ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਚੰਡੀਗੜ੍ਹ ਵਿਖੇ ਸੀਬੀਐੱਫਸੀ ਦੀ ਐਕਸੈਸੇਬਿਲਿਟੀ ਕਾਨਫਰੰਸ ਨੇ ਫਿਲਮ ਉਦਯੋਗ ਨੂੰ ਵਧੇਰੇ ਸਮਾਵੇਸ਼ੀ ਬਣਾਉਣ ਲਈ ਗਤੀ ਪ੍ਰਦਾਨ ਕੀਤੀ
ਫਿਲਮ ਉਦਯੋਗ ਦੇ ਹਿਤਧਾਰਕਾਂ ਨੇ ਸਿਨੇਮਾ ਦੀ ਪਹੁੰਚ ਨੂੰ ਵਧਾਉਣ ਲਈ ਐਕਸੈਸੇਬਿਲਿਟੀ ਸਟੈਂਡਰਡਜ਼ ਨੂੰ ਵਿਆਪਕ ਤੌਰ 'ਤੇ ਅਪਣਾਉਣ ਦੀ ਵਕਾਲਤ ਕੀਤੀ
Posted On:
30 AUG 2024 8:04PM by PIB Chandigarh
ਚੰਡੀਗੜ੍ਹ ਵਿੱਚ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੇ ਖੇਤਰੀ ਦਫਤਰ ਨੇ ਅੱਜ ਕੇਂਦਰਿਯਾ ਸਦਨ ਵਿੱਚ ਇੱਕ ਕਾਨਫਰੰਸ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਸਿਨੇਮਾ ਥੀਏਟਰਾਂ ਵਿੱਚ ਜਨਤਕ ਪ੍ਰਦਰਸ਼ਨੀਆਂ ਲਈ ਫੀਚਰ ਫਿਲਮਾਂ ਵਿੱਚ ਪਹੁੰਚਯੋਗਤਾ ਦੇ ਮਿਆਰਾਂ ਨੂੰ ਲਾਗੂ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ।
ਇਸ ਈਵੈਂਟ ਨੇ ਵਿਭਿੰਨ ਹਿਤਧਾਰਕਾਂ ਦੇ ਸਮੂਹ ਨੂੰ ਇਕੱਠਾ ਕੀਤਾ ਜਿਸ ਵਿੱਚ ਫਿਲਮ ਨਿਰਮਾਤਾ, ਡਾਇਰੈਕਟਰ, ਟੈਕਨੋਲੋਜੀ ਸੇਵਾ ਪ੍ਰਦਾਤਾ, ਅਤੇ ਡਿਸਏਬਿਲਿਟੀ ਐਡਵੋਕੇਸੀ ਸੰਸਥਾਵਾਂ ਜਿਵੇਂ ਕਿ ਸਕਸ਼ਮ ਐੱਨਜੀਓਜ਼ ਦੇ ਨੁਮਾਇੰਦੇ ਸ਼ਾਮਲ ਸਨ।
ਸੀਬੀਐੱਫਸੀ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ-ਕਮ-ਐਗਜ਼ਾਮਿੰਗ ਅਫਸਰ ਸ਼੍ਰੀ ਹਰਸ਼ਿਤ ਨਾਰੰਗ, ਨੇ ਕਾਨਫਰੰਸ ਦੀ ਸ਼ੁਰੂਆਤ ਉਦਘਾਟਨੀ ਭਾਸ਼ਣ ਅਤੇ ਇੱਕ ਪੇਸ਼ਕਾਰੀ ਨਾਲ ਕੀਤੀ, ਜਿਸ ਵਿੱਚ ਇੱਕ ਸਮਾਵੇਸ਼ੀ ਸਿਨੇਮੈਟਿਕ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਸੀਬੀਐੱਫਸੀ ਦੀ ਪ੍ਰਤੀਬੱਧਤਾ ਉੱਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ “ਭਾਰਤ ਵਿੱਚ ਲਗਭਗ 6.3 ਕਰੋੜ ਲੋਕ ਸੁਣਨ ਵਿੱਚ ਅਸਮਰੱਥਾ ਤੋਂ ਪੀੜਤ ਹਨ ਅਤੇ ਲਗਭਗ 8.5 ਕਰੋੜ ਲੋਕ ਨੇਤਰਹੀਣ ਹਨ, ਇਹ ਸਾਡੀ ਆਬਾਦੀ ਦਾ ਲਗਭਗ 10% ਹੈ। ਸਾਨੂੰ ਆਪਣੇ ਸਿਨੇਮਾ ਨੂੰ ਇਨ੍ਹਾਂ ਸਾਰਿਆਂ ਲਈ ਸਮਾਵੇਸ਼ੀ ਬਣਾਉਣ ਦੀ ਲੋੜ ਹੈ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਿਨੇਮਾ ਇੱਕ ਵਿਆਪਕ ਅਨੁਭਵ ਹੋਵੇ, ਹਰ ਕਿਸੇ ਲਈ ਪਹੁੰਚਯੋਗ ਹੋਵੇ, ਚਾਹੇ ਉਨ੍ਹਾਂ ਦੀਆਂ ਸਮਰੱਥਾਵਾਂ ਦੀ ਕੁਝ ਵੀ ਹੋਣ।” ਉਨ੍ਹਾਂ ਅੱਗੇ ਕਿਹਾ “ਇਹ ਕਾਨਫਰੰਸ ਉਸ ਦ੍ਰਿਸ਼ਟੀਕੋਣ ਨੂੰ ਹਕੀਕਤ ਬਣਾਉਣ ਦੇ ਸਾਡੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਪਲ ਹੈ।” ਉਨ੍ਹਾਂ ਇਸ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਫਿਲਮ ਨਿਰਮਾਤਾਵਾਂ, ਟੈਕਨੋਲੋਜੀ ਪ੍ਰਦਾਤਾਵਾਂ ਅਤੇ ਐਡਵੋਕੇਸੀ ਸਮੂਹਾਂ ਦਰਮਿਆਨ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਪ੍ਰਸਿੱਧ ਪੰਜਾਬੀ ਕਲਾਕਾਰ ਡਾ. ਸੁਖਮਿੰਦਰ ਬਰਾੜ ਨੇ ਉਦਯੋਗ ਦੇ ਸਾਰੇ ਹਿਤਧਾਰਕਾਂ ਤੋਂ ਸਮੂਹਿਕ ਕਾਰਵਾਈ ਦੀ ਲੋੜ 'ਤੇ ਚਾਨਣਾ ਪਾਇਆ। ਡਾ. ਬਰਾੜ ਨੇ ਜ਼ੋਰ ਦੇ ਕੇ ਕਿਹਾ, "ਸਿਨੇਮਾ ਵਿੱਚ ਪਹੁੰਚ ਸਿਰਫ ਇੱਕ ਤਕਨੀਕੀ ਲੋੜ ਨਹੀਂ ਹੈ; ਇਹ ਇੱਕ ਨੈਤਿਕ ਲੋੜ ਹੈ। ਸਾਨੂੰ ਸਾਰਿਆਂ ਨੂੰ ਇਸ ਨੂੰ ਹਕੀਕਤ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।" ਉਨ੍ਹਾਂ ਨੇ ਇਸ ਮੌਕੇ 'ਤੇ ਫਿਲਮ ਨਿਰਮਾਤਾਵਾਂ ਨੂੰ ਸੀਬੀਐੱਫਸੀ ਚੰਡੀਗੜ੍ਹ ਵਿਖੇ ਸਰਟੀਫਿਕੇਸ਼ਨ ਲਈ ਅਪਲਾਈ ਕਰਨ ਦੀ ਅਪੀਲ ਕੀਤੀ ਅਤੇ ਭਾਸ਼ਾ ਦੀ ਰੁਕਾਵਟ ਨੂੰ ਦੂਰ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਸ਼ਖਸੀਅਤ ਸ਼੍ਰੀ ਪੰਮੀ ਬਾਈ ਨੇ ਫਿਲਮ ਨਿਰਮਾਤਾਵਾਂ ਨੂੰ ਖੁੱਲੇ ਦਿਮਾਗ ਨਾਲ ਇਨ੍ਹਾਂ ਤਬਦੀਲੀਆਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਨੂੰ ਸ਼ਮੂਲੀਅਤ ਵੱਲ ਸਰਗਰਮ ਕਦਮ ਚੁੱਕਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ "ਭਾਰਤੀ ਫਿਲਮ ਉਦਯੋਗ ਹਮੇਸ਼ਾ ਆਪਣੀ ਰਚਨਾਤਮਕਤਾ ਅਤੇ ਲਚੀਲੇਪਣ ਲਈ ਜਾਣਿਆ ਜਾਂਦਾ ਹੈ। ਪਹੁੰਚਯੋਗਤਾ ਨੂੰ ਅਪਣਾ ਕੇ, ਸਾਡੇ ਕੋਲ ਉਦਾਹਰਨ ਦੇ ਕੇ ਅਗਵਾਈ ਕਰਨ ਅਤੇ ਵਿਸ਼ਵ ਭਰ ਵਿੱਚ ਸਮਾਵੇਸ਼ੀ ਸਿਨੇਮਾ ਲਈ ਨਵੇਂ ਮਾਪਦੰਡ ਸਥਾਪਿਤ ਕਰਨ ਦਾ ਮੌਕਾ ਹੈ।”
ਸਕਸ਼ਮ ਦੇ ਡਾ. ਰਵੀ ਖੁਰਾਣਾ ਨੇ ਫਿਲਮਾਂ ਵਿੱਚ ਪਹੁੰਚਯੋਗਤਾ ਦੇ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ, ਅਤੇ ਉਤਪਾਦਨ ਪ੍ਰਕਿਰਿਆ ਦੇ ਸ਼ੁਰੂ ਵਿੱਚ ਪਹੁੰਚਯੋਗਤਾ ਵਿਸ਼ੇਸ਼ਤਾਵਾਂ ਨੂੰ ਏਕੀਕ੍ਰਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਪਹੁੰਚਯੋਗਤਾ ਇੱਕ ਬਾਅਦ ਦਾ ਵਿਚਾਰ ਨਹੀਂ ਹੋਣੀ ਚਾਹੀਦੀ। ਜਦੋਂ ਇਹ ਸ਼ੁਰੂ ਤੋਂ ਹੀ ਏਕੀਕ੍ਰਿਤ ਹੁੰਦੀ ਹੈ, ਤਾਂ ਇਹ ਨਾ ਸਿਰਫ਼ ਦਿੱਵਯਾਂਗਜਨਾਂ ਲਈ ਮਦਦਗਾਰ ਹੁੰਦੀ ਹੈ, ਬਲਕਿ ਸਾਰੇ ਦਰਸ਼ਕਾਂ ਲਈ ਸਿਨੇਮਿਕ ਅਨੁਭਵ ਨੂੰ ਵੀ ਭਰਪੂਰ ਕਰਦੀ ਹੈ। ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਨੂੰ ਆਪਣੀ ਰਚਨਾਤਮਕ ਪ੍ਰਕਿਰਿਆ ਦੇ ਮੁੱਖ ਤੱਤ ਵਜੋਂ ਪਹੁੰਚਯੋਗਤਾ 'ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ।
ਫਿਲਮ ਨਿਰਮਾਤਾ ਸ਼੍ਰੀ ਓਜਸਵੀ ਸ਼ਰਮਾ (Sh. Ojaswwee Sharma), ਜਿਨ੍ਹਾਂ ਨੂੰ "ਰੱਬ ਦੀ ਆਵਾਜ਼" 'ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ, ਨੇ ਕਹਾਣੀ ਸੁਣਾਉਣ ਵਿੱਚ ਸ਼ਮੂਲੀਅਤ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਕਿਹਾ "ਸ਼ਮੂਲੀਅਤ ਕਹਾਣੀ ਸੁਣਾਉਣ ਦੇ ਕੇਂਦਰ ਵਿੱਚ ਹੈ। ਆਪਣੀਆਂ ਫਿਲਮਾਂ ਨੂੰ ਪਹੁੰਚਯੋਗ ਬਣਾ ਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਕਹਾਣੀ ਹਰ ਦਰਸ਼ਕ ਤੱਕ ਪਹੁੰਚੇ।"
ਕਾਨਫਰੰਸ ਵਿੱਚ ਭਾਗੀਦਾਰਾਂ ਵਿੱਚ ਇੱਕ ਚਰਚਾ ਵੀ ਸ਼ਾਮਲ ਸੀ, ਜਿੱਥੇ ਫਿਲਮ ਬਿਨੈਕਾਰਾਂ, ਨਿਰਮਾਤਾਵਾਂ, ਅਤੇ ਤਕਨੀਕੀ ਸੇਵਾ ਪ੍ਰਦਾਤਾਵਾਂ ਨੇ ਮੁੱਖ ਧਾਰਾ ਦੀਆਂ ਫਿਲਮਾਂ ਵਿੱਚ ਆਡੀਓ ਵਿਵਰਣ ਅਤੇ ਕਲੋਜ਼ਡ ਕੈਪਸ਼ਨਸ ਜਿਹੀਆਂ ਪਹੁੰਚਯੋਗਤਾ ਵਿਸ਼ੇਸ਼ਤਾਵਾਂ ਨੂੰ ਏਕੀਕ੍ਰਿਤ ਕਰਨ ਲਈ ਵਿਹਾਰਕ ਕਦਮਾਂ ਦੀ ਪੜਚੋਲ ਕੀਤੀ। ਗੱਲਬਾਤ ਵਿੱਚ ਸਿਨੇਮਾ ਨੂੰ ਹੋਰ ਸਮਾਵੇਸ਼ੀ ਬਣਾਉਣ ਲਈ ਉਦਯੋਗ ਵਿੱਚ ਸਹਿਯੋਗ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਗਿਆ।
ਫਿਲਮ ਨਿਰਮਾਤਾ ਇਕਬਾਲ ਢਿੱਲੋਂ ਨੇ ਪ੍ਰਸਤਾਵਿਤ ਪਹੁੰਚਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਲਈ ਸਿਨੇਮਾ ਥੀਏਟਰਾਂ ਦੀ ਤਿਆਰੀ ਬਾਰੇ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ। ਉਨ੍ਹਾਂ ਉਜਾਗਰ ਕੀਤਾ ਕਿ ਜਦੋਂ ਉਦਯੋਗ ਸਹੀ ਦਿਸ਼ਾ ਵੱਲ ਵਧ ਰਿਹਾ ਹੈ, ਤਾਂ ਹੋ ਸਕਦਾ ਹੈ ਕਿ ਬਹੁਤ ਸਾਰੇ ਥੀਏਟਰਾਂ ਦਾ ਬੁਨਿਆਦੀ ਢਾਂਚਾ ਆਡੀਓ ਵਰਣਨ ਅਤੇ ਕਲੋਜ਼ਡ ਕੈਪਸ਼ਨਸ ਜਿਹੀਆਂ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਲੈਸ ਨਾ ਹੋਵੇ।
ਇਹ ਸਮਾਗਮ ਇਨ੍ਹਾਂ ਪਹੁੰਚਯੋਗਤਾ ਮਾਪਦੰਡਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਹਿਤਧਾਰਕਾਂ ਦਰਮਿਆਨ ਸਹਿਯੋਗ ਦੀ ਜ਼ਰੂਰਤ 'ਤੇ ਸਹਿਮਤੀ ਨਾਲ ਸਮਾਪਤ ਹੋਇਆ।
*****
ਐੱਚਐੱਨ
(Release ID: 2050320)
Visitor Counter : 122