ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਆਤਮ ਨਿਰਭਰ ਭਾਰਤ ਫੰਡ

Posted On: 27 JUL 2023 3:34PM by PIB Chandigarh

ਆਤਮ ਨਿਰਭਰ ਭਾਰਤ ਪੈਕੇਜ ਦੇ ਹਿੱਸੇ ਵਜੋਂ, ਫੰਡਾਂ ਦੇ ਫੰਡ ਨਾਲ ਐੱਮਐੱਸਐੱਮਈਜ਼ ਲਈ 50,000 ਕਰੋੜ ਰੁਪਏ ਦੀ ਇਕੁਇਟੀ ਨਿਵੇਸ਼ ਦਾ ਐਲਾਨ ਕੀਤਾ ਗਿਆ ਸੀ। ਐਲਾਨ ਦੀ ਪਾਲਣਾ ਵਿੱਚ, ਆਤਮ ਨਿਰਭਰ ਭਾਰਤ (ਐੱਸਆਰਆਈ) ਫੰਡ ਦੀ ਸਥਾਪਨਾ ਉਨ੍ਹਾਂ ਐੱਮਐੱਸਐੱਮਈਜ਼ ਵਿੱਚ ਇਕੁਇਟੀ ਫੰਡਿੰਗ ਵਜੋਂ 50,000 ਕਰੋੜ ਰੁਪਏ ਪਾਉਣ ਲਈ ਕੀਤੀ ਗਈ ਹੈ, ਜਿਨ੍ਹਾਂ ਵਿੱਚ ਵਧਣ ਅਤੇ ਵੱਡੀਆਂ ਇਕਾਈਆਂ ਬਣਨ ਦੀ ਸਮਰੱਥਾ ਅਤੇ ਵਿਹਾਰਕਤਾ ਹੈ। 50,000 ਕਰੋੜ ਰੁਪਏ ਦੇ ਇਸ ਫੰਡ ਦੇ ਤਹਿਤ, ਭਾਰਤ ਸਰਕਾਰ ਤੋਂ 10,000 ਕਰੋੜ ਰੁਪਏ ਅਤੇ ਪ੍ਰਾਈਵੇਟ ਇਕੁਇਟੀ / ਵੈਂਚਰ ਕੈਪੀਟਲ ਫੰਡਾਂ ਰਾਹੀਂ 40,000 ਕਰੋੜ ਰੁਪਏ ਦੀ ਵਿਵਸਥਾ ਹੈ।

ਐੱਸਆਰਆਈ ਫੰਡ ਇਕੁਇਟੀ ਜਾਂ ਅਰਧ-ਇਕੁਇਟੀ ਨਿਵੇਸ਼ਾਂ ਲਈ ਮਦਰ-ਫੰਡ ਅਤੇ ਡੌਟਰ-ਫੰਡ ਢਾਂਚੇ ਦੁਆਰਾ ਕੰਮ ਕਰਦਾ ਹੈ। ਐੱਨਐੱਸਆਈਸੀ ਵੈਂਚਰ ਕੈਪੀਟਲ ਫੰਡ ਲਿਮਿਟਡ (ਐੱਨਵੀਸੀਐੱਫਐੱਲ), ਜੋ ਐੱਸਆਰਆਈ ਫੰਡ ਲਾਗੂ ਕਰਨ ਵਿੱਚ ਮਦਰ ਫੰਡ ਵਜੋਂ ਕੰਮ ਕਰਦਾ ਹੈ, ਨੂੰ 1 ਸਤੰਬਰ, 2021 ਨੂੰ ਸੇਬੀ ਨਾਲ ਸ਼੍ਰੇਣੀ-II ਵਿਕਲਪਕ ਨਿਵੇਸ਼ ਫੰਡ (ਏਆਈਐੱਫ) ਵਜੋਂ ਰਜਿਸਟਰ ਕੀਤਾ ਗਿਆ ਸੀ।

ਐੱਸਆਰਆਈ ਫੰਡ ਦਾ ਉਦੇਸ਼ ਇਕੁਇਟੀ ਨਿਵੇਸ਼ ਦੁਆਰਾ ਦੇਸ਼ ਭਰ ਦੇ ਐੱਮਐੱਸਐੱਮਈਜ਼ ਲਈ ਸਹਾਇਤਾ ਪ੍ਰਦਾਨ ਕਰਨਾ ਹੈ। 2021 ਵਿੱਚ ਸ਼ੁਰੂਆਤ ਤੋਂ ਲੈ ਕੇ, ਐੱਮਐੱਸਐੱਮਈਜ਼ ਲਈ ਐੱਸਆਰਆਈ ਫੰਡ ਦੇ ਤਹਿਤ ਭਾਰਤ ਸਰਕਾਰ ਦੇ 529.40 ਕਰੋੜ ਦੇ ਯੋਗਦਾਨ ਸਮੇਤ ਕੁੱਲ ਇਕੁਇਟੀ ਨਿਵੇਸ਼ 4,885 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। 

ਭਾਰਤ ਸਰਕਾਰ ਨੇ ਐੱਮਐੱਸਐੱਮਈਜ਼ ਸੈਕਟਰ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ, ਜਿਸ ਵਿੱਚ ਹੇਠ ਲਿਖੇ ਸ਼ਾਮਲ ਹਨ:

  • ਐੱਮਐੱਸਐੱਮਈਜ਼ ਲਈ 27.06.2023 ਨੂੰ ਚੈਂਪੀਅਨਜ਼ 2.0 ਪੋਰਟਲ ਦੀ ਸ਼ੁਰੂਆਤ;

  • ਐੱਮਐੱਸਐੱਮਈਜ਼ ਚੈਂਪੀਅਨਜ਼ ਸਕੀਮ, ਜਿਸ ਵਿੱਚ ਸ਼ਾਮਲ ਹੈ

  1. ਐੱਮਐੱਸਐੱਮਈਜ਼ -ਸਸਟੇਨੇਬਲ (ਜ਼ੇੱਡਈਡੀ),

  2. ਐੱਮਐੱਸਐੱਮਈਜ਼ - ਪ੍ਰਤੀਯੋਗੀ (ਲੀਨ) ਅਤੇ

  3. ਐੱਮਐੱਸਐੱਮਈਜ਼ - ਨਵੀਨਤਾਕਾਰੀ (ਇਨਕਿਊਬੇਸ਼ਨ, ਆਈਪੀਆਰ, ਡਿਜ਼ਾਈਨ ਅਤੇ ਡਿਜੀਟਲ ਐੱਮਐੱਸਐੱਮਈਜ਼ ਲਈ) ਜੋ ਐੱਮਐੱਸਐੱਮਈਜ਼ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ;

  • ਬਜਟ 2023-24 ਨੇ ਸੂਖਮ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਫੰਡ ਟਰੱਸਟ ਦੇ ਕਾਰਪਸ ਵਿੱਚ 9,000 ਕਰੋੜ ਰੁਪਏ ਪਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਕ੍ਰੈਡਿਟ ਦੀ ਘਟੀ ਹੋਈ ਲਾਗਤ ਨਾਲ 2.00 ਲੱਖ ਕਰੋੜ ਰੁਪਏ ਦਾ ਵਾਧੂ ਕ੍ਰੈਡਿਟ ਯੋਗ ਬਣਾਇਆ ਜਾ ਸਕੇ;

  • “ਰਾਈਜ਼ਿੰਗ ਐਂਡ ਐਕਸੀਲੇਟਿੰਗ ਐੱਮਐੱਸਐੱਮਈਜ਼ ਪਰਫਾਰਮੈਂਸ (ਰੈਂਪ)” ਜਿਸਦਾ ਉਦੇਸ਼ ਕੇਂਦਰ ਅਤੇ ਰਾਜਾਂ ਵਿੱਚ ਐੱਮਐੱਸਐੱਮਈਜ਼ ਪ੍ਰੋਗਰਾਮ ਦੇ ਸੰਸਥਾਨਾਂ ਅਤੇ ਸ਼ਾਸਨ ਨੂੰ ਮਜ਼ਬੂਤ ਕਰਨਾ ਅਤੇ ਐੱਮਐੱਸਐੱਮਈਜ਼ ਸੈਕਟਰ ਦੀ ਕਰਜ਼ੇ ਅਤੇ ਮਾਰਕੀਟ ਤੱਕ ਪਹੁੰਚ ਨੂੰ ਵਧਾਉਣਾ, ਤਕਨਾਲੋਜੀ ਅਪਗ੍ਰੇਡੇਸ਼ਨ ਨਾਲ ਫਰਮ ਸਮਰੱਥਾਵਾਂ ਨੂੰ ਵਧਾਉਣਾ, ਦੇਰੀ ਨਾਲ ਅਦਾਇਗੀਆਂ ਦੀਆਂ ਘਟਨਾਵਾਂ ਨੂੰ ਘਟਾਉਣਾ ਹੈ;

  • ਇਨਕਮ ਟੈਕਸ ਐਕਟ, 1961 ("ਐਕਟ") ਦੀ ਧਾਰਾ 43ਬੀ ਵਿੱਚ ਵਿੱਤ ਐਕਟ 2023, ਆਦਿ ਰਾਹੀਂ ਸੋਧ।

ਇਹ ਜਾਣਕਾਰੀ ਸੂਖਮ, ਲਘੂ ਅਤੇ ਮੱਧਮ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ


(Release ID: 1944248) Visitor Counter : 121


Read this release in: English , Tamil