ਵਿੱਤ ਮੰਤਰਾਲਾ

ਨਾਗਰਿਕ ਆਪਣੀਆਂ ਸ਼ਿਕਾਇਤਾਂ ਜਾਂ ਜਾਣਕਾਰੀ ਫੋਨ ਕਾਲ, ਵਟਸਐਪ ਜਾਂ ਈਮੇਲ ਦੇ ਜ਼ਰੀਏ ਦਰਜ/ਪ੍ਰਦਾਨ ਕਰ ਸਕਦੇ ਹਨ


ਇਨਕਮ ਟੈਕਸ ਵਿਭਾਗ, ਨਾਗਪੁਰ ਨੇ ਵਿਦਰਭ ਅਤੇ ਨਾਸਿਕ ਖੇਤਰ ਲਈ ਲੋਕ ਸਭਾ ਚੋਣਾਂ 2024 ਵਿੱਚ ਨਜਾਇਜ਼ ਵਰਤੋਂ ਦੇ ਇਰਾਦੇ ਨਾਲ ਨਕਦੀ, ਕੀਮਤੀ ਵਸਤਾਂ ਆਦਿ ਨਾਲ ਸਬੰਧਿਤ ਸੂਚਨਾ/ਸ਼ਿਕਾਇਤਾਂ ਦੇ ਲਈ 24x7 ਕੰਟਰੋਲ ਰੂਮ ਸਥਾਪਿਤ ਕੀਤਾ

Posted On: 20 MAR 2024 11:08AM by PIB Chandigarh

ਲੋਕ ਸਭਾ ਆਮ ਚੋਣਾਂ 2024 ਦੀ ਪ੍ਰਕਿਰਿਆ ਪੂਰੇ ਭਾਰਤ ਵਿੱਚ ਸ਼ੁਰੂ ਹੋ ਗਈ ਹੈ। ਇਸੇ ਦੇ ਮੱਦੇਨਜ਼ਰ ਇਨਕਮ ਟੈਕਸ ਵਿਭਾਗ, ਨਾਗਪੁਰ ਨੇ ਵਿਦਰਭ ਅਤੇ ਨਾਸਿਕ ਖੇਤਰ ਲਈ ਲੋਕਸਭਾ ਚੋਣ 2024 ਵਿੱਚ ਨਜਾਇਜ਼ ਵਰਤੋਂ ਦੇ ਇਰਾਦੇ ਨਾਲ ਨਕਦ, ਕੀਮਤੀ ਵਸਤਾਂ ਆਦਿ ਨਾਲ ਸਬੰਧਿਤ ਜਾਣਕਾਰੀ/ਸ਼ਿਕਾਇਤਾਂ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਹ ਕੰਟਰੋਲ ਰੂਮ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤੇ ਦਿਨ (24x7) ਕੰਮ ਕਰੇਗਾ।

ਨਾਗਰਿਕ ਵਿਦਰਭ ਅਤੇ ਨਾਸਿਕ ਖੇਤਰ ਲਈ ਹੇਠ ਲਿਖੇ ਸੰਪਰਕ ਨੰਬਰਾਂ ਜਾਂ ਈਮੇਲ ਪਤੇ 'ਤੇ ਲੋਕ ਸਭਾ ਚੋਣਾਂ 2024 ਵਿੱਚ ਨਾਜਾਇਜ਼ ਵਰਤੋਂ ਦੇ ਇਰਾਦੇ ਨਾਲ ਨਗਦੀ, ਕੀਮਤੀ ਵਸਤਾਂ ਆਦਿ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਅਤੇ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ:

• ਟੋਲ ਫ੍ਰੀ ਨੰਬਰ: 1800-233-0355

• ਟੋਲ ਫ੍ਰੀ ਨੰਬਰ: 1800-233-0356

• ਵਟਸਐਪ ਨੰਬਰ : 9403390980 (ਤਸਵੀਰਾਂ, ਵੀਡੀਓ ਆਦਿ ਭੇਜਣ ਲਈ)

• ਈਮੇਲ: Nagpur.addldit.inv@incometax.gov.in

 

***

 

ਐੱਨਜੇ/ਡੀਵਾਈ 

ਸਰੋਤ: ਇਨਕਮ ਟੈਕਸ ਵਿਭਾਗ, ਨਾਗਪੁਰ



(Release ID: 2016253) Visitor Counter : 34


Read this release in: English