Posted On:
22 APR 2024 5:34PM by PIB Chandigarh
ਭਾਰਤ ਸਰਕਾਰ ਨੇ (i) ਕੀਮਤ ਅਧਾਰਿਤ ਨੀਲਾਮੀ, ਮਲਟੀਪਲ ਕੀਮਤ ਵਿਧੀ ਦੇ ਜ਼ਰੀਏ 20,000 ਕਰੋੜ ਰੁਪਏ (nominal) ਦੀ ਨੋਟੀਫਾਇਡ ਰਾਸ਼ੀ ਦੇ ਲਈ “7.10% ਸਰਕਾਰੀ ਪ੍ਰਤੀਭੂਤੀ 2034” ਅਤੇ (ii) ਕੀਮਤ ਅਧਾਰਿਤ ਨੀਲਾਮੀ, ਮਲਟੀਪਲ ਕੀਮਤ ਵਿਧੀ ਦੁਆਰਾ 12,000 ਕਰੋੜ ਰੁਪਏ (nominal) ਦੀ ਨੋਟੀਫਾਇਡ ਰਾਸ਼ੀ ਦੇ ਲਈ “7.46% ਸਰਕਾਰੀ ਪ੍ਰਤੀਭੂਤੀ 2073” ਦੀ ਵਿਕਰੀ (ਮੁੜ ਜਾਰੀ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਕੋਲ ਉਪਰੋਕਤ ਹਰੇਕ ਪ੍ਰਤੀਭੂਤੀ ਵਿੱਚ 2,000 ਕਰੋੜ ਰੁਪਏ ਦੀ ਸੀਮਾ ਤੱਕ, ਵਾਧੂ ਗਾਹਕੀ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ। ਇਹ ਨੀਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫ਼ਤਰ, ਫੋਰਟ, ਮੁੰਬਈ ਦੁਆਰਾ 26 ਅਪ੍ਰੈਲ, 2024 (ਸ਼ੁੱਕਰਵਾਰ) ਨੂੰ ਕਰਵਾਈਆਂ ਜਾਣਗੀਆਂ।
ਪ੍ਰਤੀਭੂਤੀਆਂ ਦੀ ਵਿਕਰੀ ਵਿੱਚ ਨੋਟੀਫਾਇਡ ਰਾਸ਼ੀ ਦੇ 5% ਤੱਕ ਦੀ ਰਾਸ਼ੀ ਸਰਕਾਰੀ ਪ੍ਰਤੀਭੂਤੀਆਂ ਦੀ ਨੀਲਾਮੀ ਵਿੱਚ ਗੈਰ-ਮੁਕਾਬਲੇ ਵਾਲੀ ਬੋਲੀ ਦੀ ਸੁਵਿਧਾ ਲਈ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤੀ ਜਾਵੇਗੀ।
ਨੀਲਾਮੀ ਲਈ ਪ੍ਰਤੀਯੋਗੀ ਅਤੇ ਗ਼ੈਰ-ਮੁਕਾਬਲੇ ਵਾਲੀਆਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਂਕਿੰਗ ਸੋਲਿਯੂਸ਼ਨ (ਈ-ਕੁਬੇਰ) ਸਿਸਟਮ 'ਤੇ ਇਲੈਕਟ੍ਰਾਨਿਕ ਰੂਪ ਵਿੱਚ 26 ਅਪ੍ਰੈਲ, 2024 ਨੂੰ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਗ਼ੈਰ-ਮੁਕਾਬਲੇ ਵਾਲੀਆਂ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:00 ਦੇ ਦਰਮਿਆਨ ਤੱਕ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਪ੍ਰਤੀਯੋਗੀ ਬੋਲੀਆਂ ਸਵੇਰੇ 10:30 ਤੋਂ ਸਵੇਰੇ 11:30 ਵਜੇ ਦੇ ਦਰਮਿਆਨ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਨੀਲਾਮੀ ਦੇ ਨਤੀਜੇ ਦਾ ਐਲਾਨ 26 ਅਪ੍ਰੈਲ, 2024 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫ਼ਲ ਬੋਲੀਕਾਰਾਂ ਦੁਆਰਾ ਭੁਗਤਾਨ 29 ਅਪ੍ਰੈਲ, 2024 (ਸੋਮਵਾਰ) ਨੂੰ ਕੀਤਾ ਜਾਵੇਗਾ।
ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਉਨ੍ਹਾਂ ਦੇ ਸਮੇਂ-ਸਮੇਂ 'ਤੇ ਸੰਸ਼ੋਧਿਤ ਸਰਕੂਲਰ ਮਿਤੀ 24 ਜੁਲਾਈ, 2018 ਦੇ ਸਰਕੂਲਰ ਨੰਬਰ ਆਰਬੀਆਈ/2018-19/25 ਦੁਆਰਾ ਜਾਰੀ “ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ” ਵਿੱਚ ਜਦੋਂ ਜਾਰੀ ਕੀਤੇ ਗਏ ਲੈਣ-ਦੇਣ” ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ “ਜਦੋਂ ਜਾਰੀ ਕੀਤੇ ਗਏ” ਕਾਰੋਬਾਰ ਦੇ ਲਈ ਯੋਗ ਹੋਣਗੇ।
************
ਐੱਨਬੀ/ਵੀਐੱਮ/ਕੇਐੱਮਐੱਨ