ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਸਿਹਤ ਸੇਵਾ ਵਿੱਚ ਬਦਲਾਅ: ਆਯੁਸ਼ਮਾਨ ਭਾਰਤ ਪੀਐੱਮਜੇਏਵਾਈ ਦਾ ਪ੍ਰਭਾਵ ਅਤੇ ਵਾਅਦਾ
Posted On:
16 OCT 2024 8:40PM by PIB Chandigarh
ਵਿਨੋਦ ਕੇ ਪੌਲ
ਰਾਜੂ (ਬਦਲਿਆ ਹੋਇਆ ਨਾਮ), ਉਮਰ 18 ਸਾਲ, ਨੂੰ ਆਮ ਤੌਰ ‘ਤੇ ਚਲਦੇ ਹੋਏ ਵੀ ਸਾਹ ਲੈਣ ਵਿੱਚ ਤਕਲੀਫ ਹੁੰਦੀ ਸੀ ਅਤੇ ਇਹ ਥਕਾਵਟ ਮਹਿਸੂਸ ਕਰਦਾ ਸੀ। ਸਾਲ 2017 ਵਿੱਚ ਉਸ ਨੂੰ ਸੀਨੇ ਵਿੱਚ ਦਰਦ ਦੇ ਕਾਰਨ ਦਿਲ ਦੀ ਗੰਭੀਰ ਬਿਮਾਰੀ ਨਾਲ ਪੀੜ੍ਹਤ ਹੋਣ ਬਾਰੇ ਪਤਾ ਚਲਿਆ। ਇਲਾਜ ਦੀ ਅੰਤਹੀਨ ਸੰਘਰਸ਼ ਵਿੱਚ ਉਸ ਦੇ ਪਿਤਾ ਨੇ ਪਰਿਵਾਰ ਦੇ ਪਸ਼ੂਆਂ ਅਤੇ ਜ਼ਮੀਨ ਤੱਕ ਵੇਚ ਦਿੱਤੀ ਅਤੇ ਪੰਜ ਲੱਖ ਰੁਪਏ ਤੋਂ ਅਧਿਕ ਰਕਮ ਦੇ ਕਰਜ਼ ਵਿੱਚ ਡੂਬ ਗਏ।
ਸਾਲ 2019 ਵਿੱਚ, ਉਨ੍ਹਾਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮਜੇਏਵਾਈ) ਵੱਲੋਂ ਇੱਕ ਪੱਤਰ ਮਿਲਿਆ, ਲੇਕਿਨ ਉਨ੍ਹਾਂ ਨੇ ਇਸ ਨੂੰ ਜ਼ਿਆਦਾ ਅਹਿਮਿਅਤ ਨਹੀਂ ਦਿੱਤੀ। ਸਾਲ 2022 ਵਿੱਚ, ਰਾਜੂ ਦੀ ਹਾਲਤ ਬਿਗੜ ਗਈ, ਜਿਸ ਦੇ ਲਈ ਫੌਰਨ ਸਰਜਰੀ ਕਰਨ ਦੀ ਜ਼ਰੂਰਤ ਸੀ। ਉਹ ਹਤਾਸ਼ ਅਤੇ ਬੇਬਸ ਹੋ ਚੁੱਕੇ ਸਨ। ਤਦ ਹਸਪਤਾਲ ਦੇ ਇੱਕ ਕਰਮਚਾਰੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਪੀਐੱਮਜੇਏਵਾਈ ਬਾਰੇ ਪਤਾ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਦੀ ਯੋਗਤਾ ਦੀ ਪੁਸ਼ਟੀ ਕੀਤੀ। ਇਸ ਦੀ ਬਦੌਲਤ ਰਾਜੂ ਦੀ ਲਗਭਗ 1.83 ਲੱਖ ਰੁਪਏ ਦੀ ਲਾਗਤ ਵਾਲੀ ਜੀਵਨ ਰਕਸ਼ਕ (ਰੱਖਿਅਕ) ਸਰਜਰੀ ਸੰਭਵ ਹੋ ਸਕੀ। ਆਖਰਕਾਰ, 67 ਦਿਨ ਬਾਅਦ ਉਸ ਨੂੰ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਲਈ ਹਸਪਤਾਲ ਤੋਂ ਛੁੱਟੀ ਮਿਲ ਗਈ।
ਆਸ਼ਾ, ਸਿਹਤ ਅਤੇ ਖੁਸ਼ੀ ਨਾਲ ਭਰਪੂਰ ਇਹ ਕਹਾਣੀ, ਉਨ੍ਹਾਂ ਅਣਗਿਣਤ ਕਹਾਣਿਆਂ ਵਿੱਚੋਂ ਇੱਕ ਹੈ, ਜੋ ਏਬੀ ਪੀਐੱਮਜੇਏਵਾਈ ਦੇ ਲਾਭਾਰਥੀਆਂ ਦੇ ਜੀਵਨ ਦੇ ਆਲੇ-ਦੁਆਲੇ ਬੁਣਿਆਂ ਗਈਆਂ ਹਨ।
ਬੀਤੇ ਛੇ ਵਰ੍ਹਿਆਂ ਵਿੱਚ ਇਸ ਯੋਜਨਾ ਦੇ ਤਹਿਤ ਹਸਪਤਾਲਾਂ ਵਿੱਚ ਲਗਭਗ 7.8 ਕਰੋੜ ਦਾਖਲਿਆਂ ਦੇ ਨਾਲ ਪੀਐੱਮ-ਜੇਏਵਾਈ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ ਅਤੇ ਉਨ੍ਹਾਂ ਦੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ ਅਤੇ ਨਾਲ ਹੀ, ਉਨ੍ਹਾਂ ਮਰੀਜ਼ਾਂ ਦੇ ਪਰਿਵਾਰਾਂ ਨੂੰ ਹਸਪਤਾਲ ਦੇ ਖਰਚ ਦੇ ਕਾਰਨ ਗ਼ਰੀਬੀ ਅਤੇ ਪੀੜ੍ਹਾ ਦੇ ਚੰਗੁਲ ਵਿੱਚ ਫੱਸਣ ਤੋਂ ਵੀ ਬਚਾਇਆ ਹੈ। ਇਹ ਯੋਜਨਾ ਮਾਣਯੋਗ ਪ੍ਰਧਾਨ ਮਤੰਰੀ ਦੁਆਰਾ ਪਰਿਕਲਪਿਤ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਲਈ ਭਾਰਤ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।
ਪੀਐੱਮਜੇਏਵਾਈ ਨੇ ਪ੍ਰਤੀ ਲਾਭਾਰਥੀ ਪਰਿਵਾਰ ਸੈਕੰਡਰੀ ਅਤੇ ਤੀਜੇ ਦਰਜੇ ਦਾ ਇਲਾਜ ਲਈ 5 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸੇਵਾ ਪ੍ਰਦਾਨ ਕਰਕੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਸਿਹਤ ਸੰਭਾਲ਼ ਡਿਲੀਵਰੀ ਦੇ ਅਧਾਰ ਨੂੰ ਛੂਹਿਆ ਹੈ। ਨਿੱਜੀ ਸਿਹਤ ਬੀਮਾ ਕੰਪਨੀਆਂ ਦੁਆਰਾ ਪ੍ਰਚਾਰਿਤ ਭਾਰੀ-ਭਰਕਮ ਰਕਮ ਦੀ ਤੁਲਨਾ ਵਿੱਚ ਇਹ ਰਾਸ਼ੀ ਛੋਟੀ ਲਗ ਸਕਦੀ ਹੈ, ਲੇਕਿਨ ਯੋਜਨਾ ਦਾ ਫਾਰਮੈਟ ਅਤੇ ਪੈਮਾਨੇ ਨੂੰ ਦੇਖ ਦੇ ਹੋਏ ਲੱਖਾਂ ਪਰਿਵਾਰਾਂ ਲਈ ਇਸ ਰਾਸ਼ੀ ਦਾ ਪ੍ਰਭਾਵ ਜੀਵਨ ਬਦਲਣ ਵਾਲਾ ਅਤੇ ਜੀਵਨ ਰੱਖਿਅਕ ਹੈ।
ਯੋਜਨਾ ਦੀ ਰੂਪਰੇਖਾ ਦੇ ਅਨੁਸਾਰ, ਪੀਐੱਮਜੇਏਵਾਈ ਦਾ ਉਦੇਸ਼ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਸੈਕੰਡਰੀ ਅਤੇ ਤੀਜੇ ਦਰਜੇ ਦੀ ਦੇਖਭਾਲ ਉਪਲਬਧ ਕਰਵਾਉਣਾ ਹੈ, ਅਤੇ ਬਹਿਰੰਗ ਰੋਗੀ ਸੇਵਾਵਾਂ ਇਸ ਯੋਜਨਾ ਦੇ ਤਹਿਤ ਨਹੀਂ ਆਉਂਦੀਆਂ। ਇੱਕ ਮਹੱਤਵਆਕਾਂਖੀ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਮਿਸ਼ਨ ਰਾਹੀਂ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਦੇ ਇਸ ਦੂਸਰੇ ਕੰਪੋਨੈਟ ‘ਤੇ ਸਮਾਨ ਰੂਪ ਨਾਲ ਗੌਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ 175,000 ਤੋਂ ਅਧਿਕ ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਸਥਾਪਿਤ ਕੀਤੇ ਗਏ ਗਨ, ਜਿਨ੍ਹਾਂ ਨੂੰ ਪਹਿਲਾਂ ਸਿਹਤ ਅਤੇ ਕਲਿਆਣ ਕੇਂਦਰ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਮੁਫ਼ਤ ਸਲਾਹ-ਮਸ਼ਵਰਾ, ਅਤੇ ਕਈ ਦਵਾਈਆਂ (172 ਤੱਕ) ਅਤੇ ਟ੍ਰੀਟਮੈਂਟ (63 ਤੱਕ) ਮੁਫ਼ਤ ਪ੍ਰਦਾਨ ਕੀਤੇ ਜਾ ਰਹੇ ਹਨ। ਵਰਤਮਾਨ ਵਿੱਚ ਸਰਕਾਰੀ ਪ੍ਰਯਾਸਾਂ ਦਾ ਕੇਂਦਰ ਇਨ੍ਹਾਂ ਦੋਵਾਂ ਪ੍ਰਣਾਲੀਆਂ ਵਿੱਚ ਦੇਖਭਾਲ ਦਾ ਮਜ਼ਬੂਤ ਦੋ-ਤਰਫ਼ਾ ਕਨਵਰਜੈਂਸ ਅਤੇ ਨਿਰੰਤਰਤਾ ਹੈ। ਭਾਰਤ ਦਾ ਯੂਐੱਚਸੀ ਮਾਡਲ ਜਨਤਕ ਤੌਰ ‘ਤੇ ਵਿਤ ਪੋਸ਼ਿਤ ਵਿਆਪਕ ਪ੍ਰਾਇਮਰੀ ਹੈਲਥ ਕੇਅਰ ‘ਤੇ ਅਧਾਰਿਤ ਹੈ। ਸਿਹਤ ਨੀਤੀ ਅਤੇ ਸੇਵਾਵਾਂ ਨੂੰ ਅਲੱਗ-ਥਲੱਗ ਕਰਕੇ ਨਹੀਂ ਬਲਕਿ ਸੰਪੂਰਨਤਾ ਵਿੱਚ ਦੇਖੇ ਜਾਣ ਦੀ ਜ਼ਰੂਰਤ ਹੈ।
ਇਸ ਯੋਜਨਾ ਦੇ ਲਾਗੂਕਰਨ ਦੇ ਦੌਰਾਨ, ਸਿਹਤ ਲਾਭ ਪੈਕੇਜ (ਐੱਚਬੀਪੀ) ਦੇ ਤਹਿਤ ਪ੍ਰਕਿਰਿਆਵਾਂ ਅਤੇ ਕੀਮਤਾਂ ਨੂੰ ਸੰਸ਼ੋਧਿਤ ਅਤੇ ਯੁਕਤੀਸੰਗਤ ਬਣਾਇਆ ਗਿਆ ਹੈ। ਸਾਲ 2018 ਵਿੱਚ ਐੱਚਬੀਪੀ ਦੀ ਸੰਖਿਆ 1393 ਸੀ, ਜੋ 2022 ਤੱਕ ਵਧ ਕੇ 1949 ਹੋ ਗਈ। ਸਿਹਤ ਸੇਵਾਵਾਂ ਦੀ ਲਾਗਤ ਵਿੱਚ ਖੇਤਰੀ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ,
ਡਿਫਰੈਂਸ਼ੀਅਲ ਕੀਮਤ ਨਿਰਧਾਰਨ ਦੀ ਧਾਰਨਾ ਸ਼ੁਰੂ ਕੀਤੀ ਗਈ ਹੈ। ਨਾਲ ਹੀ, ਸਥਾਨਕ ਸੰਦਰਭ ਦੇ ਅਨੁਸਾਰ ਐੱਚਬੀਪੀ ਦਰਾਂ ਨੂੰ ਹੋਰ ਅਧਿਕ ਅਨੁਕੂਲਿਤ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਾਧੂ ਲਚਕੀਲਾਪਨ ਪ੍ਰਦਾਨ ਕੀਤਾ ਗਿਆ ਹੈ।
ਸੇਵਾਵਾਂ ਦੀ ਨਿਰਵਿਘਨ ਡਿਲੀਵਰੀ ਸੁਨਿਸ਼ਚਿਤ ਕਰਨ ਅਤੇ ਵਿਵਸਥਾ ਵਿੱਚ ਦੁਰਵਰਤੋਂ ਦੀ ਗੁੰਜਾਈਸ਼ ਨੂੰ ਘੱਟ ਕਰਨ ਲਈ ਪੀਐੱਮਜੇਏਵਾਈ ਸੁਭਾਵਿਕ ਤੌਰ ‘ਤੇ ਟੈਕਨੋਲੋਜੀ-ਸੰਚਾਲਿਤ ਹੈ, ਅਤੇ ਪੇਪਰਲੈਸ ਜਾਂ ਕਾਗਜ਼ ਰਹਿਤ ਹੋਣ ਦੇ ਨਾਲ-ਨਾਲ ਕੈਸ਼ਲੈਸ ਜਾਂ ਨਕਦੀ ਰਹਿਤ ਵੀ ਹੈ। ਇਸ ਵਿੱਚ ਪ੍ਰਤੀਪੂਰਤੀ ਜਾਂ ਸਹਿ ਭੁਗਤਾਨ ਦਾ ਕੋਈ ਪ੍ਰਾਵਧਾਨ ਨਹੀਂ ਹੈ। ਹਾਲਾਂਕਿ ਅਧਿਕਾਂਸ਼ ਦਾਅਵਿਆਂ ਦਾ ਨਿਪਟਾਰਾ ਸਮੇਂ ‘ਤੇ ਹੁੰਦਾ ਹੈ, ਲੇਕਿਨ ਰਾਜਾਂ ਦੇ ਨਾਲ ਸਾਂਝੇਦਾਰੀ ਵਿੱਚ ਹੋਰ ਸੁਧਾਰ ਲਿਆਉਣ ਲਈ ਗਹਿਣ ਪ੍ਰਯਾਸ ਕੀਤੇ ਜਾ ਰਹੇ ਹਨ।
ਇਸ ਯੋਜਨਾ ਦੀ ਸਫ਼ਲਤਾ ਅਤੇ ਜਨ ਕਲਿਆਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੇ ਕਾਰਨ ਇਸ ਸਾਲ ਇਸ ਦਾਇਰੇ ਨੂੰ ਵਧਾਉਣ ਲਈ ਦੋ ਵੱਡੇ ਕਦਮ ਚੁੱਕੇ ਗਏ ਹਨ। ਅੰਤਰਿਮ ਬਜਟ ਵਿੱਚ ਸਰਕਾਰ ਦੁਆਰਾ ਇਸ ਯੋਜਨਾ ਨੂੰ ਵਿਸਤ੍ਰਿਤ ਕਰਦੇ ਹੋਏ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਦੇ ਲਗਭਗ 37 ਲੱਖ ਪਰਿਵਾਰਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਂਦਾ ਗਿਆ।
ਦੂਸਰਾ, ਭਾਰਤ ਦੀ ਵਧਦੀ ਜੀਵਨ ਉਮੀਦ ਦੇ ਮੱਦੇਨਜ਼ਰ, ਇੱਕ ਹੋਰ ਵੱਡਾ ਕਦਮ ਸਰਕਾਰ ਦਾ 70 ਸਾਲ ਅਤੇ ਉਸ ਤੋਂ ਅਧਿਕ ਉਮਰ ਦੇ ਸਾਰੇ ਨਾਗਰਿਕਾਂ ਨੂੰ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਨਾ ਕਰਦੇ ਹੋਏ ਪੀਐੱਮਜੇਏਵਾਈ ਕਵਰੇਜ ਦੇਣ ਦਾ ਫ਼ੈਸਲਾ ਹੈ। ਇਸ ਨਾਲ 6 ਕਰੋੜ ਸੀਨੀਅਰ ਨਾਗਰਿਕਾਂ ਵਾਲੇ 4.5 ਕਰੋੜ ਪਰਿਵਾਰਾਂ ਨੂੰ ਲਾਭ ਹੋਵੇਗਾ।
ਭਾਰਤ ਵਿੱਚ ਰਾਸ਼ਟਰੀ ਨਮੂਨਾ (ਪ੍ਰਤੀਦਰਸ਼) ਸਰਵੇਖਣ (ਐੱਨਐੱਸਐੱਸ) ਦੀ ਸਿਹਤ ਨਾਲ ਸਬੰਧਿਤ 75ਵੀਂ ਫੇਜ਼ ਦੀ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਇਸ ਉਮਰ ਵਰਗ ਦੇ ਲਈ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ 11 ਪ੍ਰਤੀਸ਼ਤ ਤੋਂ ਅਧਿਕ ਹੈ। ਲਾਂਚਗਿਟਿਊਡਿਨਲ ਏਜਿੰਗ ਸਟਡੀ ਆਫ ਇੰਡੀਆ (ਏਲਏਐੱਸਆਈ) ਦੀ 2021 ਦੀ ਰਿਪੋਰਟ ਤੋਂ ਪਤਾ ਚਲਦਾ ਹੈ ਕਿ 75 ਪ੍ਰਤੀਸ਼ਤ ਬਜ਼ੁਰਗਾਂ ਨੂੰ ਇੱਕ ਜਾਂ ਇੱਕ ਤੋਂ ਅਧਿਕ ਪੁਰਾਣੀ ਬਿਮਾਰੀਆਂ ਹਨ, 40 ਪ੍ਰਤੀਸ਼ਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਵਿਕਲਾਂਗਤਾ ਹੈ, ਅਤੇ 4 ਵਿੱਚੋਂ 1 ਬਹੁ-ਰੋਗ ਤੋਂ ਪੀੜ੍ਹਤ ਹੈ। ਜ਼ਿਕਰਯੋਗ ਤੌਰ ‘ਤੇ , 58 ਪ੍ਰਤੀਸ਼ਤ ਬਜ਼ੁਰਗ ਆਬਾਦੀ ਮਹਿਲਾਵਾਂ ਦੀ ਹੈ, ਜਿਨ੍ਹਾਂ ਵਿੱਚ 54 ਪ੍ਰਤੀਸ਼ਤ ਵਿਧਵਾਵਾਂ ਹਨ। ਸੀਨੀਅਰ ਨਾਗਰਿਕਾਂ ਨਾਲ ਸਬੰਧਿਤ ਅਨੇਕ ਨਿੱਜੀ ਬੀਮਾ ਉਤਪਾਦਾਂ ਦੇ ਵਿਪਰੀਤ, ਪੀਐੱਮਜੇਏਵਾਈ ਕਿਸੇ ਵੀ ਸੀਨੀਅਰ ਨਾਗਰਿਕ ਨੂੰ ਪਹਿਲੇ ਤੋਂ ਚਲੀ ਆ ਰਹੀ ਬਿਮਾਰੀ ਦੇ ਕਾਰਨ ਬਾਹਰ ਨਹੀਂ ਕਰਦਾ ਹੈ, ਨਾ ਹੀ ਇਹ ਲਾਭ ਦੇਣ ਤੋਂ ਪਹਿਲਾਂ ਕਿਸੇ ਸਾਲ ਦੀ ਉਡੀਕ ਮਿਆਦ ਦੀ ਸ਼ਰਤ ਰੱਖਦਾ ਹੈ। ਸੀਨੀਅਰ ਨਾਗਰਿਕਾਂ ਦੀ ਸਿਹਤ ਸੰਭਾਲ਼ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਕੇ ਇਹ ਯੋਜਨਾ ਉਨ੍ਹਾਂ ਨੂੰ ਸਿਹਤ ਅਤੇ ਸਨਮਾਨਜਨਕ ਜੀਵਨ ਜੀਣ ਵਿੱਚ ਸਮਰਥ ਬਣਾਉਂਦੀ ਹੈ।
ਪੀਐੱਮਜੇਏਵਾਈ ਜਨਤਕ ਅਤੇ ਨਿੱਜੀ ਸਿਹਤ ਖੇਤਰਾਂ ਨੂੰ ਇੱਕ ਰਾਸ਼ਟਰ, ਇੱਕ ਪ੍ਰਣਾਲੀ ਦੇ ਸੂਤਰ ਵਿੱਚ ਜੋੜਦਾ ਹੈ। ਵਰਤਮਾਨ ਵਿੱਚ, ਪੀਐੱਮਜੇਏਵਾਈ ਦੇ ਕੋਲ 29,000 ਤੋਂ ਅਧਿਕ ਸੂਚੀਬੱਧ ਹਸਪਤਾਲਾਂ ਦਾ ਆਲ ਇੰਡੀਆ ਨੈੱਟਵਰਕ ਹੈ, ਜਿਨ੍ਹਾਂ ਵਿੱਚ ਲਗਭਗ 13,000 ਨਿੱਜੀ ਹਸਪਤਾਲ ਹਨ। ਇਸ ਦੇ ਇਲਾਵਾ, ਇਨ੍ਹਾਂ ਵਿੱਚੋਂ, ਲਗਭਗ 25,000 ਹਸਪਤਾਲ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਸਥਿਤ ਹਨ। ਨਿੱਜੀ ਖੇਤਰ ਵਿੱਚ ਅਧਿਕ੍ਰਿਤ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਦੀ ਸੰਖਿਆ ਅਤੇ ਮਾਤਰਾ ਦਾ ਅਨੁਪਾਤ ਕ੍ਰਮਾਵਾਰ 57 ਪ੍ਰਤੀਸ਼ਤ ਅਤੇ 67 ਪ੍ਰਤੀਸ਼ਤ ਹੈ, ਜੋ ਇਸ ਖੇਤਰ ਦੀ ਮਹੱਤਵਪੂਰਨ ਭਾਗੀਦਾਰੀ ਨੂੰ ਦਰਸਾਉਂਦਾ ਹੈ। ਲਾਭਾਰਥੀ ਦੇ ਕੋਲ ਰਾਜ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੂਚੀਬੱਧ ਹਸਪਤਾਲ, ਜਨਤਕ ਜਾਂ ਨਿੱਜੀ, ਚੁਣਨ ਦਾ ਵਿਕਲਪ ਮੌਜੂਦ ਹੈ।
ਇਸ ਯੋਜਨਾ ਦੇ ਅਨੇਕ ਰਾਜਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਵੀ ਹੈਲਥ ਡਿਲੀਵਰੀ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਹਸਪਤਾਲਾਂ ਨੇ ਆਪਣੀਆਂ ਸੁਵਿਧਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਯੋਜਨਾ ਦੇ ਤਹਿਤ ਪ੍ਰਤੀਪੂਰਤੀ ਕੀਤੀ ਗਈ ਧਨ ਰਾਸ਼ੀ ਦਾ ਉਪਯੋਗ ਕੀਤਾ ਹੈ। ਕਵਰੇਜ ਅਤੇ ਪਹੁੰਚ ਦੀ ਵਧਦੀ ਰਫ਼ਤਾਰ ਦੇ ਨਾਲ ਪੀਐੱਮਜੇਏਵਾਈ ਵਿੱਚ ਟੀਅਰ2 ਅਤੇ ਟੀਅਰ 3 ਸ਼ਹਿਰਾਂ ਵਿੱਚ ਇੱਕ ਅਜਿਹੇ ਬਜ਼ਾਰ ਦੇ ਨਿਰਮਾਣ ਦੇ ਜ਼ਰੀਏ ਨਿੱਜੀ ਹਸਪਤਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਮੌਜੂਦ ਹੈ, ਜਿੱਥੇ ਪਹਿਲੇ ਭੁਗਤਾਨ ਸਮਰੱਥਾ ਦੀ ਕਮੀ ਦੇ ਕਾਰਨ ਮੰਗ ਪੂਰੀ ਨਹੀਂ ਹੋ ਪਾਉਂਦੀ ਸੀ।
ਹਾਲ ਹੀ ਵਿੱਚ ਇੱਕ ਪ੍ਰਤਿਸ਼ਠਿਤ ਅਰਥਸ਼ਾਸਤਰੀ ਦੁਆਰਾ ਕੀਤੇ ਗਏ ਅਧਿਐਨ (ਘਰੇਲੂ ਉਪਭੋਗ ਖਰਚਾ ਸਰਵੇਖਣ 2022-23 ਤੋਂ ਇਕਾਈ-ਪੱਧਰੀ ਡੇਟਾ ‘ਤੇ ਅਧਾਰਿਤ) ਵਿੱਚ ਸਿੱਟਾ ਨਿਕਾਲਿਆ ਗਿਆ ਹੈ ਕਿ ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਆਬਾਦੀ ਦਾ ਹੇਠਲਾ 50 ਪ੍ਰਤੀਸ਼ਤ ਹਿੱਸਾ ਮੈਡੀਕਲ ਖਰਚੇ ਨਾਲ ਸਬੰਧਿਤ ਝਟਕਿਆਂ ਦੇ ਪ੍ਰਤੀ ਕਾਫ ਘੱਟ ਸੰਵੇਦਨਸ਼ਲੀ ਹੋ ਗਿਆ ਹੈ, ਅਤੇ ਇਹ ਪ੍ਰਵਿਰਤੀ ਨਿਕਟਤਾ ਨਾਲ ਪੀਐੱਮਜੇਏਵਾਈ ਨਾਲ ਸਬੰਧਿਤ ਹੈ।
ਅੱਜ ਬਹੁਤ ਸਾਰੇ ਲੋਕ ਹੈਲਥ ਕੇਅਰਸ ਦਾ ਉਪਯੋਗ ਕਰ ਰਹੇ ਹਨ ਅਤੇ ਨਾਲ ਹੀ ਆਪਣੀ ਸੰਪੰਤੀ ਅਤੇ ਬਚਤ ਦਾ ਵੀ ਸੰਭਾਲ਼ ਕਰ ਪਾ ਰਹੇ ਹਨ।
ਆਯੁਸ਼ਮਾਨ ਭਾਰਤ ਪੀਐੱਮਜੇਏਵਾਈ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਨੂੰ ਤਤਪਰ ਹੈ। ਆਖਰਕਾਰ, ਚੰਗੀ ਸਿਹਤ, ਭਲਾਈ, ਰਾਸ਼ਟਰੀ ਉਤਪਾਦਕਤਾ ਅਤੇ ਸਮ੍ਰਿੱਧੀ ਦਾ ਅਧਾਰ ਹੈ।
***********
ਡਾ. ਵਿਨੋਦ ਕੇ ਪੌਲ, ਮੈਂਬਰ (ਹੈਲਥ)
ਨੀਤੀ ਆਯੋਗ
ਆਲੇਖ ਵਿੱਚ ਵਿਅਕਤ ਵਿਚਾਰ ਨਿੱਜੀ ਹਨ
(Release ID: 2065612)
Visitor Counter : 5