ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਸਵੱਛਤਾ ਹੀ ਸੇਵਾ ਅਭਿਯਾਨ 2024: ਕਾਨੂੰਨ ਅਤੇ ਨਿਆਂ ਮੰਤਰਾਲੇ ਦੀ ਪਲਾਂਟੇਸ਼ਨ ਡ੍ਰਾਈਵ ਦੇ ਨਾਲ ਭਾਗੀਦਾਰੀ

Posted On: 20 SEP 2024 8:05PM by PIB Chandigarh

ਰਾਸ਼ਟਰਵਿਆਪੀ “ਸਵੱਛਤਾ ਹੀ ਸੇਵਾ ਅਭਿਯਾਨ 2024” (Swachhta Hi Seva Abhiyan 2024) 17 ਸਤੰਬਰ, 2024 ਤੋਂ 1 ਅਕਤੂਬਰ, 2024 ਦੌਰਾਨ ਚਲਾਇਆ ਜਾ ਰਿਹਾ ਹੈ। ਇਸ ਅਭਿਯਾਨ ਦੇ ਇੱਕ ਹਿੱਸੇ ਦੇ ਰੂਪ ਵਿੱਚ, ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਵਿਧਾਨਿਕ ਵਿਭਾਗ ਅਤੇ ਕਾਨੂੰਨੀ ਮਾਮਲੇ ਵਿਭਾਗ ਸਰਗਰਮ ਤੌਰ ‘ਤੇ ਹਿੱਸਾ ਲੈ ਰਿਹਾ ਹੈ। ਇਸ ਪਹਿਲ ਦੇ ਹਿੱਸੇ ਦੇ ਰੂਪ ਵਿੱਚ, ਸਵੱਛਤਾ, ਸਥਿਰਤਾ ਅਤੇ ਵਾਤਾਵਰਣ ਸੰਭਾਲ ਨੂੰ ਹੁਲਾਰਾ ਦੇਣ ਲਈ ਵਿਭਿੰਨ ਗਤੀਵਿਧੀਆਂ ਦੀ ਇੱਕ ਸੀਰੀਜ਼ ਦੀ ਯੋਜਨਾ ਬਣਾਈ ਗਈ ਹੈ। 

ਇਸ ਅਭਿਯਾਨ ਦੇ ਉਦੇਸ਼ਾਂ ਦੇ ਅਨੁਰੂਪ, 20.09.2024 ਨੂੰ ਕਾਨੂੰਨ ਸਕੱਤਰ ਡਾ. ਰਾਜੀਵ ਮਣੀ ਦੀ ਅਗਵਾਈ ਵਿੱਚ ਪਲਾਂਟੇਸ਼ਨ ਡ੍ਰਾਈਵ ਚਲਾਈ ਗਈ। ਪਲਾਂਟੇਸ਼ਨ ਵਾਤਾਵਰਣ ਸੰਭਾਲ ਅਤੇ ਸਵੱਛ ਅਤੇ ਹਰਿਤ ਭਾਰਤ ਨੂੰ ਹੁਲਾਰਾ ਦੇਣ ਪ੍ਰਤੀ ਮੰਤਰਾਲੇ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। 

ਸਵੱਛਤਾ ਹੀ ਸੇਵਾ ਅਭਿਯਾਨ 2024 ਦਾ ਉਦੇਸ਼ ਸਵੱਛਤਾ ਅਤੇ ਵਾਤਾਵਰਣ ਸੰਭਾਲ਼ ਦੇ ਮਹੱਤਵ ਦੇ ਬਾਰੇ ਅਧਿਕ ਜਾਗਰੂਕਤਾ ਪੈਦਾ ਕਰਨਾ ਹੈ, ਜਿਸ ਵਿੱਚ ਪਲਾਂਟੇਸ਼ਨ ਇੱਕ ਪ੍ਰਮੁੱਖ ਗਤੀਵਿਧੀ ਹੈ। ਕਾਨੂੰਨ ਅਤੇ ਨਿਆਂ ਮੰਤਰਾਲਾ ਸਵੱਛ ਅਤੇ ਸਵਸਥ ਭਾਰਤ ਦੇ ਮਿਸ਼ਨ ਵਿੱਚ ਹਿੱਸਾ ਲੈਣ ਅਤੇ ਉਸ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ। 

ਇਹ ਪ੍ਰੋਗਰਾਮ ਜਨਤਕ ਭਲਾਈ ਦੇ ਆਪਣੇ ਵੱਡੇ ਮਿਸ਼ਨ ਦੇ ਹਿੱਸੇ ਵਜੋਂ ਸਵੱਛਤਾ ਅਤੇ ਵਾਤਾਵਰਣਿਕ ਜ਼ਿੰਮੇਦਾਰੀ ਦੀਆਂ ਕਦਰਾਂ ਕੀਮਤਾਂ ਨੂੰ ਬਣਾਏ ਰੱਖਣ ਲਈ ਵਰਤਮਾਨ ਵਿੱਚ ਜਾਰੀ ਮੰਤਰਾਲੇ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦਾ ਹੈ। ‘ਰੁੱਖ ਸਾਡੇ ਵਾਤਾਵਰਣ ਨੂੰ ਸਵੱਛ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਵੱਛ ਹਵਾ ਪ੍ਰਦਾਨ ਕਰਕੇ, ਉਹ ਸਾਨੂੰ ਸਵਸਥ ਬਣਾਉਂਦੇ ਹਨ।”

******

ਐੱਸਬੀ/ਡੀਪੀ  


(Release ID: 2058168) Visitor Counter : 42


Read this release in: English , Urdu , Hindi