ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਿਛਲੇ 9 ਵਰ੍ਹਿਆਂ ਵਿੱਚ, ਮੋਦੀ ਸਰਕਾਰ ਨੇ ਮਹਿਲਾਵਾਂ ਨੂੰ “ਸੁਵਿਧਾ, ਸੁਰੱਖਿਆ, ਸਨਮਾਨ” ਪ੍ਰਦਾਨ ਕੀਤਾ: ਡਾ. ਜਿਤੇਂਦਰ ਸਿੰਘ


ਪਿਛਲੇ 9 ਵਰ੍ਹਿਆਂ ਵਿੱਚ, ਮੋਦੀ ਸਰਕਾਰ ਨੇ ਮਹਿਲਾਵਾਂ ਨੂੰ “ਸੁਵਿਧਾ, ਸੁਰੱਖਿਆ, ਸਨਮਾਨ” ਪ੍ਰਦਾਨ ਕੀਤਾ: ਡਾ. ਜਿਤੇਂਦਰ ਸਿੰਘ

ਸ਼੍ਰੀ ਜਿਤੇਂਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਅਤੇ ਸੰਭਲ ਜ਼ਿਲ੍ਹਿਆਂ ਦੇ ਦੋ ਦਿਨਾਂ ਦੌਰੇ ਦੌਰਾਨ ਕੇਂਦਰ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

Posted On: 01 JUN 2023 4:56PM by PIB Chandigarh

 

ਪਿਛਲੀ 9 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਮਹਿਲਾਵਾਂ ਨੂੰ “ਸੁਵਿਧਾ, ਸੁਰੱਖਿਆ, ਸਨਮਾਨ” ਪ੍ਰਦਾਨ ਕੀਤਾ ਹੈ। ਗੈਸ ਕਨੈਕਸ਼ਨ ਲਈ ਉੱਜਵਲਾ, ਮਹਿਲਾ ਪਖਾਨਿਆਂ ਲਈ ਸਵੱਛਤਾ ਅਤੇ ਘਰਾਂ ਵਿੱਚ ਨਲ ਦੇ ਪਾਣੀ ਲਈ ਜਲ-ਜੀਵਨ ਜਿਹੀਆਂ ਵਿਚਾਰਪੂਰਵਕ ਬਣਾਈਆਂ ਗਈਆਂ ਯੋਜਨਾਵਾਂ ਨੇ ਨਾ ਸਿਰਫ਼ ਮਹਿਲਾਵਾਂ ਦੇ ਜੀਵਨ ਨੂੰ ਸਰਲ ਬਣਾਇਆ, ਬਲਕਿ ਉਨ੍ਹਾਂ ਨੂੰ ਆਤਮ-ਸਨਮਾਨ ਦੇ ਨਾਲ ਆਤਮਵਿਸ਼ਵਾਸ ਦੀ ਭਾਵਨਾ ਵੀ ਪ੍ਰਦਾਨ ਕੀਤੀ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਮੋਦੀ ਯੋਜਨਾ ਦੇ ਲਾਭਾਰਥੀਆਂ ਦੇ ਇੱਕ  ਇੱਕਠ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਇੱਕਠ ਵਿੱਚ ਜ਼ਿਆਦਾਤਰ ਤੌਰ ’ਤੇ ਮਹਿਲਾਵਾਂ ਸ਼ਾਮਲ ਸਨ।

https://static.pib.gov.in/WriteReadData/userfiles/image/image001EOL3.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਪਬਲਿਕ ਸਰਵਿਸ ਡਿਲੀਵਰੀ ਅਤੇ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਪੈਰਾਡਾਈਮ ਬਦਲਾਅ ਆਇਆ ਹੈ। ਉਨ੍ਹਾਂ ਨੇ ਕਿਹਾ, “ਡੀਬੀਟੀ ਹੋਵੇ ਜਾਂ ਗ਼ਰੀਬਾਂ ਨੂੰ ਬਿਜਲੀ, ਪਾਣੀ ਅਤੇ ਪਖਾਨੇ ਵਰਗੀਆਂ ਬੁਨਿਆਦੀ ਸੁਵਿਧਾਵਾਂ ਹੋਣ, ਇਨ੍ਹਾਂ ਸਾਰਿਆਂ ਨੇ ਜ਼ਮੀਨੀ ਪੱਧਰ ’ਤੇ ਕ੍ਰਾਂਤੀ ਲਿਆ ਦਿੱਤੀ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾਰੀ ਸ਼ਕਤੀ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਮੋਹਰੀ ਸਥਾਨ ਦਿੱਤਾ ਹੈ। ਮਿਸ਼ਨ ਸ਼ਕਤੀ ਵਿੱਚ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਣ ਦੇ ਲਈ ਦੋ ਉਪ-ਯੋਜਨਾਵਾਂ ‘ਸੰਬਲ’ ਅਤੇ ‘ਸਮਰਥ’ ਸ਼ਾਮਲ ਹਨ। ਇਸ ਦ੍ਰਿਸ਼ਟੀਕੋਣ ਦਾ ਪ੍ਰਭਾਵ ਨਤੀਜਿਆਂ ਵਿੱਚ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ, ਜਿਵੇਂ ਲਿੰਗ-ਅਨੁਪਾਤ ਵਿੱਚ ਸੁਧਾਰ, ਜੋ ਹੁਣ ਪਹਿਲੀ ਵਾਰ ਪ੍ਰਤੀ 1000 ਪੁਰਸ਼ਾਂ ’ਤੇ 1020 ਮਹਿਲਾਵਾਂ ਹੈ,  ਮੈਡੀਕਲ ਸੰਸਥਾਵਾਂ ਵਿੱਚ ਜਣੇਪੇ ਵਿੱਚ ਵਾਧਾ, ਬਾਲ ਮੌਤ ਦਰ ਵਿੱਚ ਕਮੀ ਅਤੇ ਮਾਤਾਵਾਂ ਦੀ ਮੌਤ ਦਰ ਵਿੱਚ ਕਮੀ ਦੇਖੀ ਜਾ ਸਕਦੀ ਹੈ।

ਸਰਕਾਰ ਨੇ ਮਹਿਲਾਵਾਂ ਦੇ ਰੋਜ਼ਾਨਾ ਜੀਵਨ ਤੋਂ ਔਕੜਾਂ ਦੂਰ ਕਰਨ ਦਾ ਵਚਨ ਨਿਭਾਇਆ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉੱਜਵਲਾ ਯੋਜਨਾ ਦੇ ਤਹਿਤ ਐੱਲਪੀਜੀ ਸਿਲੰਡਰਾਂ ਦੇ ਵਧਦੇ ਉਪਯੋਗ ਨੇ ਧੂੰਆਂ-ਮੁਕਤ ਰਸੋਈ ਉਪਲਬਧ ਕਰਵਾਈ ਹੈ, ਇਸ ਨਾਲ ਕਰੋੜਾਂ ਮਹਿਲਾਵਾਂ ਨੂੰ ਧੂੰਏਂ ਤੋਂ ਹੋਣ ਵਾਲੀਆਂ ਸਾਹ ਦੀਆਂ ਪੁਰਾਣੀਆਂ ਬਿਮਾਰੀਆਂ ਤੋਂ ਬਚਾਇਆ ਗਿਆ ਹੈ। ਸਵੱਛ ਭਾਰਤ ਅਭਿਆਨ ਦੀ ਸਫ਼ਲਤਾ ਦੇ ਨਾਲ, ਕਰੋੜਾਂ ਮਹਿਲਾਵਾਂ ਹੁਣ ਸੁਰੱਖਿਆ ਜਾਂ ਗਰਿਮਾ ਦੇ ਨਾਲ ਨਿਡਰ ਰਹਿ ਕੇ ਆਪਣੇ ਘਰਾਂ ਵਿੱਚ ਹੀ ਪਖਾਨੇ ਤੱਕ ਪਹੁੰਚ ਕਰਨ ਦੇ ਯੋਗ ਬਣੀਆਂ ਹਨ। ਰੋਜ਼ਾਨਾ ਉਪਯੋਗ ਲਈ ਲੰਬੀ ਦੂਰੀ ਤੱਕ ਪੈਦਲ ਚਲ ਕੇ ਪਾਣੀ ਲਿਆਉਣਾ ਅਤੀਤ ਦੀ ਗੱਲ ਹੁੰਦੀ ਜਾ ਰਹੀ ਹੈ ਕਿਉਂਕਿ ਦੇਸ਼ ਭਰ ਦੇ ਘਰਾਂ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਟੂਟੀ ਦੇ ਪਾਣੀ ਦੇ ਕਨੈਕਸ਼ਨ ਮਿਲ ਰਹੇ ਹਨ। ਜਨ ਔਸ਼ਧੀ ਸੈਂਟਰਾਂ ’ਤੇ ਇੱਕ ਰੁਪਏ ਪ੍ਰਤੀ ਹਿਸਾਬ ਨਾਲ 27 ਕਰੋੜ ਤੋਂ ਵਧ ਸੈਨੇਟਰੀ ਪੈਡ ਵੇਚੇ ਗਏ ਹਨ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ’ਤੇ ਨਿਰਭਰ ਹੈ। ਮੁਦਰਾ ਯੋਜਨਾ ਪ੍ਰੋਗਰਾਮ ਦੇ ਤਹਿਤ 27 ਕਰੋੜ ਤੋਂ ਵਧ ਮਹਿਲਾਵਾਂ ਨੂੰ 68% ਕਰਜ਼ੇ ਪ੍ਰਦਾਨ ਕੀਤੇ ਗਏ ਹਨ। ਇਸ ਨਾਲ ਦੇਸ਼ ਭਰ ਵਿੱਚ ਕਰੋੜਾਂ ਮਹਿਲਾਵਾਂ ਨੂੰ ਉੱਦਮਤਾ ਬਣਾ ਕੇ ਵਿੱਤੀ ਤੌਰ ’ਤੇ ਸੁਤੰਤਰ ਹੋਣ ਵਿੱਚ ਸਮਰਥ ਕੀਤਾ ਹੈ। ਦੇਸ਼ ਵਿੱਚ 3.18 ਕਰੋੜ ਸੁਕੰਨਿਆ ਸਮ੍ਰਿੱਧੀ ਯੋਜਨਾ ਖਾਤੇ ਖੋਲ੍ਹੇ ਗਏ ਹਨ। ਮਹਿਲਾਵਾਂ ਦੇ ਵਿੱਚ ਵਿੱਤੀ ਸਮਾਵੇਸ਼ਨ ਨੂੰ ਵਧਾਉਣ ਲਈ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਨੂੰ ਕੇਂਦਰੀ ਬਜਟ  2023-24 ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ। ਇਹ ਮਹਿਲਾ ਨਿਵੇਸ਼ਕਾਂ ਲਈ ਇੱਕ ਛੋਟੀ ਬੱਚਤ ਯੋਜਨਾ ਹੈ।

https://static.pib.gov.in/WriteReadData/userfiles/image/image0021I5V.jpg

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਮਹਿਲਾਵਾਂ ਨੂੰ ਪਰਿਵਾਰ ਦੀ ਮਾਲਕੀ ਦਿੱਤੀ ਜਾ ਰਹੀ ਹੈ, ਇਸ ਤਰ੍ਹਾਂ ਉਹ ਘਰੇਲੂ ਫ਼ੈਸਲੇ ਲੈਣ ਵਿੱਚ ਸਰਗਰਮ ਤੌਰ ’ਤੇ ਭਾਗੀਦਾਰ ਬਣ ਰਹੀਆਂ ਹਨ। ਮੋਦੀ ਸਰਕਾਰ ਦੇ 9 ਵਰ੍ਹਿਆਂ ਦੇ ਕਾਰਜਕਾਲ ਵਿੱਚ ਮਹਿਲਾਵਾਂ ਸੁਦ੍ਰਿੜ੍ਹ ਤੌਰ ’ਤੇ ਅੱਗੇ ਵਧੀਆਂ ਹਨ। ਇਹ ਸਫ਼ਲਤਾ ਵਿਭਿੰਨ ਪੱਧਰਾਂ ’ਤੇ ਦੇਖੀ ਜਾ ਸਕਦੀ ਹੈ। ਮਹਿਲਾ ਪੁਲਿਸ ਕਰਮਚਾਰੀਆਂ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧੇ, ਮਹਿਲਾ ਖਿਡਾਰੀਆਂ ਦੁਆਰਾ ਦੇਸ਼ ਲਈ ਜਿੱਤੇ ਗਏ ਪੁਰਸਕਾਰਾਂ ਅਤੇ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤਾ ਦੇ ਖੇਤਰ ਵਿੱਚ ਮਹਿਲਾਵਾਂ ਦੀ ਵਧਦੀ ਸੰਖਿਆ ਇਸ ਦਾ ਪ੍ਰਮਾਣ ਹੈ।

ਸਰਕਾਰ ਨੇ ਮਹਿਲਾਵਾਂ ਨੂੰ ਭਲਾਈ ਦੇ ਟੀਚੇ ਤੋਂ ਸਸ਼ਕਤੀਕਰਣ ਦੇ ਏਜੰਟਾਂ ਦੇ ਰੂਪ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ “ਅੱਜ ਇਹ ਮਹਿਲਾਵਾਂ ਦਾ ਵਿਕਾਸ ਨਹੀਂ ਹੈ, ਬਲਕਿ ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ ਹੈ।”

*******

 ਐੱਸਐੱਨਸੀ/ਪੀਕੇ



(Release ID: 1929419) Visitor Counter : 93


Read this release in: English , Urdu , Hindi , Tamil