ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਖਾਦੀ ਉਤਪਾਦਨ 'ਤੇ ਕੀਮਤ ਵਾਧੇ ਦਾ ਪ੍ਰਭਾਵ

Posted On: 27 JUL 2023 3:32PM by PIB Chandigarh

ਐੱਮਐੱਸਐੱਮਈ ਮੰਤਰਾਲੇ ਦੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਵਿਭਾਗੀ ਕੇਂਦਰੀ ਸਲਾਈਵਰ ਪਲਾਂਟਾਂ (ਸੀਐੱਸਪੀਜ਼) ਵਲੋਂ ਸਿਰਫ ਭਾਰਤੀ ਕਪਾਹ ਨਿਗਮ (ਸੀਸੀਆਈ) ਤੋਂ ਕਪਾਹ ਦੀ ਖਰੀਦ ਕਰ ਰਿਹਾ ਹੈ। ਕੇਵੀਆਈਸੀ ਸਤੰਬਰ 2021 ਦੇ ਮਹੀਨੇ ਤੋਂ ਕੱਚੇ ਮਾਲ (ਕਪਾਹ) ਦੀਆਂ ਕੀਮਤਾਂ ਵਿੱਚ ਵਾਧੇ ਤੋਂ ਜਾਣੂ ਹੈ। ਫੈਬਰਿਕ ਦੀ ਲਾਗਤ ਨੂੰ ਬਰਕਰਾਰ ਰੱਖਣ ਲਈ, ਇਸ ਤਰ੍ਹਾਂ ਵਿਕਰੀ ਟੀਚੇ ਨੂੰ ਪ੍ਰਾਪਤ ਕਰਨ ਲਈ, ਕੱਚੇ ਮਾਲ (ਕਪਾਹ) ਅਤੇ ਖਾਦੀ ਫੈਬਰਿਕ ਦੀ ਕੀਮਤ ਵਿੱਚ ਵਾਧੇ ਦੇ ਅੰਤਰ ਨੂੰ ਬਿਨਾਂ ਸਲਾਈਵਰ/ਰੋਵਿੰਗ ਦੇ 227 ਰੁਪਏ/ਕਿਲੋਗ੍ਰਾਮ ਪਲਾਂਟ ਦੁਆਰਾ 31.03.2022 ਤੱਕ ਪੈਦਾ ਕੀਤੀ ਲਾਗਤ ਨੂੰ ਵਿਭਾਗੀ ਸੈਂਟਰਲ ਸਲਾਈਵਰ ਪਲਾਂਟਾਂ ਕੋਲ ਉਪਲਬਧ ਕੀਮਤ ਦੇ ਉਤਰਾਅ-ਚੜ੍ਹਾਅ ਲਈ ਫੰਡ ਨਾਲ ਪੂਰਾ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ, ਜਿਵੇਂ ਕਿ ਬਜ਼ਾਰ ਵਿਚ ਕਪਾਹ ਦੀ ਕੀਮਤ ਵਧ ਗਈ ਹੈ, ਕੇਵੀਆਈਸੀ ਨੂੰ ਸਲਾਈਵਰ/ਰੋਵਿੰਗ ਦੀ ਲਾਗਤ ਨੂੰ ਸੋਧਣਾ ਪਵੇਗਾ, ਜੋ 385 ਰੁਪਏ/ਕਿਲੋਗ੍ਰਾਮ ਦੇ ਅਧਾਰ 'ਤੇ 01.04.2022 ਤੋਂ ਲਾਗੂ ਹੈ। ਇਸ ਤੋਂ ਬਾਅਦ, ਕਪਾਹ ਦੀ ਲਾਗਤ ਕਾਫ਼ੀ ਘੱਟ ਗਈ ਹੈ ਅਤੇ 01.04.2023 ਦੇ ਮੁਕਾਬਲੇ 01.04.2022 ਨੂੰ 265 ਰੁਪਏ /ਕਿਲੋਗ੍ਰਾਮ ਦੇ ਮੁਕਾਬਲੇ ਸਲਾਈਵਰ/ਰੋਵਿੰਗ ਦੀ ਲਾਗਤ ਵੀ ਲਗਭਗ 40% ਘਟੀ ਹੈ। ਕੇਵੀਆਈਸੀ ਵਲੋਂ ਸਮੇਂ ਸਿਰ ਕੀਤੇ ਗਏ ਅਜਿਹੇ ਉਪਾਵਾਂ ਦੇ ਕਾਰਨ, ਕੇਆਈਜ਼ ਨੂੰ ਕੱਚੇ ਮਾਲ ਦੀ ਮੰਗ ਅਤੇ ਸਪਲਾਈ ਨੂੰ ਪ੍ਰਭਾਵਤ ਨਹੀਂ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਕੇਆਈਜ਼ ਦਾ ਨਿਰਵਿਘਨ ਉਤਪਾਦਨ ਪ੍ਰਦਰਸ਼ਨ ਹੋਇਆ ਹੈ।

ਕਪਾਹ ਸਲਾਈਵਰ 'ਤੇ ਲਾਗੂ ਮੌਜੂਦਾ ਪੰਜ ਫੀਸਦੀ ਜੀਐੱਸਟੀ ਤੋਂ ਛੋਟ ਦੇਣ ਦਾ ਕੋਈ ਅਜਿਹਾ ਪ੍ਰਸਤਾਵ ਸਰਕਾਰ ਕੋਲ ਵਿਚਾਰ ਅਧੀਨ ਨਹੀਂ ਹੈ। ਖਾਦੀ ਅਦਾਰੇ ਘੱਟ ਉਤਪਾਦਨ ਕਾਰਨ ਬੰਦ ਨਹੀਂ ਹੋਏ ਹਨ।

ਭਾਰਤ ਸਰਕਾਰ, ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ, ਕੇਵੀਆਈਸੀ ਦੀ ਮਜ਼ਬੂਤੀ ਲਈ ਹੇਠਲਿਖਤ ਕਦਮ ਚੁੱਕ ਰਹੀ ਹੈ:

  1. ਗੁਣਵੱਤਾ ਅਤੇ ਸਥਿਰਤਾ ਦੇ ਆਧਾਰ 'ਤੇ ਖਾਦੀ ਅਤੇ ਪੇਂਡੂ ਉਦਯੋਗ (ਕੇਵੀਆਈ) ਉਤਪਾਦਾਂ ਲਈ ਖਾਦੀ ਚਿੰਨ੍ਹ ਨੂੰ ਉਤਸ਼ਾਹਿਤ ਕਰਨਾ ਅਤੇ ਇੱਕ ਖਾਸ ਸਥਾਨ ਬਣਾਉਣਾ।

  2. ਵਰਕਸ਼ੇਡ ਸਕੀਮ ਦੇ ਤਹਿਤ, ਖਾਦੀ ਵਰਕਰਾਂ ਦੀ ਕੰਮਕਾਜੀ ਸਥਿਤੀ ਨੂੰ ਸੁਧਾਰਨ ਲਈ ਵਿਅਕਤੀਗਤ ਵਰਕਸ਼ੇਡ ਦੇ ਨਿਰਮਾਣ ਲਈ 1,20,000/- ਰੁਪਏ ਅਤੇ ਸਮੂਹ ਵਰਕਸ਼ੇਡ ਦੇ ਨਿਰਮਾਣ ਲਈ ਪ੍ਰਤੀ ਕਾਰੀਗਰ ਨੂੰ 80,000/- ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

  3. ਮੌਜੂਦਾ ਕਮਜ਼ੋਰ ਖਾਦੀ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਤਹਿਤ, ਪੂੰਜੀ ਖਰਚ ਅਤੇ ਕਾਰਜਸ਼ੀਲ ਪੂੰਜੀ ਲਈ ਕੇਆਈਜ਼ ਨੂੰ 15.00 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

  4. ਕਾਰੀਗਰਾਂ ਦੀ ਕਮਾਈ ਨੂੰ ਵਧਾਉਣ ਲਈ, ਕੇਵੀਆਈਸੀ ਨੇ 01.04.2023 ਤੋਂ ਕਤਾਈ ਦੀ ਮਜ਼ਦੂਰੀ 7.50/- ਰੁਪਏ ਪ੍ਰਤੀ ਗਲੋਟੇ ਤੋਂ ਵਧਾ ਕੇ 10.00 ਰੁਪਏ ਪ੍ਰਤੀ ਗਲੋਟਾ ਕਰ ਦਿੱਤੀ ਹੈ।

  5. ਰੋਵਿੰਗ ਲਾਗਤ ਨੂੰ ਘਟਾਉਣ ਲਈ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਉਤਪਾਦਕਤਾ ਵਧਾਉਣ ਲਈ, ਟੈਕਸਟਾਈਲ ਰਿਸਰਚ ਐਸੋਸੀਏਸ਼ਨ ਨਾਲ ਸਲਾਹ-ਮਸ਼ਵਰਾ ਕਰਕੇ ਸੀਐੱਸਪੀਜ਼ ਦਾ ਨਵੀਨੀਕਰਨ/ਆਧੁਨਿਕੀਕਰਨ ਕੀਤਾ ਗਿਆ ਹੈ।

ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ 


(Release ID: 1944250)
Read this release in: English , Tamil