ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼ਹੀਦ ਭਗਤ ਸਿੰਘ ਨਗਰ ਵਿੱਚ ਹੋਈ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ
ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਕੀਤਾ ਜਾਏਗਾ ਜਾਗਰੂਕ - ਡਿਪਟੀ ਕਮਿਸ਼ਨਰ
Posted On:
01 DEC 2023 6:44PM by PIB Chandigarh
ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਤਹਿਤ ਅੱਜ ਐਸ ਬੀ ਐਸ ਨਗਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪ੍ਰਚਾਰ ਵੈਨ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਰਕਾਰ ਦੇ ਮੁੱਖ ਕਲਿਆਣਕਾਰੀ ਪ੍ਰੋਗਰਾਮਾਂ ਦਾ ਸੁਨੇਹਾ ਪ੍ਰਚਾਰਿਤ ਕਰਨ ਲਈ ਖਾਸ ਤੌਰ ‘ਤੇ ਡਿਜ਼ਾਈਨ ਕੀਤੀਆਂ ਗਈਆਂ ਇਹ ਆਈਈਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨਾਂ ਜ਼ਿਲੇ ਦੇ ਵੱਖੋ ਵੱਖ ਪਿੰਡਾਂ ਤੱਕ ਪਹੁੰਚ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀ ਸਰਕਾਰ ਦੀਆ ਯੋਜਨਾਵਾਂ ਨੂੰ ਪਿੰਡ ਪੱਧਰ ਤੱਕ ਲੈਕੇ ਜਾਵਾਂਗੇ ਤਾਂ ਕਿ ਵੱਧ ਤੋ ਵੱਧ ਲੋਕ ਇਸ ਦਾ ਲਾਭ ਲੇ ਸਕਣ ਓਹਨਾ ਇਹ ਵੀ ਕਿਹਾ ਕਿ ਅਸੀਂ ਰੈੱਡ ਕਰਾਸ ਨਾਲ ਮਿਲ ਕੇ ਇਸ ਯਾਤਰਾ ਦੇ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਵੀ ਕਰਵਾਵਾਂਗੇ।
ਇਸ ਮੌਕੇ ਖੇਤੀਬਾੜੀ ਦੇ ਵਿਕਾਸ ਨੂੰ ਦਰਸਾਉਂਦਿਆਂ ਡਰੋਨ ਵੀ ਪ੍ਰਦਰਸ਼ਿਤ ਕੀਤਾ ਗਿਆ, ਜਿਸ ਦਾ ਫਾਇਦਾ ਕਿਸਾਨ ਆਪਣੇ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਚੁੱਕ ਸਕਦੇ ਹਨ। ਕੁਦਰਤੀ ਖੇਤੀ ਦਾ ਅਭਿਆਸ ਕਰਨ ਵਾਲੇ ਕਿਸਾਨਾਂ ਨਾਲ ਉਸਾਰੂ ਗੱਲਬਾਤ ਦੇ ਨਾਲ-ਨਾਲ ਅਗਾਂਹ ਵਧੂ ਸੋਚ ਨੂੰ ਹੁੰਗਾਰਾ ਦੇਣ ਦਾ ਟੀਚਾ ਵੀ ਇਸਦੇ ਤਹਿਤ ਮਿੱਥਿਆ ਗਿਆ ਹੈ। ਇਸਦੇ ਨਾਲ ਹੀ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਯਾਤਰਾ ਵਿੱਚ ਮੁੱਖ ਧਿਆਨ ਲੋਕਾਂ ਨਾਲ ਸੰਪਰਕ ਕਰਨ, ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰ ਨੂੰ ਸੁਲਭ ਕਰਵਾਉਣ, ਗ਼ਰੀਬਾਂ ਲਈ ਆਵਾਸ, ਖੁਰਾਕ ਸੁੱਰਖਿਆ, ਉਚਿਤ ਪੋਸ਼ਣ, ਭਰੋਸੇਯੋਗ ਸਿਹਤ ਸੇਵਾਵਾਂ, ਸਵੱਛ ਪੇਯਜਲ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ‘ਤੇ ਹੋਵੇਗਾ।
ਜਿਨ੍ਹਾਂ ਯੋਜਨਾਵਾਂ ਨੂੰ ਪ੍ਰਚਾਰਿਤ ਕੀਤਾ ਜਾਏਗਾ ਉਨ੍ਹਾਂ ਵਿੱਚ ਆਯੁਸ਼ਮਾਨ ਭਾਰਤ; ; ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ); ਪ੍ਰਧਾਨ ਮੰਤਰੀ ਉੱਜਵਲਾ ਯੋਜਨਾ; ਪ੍ਰਧਾਨ ਮੰਤਰੀ ਵਿਸ਼ਵਕਰਮਾ; ਪ੍ਰਧਾਨ ਮੰਤਰੀ ਕਿਸਾਨ ਸੰਮਾਨ; ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ); ਪ੍ਰਧਾਨ ਮੰਤਰੀ ਪੋਸ਼ਣ ਅਭਿਯਾਨ; ਹਰ ਘਰ ਜਲ –ਜਲ ਜੀਵਨ ਮਿਸ਼ਨ; ਜਨ ਧਨ ਯੋਜਨਾ; ਜੀਵਨ ਜਯੋਤੀ ਬੀਮਾ ਯੋਜਨਾ; ਸੁਰਕਸ਼ਾ ਬੀਮਾ ਯੋਜਨਾ; ਅਟਲ ਪੈਨਸ਼ਨ ਯੋਜਨਾ ਆਦਿ ਸ਼ਾਮਲ ਹਨ।
65KS.jpeg)
TP3V.jpeg)
ਵਿਕਾਸ ਭਾਰਤ ਸੰਕਲਪ ਯਾਤਰਾ ਭਾਰਤ ਸਰਕਾਰ ਦੀ ਹੁਣ ਤੱਕ ਦੀ ਸਭ ਤੋਂ ਵਿਆਪਕ ਪਹਿਲ ਹੈ। ਬਹੁਪੱਖੀ ਵਿਕਾਸ ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਇਸ ਯਾਤਰਾ ਦੇ ਜ਼ਰੀਏ, ਇਹ ਯਕੀਨੀ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਦੇਸ਼ ਦੇ ਹਰ ਕੋਨੇ ਵਿੱਚ 100% ਮੁਕੰਮਲ ਹੋ ਸਕੇ। ਇਹ ਯਾਤਰਾ ਵਿਆਪਕ ਪਹੁੰਚ ਬਣਾਉਣ ਦੇ ਨਾਲ-ਨਾਲ ਜਾਣਕਾਰੀ ਦਾ ਪ੍ਰਸਾਰ ਕਰਨ ਅਤੇ ਨਾਗਰਿਕਾਂ ਨੂੰ ਦੇਸ਼ ਦੇ ਵਿਕਾਸ ਵਿੱਚ ਸਰਗਰਮ ਹਿੱਸੇਦਾਰ ਬਣਨ ਲਈ ਸ਼ਕਤੀ ਪ੍ਰਦਾਨ ਕਰਕੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਆਪਣੇ ਪਹਿਲੇ ਦਿਨ ਇਹ ਯਾਤਰਾ ਜ਼ਿਲੇ ਦੇ ਦੋ ਪਿੰਡ ਗੁੱਜਰਪੁਰ ਕਲਾਂ ਅਤੇ ਮਹਾਲੋਂ ਵਿਖੇ ਪੁੱਜੀ ਜਿਥੇ ਸਰਕਾਰ ਦੇ ਵੱਖ ਵੱਖ ਵਿਭਾਗਾਂ ਵੱਲੋਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਦੇਣ ਲਈ ਬੂਥ ਵੀ ਲਗਵਾਏ ਗਏ ਅਤੇ ਮੌਜੂਦ ਲੋਕਾਂ ਨੂੰ ਵਿਕਸਿਤ ਭਾਰਤ ਦੀ ਸਹੁੰ ਵੀ ਦਵਾਈ ਗਈ ।
ਇਸ ਆਈ.ਈ.ਸੀ. ਵੈਨ ਦੇ ਜ਼ਰੀਏ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਅਤੇ ਲੋਕਾਂ ਦੀ ਭਾਗੀਦਾਰੀ ਦਾ ਡੇਟਾ ਡਿਜੀਟਲ ਇੰਡੀਆ ਕਾਰਪੋਰੇਸ਼ਨ ਵਲੋਂ ਵਿਕਸਤ ਕੀਤੇ ਪੋਰਟਲ 'ਤੇ ਰੀਅਲ ਟਾਈਮ ਵਿੱਚ ਕੈਪਚਰ ਕੀਤਾ ਜਾਂਦਾ ਹੈ।
*********
(Release ID: 1981956)
Visitor Counter : 93