ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ
प्रविष्टि तिथि:
20 APR 2024 10:16PM by PIB Chandigarh
ਮਹਾਵੀਰ ਜਯੰਤੀ ਦੇ ਸ਼ੁੱਭ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੀਆਂ ਦਿਲੀਂ ਸ਼ੁੱਭਕਾਮਨਾਵਾਂ।
ਅਹਿੰਸਾ, ਦਇਆ ਅਤੇ ਕਰਤੱਵ ਪ੍ਰਤੀ ਸਮਰਪਣ ’ਤੇ ਆਧਾਰਿਤ ਭਗਵਾਨ ਮਹਾਵੀਰ ਦੇ ਸੰਦੇਸ਼ ਦੀ ਪ੍ਰਸੰਗਿਕਤਾ ਸਦੀਵੀ ਹੈ। ਉਨ੍ਹਾਂ ਦੇ ਉਪਦੇਸ਼ ਸਦਭਾਵਨਾ ਅਤੇ ਸ਼ਾਂਤੀਪੂਰਨ ਹੋਂਦ ਲਈ ਰਾਹ ਪੱਧਰਾ ਕਰਦੇ ਹਨ। ਸਹੀ ਵਿਸ਼ਵਾਸ, ਸਹੀ ਗਿਆਨ ਅਤੇ ਸਹੀ ਚਰਿੱਤਰ ਦੇ ਤ੍ਰਿਰਤਨ 'ਤੇ ਅਧਾਰਿਤ ਉਨ੍ਹਾਂ ਦੀਆਂ ਸਿੱਖਿਆਵਾਂ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਨਾ ਹਨ।
ਮਹਾਵੀਰ ਜਯੰਤੀ ਦੇ ਸ਼ੁੱਭ ਮੌਕੇ 'ਤੇ ਅੱਜ ਅਸੀਂ ਉਨ੍ਹਾਂ ਦੇ ਮਹਾਨ ਆਦਰਸ਼ਾਂ ਦੇ ਪ੍ਰਤੀ ਵਚਨਬੱਧ ਹੋਈਏ ਅਤੇ ਖ਼ੁਦ ਨੂੰ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰਨ ਦਾ ਸੰਕਲਪ ਕਰੀਏ!
***************
ਐੱਮਐਸ/ਜੇਕੇ/ਆਰਸੀ
(रिलीज़ आईडी: 2018419)
आगंतुक पटल : 92