ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਆਵ੍ ਐਗਰੀਕਲਚਰ ਐਂਡ ਟੈਕਨੋਲੋਜੀ, ਪੰਤਨਗਰ ਦੀ 35ਵੀਂ ਕਨਵੋਕੇਸ਼ਨ ਵਿੱਚ ਭਾਗ ਲਿਆ

Posted On: 07 NOV 2023 3:24PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (7 ਨਵੰਬਰ, 2023) ਉੱਤਰਾਖੰਡ ਦੇ ਪੰਤਨਗਰ ਵਿੱਚ ਸਥਿਤ ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਆਵ੍ ਐਗਰੀਕਲਚਰ ਐਂਡ ਟੈਕਨੋਲੋਜੀ ਦੀ 35ਵੀਂ ਕਨਵੋਕੇਸ਼ਨ ਵਿੱਚ ਭਾਗ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਐਗਰੀਕਲਚਰਲ ਐਜੂਕੇਸ਼ਨ ਨੂੰ ਹੁਲਾਰਾ ਦੇਣ ਅਤੇ ਖੇਤੀ ਖੇਤਰ ਦੇ ਵਿਕਾਸ ਦੇ ਲਈ ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਆਵ੍ ਐਗਰੀਕਲਚਰ ਐਂਡ ਟੈਕਨੋਲੋਜੀ ਦੀ ਸਥਾਪਨਾ ਕੀਤੀ ਗਈ ਸੀ। ਸਥਾਪਨਾ ਦੇ ਬਾਅਦ ਤੋਂ, ਇਹ ਖੇਤੀਬਾੜੀ ਸਿੱਖਿਆ, ਖੋਜ ਅਤੇ ਵਿਕਾਸ ਦੇ ਲਈ ਇੱਕ ਉੱਤਕ੍ਰਿਸ਼ਟ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 11000 ਏਕੜ ਖੇਤਰ ਵਿੱਚ ਫੈਲੀ ਇਹ ਵਿਸ਼ਵ ਦੇ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਨੋਬਲ ਪੁਰਸਕਾਰ ਵਿਜੇਤਾ ਡਾ. ਨੌਰਮਨ ਬੋਰਲੌਗ (Dr. Norman Borlaug) ਨੇ ਪੰਤਨਗਰ ਯੂਨੀਵਰਸਿਟੀ ਨੂੰ ‘ਹਰਿਤ ਕ੍ਰਾਂਤੀ ਦਾ ਅਗ੍ਰਦੂਤ’ ਨਾਮ ਦਿੱਤਾ ਸੀ। ਇਸ ਯੂਨੀਵਰਸਿਟੀ ਵਿੱਚ ਨੋਰਮਨ ਬੋਰਲੌਗ ਦੁਆਰਾ ਵਿਕਸਿਤ ਮੈਕਸਿਕਨ ਕਣਕ ਦੀਆਂ ਕਿਸਮਾਂ ਦਾ ਪ੍ਰੀਖਣ ਕੀਤਾ ਗਿਆ ਸੀ। ਇਸ ਨੇ ਹਰਿਤ ਕ੍ਰਾਂਤੀ ਦੀ ਸਫ਼ਲਤਾ ਵਿੱਚ ਪ੍ਰਭਾਵੀ ਭੂਮਿਕਾ ਨਿਭਾਈ ਹੈ ਐਗਰੀਕਲਚਰ ਸੈਕਟਰ ਨਾਲ ਜੁੜਿਆ ਹਰ ਵਿਅਕਤੀ ‘ਪੰਤਨਗਰ ਬੀਜ’ ਦੇ ਬਾਰੇ ਵਿੱਚ ਜਾਣਦਾ ਹੈ। ਪੰਤਨਗਰ ਯੂਨੀਵਰਸਿਟੀ ਵਿੱਚ ਵਿਕਸਿਤ ਬੀਜਾਂ ਦਾ ਉਪਯੋਗ ਦੇਸ਼ ਭਰ ਦੇ ਕਿਸਾਨਾਂ ਦੁਆਰਾ ਫ਼ਸਲ ਦੀ ਗੁਣਵੱਤਾ ਅਤੇ ਉਪਜ ਵਧਾਉਣ ਦੇ ਲਈ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪੰਤਨਗਰ ਯੂਨੀਵਰਸਿਟੀ ਦੇਸ਼ ਦੇ ਐਗਰੀਕਲਚਰ ਸੈਕਟਰ ਦੇ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਰਹੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਹੋ ਰਹੀਆਂ ਖੋਜਾਂ ਨੂੰ ਕਿਸਾਨਾਂ ਤੱਕ ਪਹੁੰਚਣਾ ਖੇਤੀ ਵਿਕਾਸ ਦੇ ਲਈ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਹ ਯੂਨੀਵਰਸਿਟੀ ਵਿਭਿੰਨ ਜਲਵਾਯੂ ਅਨੁਕੂਲ ਟੈਕਨੋਲੋਜੀਆਂ ਦੇ ਜ਼ਰੀਏ ਗ੍ਰਾਮੀਣ ਸਮੁਦਾਇ ਦੀ ਸਹਾਇਤਾ ਕਰ ਰਿਹਾ ਹੈ।

ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਆਲਮੀ ਪੱਧਰ ‘ਤੇ ਹੋ ਰਹੇ ਟੈਕਨੋਲੋਜੀਕਲ, ਆਰਥਿਕ ਅਤੇ ਸਮਾਜਿਕ ਵਿਕਾਸ ਦੇ ਨਾਲ ਤਾਲਮੇਲ ਬਿਠਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਅਜਿਹੇ ਗ੍ਰੈਜੂਏਟਸ ਤਿਆਰ ਕਰਨੇ ਚਾਹੀਦੇ ਹਨ, ਜੋ ਉਦਯੋਗ ਦੇ ਲਈ ਤਿਆਰ ਹੋਣ ਅਤੇ ਜੋ ਰੋਜ਼ਗਾਰ ਸਿਰਜਣ ਕਰ ਸਕਣ ਅਤੇ ਟੈਕਨੋਲੋਜੀ ਕੇਂਦ੍ਰਿਤ ਵਿਸ਼ਵ ਵਿੱਚ ਮੁਕਾਬਲਾ ਕਰ ਸਕਣ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੁਨੀਆ ਜਲਵਾਯੂ ਪਰਿਵਰਤਨ ਅਤੇ ਸੌਆਇਲ ਡੀਗ੍ਰੇਡੇਸ਼ਨ ਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਲਈ ਪ੍ਰਾਕ੍ਰਿਤਕ ਅਤੇ ਜੈਵਿਕ ਖੇਤੀ ਦੀ ਤਰਫ ਵਧ ਰਹੀ ਹੈ। ਵਾਤਾਵਰਣ-ਅਨੁਕੂਲ ਭੋਜਨ ਦੀਆਂ ਆਦਤਾਂ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਸੋਧਕਰਤਾ, ਵਿਗਿਆਨਿਕ ਅਤੇ ਫੈਕਲਟੀ ਮੈਂਬਰ ਸਾਡੇ ਭੋਜਨ ਦੀਆਂ ਆਦਤਾਂ ਵਿੱਚ ਮੋਟੋ ਅਨਾਜ ਨੂੰ ਪ੍ਰਾਥਮਿਕਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਨਵੀਨਤਮ ਟੈਕਨੋਲੋਜੀ ਦਾ ਉਪਯੋਗ ਜ਼ਰੂਰੀ ਹੈ। ਉਨ੍ਹਾਂ ਨੇ ਫ਼ਸਲ ਪ੍ਰਬੰਧਨ, ਨੈਨੋ-ਟੈਕਨੋਲੋਜੀ, ਜੈਵਿਕ ਖੇਤੀ ਆਦਿ ਦੇ ਮਾਧਿਅਮ ਨਾਲ ਖੇਤੀਬਾੜੀ ਵਿੱਚ ਡਿਜੀਟਲ ਸਮਾਧਾਨ ਸ਼ੁਰੂ ਕਰਨ ਦੇ ਲਈ ਪੰਤਨਗਰ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਉਪਯੋਗ ਦੇ ਲਈ ਵੀ ਕਦਮ ਉਠਾ ਰਹੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਸ ਯੂਨੀਵਰਸਿਟੀ ਨੇ ਆਪਣਾ ਖੁਦ ਦਾ ਐਗਰੀਕਲਚਰ ਡਰੋਨ ਵਿਕਸਿਤ ਕੀਤਾ ਹੈ ਜੋ ਕੁਝ ਹੀ ਮਿੰਟਾਂ ਵਿੱਚ ਕਈ ਹੈਕਟੇਅਰ ਭੂਮੀ ‘ਤੇ ਛਿੜਕਾਅ ਕਰ ਸਕਦਾ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਡਰੋਨ ਟੈਕਨੋਲੋਜੀ ਦਾ ਲਾਭ ਛੇਤੀ ਹੀ ਕਿਸਾਨਾਂ ਨੂੰ ਪ੍ਰਾਪਤ ਹੋਵੇਗਾ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

***

ਡੀਐੱਸ/ਐੱਸਕੇਐੱਸ  



(Release ID: 1975542) Visitor Counter : 53