧਾਰਿਤ ਇਹ ਪਹਿਲ ਇਸ ਵਿਸ਼ੇ ਨੂੰ ਦਰਸਾਉਂਦੀ ਹੈ ਕਿ ਕਦੇ ਪਾਣੀ ਦੀ ਕਮੀ ਦਾ ਸਮਾਨਾਰਥੀ ਰਿਹਾ ਬੁੰਦੇਲਖੰਡ ਹੁਣ ਕਿਸ ਪ੍ਰਕਾਰ ਪੇਯਜਲ ਸੰਕਟ ਨੂੰ ਹੱਲ ਕਰਨ ਵਿੱਚ ਸਫ਼ਲਤਾ ਦਾ ਪ੍ਰਤੀਕ ਬਣ ਗਿਆ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦ ਦੇ ਦੂਰਦਰਸ਼ੀ ਮਾਰਗਦਰਸ਼ਨ ਵਿੱਚ ਜਲ ਜੀਵਨ ਮਿਸ਼ਨ ਨੇ ਜਲ ਉਪਲਬਧਤਾ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਕੇ ਬੁੰਦੇਲਖੰਡ ਦੇ ਹਰ ਘਰ ਵਿੱਚ ਨਲ ਤੋਂ ਜਲ ਪਹੁੰਚਾਇਆ ਹੈ। ਪ੍ਰਗਤੀ ਦੀ ਇਹ ਕਹਾਣੀ ਬੁੰਦਲੇਖੰਡ ਦੀ 2017 ਤੋਂ ਪਹਿਲੇ ਦੀ ਨਿਰਾਸ਼ਾ ਤੋਂ ਲੈ ਕੇ ਉਸ ਤੋਂ ਬਾਅਦ ਦੇ ਜ਼ਿਕਰਯੋਗ ਪਰਿਵਰਤਨ ਤੱਕ ਦੀ ਯਾਤਰਾ ਨੂੰ ਦਰਸਾਉਂਦੀ ਹੈ।
ਮਹਾਕੁੰਭ ਵਿੱਚ 40,000 ਵਰਗ ਫੁੱਟ ਵਿੱਚ ਫੈਲੀ ਇਹ ਪ੍ਰਦਰਸ਼ਨੀ ਉੱਤਰ ਪ੍ਰਦੇਸ਼ ਦੀ ਸਮ੍ਰਿੱਧ ਤਸਵੀਰ ਪੇਸ਼ ਕਰੇਗੀ, ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ, ਮੁੱਖ ਮੰਤਰੀ ਆਵਾਸ, ਗ੍ਰਾਮ ਪੰਚਾਇਤ ਵਿਕਾਸ ਅਤੇ ਪਿੰਡਾਂ ਵਿੱਚ ਸੋਲਰ ਐਨਰਜੀ ਅਪਣਾਉਣ ਜਿਹੀਆਂ ਪਹਿਲਾਂ ਨੂੰ ਉਜਾਗਰ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ਬਹੁਭਾਸ਼ੀ ਹੈ ਜਿਸ ਵਿੱਚ ਹਿੰਦੀ, ਅੰਗ੍ਰੇਜ਼ੀ, ਬੰਗਾਲੀ, ਤੇਲਗੂ ਅਤੇ ਮਰਾਠੀ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਤਾਕਿ ਵਿਭਿੰਨ ਪਿਛੋਕੜ ਦੇ ਦਰਸ਼ਕਾਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲ ਸਕੇ।
ਇਹ ਪ੍ਰੋਗਰਾਮ 47 ਦਿਨਾਂ ਤੱਕ ਚਲੇਗਾ ਜਿਸ ਵਿੱਚ ਕਈ ਵਿਕਾਸਾਤਮਕ ਘਟਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ, ਜੋ ਬੁੰਦੇਲਖੰਡ ਦੀਆਂ ਗ੍ਰਾਮੀਣ ਮਹਿਲਾਵਾਂ ਨੂੰ ਉਨ੍ਹਾਂ ਦੇ ਬਦਲਾਅ ਦੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਇਨ੍ਹਾਂ ਵਿੱਚ ਜੀਵਨ ਬਦਲਣ ਵਾਲੇ ਅਨੁਭਵ ਸ਼ਾਮਲ ਹਨ ਜਿਵੇਂ ਬਾਂਦਾ, ਝਾਂਸੀ ਅਤੇ ਚਿੱਤਰਕੂਟ ਦੇ ਪਿੰਡਾਂ ਵਿੱਚ ਹੁਣ ਵਿਆਹ ਹੋ ਰਹੇ ਹਨ, ਜੋ ਪਹਿਲਾਂ ਪਾਣੀ ਦੀ ਕਮੀ ਦੇ ਕਾਰਨ ਅਸੰਭਵ ਸਨ। ਇਸੇ ਤਰ੍ਹਾਂ, ਲਲਿਤਪੁਰ ਅਤੇ ਮਹੋਬਾ ਦੀਆਂ ਮਹਿਲਾਵਾਂ ਦੱਸਣਗੀਆਂ ਕਿ ਕਿਸ ਤਰਾਂ ਸਵੱਛ ਪਾਣੀ ਨੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ। ਉਨ੍ਹਾਂ ਨੂੰ ਪਾਣੀ ਭਰਨ ਵਾਲੇ ਭਾਰੀ ਬਰਤਨਾਂ ਨੂੰ ਚੁੱਕਣ ਦੇ ਕਾਰਨ ਵਾਲਾਂ ਦੇ ਝੜਨ ਜਿਹੇ ਗੰਭੀਰ ਮਾੜੇ ਪ੍ਰਭਾਵਾਂ ਤੋਂ ਵੀ ਮੁਕਤੀ ਮਿਲੀ ਹੈ।
ਰਾਜ ਸਰਕਾਰ ਦਾ ਗ੍ਰਾਮੀਣ ਜਲ ਸਪਲਾਈ ਅਤੇ ਨਮਾਮੀ ਗੰਗੇ ਵਿਭਾਗ ਮਹਾ ਕੁੰਭ 2025 ਵਿੱਚ ਇੱਕ ‘ਜਲ ਮੰਦਿਰ’ (ਜਲ ਮੰਦਿਰ) ਸਥਾਪਿਤ ਕਰੇਗਾ, ਜੋ ਇੱਕ ਵਿਲੱਖਣ ਅਧਿਆਤਮਿਕ ਅਤੇ ਵਾਤਾਵਰਣਿਕ ਅਨੁਭਵ ਪ੍ਰਦਾਨ ਕਰੇਗਾ। ਇਸ ਮੰਦਿਰ ਵਿੱਚ, ਪਵਿੱਤਰ ਗੰਗਾ ਪ੍ਰਤੀਕਾਤਮਕ ਤੌਰ ‘ਤੇ ਭਗਵਾਨ ਸ਼ਿਵ ਦੀਆਂ ਜਟਾਵਾਂ ਤੋਂ ਵਹੇਗੀ, ਜੋ ਇਸ ਸੰਦੇਸ਼ ‘ਤੇ ਜ਼ੋਰ ਦਿੰਦੀ ਹੈ ਕਿ ਜਲ ਇੱਕ ਦਿਵਯ (ਬ੍ਰਹਮ) ਅਸ਼ੀਰਵਾਦ ਹੈ, ਇੱਕ ਜੀਵਨ ਦੇਣ ਵਾਲਾ ਸਰੋਤ ਹੈ ਜਿਸ ਨੂੰ ਸੰਜੋ ਕੇ ਰੱਖਣਾ ਚਾਹੀਦਾ ਹੈ ਅਤੇ ਸੰਭਾਲ਼ ਕਰਨੀ ਚਾਹੀਦੀ ਹੈ। ਸਵੇਰੇ ਅਤੇ ਸ਼ਾਮ ਨੂੰ ਹੋਣ ਵਾਲਾ ਜਲ ਆਰਤੀ ਸਮਾਰੋਹ ਇਸ ਸੰਦੇਸ਼ ਨੂੰ ਹੋਰ ਵਧਾਏਗਾ। ਇਸ ਵਿੱਚ ਅਨੇਕ ਪ੍ਰੋਗਰਾਮ ਜਲ ਜੀਵਨ ਮਿਸ਼ਨ ਦੀ ਕਹਾਣੀ ਨੂੰ ਏਕੀਕ੍ਰਿਤ ਕਰਨਗੇ ਅਤੇ ਜਲ ਸੰਭਾਲ਼ ਦੀ ਜ਼ਰੂਰਤ ਨੂੰ ਦਰਸਾਉਣਗੇ।
ਭਾਰਤ ਦੀ ‘ਅਤਿਥੀ ਦੇਵੋ ਭਵ’ (ਮਹਿਮਾਨ ਭਗਵਾਨ ਹੈ) ਦੀ ਪਰੰਪਰਾ ਨੂੰ ਨਮਾਮੀ ਗੰਗੇ ਦੇ ਰੂਪ ਵਿੱਚ ਮਨਾਇਆ ਜਾਵੇਗਾ ਅਤੇ ਗ੍ਰਾਮੀਣ ਜਲ ਸਪਲਾਈ ਵਿਭਾਗ ‘ਸਵੱਛ ਸੁਜਲ ਗਾਓਂ’ ਵਿੱਚ ਵਿਜ਼ਿਟਰਾਂ ਦਾ ਸਨਮਾਨ ਕਰੇਗਾ। ਮਹਿਮਾਨਾਂ ਨੂੰ ਸੰਗਮ ਤੋਂ ਪਵਿੱਤਰ ਜਲ ਯੁਕਤ ਵਾਤਾਵਰਣ-ਅਨੁਕੂਲ ਜੂਟ-ਕੱਪੜੇ ਦੇ ਥੈਲਿਆਂ ਵਿੱਚ ‘ਜਲ ਪ੍ਰਸਾਦ’ ਜਲ ਜੀਵਨ ਮਿਸ਼ਨ ‘ਤੇ ਇੱਕ ਡਾਇਰੀ ਅਤੇ ਜਲ ਪਹਿਲ ਰਾਹੀਂ ਪਰਿਵਰਤਨ ਦੀ ਸਫ਼ਲਤਾ ਦੀਆਂ ਕਹਾਣੀਆਂ ਨੂੰ ਦਰਸਾਉਣ ਵਾਲੀ ਅਧਿਐਨ ਸਮੱਗਰੀ ਮਿਲੇਗੀ।
‘ਸਵੱਛ ਸੁਜਲ ਗਾਓਂ’ ਵਿੱਚ ਇੱਕ ਡਿਜੀਟਲ ਪਲੈਟਫਾਰਮ (ਕੌਰਨਰ) ਵੀ ਹੋਵੇਗਾ ਜਿਸ ਵਿੱਚ ਡਿਜੀਟਲ ਸਕ੍ਰੀਨ ਅਤੇ ਗੇਮਿੰਗ ਜ਼ੋਨ ਜਿਹੇ ਸੰਵਾਦਾਤਮਕ ਤੱਤ ਹੋਣਗੇ। ਵਿਜ਼ਿਟਰ ਸਵੱਛ ਪੇਯਜਲ ਦੇ ਲਾਭਾਂ ਅਤੇ ਦੂਸ਼ਿਤ ਪਾਣੀ ਦੇ ਸੇਵਨ ਦੇ ਜੋਖਮਾਂ ‘ਤੇ ਚਾਣਨਾ ਪਾਉਂਣ ਵਾਲੀਆਂ ਮਜ਼ੇਦਾਰ ਅਤੇ ਵਿਦਿਅਕ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਹਨ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਜਲ ਸੰਭਾਲ਼ ਦੇ ਮਹੱਤਵ ਬਾਰੇ ਆਕਰਸ਼ਕ ਤਰੀਕੇ ਨਾਲ ਜਾਗਰੂਕਤਾ ਵਧਾਉਣਾ ਹੈ।
ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਖੇਤਰਾਂ ਦੇ ਲੋਕ ਆਪਣੇ-ਆਪਣੇ ਪਿੰਡਾਂ ਵਿੱਚ ਪਾਣੀ, ਨਲ ਕਨੈਕਸ਼ਨ ਅਤੇ ਵਾਟਰ ਸਪਲਾਈ ਦੀ ਸਥਿਤੀ ਬਾਰੇ ਰੀਅਲ ਟਾਈਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਡਿਜੀਟਲ ਕੌਰਨਰ ਦਾ ਉਪਯੋਗ ਕਰ ਸਕਦੇ ਹਨ। ਇਹ ਪਹਿਲ ਪਰੰਪਰਾ, ਟੈਕਨੋਲੋਜੀ ਅਤੇ ਸਥਿਰਤਾ ਨੂੰ ਜੋੜਦੀ ਹੈ ਜੋ ਮਹਾ ਕੁੰਭ 2025 ਵਿੱਚ ਹਿੱਸਾ ਲੈਣ ਵਾਲੇ ਲੱਖਾਂ ਲੋਕਾਂ ‘ਤੇ ਇੱਕ ਸਥਾਈ ਛਾਪ ਛੱਡਦੀ ਹੈ।
*****
ਐੱਸਕੇ/ਵੀਐੱਮ
(Release ID: 2091812)
Visitor Counter : 6