ਪੇਂਡੂ ਵਿਕਾਸ ਮੰਤਰਾਲਾ
ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਅੱਜ ਗੁਰੂਗ੍ਰਾਮ ਵਿੱਚ ਪ੍ਰਸਿੱਧ ਸਰਸ ਮੇਲੇ ਦਾ ਉਦਘਾਟਨ ਕੀਤਾ
ਸਵੈ-ਸਹਾਇਤਾ ਸਮੂਹਾਂ ਦੀਆਂ ਲਖਪਤੀ ਦੀਦੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਸ ਮੇਲਾ ਇੱਕ ਮਹੱਤਵਪੂਰਨ ਪਹਿਲ ਹੈ: ਸਾਧਵੀ ਨਿਰੰਜਨ ਜਯੋਤੀ
Posted On:
27 OCT 2023 8:01PM by PIB Chandigarh
ਗ੍ਰਾਮੀਣ ਵਿਕਾਸ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਅੱਜ ਗੁਰੂਗ੍ਰਾਮ ਵਿੱਚ ਗ੍ਰਾਮੀਣ ਐੱਸਐੱਚਜੀ ਮਹਿਲਾਵਾਂ ਦੁਆਰਾ ਸਰਵੋਤਮ ਸ਼ਿਲਪਕਾਰੀ ਦਾ ਪ੍ਰਦਰਸ਼ਨ ਕਰਨ ਵਾਲੇ ਲੋਕਪ੍ਰਿਅ ਸਰਸ ਮੇਲੇ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਸਾਧਵੀ ਨਿਰੰਜਨ ਜਯੋਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇਹ ਸੁਪਨਾ ਹੈ ਕਿ ਦੀਨਦਿਆਲ ਅੰਤੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਐਸਐਚਜੀ ਦੀਦੀਆਂ ਦੇ 10 ਕਰੋੜ ਵੱਡੇ ਪਰਿਵਾਰਾਂ ਵਿੱਚੋਂ ਘੱਟੋ-ਘੱਟ 2 ਕਰੋੜ ਲਖਪਤੀ ਦੀਦੀਆਂ ਨੂੰ ਜਲਦੀ ਹੀ ਸਮਰੱਥ ਬਣਾਇਆ ਜਾਵੇ। ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ (ਐੱਨਆਈਆਰਡੀਪੀਆਰ) ਦੁਆਰਾ ਆਯੋਜਿਤ ਸਰਸ ਮੇਲਾ ਆਜੀਵਿਕਾ ਵਧਾਉਣ ਲਈ ਸਹਾਇਤਾ ਯੋਜਨਾਵਾਂ ਨੂੰ ਸਮਰਥਨ ਦੇਣ ਲਈ ਇੱਕ ਮਹੱਤਵਪੂਰਨ ਪਹਿਲ ਹੈ।
ਗੁਰੂਗ੍ਰਾਮ ਵਿੱਚ ਆਯੋਜਿਤ ਸਰਸ ਆਜੀਵਿਕਾ ਮੇਲੇ ਦਾ ਇਹ ਦੂਜਾ ਸੰਸਕਰਣ ਹੈ, ਜਿੱਥੇ ਦੇਸ਼ ਭਰ ਦੀਆਂ 800 ਤੋਂ ਵੱਧ ਐੱਸਐੱਚਜੀ ਮਹਿਲਾਵਾਂ ਖੇਤਰੀ ਪਕਵਾਨਾਂ ਦੇ ਨਾਲ-ਨਾਲ ਆਪਣੇ ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਸੈਕਟਰ 29 ਸਥਿਤ ਲੀਜ਼ਰ ਵੈਲੀ ਗਰਾਊਂਡ ਵਿੱਚ ਦੋ ਹਫ਼ਤਿਆਂ ਤੱਕ ਚੱਲਣ ਵਾਲਾ ਇਹ ਸੱਭਿਆਚਾਰਕ ਮੇਲਾ 11 ਨਵੰਬਰ ਤੱਕ ਜਾਰੀ ਰਹੇਗਾ। ਇਹ ਮੇਲਾ ਰੋਜ਼ਾਨਾ ਸਵੇਰੇ 11 ਵਜੇ ਤੋਂ ਰਾਤ 9.30 ਵਜੇ ਤੱਕ ਬਿਨਾਂ ਕਿਸੇ ਐਂਟਰੀ ਫੀਸ ਤੋਂ ਖੁੱਲ੍ਹਾ ਰਹੇਗਾ। ਵੱਖ-ਵੱਖ ਕਿਸਮਾਂ ਦੀਆਂ ਕਲਾ ਅਤੇ ਸ਼ਿਲਪਕਾਰੀ ਦੇ ਲਗਭਗ 400 ਸਟਾਲ ਪ੍ਰਦਰਸ਼ਿਤ ਕੀਤੇ ਗਏ ਹਨ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਦੇ ਮਾਰਕੀਟਿੰਗ ਕੌਸ਼ਲ ਨੂੰ ਵਿਕਸਤ ਕਰਨ ਲਈ ਵਰਕਸ਼ਾਪਸ ਦਾ ਆਯੋਜਨ ਕੀਤਾ ਜਾਵੇਗਾ।
ਡੀਏਵਾਈ-ਐੱਨਆਰਐੱਲਐੱਮ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਗ੍ਰਾਮੀਣ ਗਰੀਬੀ ਖਾਤਮਾ ਪ੍ਰੋਗਰਾਮ ਹੈ ਅਤੇ ਅੱਜ ਇਹ ਗ੍ਰਾਮੀਣ ਗਰੀਬਾਂ ਦੀ ਆਜੀਵਿਕਾ ਵਿੱਚ ਸੁਧਾਰ ਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਪਹਿਲ ਹੈ। ਗਰੀਬੀ ਦੇ ਕਈ ਆਯਾਮਾਂ ਨੂੰ ਸੰਬੋਧਿਤ ਕਰਦੇ ਹੋਏ, ਪ੍ਰੋਗਰਾਮ ਦਾ ਟੀਚਾ 10 ਕਰੋੜ ਪੇਂਡੂ ਗਰੀਬ ਪਰਿਵਾਰਾਂ ਤੱਕ ਪਹੁੰਚ ਹਰੇਕ ਗ੍ਰਾਮੀਣ ਪਰਿਵਾਰ ਵਿੱਚੋਂ ਇੱਕ ਮਹਿਲਾ ਮੈਂਬਰ ਨੂੰ ਆਤਮੀਯਤਾ-ਅਧਾਰਿਤ ਮਹਿਲਾ ਐੱਸਐੱਚਜੀਸ ਵਿੱਚ ਸੰਗਠਿਤ ਕਰਕੇ ਹੈ। ਇਹ ਐੱਸਐੱਚਜੀ ਆਪਣੇ ਮੈਂਬਰਾਂ ਨੂੰ ਨਜ਼ਦੀਕੀ, ਲੰਬੇ ਸਮੇਂ ਦੀ ਸਹਾਇਤਾ ਪ੍ਰਦਾਨ ਕਰਦੇ ਹਨ, ਉਨ੍ਹਾਂ ਨੂੰ ਬੈਂਕਾਂ ਤੋਂ ਵਿੱਤੀ ਸੇਵਾਵਾਂ ਤੱਕ ਪਹੁੰਚ ਕਰਕੇ, ਉਨ੍ਹਾਂ ਦੀ ਆਜੀਵਿਕਾ ਵਿੱਚ ਵਿਭਿੰਨਤਾ ਅਤੇ ਸਥਿਰਤਾ ਦੁਆਰਾ ਉਨ੍ਹਾਂ ਦੇ ਅਧਿਕਾਰਾਂ ਤੱਕ ਪਹੁੰਚ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। ਪ੍ਰੋਗਰਾਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਪਰਿਵਾਰ, ਇੱਕ ਵਾਰ 6-8 ਸਾਲਾਂ ਲਈ ਇੱਕ ਐੱਸਐੱਚਜੀ ਵਿੱਚ ਰਹਿ ਰਿਹਾ ਹੋਵੇ, ਘਰੇਲੂ ਭੋਜਨ ਸੁਰੱਖਿਆ ਪ੍ਰਾਪਤ ਕਰਨ ਦੇ ਯੋਗ ਹੋਵੇ ਅਤੇ ਸਥਿਰ ਆਜੀਵਿਕਾ ਦੇ ਇੱਕ ਤੋਂ ਵੱਧ ਸਰੋਤ ਹੋਣ। ਮਿਸ਼ਨ ਮੁੱਖ ਤੌਰ 'ਤੇ ਚਾਰ ਮੁੱਖ ਭਾਗਾਂ ਵਿੱਚ ਨਿਵੇਸ਼ ਕਰਕੇ ਆਪਣਾ ਉਦੇਸ਼ ਪ੍ਰਾਪਤ ਕਰਨਾ ਚਾਹੁੰਦਾ ਹੈ ਜਿਸ ਤਰ੍ਹਾਂ :-
ਏ. ਗ੍ਰਾਮੀਣ ਗਰੀਬਾਂ ਦੇ ਸਵੈ-ਪ੍ਰਬੰਧਿਤ ਅਤੇ ਵਿੱਤੀ ਤੌਰ 'ਤੇ ਟਿਕਾਊ ਸਮੁਦਾਇਕ ਸੰਸਥਾਵਾਂ ਦੀ ਸਮਾਜਿਕ ਗਤੀਸ਼ੀਲਤਾ, ਪ੍ਰਚਾਰ ਅਤੇ ਮਜ਼ਬੂਤੀ।
ਬੀ. ਗ੍ਰਾਮੀਣ ਗਰੀਬਾਂ ਦਾ ਵਿੱਤੀ ਸਮਾਵੇਸ਼ਨ
ਸੀ. ਸਥਾਈ ਆਜੀਵਿਕਾ; ਅਤੇ
ਡੀ. ਸਮਾਜਿਕ ਸਮਾਵੇਸ਼ਨ, ਸਮਾਜਿਕ ਵਿਕਾਸ ਅਤੇ ਕਨਵਰਜੈਂਸ
*****
ਐੱਸਕੇ.ਐੱਸਐੱਸ
(Release ID: 1972978)
Visitor Counter : 131