ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਸਮਾਰਟ ਸਿਟੀ ਮਿਸ਼ਨ ਦੀਆਂ ਉਪਲਬਧੀਆਂ


91% ਪ੍ਰੋਜੈਕਟਸ ਪੂਰੇ, 1.47 ਲੱਖ ਕਰੋੜ ਰੁਪਏ ਦਾ ਨਿਵੇਸ਼

Posted On: 18 DEC 2024 5:35PM by PIB Chandigarh

‘2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਸੈਂਕੜਿਆਂ ਛੋਟੇ ਸ਼ਹਿਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਸਾਡੀ ਸਰਕਾਰ ਜੀਵਨ ਦੀ ਪਹੁੰਚਯੋਗਤਾ ਵਿੱਚ ਸੁਧਾਰ ਲਈ ਅਜਿਹੇ ਸ਼ਹਿਰੀ ਕੇਂਦਰਾਂ ਵਿੱਚ ਬੁਨਿਆਦੀ ਸੁਵਿਧਾਵਾਂ ਦਾ ਵਿਕਾਸ ਕਰ ਰਹੀ ਹੈ।”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ[1]

ਜਾਣ-ਪਹਿਚਾਣ 

 

ਸਮਾਰਟ ਸਿਟੀਜ ਮਿਸ਼ਨ (ਐੱਸਸੀਐੱਮ) ਦਾ ਟੀਚਾ ਸਮਾਰਟ ਅਤੇ ਟਿਕਾਊ ਸਮਾਧਾਨਾਂ ਰਾਹੀਂ ਭਾਰਤ ਦੇ ਸ਼ਹਿਰਾਂ ਵਿੱਚ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਹੈ। ਇਸ ਦਾ ਟੀਚਾ ਅਜਿਹੇ ਸ਼ਹਿਰਾਂ ਦਾ ਨਿਰਮਾਣ ਕਰਨਾ ਹੈ ਜੋ ਆਰਥਿਕ ਤੌਰ ‘ਤੇ ਜੀਵੰਤ, ਸਮਾਵੇਸ਼ੀ ਅਤੇ ਵਾਤਾਵਰਣ ਦੇ ਅਨੁਕੂਲ ਹੋਣ। ਬੁਨਿਆਦੀ ਢਾਂਚਾ, ਸ਼ਾਸਨ ਅਤੇ ਸਮਾਜਿਕ ਵਿਕਾਸ ਜਿਹੇ ਪ੍ਰਮੁੱਖ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰਕੇ ਐੱਸਸੀਐੱਮ ਦੇਸ਼ ਭਰ ਵਿੱਚ ਸ਼ਹਿਰੀ ਜੀਵਨ ਵਿੱਚ ਬਦਲਾਅ ਲਿਆਉਣਾ ਚਾਹੁੰਦਾ ਹੈ।

ਇਸ ਪਹਿਲ ਵਿੱਚ 100 ਸ਼ਹਿਰਾਂ ਦੀ ਅਗਵਾਈ ਕਰਦੇ ਹੋਏ ਮਿਸ਼ਨ ਨੇ ਮਹੱਤਵਪੂਰਵ ਪ੍ਰਗਤੀ ਕੀਤੀ ਹੈ। ਇਸ ਦੇ ਤਹਿਤ 1,47,704 ਕਰੋੜ ਰੁਪਏ ਦੇ ਨਿਵੇਸ਼ ਨਾਲ 8,075 ਪ੍ਰੋਜੈਕਟਾਂ ਵਿੱਚੋਂ 7,380 ਨੂੰ ਪੂਰਾ ਕੀਤਾ ਹੈ। ਇਹ ਪੂਰੇ ਕੀਤੇ ਪ੍ਰੋਜੈਕਟਸ ਸਾਰਿਆਂ ਲਈ ਸਮਾਰਟ, ਬਿਹਤਰ ਰਹਿਣ ਯੋਗ ਸ਼ਹਿਰੀ ਸਥਾਨ ਬਣਾਉਣ ਲਈ ਐੱਸਸੀਐੱਮ ਦੀ ਪ੍ਰਤੀਬੱਧਤਾ ਨੂੰ ਪ੍ਰਦਸ਼ਿਤ ਕਰਦੀਆਂ ਹਨ।

https://static.pib.gov.in/WriteReadData/userfiles/image/image002VDHZ.png

ਸਮਾਰਟ ਸਿਟੀ ਮਿਸ਼ਨ ਇੱਕ ਨਜ਼ਰ ਵਿੱਚ

https://static.pib.gov.in/WriteReadData/userfiles/image/image0038YZW.png
 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 25 ਜੂਨ 2015 ਨੂੰ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਮਿਸ਼ਨ ਦਾ ਉਦੇਸ਼ ਕੁਸ਼ਲ ਸੇਵਾਵਾਂ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਟਿਕਾਊ ਸਮਾਧਾਨ ਪ੍ਰਦਾਨ ਕਰਕੇ 100 ਸ਼ਹਿਰਾਂ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। ਆਰਥਿਕ ਵਿਕਾਸ, ਸਮਾਵੇਸ਼ਿਤਾ ਅਤੇ ਸਥਿਰਤਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਹ ਆਵਾਸ, ਆਵਾਜਾਈ, ਸਿੱਖਿਆ, ਸਿਹਤ ਸੰਭਾਲ਼ ਅਤੇ ਮਨੋਰੰਜਨ ਜਿਹੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇਸ ਦਾ ਟੀਚਾ ਅਨੁਕੂਲ ਸ਼ਹਿਰੀ ਸਥਾਨ ਬਣਾਉਣਾ ਹੈ ਜੋ ਹੋਰ ਸ਼ਹਿਰਾਂ ਲਈ ਮਾਡਲ ਦੇ ਰੂਪ ਵਿੱਚ ਕੰਮ ਕਰਦੇ ਹਨ।

ਮਿਸ਼ਨ ਦਾ ਦ੍ਰਿਸ਼ਟੀਕੋਣ

ਸਮਾਰਟ ਸਿਟੀ ਮਿਸ਼ਨ ਨੂੰ ਮੁੱਖ ਤੌਰ ‘ਤੇ ਦੋ ਤਰੀਕਿਆਂ ਨਾਲ ਲਾਗੂ ਕੀਤਾ ਜਾਂਦਾ ਹੈ। ਪਹਿਲਾਂ, ਸਮਾਰਟ ਸਿਟੀ ਮਿਸ਼ਨ ਦੇ ਤਹਿਤ ਸ਼ਹਿਰਾਂ ਨੂੰ ਇੱਕ ਖੇਤਰ-ਅਧਾਰਿਤ ਵਿਕਾਸ (ਏਬੀਡੀ) ਦ੍ਰਿਸ਼ਟੀਕੋਣ ਦਾ ਉਪਯੋਗ ਕਰਕੇ ਵਿਕਸਿਤ ਕੀਤਾ ਜਾ ਰਿਹਾ ਹੈ। 100 ਸ਼ਹਿਰਾਂ ਵਿੱਚੋਂ ਹਰੇਕ ਨੇ ਆਬਾਦੀ ਦੇ ਹਿਸਾਬ ਨਾਲ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਇੱਕ ਪਰਿਭਾਸ਼ਿਤ ਖੇਤਰ ਦੀ ਚੋਣ ਕੀਤੀ ਹੈ। ਨਾਗਰਿਕਾਂ ਦੀ ਭਾਗੀਦਾਰੀ ਰਾਹੀਂ ਚੁਣੇ ਗਏ ਇਨ੍ਹਾਂ ਏਬੀਡੀ ਖੇਤਰਾਂ ਨੂੰ ਸ਼ਹਿਰ ਦੇ ਹੋਰ ਹਿੱਸਿਆਂ ਦੇ ਲਈ ਅਨੁਕੂਲ ਮਾਡਲ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।

ਦੂਸਰਾ, ਹਰੇਕ ਸ਼ਹਿਰ ਵਿੱਚ ਪੈਨ-ਸਿਟੀ ਪ੍ਰੋਜੈਕਟਸ ਸ਼ਾਮਲ ਹਨ, ਜੋ ਟੈਕਨੋਲੋਜੀ-ਸੰਚਾਲਿਤ ਸਮਾਧਾਨ ਹਨ। ਮਿਸ਼ਨ ਦੇ ਹੋਰ ਪ੍ਰਮੁੱਖ ਆਯਾਮਾਂ ਵਿੱਚ ਪ੍ਰੋਗਰਾਮ ਦੇ ਲਾਗੂਕਰਨ ਲਈ ਇੱਕ ਸਪੈਸ਼ਲ ਪਰਪਜ਼ ਵ੍ਹੀਕਲ (ਐੱਸਪੀਵੀ) (ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ) ਢਾਂਚਾ ਬਣਾਉਣਾ, ਪ੍ਰੋਜੈਕਟਾਂ ਦੇ ਲਈ ਫੰਡ ਦੇ ਕਈ ਸਰੋਤਿਆਂ ਨੂੰ ਹੁਲਾਰਾ ਦੇਣਾ, ਪ੍ਰਤੀਯੋਗੀ ਸੰਘਵਾਦ ਨੂੰ ਉਤਸ਼ਾਹਿਤ ਕਰਨਾ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਨਾ ਸ਼ਾਮਲ ਹੈ।

https://static.pib.gov.in/WriteReadData/userfiles/image/image0049EEW.png

ਮਿਸ਼ਨ ਦੀਆਂ ਪ੍ਰਮੁੱਖ ਉਪਲਬਧੀਆਂ[2]

13 ਦਸੰਬਰ 2024 ਤੱਕ ਕੁੱਲ ਪ੍ਰੋਜੈਕਟਾਂ ਵਿੱਚੋਂ 91% ਸਫ਼ਲਤਾਪੂਰਵਕ ਪੂਰੇ ਹੋ ਚੁੱਕੇ ਹਨ, ਜੋ ਪੂਰੇ ਭਾਰਤ ਵਿੱਚ ਸ਼ਹਿਰੀ ਲੈਂਡਸਕੇਪ ਨੂੰ ਫਿਰ ਤੋਂ ਆਕਾਰ ਦੇਣ ਵਿੱਚ ਮਹੱਤਵਪੂਰਨ ਪ੍ਰਗਤੀ ਨੂੰ ਉਜਾਗਰ ਕਰਦਾ ਹੈ।

https://static.pib.gov.in/WriteReadData/userfiles/image/image0051UG8.png

ਐੱਸਸੀਐੱਮ ਦੁਆਰਾ ਹਾਸਲ ਕੀਤੀਆਂ ਗਈਆਂ ਕੁਝ ਪ੍ਰਮੁੱਖ ਪਹਿਲਾਂ ਅਤੇ ਇਤਿਹਾਸਿਕ ਉਪਲਬਧੀਆਂ ਹੇਠਾਂ ਦਿੱਤੀਆਂ ਗਈਆਂ ਹਨ (15.11.24 ਤੱਕ)

ਇੰਟੀਗ੍ਰੇਟਿਡ ਕਮਾਨ ਐਂਡ ਕੰਟਰੋਲ ਸੈਂਟਰਸ (ਆਈਸੀਸੀਸੀ):ਸਾਰੇ 100 ਸਮਾਰਟ ਸ਼ਹਿਰਾਂ ਵਿੱਚ ਕਾਰਜਸ਼ੀਲ ਆਈਸੀਸੀਸੀ ਹਨ, ਜੋ ਫ਼ੈਸਲਾ ਲੈਣ ਲਈ ਡੇਟਾ ਦਾ ਉਪਯੋਗ ਕਰਦੇ ਹਨ। ਇਨ੍ਹਾਂ ਆਈਸੀਸੀਸੀ ਨੇ ਮਹਾਮਾਰੀ ਦੌਰਾਨ ਕੋਵਿਡ ਵਾਰ ਰੂਮ ਦੇ ਰੂਪ ਵਿੱਚ ਕੰਮ ਕੀਤਾ ਅਤੇ ਏਆਈ, ਆਈਓਟੀ ਅਤੇ ਡੇਟਾ ਐਨਾਲਿਟਿਕਸ ਜਿਹੀਆਂ ਉਭਰਦੀਆਂ ਟੈਕਨੋਲੋਜੀਆਂ ਨੂੰ ਏਕੀਕ੍ਰਿਤ ਕਰਕੇ ਟ੍ਰਾਂਸਪੋਰਟ, ਵਾਟਰ ਸਪਲਾਈ ਅਤੇ ਸੋਲਿਡ ਵੇਸਟ ਮੈਨੇਜਮੈਂਟ ਜਿਹੇ ਸ਼ਹਿਰ ਦੇ ਸੰਚਾਲਨ ਵਿੱਚ ਬਹੁਤ ਸੁਧਾਰ ਕੀਤਾ ਹੈ।

 

 

 ਜਨਤਕ ਸੁਰੱਖਿਆ ਅਤੇ ਸੁਰੱਖਿਆ: ਅਪਰਾਧ ਦੀ ਨਿਗਰਾਨੀ ਵਿੱਚ ਸਹਾਇਤਾ ਦੇ ਲਈ 100 ਸਮਾਰਟ ਸ਼ਹਿਰਾਂ ਵਿੱਚ 84,000 ਤੋਂ ਅਧਿਕ ਸੀਸੀਟੀਵੀ ਨਿਗਰਾਨੀ ਕੈਮਰੇ ਸਥਾਪਿਤ ਕੀਤੇ ਗਏ ਹਨ। ਇਸ ਦੇ ਇਲਾਵਾ ਜਨਤਕ ਸੁਰੱਖਿਆ ਨੂੰ ਵਧਾਉਂਦੇ ਹੋਏ 1,884 ਐਮਰਜੈਂਸੀ ਕਾਲ ਬਾਕਸ, 3,000 ਪਬਲਿਕ ਐੱਡਰੈਸ ਸਿਸਟਮ ਅਤੇ ਟ੍ਰੈਫਿਕ ਸਿਗਨਲ ‘ਤੇ ਲਾਲ ਬਤੀ ਦੀ ਉਲੰਘਣਾ ਅਤੇ ਆਟੋਮੇਟਿਡ ਨੰਬਰ ਪਲੇਟ ਪਹਿਚਾਣ ਲਈ ਟ੍ਰੈਫਿਕ ਇਨਫੋਰਸਮੈਂਟ ਸਿਸਟਮ ਸਥਾਪਿਤ ਕੀਤੇ ਗਏ ਹਨ।    

ਵਾਟਰ ਸਪਲਾਈ: ਐੱਸਸੀਏਡੀਏ (ਸਕਾਡਾ) ਰਾਹੀਂ 17,026 ਕਿਲੋਮੀਟਰ ਤੋਂ ਅਧਿਕ ਵਾਟਰ ਸਪਲਾਈ ਸਿਸਟਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਨਾਲ ਨੌਨ-ਰੈਵੇਨਿਊ ਵਾਟਰ ਅਤੇ ਲਿਕੇਜ ਨੂੰ ਘੱਟ ਕੀਤਾ ਜਾ ਰਿਹਾ ਹੈ।  

ਸੋਲਿਡ ਵੇਸਟ ਮੈਨੇਜਮੈਂਟ: 66 ਤੋਂ ਵੱਧ ਸ਼ਹਿਰ ਟੈਕਨੋਲੋਜੀ ਦੀ ਵਰਤੋਂ ਵਿੱਚ ਵਾਧਾ, ਰੂਟ ਪ੍ਰਬੰਧਨ, ਸੰਗ੍ਰਹਿ ਦੀ ਕੁਸ਼ਲਤਾ ਅਤੇ ਰੋਜਾਨਾ ਪ੍ਰਬੰਧਨ ਵਿੱਚ ਸੁਧਾਰ ਦੇ ਨਾਲ ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰ ਰਹੇ ਹਨ। ਸੋਲਿਡ ਵੇਸਟ ਮੈਨੇਜਮੈਂਟ ਕੁਸ਼ਲਤਾ ਨੂੰ ਡਿਜੀਟਾਈਜ਼ ਕਰਨ ਅਤੇ ਬਿਹਤਰ ਬਣਾਉਣ ਲਈ ਆਟੋਮੈਟਿਕ ਵਾਹਨ ਸਥਾਨ (ਏਵੀਐੱਲ) ਲਈ ਲਗਭਗ 9,194 ਵਾਹਨਾਂ ਨੂੰ ਆਰਐੱਫਆਈਡੀ-ਟੈਗ ਤੋਂ ਸਮਰੱਥ ਬਣਾਇਆ ਗਿਆ ਹੈ।  

ਸੋਲਿਡ ਵੇਸਟ ਮੈਨੇਜਮੈਂਟ: 66 ਤੋਂ ਵੱਧ ਸ਼ਹਿਰ ਟੈਕਨੋਲੋਜੀ ਦੀ ਵਰਤੋਂ ਵਿੱਚ ਵਾਧਾ, ਰੂਟ ਪ੍ਰਬੰਧਨ, ਸੰਗ੍ਰਹਿ ਦੀ ਕੁਸ਼ਲਤਾ ਅਤੇ ਰੋਜ਼ਾਨਾ ਪ੍ਰਬੰਧਨ ਵਿੱਚ ਸੁਧਾਰ ਦੇ ਨਾਲ ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰ ਰਹੇ ਹਨ। ਸੋਲਿਡ ਵੇਸਟ ਮੈਨੇਜਮੈਂਟ ਕੁਸ਼ਲਤਾ ਨੂੰ ਡਿਜੀਟਾਈਜ਼ ਕਰਨ ਅਤੇ ਬਿਹਤਰ ਬਣਾਉਣ ਲਈ ਆਟੋਮੈਟਿਕ ਵਾਹਨ ਸਥਾਨ (ਏਵੀਐੱਲ) ਲਈ ਲਗਭਗ 9,194 ਵਾਹਨਾਂ ਨੂੰ ਆਰਐੱਫਆਈਡੀ-ਟੈਗ ਤੋਂ ਸਮਰੱਥ ਬਣਾਇਆ ਗਿਆ ਹੈ।

ਮੋਬਿਲਿਟੀ: 1,740 ਕਿਲੋਮੀਟਰ ਤੋਂ ਵਧ ਸਮਾਰਟ ਸੜਕਾਂ ਦਾ ਨਿਰਮਾਣ ਜਾ ਸੁਧਾਰ ਕੀਤਾ ਗਿਆ ਹੈ ਅਤੇ 713 ਕਿਲੋਮੀਟਰ ਸਾਈਕਲ ਟ੍ਰੈਕ ਵਿਕਸਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਇੰਟੈਲੀਜੈਂਟ ਟ੍ਰਾਂਸਪੋਰਟ ਮੈਨੇਜਮੈਂਟ ਸਿਸਟਮ (ਆਈਟੀਐੱਮਐੱਸ) ਲਾਗੂ ਕੀਤਾ ਗਿਆ ਹੈ। ਆਈਸੀਸੀਸੀ ਰਾਹੀਂ ਇਸਦੀ ਨਿਗਰਾਨੀ ਕੀਤਾ ਜਾ ਰਹੀ ਹੈ, ਜਿਸ ਨਾਲ ਟ੍ਰੈਫਿਕ ਸੰਚਾਲਨ ਵਿੱਚ ਸੁਧਾਰ ਹੋ ਰਿਹਾ ਹੈ, ਟ੍ਰੈਫਿਕ ਕਾਨੂੰਨ ਦੀ ਉਲੰਘਣਾ 'ਤੇ ਕਾਬੂ ਕੀਤਾ ਜਾ ਰਿਹਾ ਹੈ ਅਤੇ ਯਾਤਰਾ ਦਾ ਸਮਾਂ ਘਟਾਇਆ ਜਾ ਰਿਹਾ ਹੈ। 

ਸਿੱਖਿਆ: 9,433 ਸਮਾਰਟ ਕਲਾਸਰੂਮ ਅਤੇ 41 ਡਿਜੀਟਲ ਲਾਇਬ੍ਰੇਰੀਆਂ ਵਿਕਸਿਤ ਕੀਤੀਆਂ ਗਈਆਂ ਹਨ।

ਸਿਹਤ: 172 ਈ-ਸਿਹਤ ਕੇਂਦਰ ਅਤੇ ਕਲੀਨਿਕ (ਬਿਸਤਰਿਆਂ ਤੋਂ ਬਿਨਾਂ) ਵਿਕਸਤ ਕੀਤੇ ਗਏ ਹਨ, ਅਤੇ 152 ਸਿਹਤ ਏਟੀਐੱਮ ਵੀ ਸਥਾਪਿਤ ਕੀਤੇ ਗਏ ਹਨ।

ਉੱਭਰਦੀਆਂ ਜ਼ਰੂਰਤਾਂ ਮੁਤਾਬਿਕ ਢਲਣਾ ਅਤੇ ਚੁਣੌਤੀਆਂ ‘ਤੇ ਕਾਬੂ ਪਾਉਣਾ

ਮੁੱਖ ਪਹਿਲਾਂ ਤੋਂ ਇਲਾਵਾ, ਸਮਾਰਟ ਸਿਟੀਜ਼ ਮਿਸ਼ਨ ਨੇ ਉਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਹੈ। ਉਦਾਹਰਨ ਲਈ, ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਰਗਰਮ ਜੀਵਨ ਲਈ ਖੁੱਲ੍ਹੀਆਂ ਥਾਵਾਂ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ 'ਸਾਈਕਲਜ਼ 4 ਚੇਂਜ' ਅਤੇ 'ਸਟ੍ਰੀਟਸ4 ਪੀਪਲ' ਵਰਗੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਸਨ। ਜਨਤਕ ਸਥਾਨਾਂ ਤੱਕ ਸੰਮਲਿਤ ਪਹੁੰਚ ਨੂੰ ਸੁਨਿਸ਼ਚਿਤ ਕਰਨ ਲਈ 'ਪਲੇਸਮੇਕਿੰਗ ਮੈਰਾਥਨ' ਅਤੇ 'ਨਰਚਰਿੰਗ ਨੇਬਰਹੁੱਡਜ਼ ਚੈਲੇਂਜ' ਵਰਗੀਆਂ ਪਹਿਲਾਂ ਨੇ ਕਮਜ਼ੋਰ ਸਮੂਹਾਂ 'ਤੇ ਧਿਆਨ ਕੇਂਦ੍ਰਿਤ ਕੀਤਾ। ਹੋਰ ਚੁਣੌਤੀਆਂ ਜਿਵੇਂ ਕਿ 'ਟਰਾਂਸਪੋਰਟ4ਆਲ' ਅਤੇ 'ਈਟਸਮਾਰਟ ਸਿਟੀਜ਼' ਦਾ ਉਦੇਸ਼ ਜਨਤਕ ਟਰਾਂਸਪੋਰਟ ਸਟਾਰਟਅੱਪ ਦਾ ਸਹਿਯੋਗ ਕਰਨਾ ਅਤੇ ਸਮਾਰਟ ਸਿਟੀਜ਼ ਵਿੱਚ ਭੋਜਨ ਦੀ ਸਫਾਈ ਵਿੱਚ ਸੁਧਾਰ ਕਰਨਾ ਹੈ।

 ਸਮਾਰਟ ਸਿਟੀ ਮਿਸ਼ਨ ਦੀਆਂ ਰਣਨੀਤੀਆਂ

ਸਮਾਰਟ ਸਿਟੀਜ਼ ਮਿਸ਼ਨ ਦਾ ਉਦੇਸ਼ ਸਥਾਨਕ ਖੇਤਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਕੇ ਅਤੇ ਸਮਾਰਟ ਨਤੀਜਿਆਂ ਲਈ ਟੈਕਨੋਲੋਜੀ ਦੀ ਵਰਤੋਂ ਕਰਕੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਹੈ। ਇਸ ਪਰਿਕਲਪਨਾ ਵਿੱਚ ਰੇਟਰੋਫਿਟਿੰਗ ਅਤੇ ਪੁਨਰ ਵਿਕਾਸ ਰਾਹੀਂ ਮੌਜੂਦਾ ਖੇਤਰਾਂ ਨੂੰ ਬਦਲਣਾ, ਗ੍ਰੀਨਫੀਲਡ ਪ੍ਰੋਜੈਕਟਾਂ ਰਾਹੀਂ ਨਵੇਂ ਖੇਤਰਾਂ ਦਾ ਵਿਕਾਸ ਕਰਨਾ ਅਤੇ ਪੂਰੇ ਸ਼ਹਿਰ ਵਿੱਚ ਸਮਾਰਟ ਸਮਾਧਾਨ ਲਾਗੂ ਕਰਨਾ ਸ਼ਾਮਲ ਹੈ। ਹਰੇਕ ਸ਼ਹਿਰ ਨੂੰ ਪ੍ਰਸਤਾਵ ਵਿੱਚ ਸਾਰੇ ਨਿਵਾਸੀਆਂ ਲਈ ਸਮਾਵੇਸ਼ੀ ਅਤੇ ਲਾਭ ਸੁਨਿਸ਼ਚਿਤ ਕਰਨ ਲਈ ਇੱਕ ਪੈਨ-ਸਿਟੀ ਸਹੂਲਤ ਨਾਲ ਖੇਤਰ ਅਧਾਰਿਤ ਮਾਡਲ (ਰੇਟਰੋਫਿਟਿੰਗ, ਪੁਨਰ ਜਾ ਗ੍ਰੀਨਫੀਲਡ ਵਿਕਾਸ) ਵਿਚੋਂ ਇੱਕ ਸ਼ਾਮਿਲ ਹੋਣਾ ਚਾਹੀਦਾ। ਉੱਤਰ-ਪੂਰਬੀ ਅਤੇ ਹਿਮਾਲੀਅਨ ਰਾਜਾਂ ਵਿੱਚ ਵਿਕਾਸ ਖੇਤਰ ਦੀਆਂ ਲੋੜਾਂ ਅੱਧੀਆਂ ਰਹਿ ਜਾਂਦੀਆਂ ਹਨ। 


https://static.pib.gov.in/WriteReadData/userfiles/image/image008A56T.pnghttps://static.pib.gov.in/WriteReadData/userfiles/image/image009FV0H.png

                           

 

ਸਮਾਰਟ ਸਿਟੀ ਲਖਨਊ ਦੁਆਰਾ 100 ਸਾਲ ਪੁਰਾਣੇ ਚਾਰਬਾਗ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ

ਸਿੱਟਾ

ਸਮਾਰਟ ਸਿਟੀਜ਼ ਮਿਸ਼ਨ ਨੇ ਪੂਰੇ ਭਾਰਤ ਵਿੱਚ ਸ਼ਹਿਰਾਂ ਨੂੰ ਬਿਹਤਰ ਬਣਾਉਣ ਲਈ ਬਹੁਤ ਪ੍ਰਗਤੀ ਕੀਤੀ ਹੈ। ਸਮਾਰਟ ਟੈਕਨੋਲੋਜੀ, ਟਿਕਾਊ ਹੱਲ ਅਤੇ ਸਰਗਰਮ ਭਾਈਚਾਰਕ ਭਾਗੀਦਾਰੀ ਰਾਹੀਂ, ਮਿਸ਼ਨ ਨੇ ਬੁਨਿਆਦੀ ਢਾਂਚੇ, ਜਨਤਕ ਸੁਰੱਖਿਆ, ਗਤੀਸ਼ੀਲਤਾ, ਪਾਣੀ ਦੀ ਸਪਲਾਈ ਅਤੇ ਸਿਹਤ ਸੰਭਾਲ ਵਿੱਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ, ਇਸ ਨੇ 'ਸਾਈਕਲਸ 4 ਚੇਂਜ' ਅਤੇ 'ਸਟ੍ਰੀਟਸ 4 ਪੀਪਲ' ਵਰਗੀਆਂ ਪਹਿਲਾਂ ਰਾਹੀਂ ਖੁੱਲ੍ਹੀਆਂ ਥਾਵਾਂ ਅਤੇ ਸੁਰੱਖਿਅਤ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਵਰਗੀਆਂ ਨਵੀਆਂ ਚੁਣੌਤੀਆਂ ਨੂੰ ਵੀ ਅਪਣਾਇਆ ਹੈ। ਜਿਵੇਂ-ਜਿਵੇਂ ਮਿਸ਼ਨ ਅੱਗੇ ਵਧਦਾ ਹੈ, ਇਹ ਸਮਾਰਟ, ਬਿਹਤਰ ਰਹਿਣ ਯੋਗ ਸ਼ਹਿਰਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਦਾ ਹੈ ਜੋ ਦੂਜਿਆਂ ਦੇ ਅਨੁਸਰਣ ਦੇ ਲਈ ਉਦਾਹਰਣ ਦੇ ਰੂਪ ਵਿੱਚ ਕੰਮ ਕਰ ਸਕਦੇ ਹਨ ।

ਸੰਦਰਭ

ਪੀਡੀਐੱਫ ਦੇਖਣ ਦੇ ਲਈ ਇੱਥੇ ਕਲਿੱਕ ਕਰੋਂ

 

******

ਸੰਤੋਸ਼ ਕੁਮਾਰ/ਸਰਲਾ ਮੀਨਾ/ਕਾਮਨਾ ਲਾਕਾਰੀਆ


(Release ID: 2087727) Visitor Counter : 49


Read this release in: English , Hindi