ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਉੱਤਰ-ਪੂਰਬ ਖੇਤਰ ਅਤੇ ਜੰਮੂ-ਕਸ਼ਮੀਰ ਦੀਆਂ ਯੂਨੀਵਰਸਿਟੀਆਂ ਵਿੱਚ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਸਟਾਰਟ-ਅੱਪਸ ਅਤੇ ਖੋਜ ਤੇ ਵਿਕਾਸ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਅਭਿਯਾਨ ਦਾ ਐਲਾਨ ਕੀਤਾ

Posted On: 24 APR 2023 5:23PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ)l ਪ੍ਰਧਾਨ ਮੰਤਰੀ ਦਫਤਰ (ਪੀਐੱਮਓ), ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਆਯੋਜਿਤ “ਯੂਨੀਵਰਸਿਟੀ ਖੋਜ ਉਤਸਵ 2023” ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ, ਤੇਲੰਗਾਨਾ ਅਤੇ ਰਾਜਸਥਾਨ ਤੋਂ ਇਲਾਵਾ ਉੱਤਰ-ਪੂਰਬ ਖੇਤਰ, ਜੰਮੂ ਅਤੇ ਕਸ਼ਮੀਰ ਤੇ ਲੱਦਾਖ ਦੀ ਯੂਨੀਵਰਸਿਟੀ ਦੇ ਈਕੋਸਿਸਟਮ ਵਿੱਚ ਬੁਨਿਆਦੀ ਢਾਂਚੇ ਅਤੇ ਵਿਗਿਆਨਿਕ ਸੁਵਿਧਾਵਾਂ ਪ੍ਰਦਾਨ ਕਰਕੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਸਟਾਰਟ-ਅੱਪਸ ਅਤੇ ਖੋਜ ਅਤੇ ਵਿਕਾਸ (ਆਰ ਐਂਡ ਡੀ) ਗਤੀਵਿਧੀਆਂ ਲਈ ਇੱਕ ਵਿਸ਼ੇਸ਼ ਅਭਿਯਾਨ ਦਾ ਐਲਾਨ ਕੀਤਾ।

 

“ਪ੍ਰਤੀਯੋਗੀ ਲਾਭ ਲਈ ਭਾਰਤ ਦੇ ਅਭਿਯਾਨ ਵਿੱਚ ਸਾਡੀਆਂ ਯੂਨੀਵਰਸਿਟੀਆਂ ਅਤੇ ਸਬੰਧਤ ਸੰਸਥਾਨਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਰਾਸ਼ਟਰੀ ਬੌਧਿਕ ਸੰਪਤੀ ਦੇ ਭੰਡਾਰ ਦੇ ਰੂਪ ਵਿੱਚ ਉੱਚ ਸਮਰੱਥਾ ਵਾਲੇ ਮਾਨਵ ਸੰਸਾਧਨ (ਵਸੀਲੇ) ਸਿਰਜਤ ਕਰਨ ਦੀ ਦਿਸ਼ਾ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਵਿਜ਼ਨ ਦੀ ਰੌਸ਼ਨੀ ਵਿੱਚ ਕਿ ਭਾਰਤ ਦੀ ਆਤਮ-ਨਿਰਭਰਤਾ ਅਰਥਵਿਵਸਥਾ, ਬੁਨਿਆਦੀ ਢਾਂਚੇ, ਟੈਕਨੋਲੋਜੀ ਸੰਚਾਲਿਤ ਪ੍ਰਣਾਲੀ, ਜੀਵੰਤ ਜਨਸੰਖਿਆ ਅਤੇ ਮੰਗ ਦੇ ਪੰਜ ਥੰਮਾਂ ‘ਤੇ ਅਧਾਰਿਤ ਹੋਵੇਗੀ, ਨੂੰ ਦੇਖਦੇ ਹੋਏ ਰਾਸ਼ਟਰ ਦੁਆਰਾ ਇੱਕ ਆਤਮ-ਨਿਰਭਰ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਕਰਨ ਲਈ, ਸਬੰਧਿਤ ਖੋਜ ਅਤੇ ਵਿਕਾਸ (ਆਰ ਐਂਡ ਡੀ) ਦੇ ਬੁਨਿਆਦੀ ਢਾਂਚੇ ਦੀ ਨੀਂਹ ਨੂੰ ਮਜ਼ਬੂਤ ਕਰਨਾ ਜਾਇਜ਼ ਹੈ।”

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਯੂਨੀਵਰਸਿਟੀਆਂ ਅਤੇ ਹੋਰ ਸਬੰਧਤ ਅਕਾਦਮਿਕ ਸੰਸਥਾਵਾਂ ਵਿੱਚ (ਐੱਸਐਂਡਟੀ) ਇਨਫ੍ਰਾਸਟ੍ਰਕਚਰ ਸਪੋਰਟ ਸਿਸਟਮ (ਵਿਗਿਆਨ ਅਤੇ ਟੈਕਨੋਲੋਜੀ) ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਉੱਚ ਸਿੱਖਿਆ ਸੰਸਥਾਨਾਂ ਵਿੱਚ ਵੱਖ-ਵੱਖ ਯੂਨੀਵਰਸਿਟੀਆਂ/ਸੰਸਥਾਨਾਂ ਅਤੇ ਹੋਰ ਅਕਾਦਮਿਕ ਸੰਗਠਨਾਂ ਵਿੱਚ ਖੋਜ ਗਤੀਵਿਧੀਆਂ ਲਈ ਖੋਜ ਅਤੇ ਵਿਕਾਸ ਉਪਕਰਣਾਂ ਨੂੰ ਵਧਾਉਣ/ਸੁਵਿਧਾ ਪ੍ਰਦਾਨ ਕਰਨ ਦੇ ਨਾਲ-ਨਾਲ ਉਦਯੋਗ -ਸਿੱਖਿਆ ਜਗਤ ਦੇ ਸਬੰਧਾਂ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਬੁਨਿਆਦੀ ਢਾਚੇ ਨੂੰ ਬਿਹਤਰ ਬਣਾਉਣ ਲਈ ਧਨਰਾਸ਼ੀ (ਫੰਡਸ ਫੋਰ ਇਮਪਰੂਵਮੈਂਟ ਆਵ੍ ਸਾਇੰਸ ਐਂਡ ਟੈਕਨੋਲੋਜੀ ਇਨ ਯੂਨੀਵਰਸਿਟੀਜ-ਫਿਸਟ ਐੱਫਆਈਐੱਸਟੀ) ਯੂਨੀਵਰਸਿਟੀ ਸੋਧ ਅਤੇ ਵਿਗਿਆਨਿਕ ਉਤਕ੍ਰਿਸ਼ਟਤਾ ਨੂੰ ਪ੍ਰੋਤਸਾਹਨ ਅਤੇ ਸੂਝਵਾਨ ਐਨਾਲਿਟੀਕਲ ਟੂਲ ਸੁਵਿਧਾ (ਸੋਫੇਸਟਿਕੇਟਿਡ ਐਨਾਲਿਟੀਕਲ ਇੰਸਟਰੂਮੈਂਟਸ ਫੈਸੀਲਿਟੀਜ ਐੱਸਏਆਈਐੱਫ) ਜਿਹੀਆਂ ਵਿਭਿੰਨ ਬੁਨਿਆਦੀ ਢਾਂਚੇ ਸਬੰਧੀ ਯੋਜਨਾਵਾਂ ਦਾ ਪੋਸ਼ਣ ਅਤੇ ਸਮਰਥਨ ਕਰਦਾ ਹੈ। ਡਾ. ਸਿੰਘ ਨੇ ਪਰਸ (PURSE) ਸਮਰਥਿਤ ਯੂਨੀਵਰਸਿਟੀਆਂ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਆਯੋਜਿਤ ਉਤਸਵ ਵਿੱਚ ਬੋਲਦੇ ਹੋਏ ਅੱਗੇ ਕਿਹਾ ਕਿ ਸਾਡਾ ਪ੍ਰਯਾਸ ਹੈ ਕਿ ਸਾਡੇ ਦੇਸ਼ ਦੇ ਨੌਜਵਾਨਾਂ ਕੋਲ ਐੱਸਐਂਡਟੀ ਦੇ ਸਾਰੇ ਖੇਤਰਾਂ ਵਿੱਚ ਖੋਜ ਕਰਨ ਲਈ ਗੁਣਵੱਤਾਪੂਰਣ ਆਰਐਂਡਡੀ ਬੁਨਿਆਦੀ ਢਾਂਚੇ ਤੱਕ ਪਹੁੰਚ ਹੋਵੇ।”

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਦੇਸ਼ ਨੂੰ ‘ਅੰਮ੍ਰਿਤ ਕਾਲ’ ਵਿੱਚ  ‘ਆਧੁਨਿਕ ਵਿਗਿਆਨ ਲਈ ਸਭ ਤੋਂ ਉੱਨਤ ਪ੍ਰਯੋਗਸ਼ਾਲਾ’ ਬਣਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਯਤਨਾਂ ਨੂੰ ਅੱਗੇ ਵਧਾਉਣਾ ਹੈ । ਅਗਲੇ 25 ਸਾਲਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਤੱਕ ਦੀ  ਇਸ ਵਿਜ਼ਨ ਦੀ ਦਿਸ਼ਾ ਵਿੱਚ ਕੰਮ ਕਰਦੇ ਹੋਏ, ਸਰਕਾਰ ਦੇਸ਼ ਵਿੱਚ ਖੋਜ-ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਭਾਰੀ ਨਿਵੇਸ਼ ਕਰਨ ਲਈ  ਪ੍ਰਤੀਬੱਧ ਹੈ। ਐੱਮਆਈਐੱਸਟੀ ਪ੍ਰੋਗਰਾਮ ਦੇ ਤਹਿਤ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (DST) ਨੇ 3074 ਵਿਭਾਗਾਂ ਅਤੇ ਯੂਨੀਵਰਸਿਟੀਆਂ (ਪੀਜੀ) ਕਾਲਜਾਂ ਨੂੰ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਦੇ ਵੱਖ-ਵੱਖ ਵਿਗਿਆਨ ਟੈਕਨੋਲੋਜੀ ਗਣਿਤ (STEM) ਵਿਭਾਗਾਂ ਵਿੱਚ ਵਿਗਿਆਨਕ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 3130.82 ਕਰੋੜ ਰੁਪਏ ਦੇ ਕੁੱਲ ਬਜਟ ਵਿੱਚ ਸਹਾਇਤਾ ਵੱਜੋਂ ਪ੍ਰਦਾਨ ਕੀਤੇ ਹਨ। ਹੁਣ ਤੱਕ 950 ਕਰੋੜ ਰੁਪਏ ਦੇ ਨਿਵੇਸ਼ ਨਾਲ  ਅਤਿਅਧਿਕ ਚੁਣੌਤੀਪੂਰਣ ਖੋਜ ਅਤੇ ਵਿਕਾਸ ਗਤੀਵਿਧੀਆਂ ਨੂੰ ਸੰਚਾਲਿਤ ਕਰਨ ਦੀ ਸ਼ਕਤੀ ਬਣਾਈ ਰੱਖਣ ਲਈ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨੂੰ ਲਚਕਦਾਰ ਬੁਨਿਆਦੀ ਢਾਂਚਾ ਅਨੁਦਾਨ ਪ੍ਰਦਾਨ ਕੀਤਾ ਜਾ ਰਿਹਾ ਹੈ। ਰਾਸ਼ਟਰਵਿਆਪੀ ਪਹੁੰਚ ਦੇ ਨਾਲ ਪਹੁੰਚ ਦੇ ਨਾਲ ਯੂਨੀਵਰਸਿਟੀ ਸੋਧ ਅਤੇ ਵਿਗਿਆਨਕ ਉਤਕ੍ਰਿਸ਼ਟਤਾ ਨੂੰ ਪ੍ਰੋਤਸਾਹਨ (ਪ੍ਰਮੋਸ਼ਨ ਆਵ੍ ਯੂਨੀਵਰਸਿਟੀ ਰਿਸਰਚ ਐਂਡ ਸਾਇੰਟੀਫਿਕ ਐਕਸੀਲੈਂਸ-ਪਰਸ-ਪੀਯੂਆਰਐੱਸਈ) ਦਾ ਪ੍ਰਚਾਰ ਸਾਡੇ ਅਕਾਦਮੀਸ਼ੀਅਨਾਂ/ਵਿਗਿਆਨੀਆਂ ਨੂੰ ਉੱਚ ਅੰਤ ਖੋਜ ਉਪਕਰਣ ਉਪਲਬਧ ਕਰਵਾ ਕੇ ਯੂਨੀਵਰਸਿਟੀ ਦੇ ਖੋਜ ਈਕੋਸਿਸਟਮ ਦਾ ਸਮਰਥਨ ਕਰਦਾ ਹੈ, ਜਿਸ ਨਾਲ ਸਾਡੀ ਯੂਨੀਵਰਸਿਟੀ ਆਲਮੀ ਮਾਪਦੰਡਾਂ ਨਾਲ ਮੁਕਾਬਲੇਬਾਜ਼ੀ ਕਰਨ ਵਿੱਚ ਸਮਰੱਥ ਹਨ।

 

ਕੇਂਦਰੀ ਮੰਤਰੀ ਨੇ ਪ੍ਰੋਗਰਾਮ ਦੌਰਾਨ ਮੌਜੂਦਾ ਐਨਾਲਿਟੀਕਲ ਇੰਸਟਰੂਮੈਂਟ ਫੈਸਿਲਿਟੀਜ਼ (ਏ.ਆਈ.ਐੱਫ.ਐੱਸ.) ਦੀ ਕਾਰਜਸ਼ੀਲ ਸਮਰੱਥਾ ਨੂੰ ਵਧਾਉਣ ਲਈ ਮੁਰੰਮਤ/ਅੱਪਗ੍ਰੇਡੇਸ਼ਨ/ਰੱਖ-ਰਖਾਅ/ਰੀਟਰੋਫਿਟਿੰਗ ਜਾਂ ਵਾਧੂ ਅਟੈਚਮੈਂਟ ਪ੍ਰਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੁਆਰਾ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਲਾਂਚ ਕੀਤਾ। ਸਪੋਰਟ ਫਾਰ ਅਪਗ੍ਰੇਡੇਸ਼ਨ ਪ੍ਰੀਵੈਂਟਿਵ ਰਿਪੇਅਰ ਐਂਡ ਮੇਨਟੇਨੈਂਸ ਆਵ੍ ਇਕਇਵਮੈਂਟ (ਸੁਪਰੀਮ) ਨਾਂ ਦੀ ਇੱਕ ਨਵੀਂ ਸਕੀਮ ਸ਼ੁਰੂ ਕੀਤੀ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐਸਟੀ) ਦੇ ਸਕੱਤਰ ਡਾ: ਐਸ ਚੰਦਰਸ਼ੇਖਰ ਨੇ ਕਿਹਾ ਕਿ ਵਿਗਿਆਨਕ ਖੋਜ ਦਾ ਭਵਿੱਖ ਦੇਸ਼ਾਂ ਦਰਮਿਆਨ ਗਹਿਰੇ ਅਤੇ ਅਧਿਕ ਵਿਆਪਕ ਬਹੁ-ਅਨੁਸ਼ਾਸਨੀ ਸਹਿਯੋਗ ਦੀ ਮੰਗ ਕਰੇਗਾ, ਜੋ ਖੋਜਕਰਤਾਵਾਂ ਨੂੰ ਸਥਾਈ ਵਿਗਿਆਨਕ ਸਹਿਯੋਗ ਪ੍ਰਾਪਤ ਕਰਨ ਤੋਂ ਪਹਿਲਾਂ-ਸ਼ਰਤਾਂ ਦੇ ਅਨੁਕੂਲ ਬਣਾਉਣ ਵਿੱਚ ਸਮਰੱਥ ਬਣਾਏਗਾ।  ਭਾਰਤ ਜੀ-20 ਦੇਸ਼ਾਂ ਦੀ ਮੇਜ਼ਬਾਨੀ ਕਰਦੇ ਹੋਏ ਡੂੰਘੇ ਸਹਿਯੋਗ ਰਾਹੀਂ ਇਸ ਨੂੰ ਅੱਗੇ ਵਧਾ ਸਕਦਾ ਹੈ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਆਪਣੀ ਖੋਜ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਕਈ ਯੂਨੀਵਰਸਿਟੀਆਂ ਦਾ ਸਮਰਥਨ ਕੀਤਾ ਹੈ ਕਿਉਂਕਿ ਉਹ ਰਾਸ਼ਟਰੀ ਪ੍ਰਾਥਮਿਕਤਾਵਾਂ ਅਤੇ ਮਿਸ਼ਨਾਂ ਨਾਲ ਜੁੜੇ ਹੋਏ ਸੰਭਾਵਿਤ ਉੱਚ-ਪ੍ਰਭਾਵ, ਅੰਤਰ- ਵਿਸ਼ੇ ਅਨੁਸ਼ਾਸਨੀ ਖੋਜ (ਬੁਨਿਆਦੀ ਅਤੇ ਐਪਲੀਕੇਸ਼ਨਲ) ਦੋਨੋਂ ਦੀ ਹੀ ਦਿਸ਼ਾ ਵਿੱਚ ਪ੍ਰਯਾਸ ਕਰ ਰਹੇ ਹਨ। ਯੂਨੀਵਰਸਿਟੀ ਰਿਸਰਚ ਫੈਸਟ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਸਾਂਝਾ ਕਰਨ ਲਈ ਸਾਂਝੇ ਪਲੈਟਫਾਰਮ ਦੇ ਤਹਿਤ ਵੱਖ-ਵੱਖ ਪ੍ਰੋਗਰਾਮਾਂ ਦੇ ਜ਼ਰੀਏ ਸਮਰਥਿਤ ਯੂਨੀਵਰਸਿਟੀਆਂ ਨੇ ਆਪਣੀਆਂ ਸੋਧ ਉਪਲਬਧੀਆਂ, ਨਾਵਲ ਸਿੱਟਿਆਂ ਅਤੇ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕੀਤਾ।  PURSE ਦੇ ਤਹਿਤ ਸਹਿਯੋਗੀ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਪ੍ਰਾਪਤੀਆਂ ‘ਤੇ ਇੱਕ ਪੁਸਤਕ ਵੀ ਰਿਲੀਜ਼ ਕੀਤੀ ਗਈ।

 

************

ਐੱਸਐੱਨਸੀ/ਐੱਸਐੱਮ



(Release ID: 1919890) Visitor Counter : 90


Read this release in: English , Urdu , Hindi