ਖੇਤੀਬਾੜੀ ਮੰਤਰਾਲਾ
azadi ka amrit mahotsav

ਕੈਬਨਿਟ ਨੇ 'ਖੇਤੀ ਬੁਨਿਆਦੀ ਢਾਂਚਾ ਫੰਡ' ਦੀ ਕੇਂਦਰੀ ਸੈਕਟਰ ਯੋਜਨਾ ਦੇ ਪ੍ਰਗਤੀਸ਼ੀਲ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ

Posted On: 28 AUG 2024 3:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ‘ਖੇਤੀ ਬੁਨਿਆਦੀ ਢਾਂਚਾ ਫੰਡ’ ਦੇ ਤਹਿਤ ਵਿੱਤੀ ਸੁਵਿਧਾ ਦੀ ਕੇਂਦਰੀ ਸੈਕਟਰ ਯੋਜਨਾ ਵਿੱਚ ਪ੍ਰਗਤੀਸ਼ੀਲ ਵਿਸਤਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਸ ਨੂੰ ਹੋਰ ਆਕਰਸ਼ਕ, ਪ੍ਰਭਾਵੀ ਅਤੇ ਸਮਾਵੇਸ਼ੀ ਬਣਾਇਆ ਜਾ ਸਕੇ। 

 ਦੇਸ਼ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਅਤੇ ਕਿਸਾਨ ਭਾਈਚਾਰੇ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਸਰਕਾਰ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐੱਫ) ਯੋਜਨਾ ਦੇ ਦਾਇਰੇ ਨੂੰ ਵਧਾਉਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਪਹਿਲਾਂ ਦਾ ਉਦੇਸ਼ ਯੋਗ ਪ੍ਰੋਜੈਕਟਾਂ ਦੇ ਦਾਇਰੇ ਦਾ ਵਿਸਤਾਰ ਕਰਨਾ ਅਤੇ ਇੱਕ ਮਜ਼ਬੂਤ ਖੇਤੀਬਾੜੀ ਬੁਨਿਆਦੀ ਢਾਂਚਾ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਅਤਿਰਿਕਤ ਸਹਾਇਕ ਉਪਾਵਾਂ ਨੂੰ ਏਕੀਕ੍ਰਿਤ ਕਰਨਾ ਹੈ।

 ਵਿਹਾਰਿਕ ਖੇਤੀਬਾੜੀ ਅਸਾਸੇ: ਯੋਜਨਾ ਦੇ ਸਾਰੇ ਪਾਤਰ ਲਾਭਾਰਥੀਆਂ ਨੂੰ ਕਮਿਊਨਿਟੀ ਖੇਤੀਬਾੜੀ ਅਸਾਸਿਆਂ ਦੀ ਸਿਰਜਣਾ ਲਈ ਵਿਵਹਾਰਕ ਪ੍ਰੋਜੈਕਟਾਂ ਦੇ ਅਧੀਨ ਢਾਂਚਾ ਤਿਆਰ ਕਰਨ ਦੀ ਇਜਾਜ਼ਤ ਦੇਣਾ। ਇਸ ਕਦਮ ਨਾਲ ਵਿਵਹਾਰਕ ਪ੍ਰੋਜੈਕਟਾਂ ਦੇ ਵਿਕਾਸ ਦੀ ਸੁਵਿਧਾ ਦੀ ਉਮੀਦ ਕੀਤੀ ਜਾਂਦੀ ਹੈ ਜੋ ਕਿ ਭਾਈਚਾਰਕ ਖੇਤੀ ਸਮਰੱਥਾਵਾਂ ਨੂੰ ਵਧਾਏਗਾ, ਜਿਸ ਨਾਲ ਸੈਕਟਰ ਵਿੱਚ ਉਤਪਾਦਕਤਾ ਅਤੇ ਸਥਿਰਤਾ ਵਿੱਚ ਸੁਧਾਰ ਹੋਵੇਗਾ। 

 ਏਕੀਕ੍ਰਿਤ ਪ੍ਰੋਸੈੱਸਿੰਗ ਪ੍ਰੋਜੈਕਟ: ਏਆਈਐੱਫ ਦੇ ਅਧੀਨ ਪਾਤਰ ਗਤੀਵਿਧੀਆਂ ਦੀ ਸੂਚੀ ਵਿੱਚ ਏਕੀਕ੍ਰਿਤ ਪ੍ਰਾਇਮਰੀ ਸੈਕੰਡਰੀ ਪ੍ਰੋਸੈੱਸਿੰਗ ਪ੍ਰੋਜੈਕਟਾਂ ਨੂੰ ਸ਼ਾਮਲ ਕਰਨਾ। ਹਾਲਾਂਕਿ ਸਟੈਂਡ-ਅਲੋਨ ਸੈਕੰਡਰੀ ਪ੍ਰੋਜੈਕਟ ਪਾਤਰ ਨਹੀਂ ਹੋਣਗੇ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀਆਂ ਯੋਜਨਾਵਾਂ ਦੇ ਤਹਿਤ ਕਵਰ ਕੀਤੇ ਜਾਣਗੇ।

 ਪੀਐੱਮ ਕੁਸੁਮ (PM KUSUM) ਕੰਪੋਨੈਂਟ-ਏ: ਕਿਸਾਨ/ਕਿਸਾਨਾਂ ਦੇ ਸਮੂਹ/ਕਿਸਾਨ ਉਤਪਾਦਕ ਸੰਗਠਨਾਂ/ਸਹਿਕਾਰੀ/ਪੰਚਾਇਤਾਂ ਲਈ ਪੀਐੱਮ-ਕੁਸੁਮ ਦੇ ਕੰਪੋਨੈਂਟ-ਏ ਨੂੰ ਏਆਈਐੱਫ ਨਾਲ ਕਨਵਰਜੇਸ਼ਨ ਦੀ ਇਜਾਜ਼ਤ ਦੇਣਾ। ਇਨ੍ਹਾਂ ਪਹਿਲਾਂ ਦੀ ਇਕਸਾਰਤਾ ਦਾ ਉਦੇਸ਼ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਟਿਕਾਊ ਸਵੱਛ ਊਰਜਾ ਸਮਾਧਾਨਾਂ ਨੂੰ ਉਤਸ਼ਾਹਿਤ ਕਰਨਾ ਹੈ। 

 ਐੱਨਏਬੀਸੰਰਕਸ਼ਣ (NABSanrakshan): ਸੀਜੀਟੀਐੱਮਐੱਸਈ (CGTMSE) ਤੋਂ ਇਲਾਵਾ, ਐੱਨਏਬੀਸੰਰਕਸ਼ਣ ਟਰਸਟੀ ਕੰਪਨੀ ਪ੍ਰਾਈਵੇਟ ਲਿਮਿਟਿਡ ਦੁਆਰਾ ਵੀ ਐੱਫਪੀਓਜ਼ ਦੇ ਏਆਈਐੱਫ ਕ੍ਰੈਡਿਟ ਗਾਰੰਟੀ ਕਵਰੇਜ ਨੂੰ ਵਧਾਉਣ ਦਾ ਪ੍ਰਸਤਾਵ ਹੈ। ਕ੍ਰੈਡਿਟ ਗਾਰੰਟੀ ਵਿਕਲਪਾਂ ਦੇ ਇਸ ਵਿਸਤਾਰ ਦਾ ਉਦੇਸ਼ ਐੱਫਪੀਓਜ਼ ਦੀ ਵਿੱਤੀ ਸੁਰੱਖਿਆ ਅਤੇ ਕ੍ਰੈਡਿਟ-ਯੋਗਤਾ ਨੂੰ ਵਧਾਉਣਾ ਹੈ, ਜਿਸ ਨਾਲ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਵਧੇਰੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। 

 2020 ਵਿੱਚ ਪ੍ਰਧਾਨ ਮੰਤਰੀ ਦੁਆਰਾ ਇਸ ਦੀ ਸ਼ੁਰੂਆਤ ਤੋਂ ਲੈ ਕੇ, ਏਆਈਐੱਫ ਨੇ 6623 ਵੇਅਰਹਾਊਸਾਂ, 688 ਕੋਲਡ ਸਟੋਰਾਂ ਅਤੇ 21 ਸਿਲੋਜ਼ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਲਗਭਗ 500 ਐੱਲਐੱਮਟੀ ਦੀ ਅਤਿਰਿਕਤ ਸਟੋਰੇਜ ਸਮਰੱਥਾ ਪੈਦਾ ਹੋਈ ਹੈ। ਇਸ ਵਿੱਚ 465 ਐੱਲਐੱਮਟੀ ਡਰਾਈ ਸਟੋਰੇਜ ਅਤੇ 35 ਐੱਲਐੱਮਟੀ ਕੋਲਡ ਸਟੋਰੇਜ ਸਮਰੱਥਾ ਸ਼ਾਮਲ ਹੈ। ਇਸ ਅਤਿਰਿਕਤ ਸਟੋਰੇਜ ਸਮਰੱਥਾ ਨਾਲ ਹਰ ਸਾਲ 18.6 ਲੱਖ ਮੀਟ੍ਰਿਕ ਟਨ ਅਨਾਜ ਅਤੇ 3.44 ਲੱਖ ਮੀਟ੍ਰਿਕ ਟਨ ਬਾਗਬਾਨੀ ਪੈਦਾਵਾਰ ਦੀ ਬਚਤ ਕੀਤੀ ਜਾ ਸਕਦੀ ਹੈ। ਏਆਈਐੱਫ ਤਹਿਤ ਹੁਣ ਤੱਕ 74,508 ਪ੍ਰੋਜੈਕਟਾਂ ਲਈ 47,575 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

 ਇਨ੍ਹਾਂ ਮਨਜ਼ੂਰਸ਼ੁਦਾ ਪ੍ਰੋਜੈਕਟਾਂ ਨੇ ਖੇਤੀਬਾੜੀ ਖੇਤਰ ਵਿੱਚ 78,596 ਕਰੋੜ ਰੁਪਏ ਦਾ ਨਿਵੇਸ਼ ਜੁਟਾ ਲਿਆ ਹੈ, ਜਿਸ ਵਿੱਚੋਂ 78,433 ਕਰੋੜ ਰੁਪਏ ਨਿੱਜੀ ਸੰਸਥਾਵਾਂ ਤੋਂ ਜੁਟਾਏ ਗਏ ਹਨ। ਇਸ ਤੋਂ ਇਲਾਵਾ, ਏਆਈਐੱਫ ਦੇ ਤਹਿਤ ਮਨਜ਼ੂਰ ਕੀਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੇ ਖੇਤੀਬਾੜੀ ਸੈਕਟਰ ਵਿੱਚ 8.19 ਲੱਖ ਤੋਂ ਵੱਧ ਗ੍ਰਾਮੀਣ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕੀਤੀ ਹੈ। 

 ਏਆਈਐੱਫ ਸਕੀਮ ਦੇ ਦਾਇਰੇ ਦਾ ਵਿਸਤਾਰ ਕਰਨ ਨਾਲ ਵਿਕਾਸ ਵਿੱਚ ਤੇਜ਼ੀ ਆਵੇਗੀ, ਉਤਪਾਦਕਤਾ ਵਿੱਚ ਸੁਧਾਰ ਹੋਵੇਗਾ, ਖੇਤੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਦੇਸ਼ ਵਿੱਚ ਖੇਤੀਬਾੜੀ ਦੀ ਸਮੁੱਚੀ ਸਥਿਰਤਾ ਵਿੱਚ ਯੋਗਦਾਨ ਹੋਵੇਗਾ। ਇਹ ਉਪਾਅ ਦੇਸ਼ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਸਰਵਪੱਖੀ ਵਿਕਾਸ ਜ਼ਰੀਏ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕਰਦੇ ਹਨ। 

 

 ******

 

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ

 


(Release ID: 2049437) Visitor Counter : 45