ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਨਵੀਂ ਦਿੱਲੀ ਵਿੱਚ 164ਵੇਂ ਆਮਦਨ ਕਰ ਦਿਵਸ (ਇਨਕਮ ਟੈਕਸ ਡੇਅ) ਸਮਾਗਮ ਦੀ ਪ੍ਰਧਾਨਗੀ ਕੀਤੀ

Posted On: 24 JUL 2023 11:15PM by PIB Chandigarh

ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਅਤੇ ਭਾਰਤ ਭਰ ਵਿੱਚ ਇਸ ਦੇ ਸਾਰੇ ਖੇਤਰੀ ਦਫ਼ਤਰਾਂ ਨੇ ਅੱਜ ਆਮਦਨ ਕਰ ਦਿਵਸ (ਇਨਕਮ ਟੈਕਸ ਡੇਅ) ਦੀ 164ਵੀਂ ਵਰ੍ਹੇਗੰਢ ਮਨਾਈ। ਮੁੱਖ ਸਮਾਗਮ ਪਲੇਨਰੀ ਹਾਲ, ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ‘ਤੇ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਵੀ ਮੌਜੂਦ ਸਨ। ਪ੍ਰੋਗਰਾਮ ਵਿੱਚ ਵਿਭਾਗ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਰੈਵੇਨਿਊ ਸੈਕਟਰੀ ਸ਼੍ਰੀ ਸੰਜੇ ਮਲਹੋਤਰਾ ਅਤੇ ਸੀਬੀਡੀਟੀ ਦੇ ਪ੍ਰਧਾਨ ਸ਼੍ਰੀ ਨਿਤਿਨ ਗੁਪਤਾ ਵੀ ਮੌਜੂਦ ਸਨ।

ਆਪਣੇ ਮੁੱਖ ਭਾਸ਼ਣ ਵਿੱਚ, ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਸੀਬੀਡੀਟੀ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਅਤੇ ਕਾਰਜ ਦੇ ਹਰ ਖੇਤਰ ਵਿੱਚ ਇਸ ਦੇ ਖੇਤਰੀ ਗਠਨ ਦੀ ਸ਼ਲਾਘਾ ਕੀਤੀ। ਵਿੱਤ ਮੰਤਰੀ ਨੇ 3 ‘ਆਰ’ ਯਾਨੀ ਰਿਟਰਨ ਪ੍ਰੋਸੈੱਸਿੰਗ, ਰਿਫੰਡ ਜਾਰੀ ਕਰਨ ਅਤੇ ਰੀਡ੍ਰੈਸਲ ਆਵ੍ ਗ੍ਰੀਵਾਂਸ (ਸ਼ਿਕਾਇਤ ਨਿਪਟਾਣ) ਨੂੰ ਲਾਗੂ ਕਰਨ ਵਿੱਚ ਵਿਭਾਗ ਦੀਆਂ ਨਿਰੰਤਰ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ ਜਿਸ ‘ਤੇ ਉਨ੍ਹਾਂ ਨੇ ਪਹਿਲਾਂ ਹੀ ਜ਼ੋਰ ਦਿੱਤਾ ਸੀ।

ਸ਼੍ਰੀਮਤੀ ਸੀਤਾਰਮਣ ਨੇ ਭਾਰਤ ਦੇ ਆਰਥਿਕ ਵਾਧੇ ਅਤੇ ਸਮ੍ਰਿੱਧੀ ਨੂੰ ਅੱਗੇ ਲਿਜਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਲਈ ਕਰਦਾਤਾਵਾਂ, ਟੈਕਸ ਪ੍ਰੈਕਟੀਸ਼ਨਰਾਂ/ਪੇਸ਼ੇਵਰਾਂ ਅਤੇ ਹਿਤਧਾਰਕਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਕਰ ਦਰਾਂ ਵਿੱਚ ਕੋੲ ਵਾਧਾ ਕੀਤੇ ਬਗੈਰ ਟੈਕਸ ਕਲੈਕਸ਼ਨ ਵਿੱਚ ਵਾਧਾ ਹਾਸਲ ਕੀਤਾ ਗਿਆ ਹੈ। ਇਹ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵਾਧੇ ਨਾਲ ਸੰਭਵ ਹੋਇਆ ਹੈ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਡਾਇਰੈਕਟ ਟੈਕਸ ਐਡਮੀਨਿਸਟ੍ਰੇਸ਼ਨ ਵਿੱਚ ਪਹਿਲਾਂ ਤੋਂ ਫਾਰਮ ਭਰਨ, ਤਤਕਾਲ ਪੈਨ, ਫੇਸਲੈੱਸ ਅਸੈੱਸਮੈਂਟ ਜਿਹੇ ਪ੍ਰਣਾਲੀਗਤ ਬਦਲਾਵਾਂ ਨੇ ਕਰਦਾਤਾਵਾਂ (ਟੈਕਸਪੇਅਰਸ) ਦਾ ਵਿਸ਼ਵਾਸ ਵਧਾਇਆ ਹੈ ਅਤੇ ਪਾਲਨ ਨੂੰ ਅਸਾਨ ਬਣਾ ਦਿੱਤਾ ਹੈ, ਜਿਸ ਨਾਲ ਰੈਵੇਨਿਊ ਵਿੱਚ ਵਾਧਾ ਹੋਇਆ ਹੈ। ਵਿੱਤ ਮੰਤਰੀ ਨੇ ਟੈਕਸ ਐਡਮਨਿਸਟ੍ਰੇਸ਼ਨ ਨੂੰ ਪਾਰਦਰਸ਼ੀ, ਉਦੇਸ਼ਪੂਰਣ ਅਤੇ ਕਰਦਾਤਾਵਾਂ ਨੂੰ ਅਨੁਕੂਲ ਬਣਾਉਂਦੇ ਹੋਏ ਵੇਤਨਭੋਗੀ ਵਰਗ, ਸਟਾਰਟਅੱਪਸ, ਐੱਮਐੱਸਐੱਮਈ ਅਤੇ ਸਹਿਕਾਰੀ ਸਭਾਵਾਂ ਨੂੰ ਰਾਹਤ ਪ੍ਰਦਾਨ ਕਰਨ ਲ਼ਈ ਵਿੱਤ ਕਾਨੂੰਨ 2023 ਵਿੱਚ ਸਰਕਾਰ ਦੁਆਰਾ ਲਿਆਂਦੇ ਗਏ ਵਿਭਿੰਨ ਸੁਧਾਰਾਂ ‘ਤੇ ਜ਼ੋਰ ਦਿੱਤਾ। ਵਿੱਤ ਮੰਤਰੀ ਨੇ ਇਨਕਮ ਟੈਕਸ ਡਿਪਾਰਟਮੈਂਟ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇਸ ਕਰਤੱਵ ਕਾਲ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ।

ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕੋਵਿਡ, ਯੁਕ੍ਰੇਨ ਸੰਘਰਸ਼ ਅਤੇ ਸਪਲਾਈ ਚੇਨ ਦੀਆਂ ਚੁਣੌਤੀਆਂ ਜਿਹੇ ਔਖੇ ਸਮੇਂ ਵਿੱਚ ਅਗਵਾਈ ਲਈ ਵਿੱਤ ਮੰਤਰੀ ਦੀ ਸ਼ਲਾਘਾ ਕੀਤੀ। ਸ਼੍ਰੀ ਚੌਧਰੀ ਨੇ ਨਿਰਪੱਖ ਅਤੇ ਪਾਰਦਰਸ਼ੀ ਕਰ ਪ੍ਰਸ਼ਾਸਨ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਅਣਥੱਕ ਕੋਸ਼ਿਸ਼ਾਂ ਕਰਨ ਦੇ ਲ਼ਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ਼੍ਰੀ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਫੇਸਲੈੱਸ ਵਿਵਸਥਾ ਨਾਲ ਵਿਭਾਗ ਦੇ ਪ੍ਰਤੀ ਲੋਕਾਂ ਦੀ ਮਾਨਸਿਕਤਾ ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਨੇ ਸਾਲਾਨਾ ਸੂਚਨਾ ਵੇਰਵਾ (Annual Information Statement-ਏਆਈਐੱਸ), ਈ-ਵੈਰੀਫਿਕੇਸ਼ਨ, ਅਪਡੇਟਿਡ ਰਿਟਰਨ ਅਤੇ ਕਰਦਾਤਾਵਾਂ ਨੂੰ ਨਿਰੰਤਰ ਸੁਚੇਤ ਕਰਕੇ ਉਨ੍ਹਾਂ ਦੇ ਲਈ ਅਨੁਪਾਲਨ ਨੂੰ ਅਸਾਨ ਬਣਾਉਣ ਦੀਆਂ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ-ਸੰਚਾਲਿਤ ਪਹਿਲਾਂ ਦੀ ਸ਼ੁਰੂਆਤ ਤੋਂ ਕਰ ਪ੍ਰਕਿਰਿਆਵਾਂ ਨੂੰ ਸਰਲ ਅਤੇ ਵਿਵਸਥਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਕਰਦਾਤਾਵਾਂ ਦੇ ਵਧੇਰੇ ਅਨੁਕੂਲ ਬਣਾਇਆ ਹੈ। ਉਨ੍ਹਾਂ ਨੇ ਉਮੀਦ ਜਾਹਿਰ ਕੀਤੀ ਕਿ ਕਰ ਪ੍ਰਕਿਰਿਆਵਾਂ ਦਾ ਸਰਲੀਕਰਣ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਰੈਵੇਨਿਊ ਸੈਕਟਰੀ ਸ਼੍ਰੀ ਸੰਜੇ ਮਲਹੋਤਰਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਕਰ ਅਧਾਰ ਵਿੱਚ ਜ਼ਬਰਦਸਤ ਟੈਕਸ ਕਲੈਕਸ਼ਨ ਵਾਧਾ ਅਤੇ ਅਨੁਪਾਲਨ ਵਿੱਚ ਅਸਾਨੀ ਲਈ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਗੇ ਦਹੁਰਾਇਆ ਕਿ ਵਿਭਾਗ ਨੂੰ 3‘ਆਈ’ (ਇੰਡਸਟਰੀ, ਇਨੋਵੇਸ਼ਨ, ਇੰਟੇਗ੍ਰਿਟੀ) ‘ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਖਿਡਾਰੀਆਂ ਦੀ ਉਦਾਹਰਣ ਦਿੰਦੇ ਹੋਏ ਖੁਸ਼ੀ ਦੇ ਲਈ ਛੋਟੀ ਜਿੱਤ ਦੀ ਮਹੱਤਤਾ ਦੱਸੀ ਅਤੇ ਵਿਭਾਗ ਤੋਂ ਇਸ ਦਿਸ਼ਾ ਵਿੱਚ ਤਰੱਕੀ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਰਦਾਤਾ ਸੇਵਾਵਾਂ (ਟੈਕਸਪੇਅਰ ਸਰਵਿਸਿਸ) ‘ਤੇ ਵੱਧ ਧਿਆਨ ਦੇਣ ਅਤੇ ਸਵੈ-ਚਾਲਨ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਸੀਬੀਡੀਟੀ ਦੇ ਪ੍ਰਧਾਨ ਸ਼੍ਰੀ ਨਿਤਿਨ ਗੁਪਤਾ ਨੇ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਪਤਵੰਤਿਆਂ ਦਾ ਸਵਾਗਤ ਕੀਤਾ। ਇਹ ਦੇਖਦੇ ਹੋਏ ਕਿ ਵਰ੍ਹਿਆਂ ਤੋਂ ਵਿਭਾਗ ਦਾ ਧਿਆਨ ਕਰਦਾਤਾ ਸੇਵਾਵਾਂ (ਟੈਕਸਪੇਅਰ ਸਰਵਿਸਿਸ) ਨੂੰ ਵਧਾਉਣ ਅਤੇ ਅਨੁਪਾਲਨ ਨੂੰ ਅਸਾਨ ਬਣਾਉਣ ਦੇ ਲਈ ਟੈਕਨੋਲੋਜੀ ਦਾ ਲਾਭ ਲੈਣ ‘ਤੇ ਰਿਹਾ ਹੈ, ਉਨ੍ਹਾਂ ਨੇ ਪਿਛਲੇ ਵਿੱਤੀ ਵਰ੍ਹੇ ਵਿੱਚ ਵਰਣਨਯੋਗ ਉਪਲਬਧੀਆਂ ਦਾ ਜ਼ਿਕਰ ਕੀਤਾ, ਜਿਸ ਵਿੱਚ ਸ਼ੁੱਧ ਸੰਗ੍ਰਹਿ ਵਿੱਚ ਹਾਸਲ ਕੀਤੀ ਗਈ 17.6 ਪ੍ਰਤੀਸ਼ਤ ਦਾ ਵਾਧਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ 2022 ਦੇ ਐੱਫਐੱਮ ਪੁਰਸਕਾਰ ਸਮਾਰੋਹ ਦੌਰਾਨ ਵਿੱਤ ਮੰਤਰੀ ਦੁਆਰਾ ਉਪਰ ਲਿਖੇ 3 ਆਰ ਦਾ ਆਦਰਸ਼ ਵਾਕ –ਰਿਟਰਨ ਦੀ ਤੇਜ਼ੀ ਨਾਲ ਪ੍ਰੋਸੈੱਸਿੰਗ, ਰਿਫੰਡ ਜਾਰੀ ਕਰਨਾ ਅਤੇ ਸ਼ਿਕਾਇਤਾਂ ਦਾ ਨਿਵਾਰਨ-ਵਿਭਾਗ ਦੇ ਕੰਮਕਾਰ ਦਾ ਕੇਂਦਰਬਿੰਦੂ ਰਿਹਾ ਹੈ।

ਰਿਟਰਨ ਦੇ ਲਈ ਔਸਤ ਪ੍ਰੋਸੈੱਸਿੰਗ ਸਮਾਂ ਹੁਣ ਸਿਰਫ 16 ਦਿਨ ਹੈ, ਪਿਛਲੇ ਵਿੱਤੀ ਵਰ੍ਹੇ ਵਿੱਚ 42% ਤੋਂ ਵੱਧ ਆਈਟੀਆਰ 1 ਦਿਨ ਵਿੱਚ ਪ੍ਰੋਸੈੱਸਡ ਕੀਤੇ ਗਏ ਸਨ।  ਤੇਜ਼ੀ ਨਾਲ ਪ੍ਰੋਸੈੱਸਿੰਗ ਦੇ ਫਲਸਰੂਪ ਰਿਫੰਡ ਵੀ ਤੇਜ਼ੀ ਨਾਲ ਜਾਰੀ ਹੋਇਆ ਹੈ, ਜੋ ਇਸ ਤੱਥ ਨਾਲ ਪ੍ਰਤੀਬਿੰਬਤ ਹੁੰਦਾ ਹੈ ਕਿ ਪਿਛਲੇ ਵਰ੍ਹੇ ਕੁੱਲ ਮਿਲਾ ਕੇ 3.07 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ, ਜੋ ਕਿ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 37 ਪ੍ਰਤੀਸ਼ਤ ਵਧੇਰੇ ਹੈ। ਤੀਸਰੇ ਆਰ ‘ਤੇ ਵੀ ਵਿਆਪਕ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਕਿਉਂਕਿ ਸ਼ਿਕਾਇਤਾਂ ਦਾ ਨਿਪਟਾਰਾ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਸਖ਼ਤ ਨਿਗਰਾਨੀ ਦੇ ਨਾਲ –ਨਾਲ ਸ਼ਿਕਾਇਤ ਨਿਪਟਾਨ ਦੇ ਲਈ ਕਈ ਚੈਨਲਾਂ ਜਿਹੇ ਹੈਲਪਡੈਸਕ, ਕਾਲ ਸੈਂਟਰ, ਸੋਸ਼ਲ ਮੀਡੀਆ, ਵੈੱਬਐਕਸ ਆਦਿ ਦਾ ਉਪਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀਆਂ ਉਪਲਬਧੀਆਂ ਉਸ ਦੇ ਕਰਮੀਆਂ ਦੀਆਂ ਸਮੂਹਿਕ ਕੋਸ਼ਿਸ਼ਾਂ ਦੇ ਨਾਲ –ਨਾਲ ਕਰਦਾਤਾਵਾਂ, ਕਰ ਪੇਸ਼ੇਵਰਾਂ ਅਤੇ ਹੋਰ ਹਿਤਧਾਰਕਾਂ ਦੇ ਯੋਗਦਾਨ ਨੂੰ ਦਰਸਾਉਂਦੀਆਂ ਹਨ।

 

ਇਸ ਤੋਂ ਇਲਾਵਾ, ਸ਼੍ਰੀ ਰਵੀਕਾਂਤ, ਆਈਆਰਐੱਸ (ਸੇਵਾਮੁਕਤ) 1962 ਬੈਚ, ਸਾਬਕਾ ਚੇਅਰਮੈਨ, ਸੀਬੀਡੀਟੀ ਨੇ ਇਨਕਮ ਟੈਕਸ ਡਿਪਾਰਟਮੈਂਟ ਵਿੱਚ ਵਿਭਿੰਨ ਸਮਰੱਥਾਵਾਂ ਵਿੱਚ ਸੇਵਾ ਕਰਨ ਦੇ ਆਪਣੇ ਅਨੁਭਵ ਨਾਲ ਵਰ੍ਹਿਆਂ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਦੇ ਵਿਕਾਸ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਟੈਕਸ ਕਲੈਕਸ਼ਨ ਵਿੱਚ ਵਾਧੇ ਨੂੰ ਗਿਣਾਤਮਕ ਰੂਪ ਨਾਲ ਮਾਪਿਆ ਜਾ ਸਕਦਾ ਹੈ, ਲੇਕਿਨ ਟ੍ਰੇਨਿੰਗ ਅਤੇ ਟੈਕਨੋਲੋਜੀ ਨੂੰ ਗਿਣਾਤਮਕ ਰੂਪ ਵਿੱਚ ਨਹੀਂ ਮਾਪਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਵਿਭਾਗ ਵਿੱਚ ਟ੍ਰੇਨਿੰਗ ਅਤੇ ਟੈਕਨੋਲੋਜੀ ਵਿੱਚ ਸੁਧਾਰ ਦੀ ਸ਼ਲਾਘਾ ਕੀਤੀ। ਸੇਵਾ ਕਰ ਰਹੇ ਅਧਿਕਾਰੀਆਂ/ ਕਰਮਚਾਰੀਆਂ ਵਿੱਚ ਸ਼੍ਰੀਮਤੀ ਜੀ.ਜੀ. ਕਾਮੇਈ, ਆਈਆਰਐੱਸ, ਸੁਸ਼੍ਰੀ ਨੇਹਾ ਡੀ.ਦੇਸਾਈ, ਆਈਆਰਐੱਸ ਅਤੇ ਸ਼੍ਰੀ ਮਨੀਸ਼ ਧਾਮਾ, ਇਨਕਮ ਟੈਕਸ ਇੰਸਪੈਕਟਰ ਨੇ ਵਿਭਾਗ ਵਿੱਚ ਕੰਮ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।

 

ਸਮਾਰੋਹ ਸੀਬੀਡੀਟੀ ਮੈਂਬਰ ਸ਼੍ਰੀਮਤੀ ਸੁਬਾਸ਼੍ਰੀ ਅਨੰਤ ਕ੍ਰਿਸ਼ਣਨ ਦੁਆਰਾ ਪ੍ਰਸਤਾਵਿਤ ਧੰਨਵਾਦ ਪ੍ਰਸਤਾਵ ਦੇ ਨਾਲ ਸਮਾਪਤ ਹੋਇਆ। ਉਨ੍ਹਾਂ ਨੇ ਇਸ ਮੌਕੇ ਦੀ ਸ਼ੋਭਾ ਵਧਾਉਣ ਅਤੇ ਆਪਣੇ ਗਿਆਨਪੂਰਣ ਸ਼ਬਦਾਂ ਨਾਲ ਪ੍ਰੇਰਣਾ ਦੇਣ ਲਈ ਕੇਂਦਰੀ ਵਿੱਤ ਮੰਤਰੀ ਨੂੰ ਧੰਨਵਾਦ ਦਿੱਤਾ। ਉਨ੍ਹਾਂ ਨੇ ਇਸ ਮੌਕੇ ਮੌਜੂਦ ਹੋਰ ਸਾਰੇ ਪਤਵੰਤਿਆਂ ਨੂੰ ਵੀ ਧੰਨਵਾਦ ਦਿੱਤਾ।

 

****

ਪੀਪੀਜੀ/ਕੇਐੱਮਐੱਨ


(Release ID: 1942819) Visitor Counter : 115


Read this release in: English , Hindi