ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਆਈਆਈਪੀਏ ਨੂੰ ਕਰਮਯੋਗੀ ਪ੍ਰੋਗਰਾਮ ਦੇ ਨਾਲ ਮਿਲ ਕੇ ਅਧਿਕਾਰੀਆਂ ਦੀ ਟ੍ਰੇਨਿੰਗ ਲਈ ਕੰਮ ਕਰਨਾ ਚਾਹੀਦਾ ਹੈ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਸਰਕਾਰ ਨੇ ਸੇਵਾਮੁਕਤ ਅਧਿਕਾਰੀਆਂ ਦੇ ਕਲੱਬ ਤੱਕ ਹੀ ਸੀਮਿਤ ਰੱਖਣ ਦੀ ਬਜਾਏ ਆਈਆਈਪੀਏ ਦੀ ਮੈਂਬਰਸ਼ਿਪ ਨੂੰ ਯੁਵਾ ਅਧਿਕਾਰੀਆਂ ਲਈ ਖੋਲ੍ਹਣ ਦਾ ਫ਼ੈਸਲਾ ਲਿਆ
Posted On:
07 OCT 2024 2:27PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੰਡੀਅਨ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਜਿਹੀਆਂ ਸੰਸਥਾਵਾਂ ਨੂੰ ਸ਼ਾਸਨ ਪ੍ਰਣਾਲੀ ਦੀਆਂ ਨਵੀਆਂ ਚੁਣੌਤੀਆਂ ਨਾਲ ਨਜਿਠਣ ਲਈ ਨਾ ਕੇਵਲ ਕੇਂਦਰ ਸਰਕਾਰ, ਬਲਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਸਿਵਿਲ ਸੇਵਕਾਂ ਨੂੰ ਟ੍ਰੇਨਿੰਗ ਦੇਣ ਦੇ ਭਾਰਤ ਸਰਕਾਰ ਦੇ ਕਰਮਯੋਗੀ ਪ੍ਰੋਗਰਾਮ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਸ਼੍ਰੀ ਜਿਤੇਂਦਰ ਸਿੰਘ ਨੇ ਅੱਜ ਇੱਥੇ ਇੰਡੀਅਨ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਦੀ 325ਵੀਂ ਕਾਰਜਕਾਰੀ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਕਾਰਜਕਾਰੀ ਸਹਾਇਤ ਸਕੱਤਰਾਂ ਨੂੰ ਬਿਹਤਰ ਸਮਝ ਦੇ ਲਈ ਆਈਆਈਪੀਏ ਵਿੱਚ ਉੱਨਤ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਪ੍ਰਸ਼ਾਸਨ ਵਿਧੀਆਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਅਜਿਹੇ ਅਨੁਭਵ ਹਾਸਲ ਕਰ ਕੇ ਉਹ ਵਧੇਰੇ ਜਾਗਰੂਕ ਨੌਕਰਸ਼ਾਹ ਬਣ ਸਕਣਗੇ।
ਯਾਦਗਾਰ ਹੈ ਕਿ 2020 ਵਿੱਚ ਕਲਪਨਾ ਕੀਤੇ ਗਏ, ਪ੍ਰਮੁੱਖ ਮਿਸ਼ਨ ਕਰਮਯੋਗੀ ਨੂੰ ਸਿਵਿਲ ਸਰਵੈਂਟਸ ਦੀ ਕੁਸ਼ਲਤਾ ਅਤੇ ਸਮਰੱਥਾ ਨਿਰਮਾਣ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ ਤਾਕਿ ਉਹ ਦੁਨੀਆ ਭਰ ਦੀਆਂ ਸਰਵੋਤਮ ਸੰਸਥਾਵਾਂ ਅਤੇ ਅਭਿਆਸਾਂ ਤੋਂ ਗਿਆਨ ਹਾਸਲ ਕਰਨ ਦੇ ਨਾਲ-ਨਾਲ ਭਾਰਤੀ ਸੰਸਕ੍ਰਿਤੀ ਅਤੇ ਇਸ ਦੀਆਂ ਭਾਵਨਾਵਾਂ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਇਸ ਪ੍ਰੋਗਰਾਮ ਨੂੰ ਏਕੀਕ੍ਰਿਤ ਸਰਕਾਰੀ ਔਨਲਾਈਨ ਟ੍ਰੇਨਿੰਗ-iGOTKarmayogi ਪਲੈਟਫਾਰਮ ਰਾਹੀਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਿਵਿਲ ਸੇਵਾਵਾਂ ਦੀ ਸਮਰੱਥਾ ਵਿਭਿੰਨ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ, ਕਲਿਆਣਕਾਰੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਮੁੱਖ ਸ਼ਾਸਨ ਕਾਰਜਾਂ ਨੂੰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਨਾਗਰਿਕਾਂ ਤੱਕ ਸਿਵਿਲ ਸੇਵਾਵਾਂ ਦੀ ਬਿਹਤਰ ਪਹੁੰਚ ਸੁਨਿਸ਼ਚਿਤ ਕਰਨ ਦੇ ਸਮੁੱਚੇ ਉਦੇਸ਼ ਦੇ ਨਾਲ ਸਿਵਿਲ ਸੇਵਾ ਸਮਰੱਥਾ ਦਾ ਨਿਰਮਾਣ ਕਰਨ, ਕਾਰਜ ਸੰਸਕ੍ਰਿਤੀ ਵਿੱਚ ਪਰਿਵਰਤਨ ਲਿਆਉਣ, ਲੋਕ ਸੰਸਥਾਵਾਂ ਨੂੰ ਮਜ਼ਬੂਤ ਕਰਕੇ ਆਧੁਨਿਕ ਤਕਨੀਕ ਨੂੰ ਅਪਣਾ ਕੇ ਸਿਵਿਲ ਸੇਵਾ ਸਮਰੱਥਾ ਵਿੱਚ ਪਰਿਵਰਤਨਕਾਰੀ ਬਦਲਾਅ ਲਿਆਉਣ ਦਾ ਪ੍ਰਸਤਾਵ ਹੈ।
ਸ਼੍ਰੀ ਜਿਤੇਂਦਰ ਸਿੰਘ ਨੇ ਆਈਆਈਪੀਏ ਵਿੱਚ ਯੁਵਾ ਅਧਿਕਾਰੀਆਂ ਨੂੰ ਸ਼ਾਮਲ ਕਰਨ ਬਾਰੇ ਕਿਹਾ, “ਅਸੀਂ ਇਸ ਦੀ ਮੈਂਬਰਸ਼ਿਪ ਯੁਵਾ ਅਧਿਕਾਰੀਆਂ ਲਈ ਖੋਲ੍ਹਣ ਦਾ ਫ਼ੈਸਲਾ ਲਿਆ ਕਿਉਂਕਿ ਇਹ ਸਿਰਫ਼ ਸੇਵਾਮੁਕਤ ਅਧਿਕਾਰੀਆਂ ਦੇ ਕਲੱਬ ਤੱਕ ਸੀਮਿਤ ਹੋ ਰਿਹਾ ਸੀ ਅਤੇ ਮੈਂਬਰਸ਼ਿਪ ਸਬੰਧੀ ਨਤੀਜੇ ਬਹੁਤ ਹੀ ਫਾਇਦੇਮੰਦ ਰਹੇ ਹਨ। ਪਿਛਲੇ ਦੋ ਵਰ੍ਹਿਆਂ ਵਿੱਚ ਸਾਡੇ ਕੋਲ ਸਹਾਇਕ ਸਕੱਤਰਾਂ ਵਿੱਚ ਅਜਿਹੇ ਸਭ ਤੋਂ ਯੁਵਾ ਮੈਂਬਰ ਹਨ ਜੋ ਹਾਲ ਹੀ ਵਿੱਚ ਮਸੂਰੀ ਤੋਂ ਟ੍ਰੇਨਿੰਗ ਪੂਰੀ ਕਰਕੇ ਆਏ ਹਨ।
ਉਨ੍ਹਾਂ ਨੇ ਆਈਆਈਪੀਏ ਨੂੰ ਆਪਣੀ ਮੈਂਬਰਸ਼ਿਪ ਡਰਾਈਵ ਬਾਰੇ ਸੋਚਣ ਦਾ ਸੁਝਾਅ ਵੀ ਦਿੱਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਾਣਕਾਰੀ ਨਹੀਂ ਹੋਣ ਦੀ ਵਜ੍ਹਾ ਨਾਲ ਇਸ ਦੀ ਮੈਂਬਰਸ਼ਿਪ ਨਹੀਂ ਲਈ ਹੈ। ਉਨ੍ਹਾਂ ਨੇ ਕਿਹਾ, “ਅਸੀਂ ਹਰ ਸਾਲ ਇਹੀ ਕਰ ਰਹੇ ਹਾਂ ਕਿ ਸਾਡੇ ਕੋਲ ਸਹਾਇਕ ਸਕੱਤਰਾਂ ਦਾ ਇੱਕ ਸਮੂਹ ਹੁੰਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਉਹ ਆਪਣੇ ਸਬੰਧਿਤ ਕੈਡਰ ਵਿੱਚ ਜਾਣ, ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਜਾਂ ਉਨ੍ਹਾਂ ਨੂੰ ਮੈਂਬਰਸ਼ਿਪ ਪ੍ਰਾਪਤ ਕਰਨ ਦਾ ਸੁਝਾਅ ਦਿੰਦੇ ਹਾਂ ਕਿਉਂਕਿ ਆਮ ਤੌਰ ‘ਤੇ ਉਨ੍ਹਾ ਵਿੱਚੋਂ ਅਧਿਕਾਂਸ਼ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ, ਲੇਕਿਨ ਇੱਕ ਵਾਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਤਾਂ ਉਹ ਇਸ ਦੇ ਮੈਂਬਰ ਬਣ ਕੇ ਬਹੁਤ ਖੁਸ਼ ਹੁੰਦੇ ਹਨ।”
ਆਈਆਈਪੀਏ ਬਾਰੇ
ਆਈਆਈਪੀਏ ਦੀ ਸਥਾਪਨਾ 29 ਮਾਰਚ, 1954 ਨੂੰ ਕੀਤੀ ਗਈ ਸੀ ਅਤੇ ਇਹ ਸਿਵਿਲ ਸੇਵਾਵਾਂ ਵਿੱਚ ਕੁਸ਼ਲਤਾ ਨਿਰਮਾਣ ਸਬੰਧੀ ਆਪਣੇ ਸੰਸਥਾਪਕਾਂ ਦੇ ਦ੍ਰਿਸ਼ਟੀਕੋਣ ਵਿੱਚ ਵਿਸ਼ਵਾਸ ਕਰਦਾ ਹੈ। ਆਈਆਈਪੀਏ ਦਾ ਲਕਸ਼ ਜਨਤਕ ਸ਼ਾਸਨ, ਨੀਤੀਆਂ ਅਤੇ ਲਾਗੂ ਕਰਨ ‘ਤੇ ਵਿਚਾਰ ਅਤੇ ਪ੍ਰਭਾਵ ਰੱਖਣ ਵਾਲੇ ਵਿਸ਼ਵ ਦੇ ਮੋਹਰੀ ਵਿਦਿਅਕ ਕੇਂਦਰਾਂ ਵਿੱਚੋਂ ਇੱਕ ਬਣਨਾ ਹੈ ਤਾਕਿ ਜਨਤਕ ਸ਼ਾਸਨ ਪ੍ਰਣਾਲੀਆਂ ਮਨੁੱਖੀ ਜ਼ਰੂਰਤਾਂ ਅਤੇ ਆਕਾਂਖਿਆਵਾਂ ਦੇ ਪ੍ਰਤੀ ਅਧਿਕ ਜਵਾਬਦੇਹ ਹੋਵੇ। ਇਹ ਸਰਕਾਰ ਦੇ ਮਨੁੱਖੀ ਸੰਸਾਧਨਾਂ ਦੇ ਵਿਕਾਸ ਅਤੇ ਪ੍ਰਬੰਧਨ ਲਈ ਕੁਸ਼ਲ, ਪ੍ਰਭਾਵੀ, ਜਵਾਬਦੇਹ, ਪ੍ਰਤੀਕ੍ਰਿਆਸ਼ੀਲ, ਪਾਰਦਰਸ਼ੀ ਅਤੇ ਨੈਤਿਕ ਸ਼ਾਸਨ ਦੇ ਲਈ ਇੱਕ ਸਮਰੱਥ ਵਾਤਾਵਰਣ ਬਣਾਉਣ ਵਿੱਚ ਵੀ ਵਿਸ਼ਵਾਸ ਕਰਦਾ ਹੈ।
****
ਐੱਨਕੇਆਰ/ਡੀਕੇ
(Release ID: 2063370)
Visitor Counter : 17