ਬਿਜਲੀ ਮੰਤਰਾਲਾ

ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਐੱਨ. ਚੰਦ੍ਰਬਾਬੂ ਨਾਇਡੂ ਨੇ ਕੇਂਦਰੀ ਮੰਤਰੀ, ਸ਼੍ਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ

Posted On: 05 JUL 2024 4:11PM by PIB Chandigarh

ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ, ਸ਼੍ਰੀ ਮਨੋਹਰ ਲਾਲ ਨੇ 04 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਐੱਨ. ਚੰਦ੍ਰਬਾਬੂ ਨਾਇਡੂ ਦੇ ਨਾਲ ਮੀਟਿੰਗ ਕੀਤੀ।

  ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਮੁੱਖ ਮੰਤਰੀ, ਸ਼੍ਰੀ ਚੰਦ੍ਰਬਾਬੂ ਨਾਇਡੂ ਦਰਮਿਆਨ ਇਲੈਕਟ੍ਰਿਕ ਮੋਬੀਲਿਟੀ, ਮੈਟਰੋ ਵਿਕਾਸ, ਵੇਸਟ ਮੈਨੇਜਮੈਂਟ, ਪੀਐੱਮ ਕੁਸੁਮ ਅਤੇ ਹੋਰ ਮਹੱਤਵਪੂਰਨ ਮਾਮਲਿਆਂ ਸਹਿਤ ਕਈ ਵਿਸ਼ਿਆਂ ਤੇ ਚਰਚਾ ਹੋਈ। ਮੁੱਖ ਮੰਤਰੀ, ਸ਼੍ਰੀ ਐੱਨ. ਚੰਦ੍ਰਬਾਬੂ ਨਾਇਡੂ ਨੇ ਆਂਧਰ ਪ੍ਰਦੇਸ਼ ਨੂੰ ਗ੍ਰੀਨ ਹਾਈਡ੍ਰੋਜਨ ਪਹਿਲ ਵਿੱਚ ਅਗ੍ਰਣੀ ਰਾਜ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਸਮਰਥਨ ਵੀ ਮੰਗਿਆ। ਇਸ ਗੱਲਬਾਤ ਵਿੱਚ ਅੰਮ੍ਰਿਤ ਯੋਜਨਾ ਦੇ ਤਹਿਤ ਆਵਾਸ ਸਬੰਧੀ ਮੁੱਦਿਆਂ ਅਤੇ ਇਸ ਦੀ ਕਾਰਜ ਪ੍ਰਗਤੀ ਤੇ ਵੀ ਚਰਚਾ ਕੀਤੀ ਗਈ, ਜਿਸ ਦਾ ਉਦੇਸ਼ ਇਨ੍ਹਾਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਅੱਗੇ ਵਧਾਉਣਾ ਹੈ।

***

ਕੇਐੱਸਵਾਈ/ਐੱਸਕੇ



(Release ID: 2031033) Visitor Counter : 9