ਵਿੱਤ ਮੰਤਰਾਲਾ

"ਆਰਬੀਆਈ ਓਮਬਡਸਮੈਨ ਦਿਵੇਦੀ ਨੇ ਉਪਭੋਗਤਾ ਸਸ਼ਕਤੀਕਰਨ ਦੀ ਵਕਾਲਤ ਕੀਤੀ: "ਜਾਨਕਾਰ ਬਨੀਏ, ਸਤਰਕ ਰਹੇਂ"


“ਖਪਤਕਾਰਾਂ ਦਾ ਸਸ਼ਕਤੀਕਰਨ, ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ”: ਆਰਬੀਆਈ ਨੇ ਰਿਜ਼ਰਵ ਬੈਂਕ-ਏਕੀਕ੍ਰਿਤ ਲੋਕਪਾਲ ਸਕੀਮ (ਆਰਬੀ-ਆਈਓਐੱਸ), 2021 ਨੂੰ ਉਜਾਗਰ ਕਰਨ ਲਈ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਸ਼ਿਕਾਇਤ ਨਿਵਾਰਣ ਅਤੇ ਪਹੁੰਚਯੋਗਤਾ 'ਤੇ ਜ਼ੋਰ ਦਿੱਤਾ ਗਿਆ

Posted On: 07 MAR 2024 9:38PM by PIB Chandigarh

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਹੋਟਲ ਮਾਊਂਟਵਿਊ, ਚੰਡੀਗੜ੍ਹ ਵਿਖੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ, ਜਿਸਦਾ ਉਦੇਸ਼ ਪਰਿਵਰਤਨਸ਼ੀਲ ਰਿਜ਼ਰਵ ਬੈਂਕ - ਏਕੀਕ੍ਰਿਤ ਲੋਕਪਾਲ ਸਕੀਮ, 2021 (ਆਰਬੀ-ਆਈਓਐੱਸ, 2021) ਬਾਰੇ ਖਪਤਕਾਰਾਂ ਵਿੱਚ ਜਾਗਰੂਕਤਾ ਵਧਾਉਣਾ ਹੈ। ਸ਼੍ਰੀ ਰਾਜੀਵ ਦਿਵੇਦੀ, ਚੀਫ਼ ਜਨਰਲ ਮੈਨੇਜਰ ਅਤੇ ਓਮਬਡਸਮੈਨ, ਆਰਬੀਆਈ ਦੀ ਅਗਵਾਈ ਵਿੱਚ, ਸਮਾਗਮ ਨੇ ਇਸ ਬੇਮਿਸਾਲ ਪਹਿਲਕਦਮੀ ਬਾਰੇ ਖਪਤਕਾਰਾਂ ਨੂੰ ਸੂਚਿਤ ਕਰਨ ਅਤੇ ਸਿੱਖਿਅਤ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕੀਤਾ। 

12 ਨਵੰਬਰ, 2021 ਨੂੰ ਪੇਸ਼ ਕੀਤਾ ਗਿਆ, ਆਰਬੀ-ਆਈਓਐੱਸ, ਉਪਭੋਗਤਾ ਅਧਿਕਾਰਾਂ ਪ੍ਰਤੀ ਆਰਬੀਆਈ ਦੀ ਪ੍ਰਤੀਬੱਧਤਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦਾ ਹੈ। ਇਹ ਆਰਬੀਆਈ ਦੀਆਂ ਤਿੰਨ ਪਿਛਲੀਆਂ ਲੋਕਪਾਲ ਸਕੀਮਾਂ, ਯਾਨੀ (i) ਬੈਂਕਿੰਗ ਓਮਬਡਸਮੈਨ ਸਕੀਮ, 2006; (ii) ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਲਈ ਓਮਬਡਸਮੈਨ ਸਕੀਮ, 2018; ਅਤੇ (iii) ਡਿਜੀਟਲ ਲੈਣ-ਦੇਣ, 2019 ਲਈ ਓਮਬਡਸਮੈਨ ਸਕੀਮ ਨੂੰ ਏਕੀਕ੍ਰਿਤ ਕਰਦਾ ਹੈ ਅਤੇ ਆਰਬੀ-ਆਈਓਐੱਸ ਸ਼ਿਕਾਇਤ ਨਿਵਾਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ। ਇਹ ਏਕੀਕਰਨ ਪ੍ਰਕਿਰਿਆਵਾਂ ਨੂੰ ਸਰਲ ਬਣਾਉਂਦਾ ਹੈ, ਸ਼ਿਕਾਇਤ ਰਸੀਦ ਨੂੰ ਕੇਂਦਰਿਤ ਕਰਦਾ ਹੈ, ਹੋਰ ਸੰਸਥਾਵਾਂ ਤੱਕ ਕਵਰੇਜ ਵਧਾਉਂਦਾ ਹੈ, ਅਤੇ ਅਧਿਕਾਰ ਖੇਤਰ ਦੀਆਂ ਅਸਮਾਨਤਾਵਾਂ ਨੂੰ ਖ਼ਤਮ ਕਰਦਾ ਹੈ। ਆਰਬੀ-ਆਈਓਐੱਸ, 2021 ਆਰਬੀਆਈ ਨਿਯੰਤ੍ਰਿਤ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਵਿੱਚ ਕਮੀ ਨਾਲ ਸਬੰਧਿਤ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਮੁਫਤ ਨਿਪਟਾਰਾ ਪ੍ਰਦਾਨ ਕਰਦਾ ਹੈ, ਜੇਕਰ ਗਾਹਕ ਦੀ ਸੰਤੁਸ਼ਟੀ ਦੇ ਅਨੁਸਾਰ ਹੱਲ ਨਹੀਂ ਕੀਤਾ ਜਾਂਦਾ ਹੈ ਜਾਂ 30 ਦਿਨਾਂ ਦੀ ਅਵਧੀ ਦੇ ਅੰਦਰ ਰੈਗੂਲੇਟਿਡ ਇਕਾਈਆਂ (ਆਰਈ’ਸ) ਦੁਆਰਾ ਜਵਾਬ ਨਹੀਂ ਦਿੱਤਾ ਜਾਂਦਾ ਹੈ।

ਸ਼੍ਰੀ ਦਿਵੇਦੀ ਨੇ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਹੱਲ ਕਰਨ ਵਿੱਚ ਇਸਦੀ ਪ੍ਰਭਾਵਸ਼ੀਲਤਾ 'ਤੇ ਜ਼ੋਰ ਦਿੰਦੇ ਹੋਏ ਆਰਬੀ-ਆਈਓਐੱਸ, 2021 ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਦਿਵੇਦੀ ਨੇ ਕਿਹਾ, "ਜਾਨਕਾਰ ਬਨਿਏ, ਸਤਰਕ ਰਹੇਂ।"

ਇਸ ਤੋਂ ਇਲਾਵਾ, ਆਰਬੀ-ਆਈਓਐੱਸ, 2021 ਸ਼ਿਕਾਇਤਕਰਤਾਵਾਂ ਲਈ ਅਣਗਿਣਤ ਲਾਭ ਲੈ ਕੇ ਆਇਆ ਹੈ। ਸਰਲ ਫਾਈਲਿੰਗ ਪ੍ਰਕਿਰਿਆਵਾਂ, ਕੇਂਦਰੀ ਰਸੀਦ ਵਿਧੀ ਅਤੇ ਵਿਸਤ੍ਰਿਤ ਕਵਰੇਜ ਵਧੇਰੇ ਪਹੁੰਚਯੋਗਤਾ ਅਤੇ ਸੁਵਿਧਾ ਨੂੰ ਯਕੀਨੀ ਬਣਾਉਂਦੇ ਹਨ। ਐਡਵਾਂਸਡ ਸ਼ਿਕਾਇਤ ਪ੍ਰਬੰਧਨ ਸਿਸਟਮ (ਸੀਐੱਮਐੱਸ) ਪੋਰਟਲ ਦੁਆਰਾ, ਸ਼ਿਕਾਇਤਕਰਤਾ ਦੇਸ਼ ਵਿੱਚ ਕਿਤੇ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ, ਸਵੈਚਾਲਿਤ ਰਸੀਦ ਪ੍ਰਾਪਤ ਕਰ ਸਕਦੇ ਹਨ, ਅਸਲ ਸਮੇਂ ਵਿੱਚ ਸ਼ਿਕਾਇਤ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹਨ ਅਤੇ ਅਤਿਰਿਕਤ ਦਸਤਾਵੇਜ਼ ਔਨਲਾਈਨ ਜਮ੍ਹਾਂ ਕਰ ਸਕਦੇ ਹਨ। ਇਹ "ਇੱਕ ਰਾਸ਼ਟਰ ਇੱਕ ਲੋਕਪਾਲ" ਪਹੁੰਚ ਸ਼ਿਕਾਇਤ ਨਿਵਾਰਣ ਵਿੱਚ ਪਾਰਦਰਸ਼ਤਾ ਅਤੇ ਦਕਸ਼ਤਾ ਨੂੰ ਉਤਸ਼ਾਹਿਤ ਕਰਦੀ ਹੈ। 

 

ਇਸ ਤੋਂ ਇਲਾਵਾ, ਆਰਬੀਆਈ, ਚੰਡੀਗੜ੍ਹ ਵਿਖੇ ਕੇਂਦਰੀਕ੍ਰਿਤ ਰਸੀਦ ਅਤੇ ਪ੍ਰੋਸੈਸਿੰਗ ਕੇਂਦਰ (ਸੀਆਰਪੀਸੀ) ਦੀ ਸਥਾਪਨਾ, ਸ਼ਿਕਾਇਤ ਪ੍ਰਬੰਧਨ ਪ੍ਰਕਿਰਿਆ ਨੂੰ ਹੋਰ ਵਧਾਉਂਦੀ ਹੈ। ਸੀਆਰਪੀਸੀ ਫਿਜ਼ੀਕਲ ਮੋਡ ਵਿੱਚ ਸ਼ਿਕਾਇਤਾਂ ਪ੍ਰਾਪਤ ਕਰਦਾ ਹੈ, ਮੁਢਲੀ ਜਾਂਚ ਕਰਦਾ ਹੈ, ਅਤੇ ਉਨ੍ਹਾਂ ਦੇ ਨਿਪਟਾਰੇ ਲਈ ਪ੍ਰਕਿਰਿਆ ਕਰਦਾ ਹੈ, ਇਸ ਤਰ੍ਹਾਂ ਆਰਬੀਆਈ ਓਮਬਡਸਮੈਨ (ਓਆਰਬੀਆਈਓ) ਜਾਂ ਖਪਤਕਾਰ ਸਿੱਖਿਆ ਅਤੇ ਸੁਰੱਖਿਆ ਸੈੱਲ (ਸੀਈਪੀਸੀ) ਦੇ ਦਫਤਰਾਂ ਨਾਲ ਸੀਮਲੈੱਸ ਤਾਲਮੇਲ ਨੂੰ ਯਕੀਨੀ ਬਣਾਉਂਦਾ ਹੈ। 

ਆਰਬੀ-ਆਈਓਐੱਸ, 2021, ਖਪਤਕਾਰਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਟੈਕਨੋਲੋਜੀ ਦਾ ਵੀ ਲਾਭ ਉਠਾਉਂਦਾ ਹੈ। ਇੰਟਰਐਕਟਿਵ ਵੌਇਸ ਰਿਸਪੌਂਸ ਸਿਸਟਮ (ਆਈਵੀਆਰਐੱਸ) ਅਤੇ ਟੋਲ-ਫ੍ਰੀ ਨੰਬਰ 14448 ਨਾਲ ਲੈਸ ਆਰਬੀਆਈ ਦਾ ਸੰਪਰਕ ਕੇਂਦਰ ਸ਼ਿਕਾਇਤਾਂ ਦਰਜ ਕਰਨ ਅਤੇ ਸਥਿਤੀ ਦੀ ਪੁੱਛਗਿੱਛ ਲਈ 24 ਘੰਟੇ ਸਹਾਇਤਾ ਪ੍ਰਦਾਨ ਕਰਦਾ ਹੈ। ਇਹ ਬਹੁ-ਭਾਸ਼ਾਈ ਪਲੇਟਫਾਰਮ ਵਿਭਿੰਨ ਭਾਸ਼ਾਈ ਪਿਛੋਕੜ ਵਾਲੇ ਉਪਭੋਗਤਾਵਾਂ ਲਈ ਪਹੁੰਚਯੋਗਤਾ ਨੂੰ ਯਕੀਨੀ ਬਣਾਉਂਦਾ ਹੈ। 

ਆਰਬੀ-ਆਈਓਐੱਸ, 2021 ਦੀ ਵਿਆਪਕ ਕਵਰੇਜ ਵਿੱਚ ਬੈਂਕਾਂ, ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ’ਸ), ਭੁਗਤਾਨ ਪ੍ਰਣਾਲੀ ਭਾਗੀਦਾਰਾਂ (ਪੀਐੱਸਪੀ’ਸ) ਅਤੇ ਕ੍ਰੈਡਿਟ ਜਾਣਕਾਰੀ ਕੰਪਨੀਆਂ ਸਮੇਤ ਆਰਈ’ਸ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ। ਸ਼ਿਕਾਇਤ ਪ੍ਰਬੰਧਨ ਪ੍ਰਕਿਰਿਆ ਨੂੰ ਕੇਂਦਰਿਤ ਕਰਕੇ ਅਤੇ ਨਿਪਟਾਰੇ ਦੇ ਇਕਸਾਰ ਮਾਪਦੰਡਾਂ ਨੂੰ ਯਕੀਨੀ ਬਣਾ ਕੇ, ਸਕੀਮ ਖਪਤਕਾਰਾਂ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ ਅਤੇ ਆਰਈਐੱਸ ਵਿੱਚ ਜਵਾਬਦੇਹੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ। 

ਆਰਬੀਆਈ, ਆਰਬੀ-ਆਈਓਐੱਸ, 2021 ਜਿਹੀਆਂ ਪਹਿਲਾਂ ਦੁਆਰਾ, ਪਾਰਦਰਸ਼ਤਾ, ਜਵਾਬਦੇਹੀ ਅਤੇ ਪਹੁੰਚਯੋਗਤਾ ਵਿੱਚ ਨਿਹਿਤ ਇੱਕ ਉਪਭੋਗਤਾ-ਕੇਂਦ੍ਰਿਤ ਵਿੱਤੀ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਸਮਰਪਣ ਦੀ ਪੁਸ਼ਟੀ ਕਰਦਾ ਹੈ। ਖਪਤਕਾਰਾਂ ਨੂੰ ਸ਼ਿਕਾਇਤ ਨਿਵਾਰਣ ਲਈ ਕੇਂਦਰੀ ਪਲੇਟਫਾਰਮ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜੋ ਵਧੇਰੇ ਮਜ਼ਬੂਤ ​​ਅਤੇ ਸੰਮਲਿਤ ਵਿੱਤੀ ਲੈਂਡਸਕੇਪ ਵਿੱਚ ਯੋਗਦਾਨ ਪਾਉਂਦਾ ਹੈ। 

************



(Release ID: 2012468) Visitor Counter : 61


Read this release in: English