ਸ਼ਹਿਰੀ ਵਿਕਾਸ,ਹਾਊਸਿੰਗ ਅਤੇ ਸ਼ਹਿਰੀ ਗਰੀਬੀ ਨਵਿਰਤੀ ਮੰਤਰਾਲਾ
ਵਿਸ਼ਵਕਰਮਾ ਜਯੰਤੀ 'ਤੇ ਪ੍ਰਧਾਨ ਮੰਤਰੀ ਦੁਆਰਾ ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ 'ਪੀਐੱਮ ਵਿਸ਼ਵਕਰਮਾ' ਯੋਜਨਾ ਦੀ ਸ਼ੁਰੂਆਤ
'ਪੀਐੱਮ ਵਿਸ਼ਵਕਰਮਾ' ਯੋਜਨਾ ਅਠਾਰਾਂ ਸ਼ਿਲਪਕਾਰੀ ਨੂੰ ਕਵਰ ਕਰੇਗੀ
'ਪ੍ਰਧਾਨ ਮੰਤਰੀ ਵਿਸ਼ਵਕਰਮਾ' ਯੋਜਨਾ ਇਤਿਹਾਸਕ ਅਤੇ ਖਾਹਿਸ਼ੀ ਹੈ - ਸ਼੍ਰੀ ਕ੍ਰਿਸ਼ਨ ਪਾਲ ਗੁਰਜਰ
"ਵਿਸ਼ਵਕਰਮਾ ਸਾਡੇ ਰੋਜ਼ਾਨਾ ਜੀਵਨ ਦੀ ਰੀੜ੍ਹ ਹਨ - ਪ੍ਰਧਾਨ ਮੰਤਰੀ"
Posted On:
17 SEP 2023 8:21PM by PIB Chandigarh
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅੱਜ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਵਿਖੇ ਲਾਂਚ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਮਾਣਯੋਗ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਸਨ। ਇਸ ਸਮਾਗਮ ਵਿੱਚ ਹਰਿਆਣਾ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਅਤੇ ਵਿਧਾਇਕ ਸ਼੍ਰੀ ਗਿਆਨ ਚੰਦ ਗੁਪਤਾ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਧਰਮਪਾਲ ਅਤੇ ਸ਼ਿਵਾਲਿਕ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਓਮ ਪ੍ਰਕਾਸ਼ ਦੇਵੀਨਗਰ ਨੇ ਵੀ ਸ਼ਿਰਕਤ ਕੀਤੀ ਅਤੇ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਲਾਭਾਰਥੀਆਂ ਵਿੱਚ ਵਿਆਪਕ ਜਾਗਰੂਕਤਾ ਫੈਲਾਉਣ ਲਈ ਨਵੀਂ ਦਿੱਲੀ ਵਿੱਚ ਯਸ਼ੋਭੂਮੀ, ਸੈਕਟਰ 25, ਦਵਾਰਕਾ ਤੋਂ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦੇਸ਼ ਭਰ ਵਿੱਚ ਸੱਤਰ ਥਾਵਾਂ 'ਤੇ ਵਰਚੁਅਲੀ ਵਿੱਚ ਲਾਂਚ ਕੀਤਾ ਗਿਆ ਸੀ। ਇਸ ਸਕੀਮ ਦਾ ਉਦੇਸ਼ ਗੁਰੂ-ਸ਼ਿਸ਼ਯ ਪਰੰਪਰਾ ਜਾਂ ਵਿਸ਼ਵਕਰਮਾ ਦੁਆਰਾ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਰਵਾਇਤੀ ਸਕਿੱਲਸ ਦੀਆਂ ਪਰਿਵਾਰਕ-ਅਧਾਰਿਤ ਪ੍ਰਥਾਵਾਂ ਨੂੰ ਮਜ਼ਬੂਤ ਕਰਨਾ ਅਤੇ ਪੋਸ਼ਿਤ ਕਰਨਾ ਹੈ। ਪ੍ਰਧਾਨ ਮੰਤਰੀ ਵਿਸ਼ਵਕਰਮਾ ਦਾ ਮੁੱਖ ਫੋਕਸ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਦੇ ਨਾਲ-ਨਾਲ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਉਹ ਘਰੇਲੂ ਅਤੇ ਗਲੋਬਲ ਵੈਲਯੂ ਚੇਨ ਨਾਲ ਏਕੀਕ੍ਰਿਤ ਹੋਣ।
ਇਸ ਮੌਕੇ 'ਤੇ ਬੋਲਦਿਆਂ ਮਾਣਯੋਗ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨਾਲ ਨਾ ਸਿਰਫ਼ ਲੱਖਾਂ ਵਿਸ਼ਵਕਰਮਾ ਨੂੰ ਲਾਭ ਮਿਲੇਗਾ, ਬਲਕਿ ਇਨ੍ਹਾਂ ਰਵਾਇਤੀ ਕਾਰੀਗਰਾਂ ਦੀ ਪ੍ਰਤਿਭਾ ਨੂੰ ਅਰਥਵਿਵਸਥਾ ਦੀ ਮੁੱਖ ਧਾਰਾ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ। ਜਿਹੜੇ ਕਾਰੀਗਰ ਆਪਣੇ ਹੱਥਾਂ ਨਾਲ ਕੰਮ ਕਰਦੇ ਹਨ, ਉਹ ਹੁਣ ਘੱਟ ਵਿਆਜ 'ਤੇ ਕਰਜ਼ਾ ਲੈ ਸਕਦੇ ਹਨ ਅਤੇ ਸਨਮਾਨਜਨਕ ਢੰਗ ਨਾਲ ਕੰਮ ਕਰ ਸਕਦੇ ਹਨ। ਉਨ੍ਹਾਂ ਦੀ ਸ਼ਿਲਪਕਾਰੀ ਨੂੰ ਨਾ ਸਿਰਫ ਸਥਾਨਕ ਅਤੇ ਰਾਸ਼ਟਰੀ ਪੱਧਰ 'ਤੇ, ਬਲਕਿ ਵਿਸ਼ਵ ਪੱਧਰ 'ਤੇ ਵੀ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਹੋਰ ਮਾਨਤਾ ਮਿਲ ਸਕੇ।
ਪ੍ਰਧਾਨ ਮੰਤਰੀ ਵਿਸ਼ਵਕਰਮਾ ਨੂੰ 13,000 ਕਰੋੜ ਰੁਪਏ ਦੇ ਖਰਚੇ ਨਾਲ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਫੰਡ ਦਿੱਤਾ ਜਾਵੇਗਾ। ਇਸ ਯੋਜਨਾ ਦੇ ਤਹਿਤ, ਵਿਸ਼ਵਕਰਮਾ ਨੂੰ ਬਾਇਓਮੈਟ੍ਰਿਕ ਅਧਾਰਿਤ ਪ੍ਰਧਾਨ ਮੰਤਰੀ ਵਿਸ਼ਵਕਰਮਾ ਪੋਰਟਲ ਦੀ ਵਰਤੋਂ ਕਰਦੇ ਹੋਏ ਕੌਮਨ ਸਰਵਿਸ ਸੈਂਟਰਾਂ ਦੁਆਰਾ ਮੁਫਤ ਰਜਿਸਟਰ ਕੀਤਾ ਜਾਵੇਗਾ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ ਦੁਆਰਾ ਮਾਨਤਾ, ਮੁਢਲੀ ਅਤੇ ਉੱਨਤ ਟ੍ਰੇਨਿੰਗ ਸਮੇਤ ਸਕਿੱਲ ਅਪਗ੍ਰੇਡੇਸ਼ਨ, 15,000 ਰੁਪਏ ਦਾ ਟੂਲਕਿੱਟ ਪ੍ਰੋਤਸਾਹਨ, 5% ਦੀ ਰਿਆਇਤੀ ਵਿਆਜ ਦਰ ‘ਤੇ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਸਰੀ ਕਿਸ਼ਤ) ਤੱਕ ਦੀ ਕੋਲੇਟਰਲ-ਰਹਿਤ ਕ੍ਰੈਡਿਟ ਸਹਾਇਤਾ, ਡਿਜੀਟਲ ਲੈਣ-ਦੇਣ ਅਤੇ ਮਾਰਕੀਟਿੰਗ ਸਹਾਇਤਾ ਲਈ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਵੇਗਾ।
ਇਹ ਸਕੀਮ ਭਾਰਤ ਭਰ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਅਠਾਰਾਂ ਪਰੰਪਰਾਗਤ ਸ਼ਿਲਪਕਾਰੀ ਜਿਵੇਂ ਤਰਖਾਣ; ਕਿਸ਼ਤੀ ਬਣਾਉਣ ਵਾਲਾ, ਸ਼ਸਤਰ ਬਣਾਉਣ ਵਾਲਾ, ਲੋਹਾਰ, ਹਥੌੜਾ ਅਤੇ ਟੂਲ ਕਿੱਟ ਬਣਾਉਣ ਵਾਲਾ, ਤਾਲਾ ਬਣਾਉਣ ਵਾਲਾ, ਸੁਨਿਆਰਾ, ਘੁਮਿਆਰ, ਮੂਰਤੀਕਾਰ, ਪੱਥਰ ਤੋੜਨ ਵਾਲਾ, ਮੋਚੀ (ਜੁੱਤੀ ਬਣਾਉਣ ਵਾਲਾ / ਜੁੱਤੀ ਬਣਾਉਣ ਵਾਲਾ ਕਾਰੀਗਰ), ਮਿਸਤਰੀ (ਰਾਜਮਿਸਤਰੀ), ਟੋਕਰੀ/ਚਟਾਈ/ਝਾੜੂ ਬਣਾਉਣ ਵਾਲਾ/ਕੋਇਰ ਬੁਣਨ ਵਾਲਾ, ਗੁੱਡੀਆਂ ਅਤੇ ਖਿਡੌਣਾ ਕਾਰੀਗਰ (ਰਵਾਇਤੀ), ਨਾਈ, ਗਾਰਲੈਂਡ ਮੇਕਰ, ਵਾਸ਼ਰਮੈਨ, ਟੇਲਰ, ਫਿਸ਼ਿੰਗ ਨੈੱਟ ਮੇਕਰ, ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ ਕਵਰ ਕੀਤੇ ਜਾਣਗੇ।
ਇਸ ਮੌਕੇ ‘ਤੇ ਐੱਮਐੱਸਐੱਮਈ-ਡੀਐੱਫਓ, ਲੁਧਿਆਣਾ ਦੇ ਆਈਈਡੀਐੱਸ ਸ਼੍ਰੀ ਦੀਪਕ ਚੇਚੀ ਵੀ ਹਾਜ਼ਰ ਸਨ। ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲਾ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਨੋਡਲ ਮੰਤਰਾਲਾ ਹੈ। ਸਕੀਮ ਦੇ ਤਹਿਤ ਯੋਜਨਾਬੱਧ ਕਈ ਅਮਲੀ ਗਤੀਵਿਧੀਆਂ ਵਿੱਚ ਲਾਭਾਰਥੀਆਂ ਦੀ ਪਹਿਚਾਣ ਅਤੇ ਤਸਦੀਕ ਕਰਨਾ, ਉਨ੍ਹਾਂ ਨੂੰ ਸਕਿੱਲ ਅਪਗ੍ਰੇਡੇਸ਼ਨ ਟ੍ਰੇਨਿੰਗ ਲਈ ਲਾਮਬੰਦ ਕਰਨਾ, ਕ੍ਰੈਡਿਟ ਸਹਾਇਤਾ ਦੀ ਸੁਵਿਧਾ, ਮਾਰਕੀਟਿੰਗ ਸਹਾਇਤਾ, ਆਦਿ ਸ਼ਾਮਲ ਹਨ ਤਾਂ ਜੋ ਉਨ੍ਹਾਂ ਨੂੰ ਵੈਲਿਊ ਚੇਨ ਵਿੱਚ ਅੱਗੇ ਵਧਣ ਦੇ ਸਮਰੱਥ ਬਣਾਇਆ ਜਾ ਸਕੇ।
******
ਆਰਸੀ/ਵੀਸੀ
(Release ID: 1958281)
Visitor Counter : 193