ਸੈਰ ਸਪਾਟਾ ਮੰਤਰਾਲਾ
azadi ka amrit mahotsav

ਸ਼ਹੀਦ ਭਗਤ ਸਿੰਘ ਨਗਰ ਵਿੱਚ ਹੈਰੀਟੇਜ ਸਟ੍ਰੀਟ ਨੂੰ ਟੂਰਿਜ਼ਮ ਲਈ ਪ੍ਰਸਿੱਧ ਸਥਾਨ ਬਣਾਇਆ ਜਾਵੇਗਾ


ਸ਼ਹੀਦ ਭਗਤ ਸਿੰਘ ਅਤੇ ਭਾਰਤੀ ਸੁਤੰਤਰਤਾ ਪ੍ਰਤੀ ਸ਼ਰਧਾਂਜਲੀ ਦੇਣ ਨੂੰ ਹੋਰ ਜ਼ਿਆਦਾ ਵਧਾਉਣ ਲਈ ਹੈਰੀਟੇਜ ਸਟ੍ਰੀਟ

प्रविष्टि तिथि: 04 DEC 2024 3:39PM by PIB Chandigarh

ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬੰਗਾ ਕਸਬੇ ਦੇ ਬਿਲਕੁਲ ਬਾਹਰ ਇੱਕ ਪਿੰਡ ਖਟਕੜ ਕਲਾਂ, ਜੋ ਕਿ ਭਗਤ ਸਿੰਘ ਦੇ ਸਮਾਰਕ ਲਈ ਪ੍ਰਸਿੱਧ ਹੈ, ਨੂੰ ਵਿਸ਼ਵ ਪੱਧਰ ਦੇ ਇੱਕ ਮਸ਼ਹੂਰ ਟੂਰਿਜ਼ਮ ਸਥਾਨ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਵਿਕਾਸ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੂੰਜੀ ਨਿਵੇਸ਼ ਲਈ ਵਿਸ਼ੇਸ਼ ਸਹਾਇਤਾ (ਐੱਸਏਐੱਸਸੀਆਈ) ਸਕੀਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਭਾਰਤ ਸਰਕਾਰ ਨੇ 23 ਰਾਜਾਂ ਵਿੱਚ 40 ਪ੍ਰੋਜੈਕਟਾਂ ਨੂੰ ਆਲਮੀ ਮਿਆਰਾਂ ਦੇ ਪ੍ਰਤੀਕ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਵਿਕਸਿਤ ਕਰਨ ਲਈ ਮਨਜ਼ੂਰੀ ਦਿੱਤੀ ਹੈ। ਹੈਰੀਟੇਜ ਸਟ੍ਰੀਟ ਜੋ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿਕਸਿਤ ਕੀਤੀ ਜਾਵੇਗੀ, ਸਾਡੇ ਭਾਰਤੀ ਨਾਇਕ ਨੂੰ ਸ਼ਰਧਾਂਜਲੀ ਅਤੇ ਭਾਰਤੀ ਸੁਤੰਤਰਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ ਸਟ੍ਰੀਟ ਭਗਤ ਸਿੰਘ ਦੇ ਮਿਊਜ਼ੀਅਮ ਨੂੰ ਉਨ੍ਹਾਂ ਦੇ ਜੱਦੀ ਘਰ ਨਾਲ ਜੋੜੇਗੀ।

ਪ੍ਰੋਜੈਕਟ ਦਾ ਨਾਮ: ਹੈਰੀਟੇਜ ਸਟ੍ਰੀਟ, ਐੱਸ.ਬੀ.ਐੱਸ. ਨਗਰ ਦਾ ਵਿਕਾਸ

ਪ੍ਰੋਜੈਕਟ ਦੀ ਲਾਗਤ: ਰੁਪਏ 53.45 ਕਰੋੜ

ਡੈਸਟੀਨੇਸ਼ਨ ਦੀ ਜਾਣ-ਪਛਾਣ:

 

ਭਾਰਤ ਦੇ ਪੰਜਾਬ ਰਾਜ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਬੰਗਾ ਸ਼ਹਿਰ ਦੇ ਬਿਲਕੁਲ ਬਾਹਰ ਖਟਕੜ ਕਲਾਂ, ਇੱਕ ਪਿੰਡ, ਭਗਤ ਸਿੰਘ ਦੀ ਸਮਾਧੀ ਲਈ ਪ੍ਰਸਿੱਧ ਹੈ। ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨਾਲ ਜੁੜੇ ਇਸ ਪਿੰਡ ਦਾ ਹਮੇਸ਼ਾ ਭਗਤ ਸਿੰਘ ਦੇ ਜੱਦੀ ਸਥਾਨ ਵਜੋਂ ਜੁੜਾਅ ਰਹੇਗਾ। ਖਟਕੜ ਕਲਾਂ ਘਰ, ਜੋ ਅੱਜ ਇੱਕ ਸੁਰੱਖਿਅਤ ਸਮਾਰਕ ਵਜੋਂ ਖੜ੍ਹਾ ਹੈ, ਨੂੰ ਭਗਤ ਸਿੰਘ ਦੇ ਪੜਦਾਦਾ ਸਰਦਾਰ ਫਤਹਿ ਸਿੰਘ ਨੇ 1858 ਵਿੱਚ ਬਣਾਇਆ ਸੀ। ਇਸ ਨੂੰ 1982 ਵਿੱਚ 'ਪੰਜਾਬ ਪ੍ਰਾਚੀਨ ਅਤੇ ਇਤਿਹਾਸਕ ਸਮਾਰਕਾਂ ਅਤੇ ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ ਐਕਟ' (1964) ਦੇ ਤਹਿਤ ਇੱਕ ਸਮਾਰਕ ਐਲਾਨਿਆ ਗਿਆ ਸੀ। 

ਪ੍ਰੋਜੈਕਟ ਸੰਕਲਪ ਅਤੇ ਤਰਕ:

ਕ੍ਰਾਂਤੀਕਾਰੀ ਭਗਤ ਸਿੰਘ ਦੀ ਜਨਮ ਭੂਮੀ ਹੋਣ ਕਰਕੇ, ਖਟਕੜ ਕਲਾਂ, ਉਨ੍ਹਾਂ ਦੇ ਬਹਾਦਰੀ ਅਤੇ ਨਿਡਰ ਜੀਵਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਜੱਦੀ ਘਰ ਦੇ ਨੇੜੇ ਜਨਤਾ ਲਈ ਇੱਕ ਮਿਊਜ਼ੀਅਮ ਪਹਿਲਾਂ ਹੀ ਵਿਕਸਿਤ ਕੀਤਾ ਜਾ ਚੁੱਕਿਆ ਹੈ। ਸਾਡੇ ਭਾਰਤੀ ਨਾਇਕ ਅਤੇ ਭਾਰਤੀ ਸੁਤੰਤਰਤਾ ਪ੍ਰਤੀ ਇਸ ਸ਼ਰਧਾਂਜਲੀ ਨੂੰ ਵਧਾਉਣ ਲਈ, ਇੱਕ ਹੈਰੀਟੇਜ਼ ਸਟ੍ਰੀਟ  ਪ੍ਰਸਤਾਵਿਤ ਕੀਤੀ ਜਾ ਰਹੀ ਹੈ, ਜੋ ਕਿ ਮਿਊਜ਼ੀਅਮ ਤੋਂ ਲੈ ਕੇ ਜੱਦੀ ਘਰ ਤੱਕ ਬਹਾਦਰੀ, ਸਾਹਸ ਅਤੇ ਸੱਭਿਆਚਾਰ ਦੇ ਵਿਸਤ੍ਰਿਤ ਅਨੁਭਵ ਨੂੰ ਦਰਸਾਉਂਦੀ ਹੈ। ਇਹ ਸਟ੍ਰੀਟ ਵਿਜ਼ੀਟਰਾਂ ਨੂੰ ਵੱਖੋ-ਵੱਖਰੇ ਅਨੁਭਵਾਂ ਤੋਂ ਲੈ ਕੇ ਲਾਈਵ ਪਰਫਾਰਮੈਂਸ ਤੱਕ ਕੱਈ ਤਰ੍ਹਾਂ ਦੇ ਅਨੁਭਵ ਪ੍ਰਦਾਨ ਕਰੇਗੀ। 

ਪ੍ਰੋਜੈਕਟ ਕੰਪੋਨੈਂਟਸ :

ਪ੍ਰਸਤਾਵਿਤ ਹੈਰੀਟੇਜ਼ ਸਟ੍ਰੀਟ ਭਗਤ ਸਿੰਘ ਦੇ ਮਿਊਜ਼ੀਅਮ ਨੂੰ ਉਨ੍ਹਾਂ ਦੇ ਜੱਦੀ ਘਰ ਨਾਲ ਜੋੜਦੀ ਹੈ, ਜਿਸ ਵਿੱਚ ਸ਼ਾਨਦਾਰ ਅਨੁਭਵ, ਲਾਈਵ ਪ੍ਰਦਰਸ਼ਨ ਅਤੇ ਇਤਿਹਾਸਕ ਪੁਨਰ-ਨਿਰਮਾਣ ਸ਼ਾਮਲ ਹੋਣਗੇ। ਇਹ ਪਹਿਲਕਦਮੀ ਭਗਤ ਸਿੰਘ ਦੀ ਬਹਾਦਰੀ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਜੀਵੰਤ ਰੂਪ ਨਾਲ ਚਿਤ੍ਰਿਤ ਕਰੇਗੀ, ਦੇਸ਼ ਭਗਤੀ ਅਤੇ ਰਾਸ਼ਟਰੀ ਗੌਰਵ ਨੂੰ ਪ੍ਰੇਰਿਤ ਕਰੇਗੀ। ਸੁਤੰਤਰਤਾ ਦੀ ਮਹਾਨ ਲੌਅ ਨੂੰ ਚਿਤ੍ਰਿਤ ਕਰਨ ਵਾਲੀ ਲਾਈਵ ਫਾਇਰ, ਬਹਾਦਰੀ ਦੀ ਆਵਾਜ਼, ਲਾਈਵ ਪ੍ਰਦਰਸ਼ਨਾਂ ਦੇ ਨਾਲ 3ਡੀ-ਸੈੱਟ ਨਿਰਮਾਣ, ਪੰਜਾਬ ਦੇ ਇੱਕ ਪਿੰਡ ਦਾ 1900 ਦਾ ਸੈਟਅੱਪ, ਇਨਫੋਗ੍ਰਾਫਿਕਸ, ਬੈਠਣ ਦੀਆਂ ਥਾਵਾਂ ਅਤੇ ਸਾਈਨੇਜ਼ ਵਰਗੇ ਅਨੁਭਵ। ਇਸ ਦੇ ਨਾਲ ਹੀ, ਭਗਤ ਸਿੰਘ ਦੇ ਜੱਦੀ ਘਰ 'ਤੇ ਲਾਈਟਿੰਗ, ਲਾਈਟਿੰਗ ਮੂਰਤੀਆਂ, ਆਜ਼ਾਦੀ ਦੀਆਂ ਮੂਰਤੀਆਂ ਅਤੇ ਭਾਰਤੀ ਝੰਡਾ ਲਗਾਇਆ ਜਾਵੇਗਾ। ਵਿਜ਼ੀਟਰਾਂ ਨੂੰ ਇੱਕ ਆਨੰਦਦਾਇਕ ਅਨੁਭਵ ਪ੍ਰਦਾਨ ਕਰਨ ਲਈ ਇੱਕ ਮਿਊਜ਼ੀਕਲ ਫਾਉਂਟੇਨ ਸ਼ੋਅ ਬਣਾਇਆ ਜਾਵੇਗਾ।

ਅਨੁਮਾਨਿਤ ਪ੍ਰੋਜੈਕਟ ਪ੍ਰਭਾਵ ਅਤੇ ਵੈਲਿਊ

ਨੌਕਰੀਆਂ: 200

ਪੀਪੀਪੀ ਪ੍ਰੋਜੈਕਟ ਯੋਜਨਾਬੱਧ: 300 ਕਰੋੜ | 15 ਪ੍ਰੋਜੈਕਟਸ

ਸੰਭਾਵਿਤ ਪੀਪੀਪੀ ਪ੍ਰੋਜੈਕਟਾਂ ਵਿੱਚ ਹੋਟਲਾਂ, ਟੂਰਿਜ਼ਮ ਸੂਚਨਾ ਅਤੇ ਸਮਾਰਕ ਕੇਂਦਰ, ਸੱਭਿਆਚਾਰਕ ਪ੍ਰਦਰਸ਼ਨ ਕੇਂਦਰ ਅਤੇ ਐਂਫੀਥੀਏਟਰ, ਰੈਸਟੋਰੈਂਟ ਅਤੇ ਫੂਡ ਕੋਰਟ, ਮਲਟੀਪਲੈਕਸ ਅਤੇ ਮਨੋਰੰਜਨ ਕੰਪਲੈਕਸ ਆਦਿ ਸ਼ਾਮਲ ਹਨ।

ਪ੍ਰੋਜੈਕਟ ਵਿਜ਼ੂਅਲਾਈਜ਼ੇਸ਼ਨ:

 

 

23 ਰਾਜਾਂ ਵਿੱਚ 3,295.76 ਕਰੋੜ ਰੁਪਏ ਦੀ ਲਾਗਤ ਵਾਲੇ 40 ਪ੍ਰੋਜੈਕਟ ਸਥਾਨਕ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਗੇ ਅਤੇ ਸਸਟੇਨੇਬਲ ਟੂਰਿਜ਼ਮ ਰਾਹੀਂ ਰੋਜ਼ਗਾਰ ਪੈਦਾ ਕਰਨਗੇ। ਪ੍ਰਸਿੱਧ ਸਾਈਟਾਂ ਦੀ ਭੀੜ ਨੂੰ ਘਟਾਉਣ, ਉੱਨਤ ਟੈਕਨੋਲੋਜੀਆਂ ਨੂੰ ਏਕੀਕ੍ਰਿਤ ਕਰਨ, ਟਿਕਾਊ ਅਭਿਆਸਾਂ ਨੂੰ ਹੁਲਾਰਾ ਦੇਣ, ਬੁਨਿਆਦੀ ਢਾਂਚੇ ਅਤੇ ਵਿਜੀਟਰਾਂ ਦੇ ਅਨੁਭਵਾਂ ਨੂੰ ਵਧਾਉਣ ਲਈ ਜਨਤਕ-ਨਿਜੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਤੋ ਲੈ ਕੇ, ਭਾਰਤ ਦੇ ਕੁਦਰਤੀ, ਸੱਭਿਆਚਾਰਕ ਅਤੇ ਇਤਿਹਾਸਿਕ ਸੁੰਦਰਤਾ ਦਾ ਅਨੁਭਵ ਕਰਨ ਦੀ ਇੱਛਾ ਰੱਖਣ ਵਾਲੇ ਸਾਰੇ ਲੋਕਾਂ ਲਈ ਵਿਸ਼ਵ ਪੱਧਰੀ ਅਨੁਭਵ ਨੂੰ ਸੁਨਿਸ਼ਚਿਤ ਕਰਨ ਲਈ ਕਈ ਉਪਾਅ ਕੀਤੇ ਜਾਣਗੇ। 

*********

ਪੀਆਈਬੀ ਚੰਡੀਗੜ੍ਹ|  ਡੀਜੇਐੱਮ


(रिलीज़ आईडी: 2080742) आगंतुक पटल : 46
इस विज्ञप्ति को इन भाषाओं में पढ़ें: English