ਬਿਜਲੀ ਮੰਤਰਾਲਾ
ਕੇਂਦਰੀ ਊਰਜਾ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ ਕੇ ਸਿੰਘ ਕੱਲ੍ਹ ਨਵੀਂ ਦਿੱਲੀ ਵਿੱਚ ਗ੍ਰੀਨ ਹਾਈਡ੍ਰੋਜਨ ’ਤੇ ਅੰਤਰਰਾਸ਼ਟਰੀ ਸੰਮੇਲਨ (ਆਈਸੀਜੀਐੱਚ 2023) ਦਾ ਉਦਘਾਟਨ ਕਰਨਗੇ
ਤਿੰਨ ਦਿਨਾਂ ਸੰਮੇਲਨ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਸਥਾਪਿਤ ਕਰਨ ਅਤੇ ਗ੍ਰੀਨ ਹਾਈਡ੍ਰੋਜਨ ਰਾਹੀਂ ਡੀਕਾਰਬੋਨਾਈਜ਼ੇਸ਼ਨ ਲਈ ਗਲੋਬਲ ਟੀਚਿਆਂ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ
Posted On:
04 JUL 2023 6:34PM by PIB Chandigarh
ਭਾਰਤ ਸਰਕਾਰ ਦੁਆਰਾ 05 ਤੋਂ 07 ਜੁਲਾਈ, 2023 ਤੱਕ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਗ੍ਰੀਨ ਹਾਈਡ੍ਰੋਜਨ ’ਤੇ ਇੱਕ ਅੰਤਰਰਾਸ਼ਟਰੀ ਸੰਮੇਲਨ (ਆਈਸੀਜੀਐੱਚ-2023) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨਾਲ ਸੰਪੂਰਨ ਗ੍ਰੀਨ ਹਾਈਡ੍ਰੋਜਨ ਮੁੱਲ ਲੜੀ ਵਿੱਚ ਹਾਲ ਹੀ ਵਿੱਚ ਹੋਈ ਪ੍ਰਗਤੀ ਅਤੇ ਉਭਰਦੀਆਂ ਟੈਕਨੋਲੋਜੀਆਂ ’ਤੇ ਚਰਚਾ ਕਰਨ ਦੇ ਲਈ ਗਲੋਬਲ ਵਿਗਿਆਨਿਕਾਂ, ਨੀਤੀ, ਸਿੱਖਿਆ ਅਤੇ ਉਦਯੋਗਿਕ ਦਿੱਗਜਾਂ ਨੂੰ ਇਕੱਠੇ ਲਿਆਇਆ ਜਾ ਸਕੇ। ਇਹ ਸੰਮੇਲਨ ਇਸ ਖੇਤਰ ਦੇ ਹਿਤਧਾਰਕਾਂ ਨੂੰ ਇਸ ਖੇਤਰ ਵਿੱਚ ਵਿਕਸਿਤ ਗ੍ਰੀਨ ਹਾਈਡ੍ਰੋਜਨ ਲੈਂਡਸਕੇਪ ਅਤੇ ਇਨੋਵੇਸ਼ਨ ਸੰਚਾਲਿਤ ਸਮਾਧਾਨਾਂ ਦਾ ਪਤਾ ਲਗਾਉਣ ਵਿੱਚ ਸਮੱਰਥ ਬਣਾਏਗਾ, ਇਸ ਤਰ੍ਹਾਂ ਇਸ ਖੇਤਰ ਦੇ ਲਈ ਸਥਿਰ ਈਕੋਸਿਸਟਮ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।
ਇਸ ਸੰਮੇਲਨ ਦਾ ਆਯੋਜਨ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ, ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਦੇ ਦਫ਼ਤਰ ਦੇ ਸਹਿਯੋਗ ਨਾਲ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੇ ਨਾਲ ਕੀਤਾ ਜਾ ਰਿਹਾ ਹੈ।
ਕੇਂਦਰੀ ਊਰਜਾ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ 05 ਜੁਲਾਈ, 2023 ਨੂੰ ਨਵੀਂ ਦਿੱਲੀ ਵਿੱਚ ਇਸ ਸੰਮੇਲਨ ਦਾ ਉਦਘਾਟਨ ਕੇਂਦਰ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਪੁਰੀ ਅਤੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਅਤੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਦੀ ਮੌਜੂਦਗੀ ਵਿੱਚ ਕਰਨਗੇ।
ਇਸ ਸੰਮੇਲਨ ਨੂੰ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਅਜੈ ਕੇ. ਸੂਦ; ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਭੂਪੇਂਦਰ ਸਿੰਘ ਭੱਲਾ; ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਡਾ. ਅਤੁਲ ਕੁਮਾਰ ਤਿਵਾਰੀ; ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ; ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਦੇ ਡਾਇਰੈਕਟਰ ਜਨਰਲ ਅਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਦੇ ਸਕੱਤਰ ਡਾ. ਐੱਨ ਕਲਾਸੇਲਵੀ;ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਵਿੱਚ ਸੱਕਤਰ ਸ਼੍ਰੀ ਟੀ ਕੇ ਰਾਮਚੰਦਰਨ; ਅਤੇ ਸਟੀਲ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨ੍ਹਹਾ ਵਰਗੇ ਕੁਝ ਸੀਨੀਅਰ ਸਰਕਾਰੀ ਅਧਿਕਾਰੀ ਹਨ ਜੋ ਕਾਨਫਰੰਸ ਨੂੰ ਸੰਬੋਧਨ ਕਰਨਗੇ।
ਇਸ ਸੰਮੇਲਨ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਅਸੀਂ ਕਿਵੇਂ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਨੂੰ ਸਥਾਪਿਤ ਕਰ ਸਕਦੇ ਹਾਂ ਅਤੇ ਕਿਸ ਤਰ੍ਹਾਂ ਨਾਲ ਗ੍ਰੀਨ ਹਾਈਡ੍ਰੋਜਨ ਦੇ ਰਾਹੀਂ ਡੀਕਾਰਬਨਾਈਜ਼ੇਸ਼ਨ ਦੇ ਗਲੋਬਲ ਟੀਚਿਆਂ ਨੂੰ ਪੂਰਾ ਕਰਨ ਲਈ ਇੱਕ ਪ੍ਰਣਾਲੀਗਤ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰ ਸਕਦੇ ਹਨ। ਇਸ ਵਿੱਚ ਹਾਈਡ੍ਰੋਜਨ ਉਤਪਾਦਨ, ਸਟੋਰੇਜ, ਵੰਡ ਅਤੇ ਡਾਊਨਸਟ੍ਰੀਮ ਐਪਲੀਕੇਸ਼ਨਾਂ ’ਤੇ ਡੋਮੇਨ-ਵਿਸ਼ੇਸ਼ ਖੋਜ ਗੱਲਬਾਤ ਤੋਂ ਇਲਾਵਾ, ਇਸ ਖੇਤਰ ਵਿੱਚ ਗ੍ਰੀਨ ਵਿੱਤ ਪੋਸ਼ਣ, ਮਨੁੱਖੀ ਸੰਸਾਧਨ ਕੌਸ਼ਲ ਵਿਕਾਸ ਅਤੇ ਸਟਾਰਟਅੱਪਸ ਪਹਿਲ ’ਤੇ ਵੀ ਚਰਚਾ ਹੋਵੇਗੀ। ਇਹ ਸੰਮੇਲਨ ਇਸ ਖੇਤਰ ਵਿੱਚ ਅੰਤਰਰਾਸ਼ਟਰੀ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਸਿੱਖਣ ਵਿੱਚ ਸਮਰੱਥ ਬਣਾਏਗਾ।
ਸੰਮੇਲਨ ਦੀ ਇੱਕ ਸੰਖੇਪ ਪੇਸ਼ਕਾਰੀ ਪ੍ਰਾਪਤ ਕਰਨ ਲਈ ਇਸ ਵੈੱਬਸਾਈਟ https://icgh.in ’ਤੇ ਜਾਓ। ਇੱਥੋਂ ਦੀ ਸੰਮੇਲਨ ਵੇਰਵੇ ਅਤੇ ਸੰਮੇਲਨ ਫਲਾਇਰ ਪ੍ਰਾਪਤ ਕੀਤਾ ਜਾ ਸਕਦਾ ਹੈ।
ਸੰਮੇਲਨ ਵਿੱਚ ਆਯੋਜਿਤ ਹੋਣ ਵਾਲੀਆਂ ਵਿਭਿੰਨ ਪੂਰਣ ਵਾਰਤਾਵਾਂ, ਮਾਹਿਰ ਪੈਨਲ ਚਰਚਾ ਅਤੇ ਤਕਨੀਕੀ ਵਿਚਾਰ-ਵਟਾਂਦਰਾ, ਉਦਯੋਗ ਅਤੇ ਖੋਜ ਭਾਈਚਾਰਿਆਂ ਦੇ ਘਰੇਲ਼ੂ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਨੂੰ ਭਾਰਤ ਦੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਵਿੱਚ ਨਿਹਿਤ ਉਦੇਸ਼ਾਂ ਦੇ ਅਨੁਸਾਰ, ਰਾਸ਼ਟਰੀ ਅਤੇ ਗਲੋਬਲ ਪ੍ਰਾਥਮਿਕਤਾਵਾਂ ਨੂੰ ਗਹਿਰਾਈ ਨਾਲ ਸਮਝਣ ਦਾ ਮੌਕਾ ਪ੍ਰਾਪਤ ਹੋਵੇਗਾ, ਜੋ ਸਾਲ 2070 ਤੱਕ ਭਾਰਤ ਦੇ ਨੈੱਟ ਜ਼ੀਰੋ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਮਿਸ਼ਨ ਹੈ।
25 ਸੈਸ਼ਨ, ਵੱਖ-ਵੱਖ ਮਹਾਦ੍ਵੀਪਾ ਦੇ ਮਾਹਿਰ ਹੋਣਗੇ ਇਕੱਠੇ
ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਵਿੱਚ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਸਥਾਪਿਤ ਕਰਨ ਦੇ ਉਦੇਸ਼ ਨਾਲ ਘੱਟ ਤੋਂ ਘੱਟ 25 ਡੂੰਘੇ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਅਮਰੀਕਾ, ਜਾਪਾਨ, ਜਰਮਨੀ, ਸਵਿਟਜ਼ਰਲੈਂਡ, ਅਫਰੀਕਾ ਸਮੇਤ ਹੋਰ ਦੇਸ਼ਾਂ ਦੇ ਮਾਹਿਰ ਸ਼ਾਮਲ ਹੋਣਗੇ, ਜੋ ਭਾਰਤ ਦੇ ਉੱਚ ਸਰਕਾਰੀ ਅਧਿਕਾਰੀਆਂ, ਵਿਗਿਆਨਿਕਾਂ, ਉਦਯੋਗ ਅਤੇ ਹੋਰ ਹਿਤਧਾਰਕਾਂ ਦੇ ਨਾਲ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨਗੇ, ਜਿਸ ਨਾਲ ਡੀਕਾਰਬੋਨਾਈਜ਼ੇਸ਼ਨ ਦੇ ਲਈ ਸਭ ਤੋਂ ਵਧੀਆ ਮਾਰਗ ਨੂੰ ਪਰਿਭਾਸ਼ਿਤ ਕੀਤਾ ਜਾ ਸਕੇ।
ਸੰਮੇਲਨ ਵਿੱਚ ਸਾਰੇ ਹਿਤਧਾਰਕਾਂ ਦੀ ਵਿਆਪਕ ਦਿਲਚਸਪੀ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਇਸ ਵਿੱਚ ਡੈਮੋ, ਪੀਐੱਸਯੂ, ਨਿੱਜੀ ਕੰਪਨੀਆਂ ਅਤੇ ਸਟਾਰਟਅੱਪਸ ਦੁਆਰਾ ਪ੍ਰੋਟੋਟਾਈਪ ਦੇ ਨਾਲ-ਨਾਲ ਬੀ2ਬੀ ਅਤੇ ਬੀ2ਜੀ ਮੀਟਿੰਗਾਂ ਆਯੋਜਿਤ ਹੋਣਗੀਆਂ।
ਉਦਯੋਗ ਜਗਤ ਦੇ ਪ੍ਰਮੁੱਖ ਅਤੇ ਸੀਨੀਅਰ ਅਧਿਕਾਰੀ ਆਪਣੇ ਖੇਤਰ ਦਾ ਪ੍ਰਤੀਨਿਧੀਤਨਵ ਕਰਨਗੇ ਜਿਸ ਵਿੱਚ ਹੋਰਾਂ ਤੋਂ ਇਲਾਵਾ ਆਈਓਸੀ; ਆਰਈਸੀ;ਐੱਨਟੀਪੀਸੀ;ਟੋਇਟਾ ਕਿਰਲੋਸਕਰ, ਮਿਤਸੁਈ ਓਐੱਸਕੇ ਲਾਈਨਜ਼, ਲਾਰਸਨ ਐਂਡ ਟੂਬਰੋ; ਈਵੋਨਿਕ, ਐੱਚਏਐੱਲ ਆਫਸ਼ੋਰ ਲਿਮਿਟਿਡ; ਅਸ਼ੋਕ ਲੇਲੈਂਡ; ਕੇਪੀਆਈਟੀ ਪੁਣੇ; ਟਾਟਾ ਪਾਵਰ; ਹੀਰੋ ਫਿਊਚਰ ਐਨਰਜੀਜ਼ ਵਰਗੀਆਂ ਕੰਪਨੀਆਂ ਸ਼ਾਮਲ ਹਨ।
ਸਿਖਰ ਖੋਜ ਅਤੇ ਵਿਗਿਆਨਿਕ ਭਾਈਚਾਰੇ ਦਾ ਪ੍ਰਤੀਨਿਧੀਤਵ ਹੋਰ ਤੋਂ ਇਲਾਵਾ ਰਾਸ਼ਟਰੀ ਰਸਾਇਣਕ ਪ੍ਰਯੋਗਸ਼ਾਲਾ; ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ (ਆਈਆਈਐੱਸਸੀ), ਬੈਂਗਲੁਰੂ; ਰਾਸ਼ਟਰੀ ਰਸਾਇਣਕ ਪ੍ਰਯੋਗਸ਼ਾਲਾ (ਐੱਨਸੀਐੱਲ), ਪੁਣੇ; ਆਈਆਈਟੀ ਖੜਗਪੁਰ; ਆਈਆਈਟੀ ਬੰਬੇ; ਆਈਆਈਟੀ, ਮਦਰਾਸ ਦੁਆਰਾ ਕੀਤਾ ਜਾਵੇਗਾ। ਸਿਖਰ ਰੈਗੁਲੇਟਰੀ ਅਤੇ ਮਿਆਰੀ ਦ੍ਰਿਸ਼ਟੀਕੋਣ ਦਾ ਪ੍ਰਤੀਨਿਧੀਤਵ ਹੋਰ ਤੋਂ ਇਲਾਵਾ ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ ਦੁਆਰਾ ਕੀਤਾ ਜਾਵੇਗਾ।
ਸੰਮੇਲਨ ਵਿੱਚ ਜਨਤਕ ਅਦਾਰੇ, ਨਿੱਜੀ ਕੰਪਨੀਆਂ ਅਤੇ ਸਟਾਰਟਅਪੱਸ ਦੁਆਰਾ ਡੈਮੋ, ਪ੍ਰੋਟੋਟਾਈਪ ਦੇ ਨਾਲ-ਨਾਲ ਬੀ2ਬੀ ਅਤੇ ਬੀ2ਜੀ ਮੀਟਿੰਗਾਂ ਵੀ ਆਯੋਜਿਤ ਹੋਣਗੀਆਂ।
ਸੰਮੇਲਨ ਦੇ ਪਹਿਲੇ ਦਿਨ ਹਾਈਡ੍ਰੋਜਨ ਉਤਪਾਦਨ-ਇਲੈਕਟ੍ਰੌਲਾਈਸਿਸ ਤੇ ਬਾਇਓ-ਪਾਥਵੇਅਜ਼; ਸਟੋਰੇਜ, ਡਿਸਟ੍ਰੀਬਿਊਸ਼ਨ ਅਤੇ ਰੀਫਿਊਲਿੰਗ; ਹਾਈਡ੍ਰੋਜਨ ਊਰਜਾ ਈਕੋਸਿਸਟਮ ਅਤੇ ਅਸੈਸਮੈਂਟ; ਫਿਊਲ ਸੈੱਲ ਅਤੇ ਇਲੈਕਟ੍ਰੌਲਾਈਜ਼ਰ; ਪ੍ਰਮੁੱਖ ਸਮੱਗਰੀ ਅਤੇ ਹਿੱਸੇ; ਹਾਈਡ੍ਰੋਜਨ ਉਤਪਾਦਨ- ਥਰਮੋਕੈਮੀਕਲ ਨਿਊਕਲੀਅਰ ਅਤੇ ਹੋਰ; ਹਾਈਡ੍ਰੋਜਨ ਗਤੀਸ਼ੀਲਤਾ; ਏਕੀਕ੍ਰਿਤ ਹਾਈਡ੍ਰੋਜਨ ਸਿਸਟਮ; ਉਦਯੋਗਾਂ ਵਿੱਚ ਹਾਈਡ੍ਰੋਜਨ ’ਤੇ ਸੈਸ਼ਨ ਆਯੋਜਿਤ ਕੀਤੇ ਜਾਣਗੇ; ਨਾਲ ਹੀ ਵਿਘਨਕਾਰੀ ਵਿਗਿਆਨ ਅਤੇ ਟੈਕਨੋਲੋਜੀ ’ਤੇ ਇੱਕ ਪੈਨਲ ਚਰਚਾ ਵੀ ਆਯੋਜਿਤ ਕੀਤੀ ਜਾਵੇਗੀ।
ਸੰਮੇਲਨ ਦੇ ਦੂਸਰੇ ਦਿਨ 06 ਜੁਲਾਈ ਨੂੰ ਦੋ ਪੂਰੇ ਲੈਕਚਰ ਹੋਣਗੇ ਜਿਸ ਵਿੱਚ ਗ੍ਰੀਨ ਹਾਈਡ੍ਰੋਜਨ ਦੀ ਭੂਮਿਕਾ ’ਤੇ ਇੱਕ ਜਪਾਨੀ ਅਤੇ ਦੂਸਰਾ ਆਸਟ੍ਰੇਲੀਆਈ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾਵੇਗਾ। ਇਸ ਦਿਨ ਦਾ ਤਕਨੀਕੀ ਸੈਸ਼ਨ ਪਾਈਪਲਾਈਨ ਇਨਫਰਾ ਅਤੇ ਸੰਗਤਤਾ; ਹਾਈਡ੍ਰੋਜਨ ਅਰਥਵਿਵਸਥਾ-ਰਸਦ ਅਤੇ ਬੁਨਿਆਦੀ ਢਾਂਚਾ; ਕੋਡ, ਮਿਆਰ ਅਤੇ ਨਿਯਮ; ਹਾਈਡ੍ਰੋਜਨ ਘਾਟੀਆਂ/ਹੱਬ/ਕਲਸਟਰ; ਹਾਈਡ੍ਰੋਜਨ ਵਿੱਚ ਸਟਾਰਟਅੱਪਸ; ਹਾਈਡ੍ਰੋਜਨ ਰਣਨੀਤੀਆਂ ਅਤੇ ਨੀਤੀਆਂ; ਗ੍ਰੀਨ ਵਿਤ ਪੋਸ਼ਣ; ਮਜ਼ਬੂਤ ਖੋਜ ਅਤੇ ਵਿਕਾਸ ਈਕੋਸਿਸਟਮ ਦੇ ਨਿਰਮਾਣ ’ਤੇ ਕੇਂਦ੍ਰਿਤ ਹੋਵੇਗਾ। ਸੰਮੇਲਨ ਦਾ ਦੂਸਰਾ ਦਿਨ ਗ੍ਰੀਨ ਹਾਈਡ੍ਰੋਜਨ ਉਤਪਾਦਨ ਨਾਲ ਜੁੜੇ ਕਾਰਬਨ ਨਿਕਾਸ ’ਤੇ ਇੱਕ ਪੈਨਲ ਚਰਚਾ ਦੇ ਨਾਲ ਸਮਾਪਤ ਹੋਵੇਗਾ।
ਅੰਤਰਰਾਸ਼ਟਰੀ ਸੰਮੇਲਨ ਦੇ ਤੀਸਰੇ ਅਤੇ ਅੰਤਿਮ ਦਿਨ ਇੱਕ ਪੂਰਣ ਭਾਸ਼ਣ ਹੋਵੇਗਾ ਜੋ ਇੱਕ ਯੂਰਪੀਅਨ ਦ੍ਰਿਸ਼ਟੀਕੋਣ ਪੇਸ਼ ਕਰੇਗਾ ਅਤੇ ਪ੍ਰਮੁੱਖ ਉਦਯੋਗ ਹਿਤਧਾਰਕਾਂ ਦੇ ਦਰਮਿਆਨ ਇੱਕ ਪੈਨਲ ਚਰਚਾ ਹੋਵੇਗੀ। ਇਸ ਸੰਮੇਲਨ ਦੀ ਸਮਾਪਤੀ ਇੱਕ ਸਮਾਪਤੀ ਸੈਸ਼ਨ ਦੇ ਨਾਲ ਹੋਵੇਗੀ।
ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ
ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੀ ਸ਼ੁਰੂਆਤ ਭਾਰਤ ਸਰਕਾਰ ਨੇ 04 ਜਨਵਰੀ 2023 ਨੂੰ ਆਪਣੀ ਡੀਕਾਰਬੋਨਾਈਜ਼ੇਸ਼ਨ ਰਣਨੀਤੀ ਦੇ ਹਿੱਸੇ ਵਜੋਂ ਕੀਤੀ ਸੀ। ਮਿਸ਼ਨ ਗ੍ਰੀਨ ਹਾਈਡ੍ਰੋਜਨ ਵਿੱਚ ਖੋਜ ਅਤੇ ਵਿਕਾਸ ’ਤੇ ਮਹੱਤਵਪੂਰਨ ਬਲ ਦਿੱਤਾ ਗਿਆ ਹੈ ਅਤੇ ਇਸ ਦਾ ਉਦੇਸ਼ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਉਤਪਾਦਨ, ਉਪਯੋਗ ਅਤੇ ਨਿਰਯਾਤ ਦਾ ਗਲੋਬਲ ਕੇਂਦਰ ਬਣਾਇਆ ਹੈ। ਇਹ ਮਿਸ਼ਨ ਦੇਸ਼ ਵਿੱਚ ਇੱਕ ਮਜ਼ਬੂਤ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਵਿਕਸਿਤ ਕਰਨ ਲਈ ਨੀਤੀਆਂ ਅਤੇ ਟੈਕਨੋਲੋਜੀਆਂ ਵਿੱਚ ਪ੍ਰਮੁੱਖ ਮੱਧਵਰਤੀ ਦੀ ਸ਼ੁਰੂਆਤ ਕਰੇਗਾ।
ਇਹ ਮੰਗ ਪੈਦਾ ਕਰਕੇ, ਸਪਲਾਈ ਪੱਖ ਨੂੰ ਮਜ਼ਬੂਤ ਕਰਕੇ ਅਤੇ ਨੀਤੀ ਅਤੇ ਰੈਗੂਲੇਟਰੀ ਢਾਂਚੇ, ਇਨੋਵੇਸ਼ਨ ਅਤੇ ਸਮਰੱਥਾ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੈ। ਇਹ ਮਿਸ਼ਨ ਇਸ ਖੇਤਰ ਵਿੱਚ ਨਿਜੀ ਨਿਵੇਸ਼ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਤੇਜ਼ੀ ਨਾਲ ਸਕੇਲ-ਅਪ, ਟੈਕਨੋਲੋਜੀ ਵਿਕਾਸ, ਮਿਆਰਾਂ ਅਤੇ ਰੈਗੂਲੇਟਰੀ ਫਰੇਮਵਰਕ ਦੀ ਸਥਾਪਨਾ ਅਤੇ ਲਾਗਤ ਵਿੱਚ ਕਮੀ ਨੂੰ ਸਮਰੱਥ ਬਣਾਏਗਾ। ਗ੍ਰੀਨ ਹਾਈਡ੍ਰੋਜਨ ਵਿੱਚ ਖੋਜ ਅਤੇ ਵਿਕਾਸ ਨਾ ਸਿਰਫ਼ ਟਿਕਾਊ ਊਰਜਾ ਸਮਾਧਾਨਾਂ ਨੂੰ ਉਤਸ਼ਾਹਿਤ ਕਰਦਾ ਹੈ, ਬਲਕਿ ਭਾਰਤ ਦੇ ਸਵੱਛ ਊਰਜਾ ਖੇਤਰ ਵਿੱਚ ਰੋਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਦੇ ਮੌਕਿਆਂ ਨੂੰ ਵੀ ਖੋਲ੍ਹਦਾ ਹੈ। ਖੋਜ ਅਤੇ ਵਿਕਾਸ ਨੂੰ ਪ੍ਰਾਥਮਿਕਤਾ ਪ੍ਰਦਾਨ ਕਰ ਕੇ, ਭਾਰਤ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀ ਵਿੱਚ ਗਲੋਬਲ ਲੀਡਰ ਬਣਨ ਲਈ ਤਿਆਰ ਹੈ, ਜੋ ਇੱਕ ਸਵੱਛ ਅਤੇ ਗ੍ਰੀਨ ਭਵਿੱਖ ਦਾ ਮਾਰਗ ਪ੍ਰਦਾਨ ਕਰਦਾ ਹੈ।
***
ਪੀਆਬੀ ਦਿੱਲੀ/ਏਐੱਮ/ਡੀਜੇਐੱਮ
(Release ID: 1937555)
Visitor Counter : 103