ਰੇਲ ਮੰਤਰਾਲਾ
ਰਾਸ਼ਟਰਪਤੀ ਨੇ ਬਾਦਾਮਪਹਾੜ ਰੇਲਵੇ ਸਟੇਸ਼ਨ ਤੋਂ ਤਿੰਨ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ; ਨਵੀਂ ਰਾਏਰੰਗਪੁਰ ਪੋਸਟਲ ਡਿਵੀਜ਼ਨ ਦਾ ਉਦਘਾਟਨ ਕੀਤਾ; ਰਾਏਰੰਗਪੁਰ ਪੋਸਟਲ ਡਿਵੀਜ਼ਨ ਦਾ ਯਾਦਗਾਰੀ ਵਿਸ਼ੇਸ਼ ਕਵਰ ਜਾਰੀ ਕੀਤਾ; ਅਤੇ ਬਾਦਾਮਪਹਾੜ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਿਆ
Posted On:
21 NOV 2023 3:17PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (21 ਨਵੰਬਰ, 2023) ਬਾਦਾਮਪਹਾੜ ਰੇਲਵੇ ਸਟੇਸ਼ਨ, ਓਡੀਸ਼ਾ ਤੋਂ ਤਿੰਨ ਨਵੀਆਂ ਟ੍ਰੇਨਾਂ ਅਰਥਾਤ ਬਾਦਾਮਪਹਾੜ-ਟਾਟਾਨਗਰ ਐੱਮਈਐੱਮਯੂ(MEMU); ਬਾਦਾਮਪਹਾੜ-ਰਾਉਰਕੇਲਾ ਵੀਕਲੀ ਐਕਸਪ੍ਰੈੱਸ; ਅਤੇ ਬਾਦਾਮਪਹਾੜ-ਸ਼ਾਲੀਮਾਰ ਵੀਕਲੀ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਵਰਚੁਅਲੀ ਰਾਏਰੰਗਪੁਰ ਪੋਸਟਲ ਡਿਵੀਜ਼ਨ ਦਾ ਉਦਘਾਟਨ ਕੀਤਾ; ਰਾਏਰੰਗਪੁਰ ਪੋਸਟਲ ਡਿਵੀਜ਼ਨ ਦਾ ਯਾਦਗਾਰੀ ਵਿਸ਼ੇਸ਼ ਕਵਰ ਜਾਰੀ ਕੀਤਾ; ਅਤੇ ਇਸ ਅਵਸਰ ‘ਤੇ ਬਾਦਾਮਪਹਾੜ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਭੀ ਰੱਖਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਭੀ ਖੇਤਰ ਦਾ ਵਿਕਾਸ ਉਸ ਖੇਤਰ ਦੀ ਕਨੈਕਟੀਵਿਟੀ ‘ਤੇ ਨਿਰਭਰ ਕਰਦਾ ਹੈ। ਚਾਹੇ ਰੇਲ ਹੋਵੇ, ਸੜਕਾਂ ਹੋਣ ਜਾਂ ਡਾਕ ਸੇਵਾਵਾਂ ਹੋਣ-ਇਹ ਸਾਰੀਆਂ ਸੇਵਾਵਾਂ ਲੋਕਾਂ ਦੇ ਜੀਵਨ ਨੂੰ ਸੁਗਮ ਬਣਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਤਿੰਨ ਟ੍ਰੇਨਾਂ ਸਥਾਨਕ ਲੋਕਾਂ ਨੂੰ ਝਾਰਖੰਡ ਅਤੇ ਪੱਛਮ ਬੰਗਾਲ ਜਿਹੇ ਗੁਆਂਢੀ ਰਾਜਾਂ ਦੀ ਯਾਤਰਾ ਕਰਨ ਵਿੱਚ ਮਦਦ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦੇ ਉਦਯੋਗਿਕ ਸ਼ਹਿਰ ਰਾਉਰਕੇਲਾ (Rourkela) ਜਾਣ ਵਿੱਚ ਭੀ ਲੋਕਾਂ ਨੂੰ ਕੋਈ ਅਸੁਵਿਧਾ ਨਹੀਂ ਹੋਵੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਸੈੱਲ ਫੋਨਾਂ ਅਤੇ ਕੁਰਿਅਰ ਸੇਵਾਵਾਂ (cell phones and courier services) ਦੇ ਵਧਦੇ ਰੁਝਾਨ ਦੇ ਬਾਵਜੂਦ, ਭਾਰਤੀ ਡਾਕ ਦੀ ਪ੍ਰਾਸੰਗਿਕਤਾ ਨਹੀਂ ਗੁਆਚੀ ਹੈ। ਰਾਏਰੰਗਪੁਰ ਵਿੱਚ ਨਵੀਂ ਪੋਸਟਲ ਡਿਵੀਜ਼ਨ ਦਾ ਉਦਘਾਟਨ ਇਸ ਖੇਤਰ ਦੇ ਲਈ ਇੱਕ ਮਹੱਤਵਪੂਰਨ ਘਟਨਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਖੇਤਰ ਦੇ ਲੋਕਾਂ ਨੂੰ ਹੁਣ ਡਾਕ ਸੇਵਾਵਾਂ ਦਾ ਲਾਭ ਅਸਾਨੀ ਨਾਲ ਮਿਲ ਸਕੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਕਬਾਇਲੀ ਭਾਈਚਾਰਿਆਂ ਦੇ ਵਿਕਾਸ ਦੇ ਲਈ ਵਿਭਿੰਨ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤ ਵਰ੍ਹੇ 2013-14 ਦੇ ਬਜਟ ਦੀ ਤੁਲਨਾ ਵਿੱਚ ਇਸ ਦੇ ਲਈ ਮੌਜੂਦਾ ਬਜਟ ਵਿੱਚ ਲਗਭਗ ਤਿੰਨ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਲੋਕਾਂ ਦੇ ਵਿਕਾਸ ਦੇ ਬਿਨਾ ਸਮਾਵੇਸ਼ੀ ਵਿਕਾਸ ਅਧੂਰਾ ਹੈ, ਇਸੇ ਲਈ ਸਰਕਾਰ ਕਬਾਇਲੀ ਭਾਈਚਾਰਿਆਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਉਨ੍ਹਾਂ ਨੇ ਕਬਾਇਲੀ ਨੌਜਵਾਨਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਤਮ ਵਿਕਾਸ (self development) ਦੇ ਲਈ ਵਿਅਕਤੀ ਦਾ ਪ੍ਰਯਾਸ ਭੀ ਜ਼ਰੂਰੀ ਹੈ। ਇਸ ਲਈ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਦਾ ਪ੍ਰਯਾਸ ਕਰਦੇ ਰਹਿਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੇ ਪੀਵੀਟੀਜੀ (PVTGs) ਦੇ ਵਿਕਾਸ ਦੇ ਲਈ ਇਸ ਵਰ੍ਹੇ ਜਨਜਾਤੀਯ ਗੌਰਵ ਦਿਵਸ (Janjatiya Gaurav Divas) ਦੇ ਅਵਸਰ ‘ਤੇ ਪੀਐੱਮ ਜਨਮਨ (ਪੀਐੱਮ -ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਯਾਨ PM- Janjati Adivasi Nyaya Maha Abhiyan) ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਨਜਾਤੀਯ ਭਾਈ-ਭੈਣਾਂ ਦੀ ਪ੍ਰਗਤੀ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਪਹਿਲ ਇਸ ਅੰਮ੍ਰਿਤ ਕਾਲ ਵਿੱਚ ਲੋਕਾਂ ਨੂੰ ਵਿਕਾਸ ਨਾਲ ਜੋੜੇਗੀ ਅਤੇ ਵਿਕਸਿਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਵਿੱਚ ਭੀ ਮਦਦ ਕਰੇਗੀ।
ਸਮਾਗਮ ਦੇ ਬਾਅਦ, ਰਾਸ਼ਟਰਪਤੀ ਨੇ ਬਾਦਾਮਪਹਾੜ-ਸ਼ਾਲੀਮਾਰ ਐਕਸਪ੍ਰੈੱਸ ਵਿੱਚ ਬਾਦਾਮਪਹਾੜ ਤੋਂ ਰਾਏਰੰਗਪੁਰ ਤੱਕ ਦੀ ਯਾਤਰਾ ਕੀਤੀ।
*********
ਡੀਐੱਸ/ਏਕੇ
(Release ID: 1978733)