ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਬਿਮਾਰ ਐੱਮਐੱਸਐੱਮਈਜ਼ ਦੀ ਮੁੜ ਸੁਰਜੀਤੀ

Posted On: 20 JUL 2023 5:29PM by PIB Chandigarh

ਭਾਰਤੀ ਰਿਜ਼ਰਵ ਬੈਂਕ ਨੇ ਮਾਰਚ 2016 ਵਿੱਚ ਅਨੁਸੂਚਿਤ ਵਪਾਰਕ ਬੈਂਕਾਂ (ਖੇਤਰੀ ਗ੍ਰਾਮੀਣ ਬੈਂਕਾਂ ਨੂੰ ਛੱਡ ਕੇ) ਨੂੰ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਮੁੜ-ਸੁਰਜੀਤੀ ਅਤੇ ਪੁਨਰਵਾਸ ਲਈ ਫਰੇਮਵਰਕ 'ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਜਾਰੀ ਹੋਣ ਨਾਲ, ਬਿਮਾਰ ਹੋਣ ਦੀ ਧਾਰਨਾ ਹੁਣ ਸਮਾਪਤ ਹੋ ਗਈ ਹੈ। ਇਸ ਫਰੇਮਵਰਕ ਦੇ ਤਹਿਤ, ਬੈਂਕਾਂ ਨੂੰ ਐੱਮਐੱਸਐੱਮਈਜ਼ ਖਾਤਿਆਂ ਵਿੱਚ ਸ਼ੁਰੂਆਤੀ ਦਬਾਅ ਦੀ ਪਛਾਣ ਕਰਨ ਅਤੇ ਇਸ ਨੂੰ ਸੁਧਾਰ, ਪੁਨਰਗਠਨ ਅਤੇ ਰਿਕਵਰੀ ਲਈ ਸੁਧਾਰਾਤਮਕ ਕਾਰਜ ਯੋਜਨਾ ਦੇ ਢਾਂਚੇ ਦੇ ਤਹਿਤ ਬਣਾਈਆਂ ਗਈਆਂ ਕਮੇਟੀਆਂ ਨੂੰ ਭੇਜਣ ਦੀ ਸਲਾਹ ਦਿੱਤੀ ਗਈ ਹੈ।

ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈਸੀਐੱਲਜੀਐੱਸ) ਦਾ ਐਲਾਨ ਮਈ, 2020 ਵਿੱਚ ਆਤਮ ਨਿਰਭਰ ਭਾਰਤ ਪੈਕੇਜ ਦੇ ਹਿੱਸੇ ਵਜੋਂ ਕੀਤਾ ਗਿਆ ਸੀ ਤਾਂ ਜੋ ਯੋਗ ਐੱਮਐੱਸਐੱਮਈਜ਼ ਅਤੇ ਹੋਰ ਵਪਾਰਕ ਉੱਦਮਾਂ ਨੂੰ ਉਨ੍ਹਾਂ ਦੀਆਂ ਸੰਚਾਲਨ ਦੇਣਦਾਰੀਆਂ ਨੂੰ ਪੂਰਾ ਕਰਨ ਅਤੇ ਕੋਵਿਡ-19 ਸੰਕਟ ਕਾਰਨ ਪੈਦਾ ਹੋਏ ਸੰਕਟ ਦੇ ਮੱਦੇਨਜ਼ਰ ਕਾਰੋਬਾਰ ਮੁੜ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਇਹ ਸਕੀਮ ਅਰਥਚਾਰੇ ਦੇ ਸਾਰੇ ਖੇਤਰਾਂ ਨੂੰ ਕਵਰ ਕਰਦੀ ਹੈ। ਇਸ ਦੇ ਤਹਿਤ, ਮੈਂਬਰ ਉਧਾਰ ਦੇਣ ਵਾਲੀਆਂ ਸੰਸਥਾਵਾਂ (ਐੱਮਐੱਲਆਈਜ਼) ਨੂੰ ਉਨ੍ਹਾਂ ਵਲੋਂ ਯੋਗ ਉਧਾਰ ਲੈਣ ਵਾਲਿਆਂ ਨੂੰ ਦਿੱਤੀ ਗਈ ਕਰਜ਼ਾ ਸਹੂਲਤ ਦੇ ਸਬੰਧ ਵਿੱਚ 100% ਗਾਰੰਟੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਸਕੀਮ 31.03.2023 ਤੱਕ ਲਾਗੂ ਸੀ। ਈਸੀਐੱਲਜੀਐੱਸ ਨੂੰ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਵਲੋਂ ਲਾਗੂ ਕੀਤਾ ਗਿਆ ਸੀ। ਡੀਐੱਫਐੱਸ ਵਲੋਂ ਜੋ ਰਿਪੋਰਟ ਦਿੱਤੀ ਗਈ ਹੈ, ਈਸੀਐੱਲਜੀਐੱਸ ਦੇ ਤਹਿਤ 31.03.2023 ਤੱਕ, 3.65 ਲੱਖ ਕਰੋੜ ਰੁਪਏ ਦੀ ਕੁੱਲ 1.19 ਕਰੋੜ ਗਾਰੰਟੀਆਂ ਜਾਰੀ ਕੀਤੀਆਂ ਗਈਆਂ ਹਨ। ਕੁੱਲ ਵਿੱਚੋਂ, ਐੱਮਐੱਸਐੱਮਈਜ਼ ਨੂੰ 2.41 ਲੱਖ ਕਰੋੜ ਰੁਪਏ ਦੀ 1.13 ਕਰੋੜ ਗਾਰੰਟੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ ਆਪਣੇ ਗਰੁੱਪ ਦੇ ਮੁੱਖ ਆਰਥਿਕ ਸਲਾਹਕਾਰ ਵਲੋਂ ਲਿਖੀ ਈਸੀਐੱਲਜੀਐੱਸ 'ਤੇ 23.01.2023 ਦੀ ਇੱਕ ਖੋਜ ਰਿਪੋਰਟ ਸਾਹਮਣੇ ਆਈ ਹੈ। ਇਹ ਰਿਪੋਰਟ ਕੀਤਾ ਗਿਆ ਹੈ ਕਿ ਈਸੀਐੱਲਜੀਐੱਸ ਸਕੀਮ (ਪੁਨਰਗਠਨ ਸਮੇਤ) ਦੇ ਕਾਰਨ ਲਗਭਗ 14.60 ਲੱਖ ਐੱਮਐੱਸਐੱਮਈ ਖਾਤੇ ਬਚਾਏ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 98.30% ਖਾਤੇ ਸੂਖਮ ਅਤੇ ਲਘੂ ਸ਼੍ਰੇਣੀਆਂ ਦੇ ਸਨ। ਰਾਜ-ਅਨੁਸਾਰ ਵੇਰਵੇ ਅਨੁਬੰਧ-ਏ ਵਿੱਚ ਦਿੱਤੇ ਗਏ ਹਨ।

ਅਨੁਬੰਧ-ਏ

2020 ਵਿੱਚ ਸ਼ੁਰੂ ਹੋਣ ਤੋਂ ਲੈ ਕੇ 31.03.2023 ਤੱਕ ਜਾਰੀ ਕੀਤੀਆਂ ਗਾਰੰਟੀਆਂ ਦੀ ਗਿਣਤੀ ਅਤੇ ਰਕਮ (ਰਾਜ-ਅਨੁਸਾਰ)

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਗਾਰੰਟੀ ਦੀ ਗਿਣਤੀ 

ਗਾਰੰਟੀ ਦੀ ਰਕਮ (ਕਰੋੜ)

1

ਅੰਡੇਮਾਨ ਅਤੇ ਨਿਕੋਬਾਰ

2,145

156.72

2

ਆਂਧਰ ਪ੍ਰਦੇਸ਼

2,94,381

13,158.95

3

ਅਰੁਣਾਚਲ ਪ੍ਰਦੇਸ਼

2,433

160.06

4

ਅਸਾਮ

5,54,555

3821.8

5

ਬਿਹਾਰ

8,31,699

5,195.18

6

ਚੰਡੀਗੜ੍ਹ

7,317

1,284.26

7

ਛੱਤੀਸਗੜ੍ਹ

2,02,503

6,194.13

8

ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ

3395

682.07

9

ਨਵੀਂ ਦਿੱਲੀ

1,07,376

24,634.81

10

ਗੋਆ

13,270

1,534.6

11

ਗੁਜਰਾਤ

3,79,634

35,093.23

12

ਹਰਿਆਣਾ

2,08,501

16,941.49

13

ਹਿਮਾਚਲ ਪ੍ਰਦੇਸ਼

52,393

2,466.25

14

ਜੰਮੂ ਅਤੇ ਕਸ਼ਮੀਰ

69,055

2,480.54

15

ਝਾਰਖੰਡ

3,05,040

4,155.85

16

ਕਰਨਾਟਕ

8,96,098

24,281.03

17

ਕੇਰਲ

5,43,936

12,180.06

18

ਲੱਦਾਖ

1,035

54.18

19

ਲਕਸ਼ਦੀਪ

375

2.2

20

ਮੱਧ ਪ੍ਰਦੇਸ਼

5,74,971

11,358.01

21

ਮਹਾਰਾਸ਼ਟਰ

10,31,944

60,566.8

22

ਮਣੀਪੁਰ

10,627

142.88

23

ਮੇਘਾਲਿਆ

11576

241.31

24

ਮਿਜ਼ੋਰਮ

3,902

64.61

25

ਨਾਗਾਲੈਂਡ

7,601

80.77

26

ਓੜੀਸ਼ਾ

9,47,421

6,826.41

27

ਪਾਂਡੀਚੇਰੀ

23,291

614.24

28

ਪੰਜਾਬ

2,21,053

11,465.04

29

ਰਾਜਸਥਾਨ

5,58,326

18,043.18

30

ਸਿੱਕਮ

8,413

133.35

31

ਤਾਮਿਲਨਾਡੂ

9,14,291

40,432.76

32

ਤੇਲੰਗਾਨਾ

1,48,320

15,438.89

33

ਤ੍ਰਿਪੁਰਾ

62,860

296.64

34

ਉੱਤਰ ਪ੍ਰਦੇਸ਼

8,29,351

22,197.38

35

ਉਤਰਾਖੰਡ

75,435

3,372.5

36

ਪੱਛਮੀ ਬੰਗਾਲ

20,36,567

20,239.65

 

ਕੁੱਲ

1,19,41,090

3,65,991.83

 

ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ 


(Release ID: 1941975) Visitor Counter : 92


Read this release in: English , Urdu