ਵਿੱਤ ਮੰਤਰਾਲਾ
ਕੀਮਤ ਅਧਾਰਿਤ ਨੀਲਾਮੀ (ਮੁੜ-ਜਾਰੀ) (i) "7.06% ਸਰਕਾਰੀ ਸੁਰੱਖਿਆ 2028",(ii) "7.26% ਸਰਕਾਰੀ ਸੁਰੱਖਿਆ 2033" ਅਤੇ (iii) "7.36% ਸਰਕਾਰੀ ਸੁਰੱਖਿਆ 2052"
प्रविष्टि तिथि:
15 MAY 2023 6:59PM by PIB Chandigarh
ਭਾਰਤ ਸਰਕਾਰ ਨੇ (i) ਕੀਮਤ ਅਧਾਰਿਤ ਨੀਲਾਮੀ, ਸਮਾਨ ਕੀਮਤ ਵਿਧੀ ਰਾਹੀਂ 8,000 ਕਰੋੜ ਰੁਪਏ (ਅੰਕਿਤ) ਦੀ ਨੋਟੀਫਾਈਡ ਰਕਮ ਲਈ "7.06% ਸਰਕਾਰੀ ਸੁਰੱਖਿਆ 2028”, (ii)ਕੀਮਤ ਅਧਾਰਿਤ ਨੀਲਾਮੀ, ਸਮਾਨ ਕੀਮਤ ਵਿਧੀ ਰਾਹੀਂ 14,000 ਕਰੋੜ ਰੁਪਏ (ਅੰਕਿਤ) ਦੀ ਨੋਟੀਫਾਈਡ ਰਕਮ ਲਈ “7.26 % ਸਰਕਾਰੀ ਸੁਰੱਖਿਆ 2023” ਅਤੇ (iii) ਕੀਮਤ ਅਧਾਰਿਤ ਨੀਲਾਮੀ, ਵਿਭਿੰਨ ਕੀਮਤ ਵਿਧੀ ਰਾਹੀਂ 11,000 ਕਰੋੜ ਰੁਪਏ (ਅੰਕਿਤ) ਦੀ ਨੋਟੀਫਾਇਡ ਰਕਮ ਲਈ "7.36% ਸਰਕਾਰੀ ਸੁਰੱਖਿਆ 2052” ਦੀ ਵਿਕਰੀ (ਮੁੜ ਜਾਰੀ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੇ ਕੋਲ ਉਪਰੋਕਤ ਹਰੇਕ ਸੁਰੱਖਿਆ ਵਿੱਚ 2,000 ਕਰੋੜ ਰੁਪਏ ਦੀ ਸੀਮਾ ਤੱਕ, ਵਾਧੂ ਗਾਹਕੀ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ। ਇਹ ਨੀਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫ਼ਤਰ, ਫੋਰਟ, ਮੁਬੰਈ ਦੁਆਰਾ 19 ਮਈ, 2023, (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀ ਜਾਵੇਗੀ।
ਪ੍ਰਤੀਭੂਤੀਆਂ ਦੀ ਬਿਕ੍ਰੀ ਦੀ ਨੋਟੀਫਾਈਡ ਰਕਮ ਦੇ 5 ਪ੍ਰਤੀਸ਼ਤ ਤੱਕ ਦੀ ਰਕਮ ਸਰਕਾਰੀ ਪ੍ਰਤੀਭੂਤੀਆਂ ਦੀ ਨੀਲਾਮੀ ਵਿੱਚ ਅਸਪਰ੍ਧੀ ਬੋਲੀ ਸੁਵਿਧਾ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤੀ ਜਾਵੇਗੀ।
ਨੀਲਾਮੀ ਲਈ ਪ੍ਰਤੀਯੋਗੀ ਅਤੇ ਗੈਰ-ਮੁਕਾਬਲੇ ਵਾਲੀਆਂ ਦੋਵੇਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਕਿੰਗ ਸੋਲਿਊਸ਼ਨ (ਈ-ਕੁਬੇਰ) ਸਿਸਟਮ ’ਤੇ ਇਲੈਕਟ੍ਰੌਨਿਕ ਫਾਰਮੈਟ ਵਿੱਚ 19 ਮਈ, 2023 ਨੂੰ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਗੈਰ-ਮੁਕਾਬਲੇ ਵਾਲੀਆਂ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:00 ਵਜੇ ਦੇ ਦਰਮਿਆਨ ਅਤੇ ਪ੍ਰਤੀਯੋਗੀ ਬੋਲੀਆਂ ਸਵੇਰੇ 10:30 ਵਜੇ ਤੋਂ 11:30 ਵਜੇ ਦੇ ਦਰਮਿਆਨ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਨੀਲਾਮੀ ਦੇ ਨਤੀਜੇ ਦਾ ਐਲਾਨ 19 ਮਈ, 2023 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫ਼ਲ ਬੋਲੀਕਾਰਾਂ ਦੁਆਰਾ ਭੁਗਤਾਨ 22 ਮਈ, 2023 (ਸੋਮਵਾਰ) ਨੂੰ ਕੀਤਾ ਜਾਵੇਗਾ।
ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਉਨ੍ਹਾਂ ਦੇ ਸਮੇਂ-ਸਮੇਂ ’ਤੇ ਸੰਸ਼ੋਧਿਤ ਸਰਕੂਲਰ ਮਿਤੀ 24 ਜੁਲਾਈ, 2018 ਦੇ ਨੰਬਰ. ਆਰਬੀਆਈ/2018-19/25, ਦੇ ਤਹਿਤ ਜਾਰੀ “ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਕਦੋਂ ਜਾਰੀ ਕੀਤੇ ਲੈਣ-ਦੇਣ” ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ “ਕਦੋਂ ਜਾਰੀ ਕੀਤੇ” ਕਾਰੋਬਾਰ ਲਈ ਯੋਗ ਹੋਣਗੀਆਂ।
****
ਪੀਪੀਜੀ/ਕੇਐੱਮਐੱਨ
(रिलीज़ आईडी: 1924534)
आगंतुक पटल : 135