ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤੀ ਅਤੇ ਬੈਲਜ਼ੀਅਮ ਦੇ ਖਗੋਲ ਮਾਹਿਰਾਂ ਨੇ ਪੁਲਾੜ ਵਿਗਿਆਨ ਵਿੱਚ ਸਹਿਯੋਗ ਦੇ ਲਾਭਾਂ ‘ਤੇ ਚਾਣਨ ਪਾਇਆ
Posted On:
22 MAR 2023 7:26PM by PIB Chandigarh
ਭਾਰਤ ਅਤੇ ਬੈਲਜ਼ੀਅਮ ਦੇ ਮਾਹਿਰਾਂ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਪੋਲੈਂਡ, ਸ੍ਰੀਲੰਕਾ, ਦੱਖਣੀ ਅਫਰੀਕਾ, ਈਥੋਪੀਆ ਅਤੇ ਕੀਨੀਆ ਦੇ ਮਾਹਿਰਾਂ ਨੇ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਲਈ ਬੈਲਗੋ-ਇੰਡੀਅਨ ਨੈੱਟਵਰਕ (ਬੀਨਾ) ਦੀ ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਪੁਲਾੜ ਵਿਗਿਆਨ ਵਿੱਚ ਪ੍ਰੇਰਕ ਗਤੀਵਿਧੀਆਂ ਵਿੱਚ ਵਿਗਿਆਨਿਕ ਸਹਿਯੋਗ ਦੇ ਲਾਭਾਂ ‘ਤੇ ਚਾਨਣ ਪਾਇਆ ਜਿਸ ਦਾ ਆਯੋਜਨ ਆਰਯਭੱਟ ਰਿਸਰਚ ਇੰਸਟੀਟਿਊਟ ਆਵ੍ ਆਬਜ਼ਰਵੇਸ਼ਨਲ ਸਾਇੰਸਜ਼ (ਏਰੀਜ਼)ਦੁਆਰਾ ਕੀਤਾ ਗਿਆ, ਜੋ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਆਉਣ ਵਾਲੇ ਇੱਕ ਖੁਦਮੁਖਤਿਆਰ ਸੰਸਥਾ ਹੈ।
ਬੈਲਜ਼ੀਅਮ ਦੇ ਰਾਜਦੂਤ ਸ਼੍ਰੀ ਡੀਡੀਏਰ ਵੈਂਡਰਹਾਸੇਲਟ ਨੇ ਗ੍ਰਾਫਿਕ ਏਰਾ ਹਿੱਲ ਯੂਨੀਵਰਸਿਟੀ (ਜੀਈਐੱਚਯੂ) ਦੇ ਭੀਮਤਾਲ ਕੈਂਪਸ ਵਿੱਚ 22-24 ਮਾਰਚ, 2023 ਦੀ ਮਿਆਦ ਵਿੱਚ ਆਯੋਜਿਤ ਹੋਣ ਵਾਲੇ ਬੀਨਾ ਵਰਕਸ਼ਾਪ ਦੇ ਉਦਘਾਟਨ ਸੈਸ਼ਨ ਵਿੱਚ ਕਿਹਾ ਕਿ “ਬੈਲਜ਼ੀਅਮ ਵਿਗਿਆਨ ਨੀਤੀ ਦਫ਼ਤਰ (ਬੀਈਐੱਲਐੱਸਪੀਓ) ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਸਾਈਬਰ ਸੁਰੱਖਿਆ, ਜੀਵ ਵਿਗਿਆਨ, ਸਮੁੰਦਰੀ ਵਿਗਿਆਨ, ਬਲੈਕ ਹੋਲ, ਜਲਵਾਯੂ ਪਰਿਵਰਤਨ ਅਤੇ ਕਈ ਹੋਰ ਪ੍ਰੇਰਕ ਪ੍ਰੋਜੈਕਟ ’ਤੇ ਮਿਲ ਕੇ ਕੰਮ ਕਰਦੇ ਹਨ ਅਤੇ ਇਹ ਵਰਕਸ਼ਾਪ ਭਾਰਤ-ਬੈਲਜ਼ੀਅਮ ਸਹਿਯੋਗ ਦੀ ਵਿਗਿਆਨਿਕ ਸਮਰੱਥਾ ਤੇ ਜ਼ੋਰ ਦੇਵੇਗੀ।”
ਸ਼੍ਰੀ ਐੱਸ ਕੇ ਵਰਸ਼ਨੇ, ਡੀਐੱਸਟੀ ਦੇ ਅੰਤਰਰਾਸ਼ਟਰੀ ਸਹਿਯੋਗ ਪ੍ਰਮੁੱਖ ਨੇ ਜ਼ੋਰ ਦੇ ਕੇ ਕਿਹਾ ਕਿ ਖੋਜ ਲਈ ਨੈੱਟਵਰਕ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸੰਭਾਵਨਾਵਾਂ ਨਾਲ ਆਉਣ ਵਾਲੀਆਂ ਆਮ ਚੁਣੌਤੀਆਂ ਨਾਲ ਨਿਪਟਾਰੇ ਵਿੱਚ ਸਹਿਯੋਗ ਲਈ ਨੈੱਟਵਰਕਿੰਗ ਪਹਿਲਾ ਕਦਮ ਹੈ।
ਪ੍ਰੋਫੈਸਰ ਦੀਪਾਂਕਰ ਬੈਨਰਜੀ, ਏਰੀਜ ਦੇ ਡਾਇਰੈਕਟਰ ਨੇ ਭਾਰਤ-ਬੈਲਜ਼ੀਅਮ ਸੌਰ ਪੁਲਾੜ ਮਿਸ਼ਨ ਅਤੇ ਆਦਿਤਿਆ ਐੱਲ-1, ਸੂਰਜ ਦਾ ਅਧਿਐਨ ਕਰਨ ਵਾਲਾ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਦੇ ਸੰਦਰਭ ਵਿੱਚ ਰੂਪਰੇਖਾ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਵੱਖ-ਵੱਖ ਸੰਸਥਾਵਾਂ ਦੇ ਮਾਧਿਅਮ ਨਾਲ ਵਧ ਤੋਂ ਵਧ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਜ਼ਰੂਰਤ ਹੈ।
ਬੈਲਜ਼ੀਅਮ ਦੀ ਰਾਇਲ ਆਬਜ਼ਰਵੇਟਰੀ ਦੇ ਡਾ. ਪੀਟਰ ਡੀ ਕੈਟ (ਆਰਓਬੀ: ਬੀਨਾ ਦੇ ਬੈਲਜ਼ੀਅਮ ਪੀਆਈ) ਨੇ ਬੀਨਾ ਵਰਕਸ਼ਾਪ ਦੀ ਉਤੱਪਤੀ ਅਤੇ ਇਸ ਦੀ ਗਤੀਵਿਧੀਆਂ ਦੇ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਬੀਨਾ ਦੇ ਭਾਰਤੀ ਪੀਆਈ, ਡਾ. ਸੰਤੋਸ਼ ਜੋਸ਼ੀ ਨੇ ਬੀਨਾ ਦੀ ਤੀਸਰੀ ਵਰਕਸ਼ਾਪ ਦੇ ਵਿਗਿਆਨਿਕ ਪ੍ਰੋਗਰਾਮਾਂ ਅਤੇ ਨੈੱਟਵਰਕਿੰਗ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਵਰਕਸ਼ਾਪ ਦਾ ਆਯੋਜਨ ਜੀਈਐੱਚਯੂ ਦੇ ਭੀਮਤਾਲ ਕੈਂਪਸ ਵਿੱਚ ਏਰੀਜ਼ ਅਤੇ ਜੀਈਐੱਚਯੂ ਦੇ ਦਰਮਿਆਨ ਸਹਿਮਤੀ ਪੱਤਰ ਦੇ ਹਿੱਸੇ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਇਸ ਅਵਸਰ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ, ਪ੍ਰੋ.ਨਰਪਿੰਦਰ ਸਿੰਘ, ਕੁਲਪਤੀ, ਗ੍ਰਾਫਿਕ ਏਰਾ ਹਿਲ ਯੂਨੀਵਰਸਿਟੀ, ਜੋ ਕਿ ਦੇਸ਼ ਦੀ ਸਿਖਰ ਸੰਸਥਾਵਾਂ ਦੇ ਨਾਲ ਸਹਿਯੋਗ ਵਿੱਚ ਅੱਗੇ ਵਧਣ ਵਾਲੇ ਰਸਤਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਬੀਨਾ ਇੱਕ ਨੈੱਟਵਰਕ ਹੈ ਜੋ ਬੈਲਜ਼ੀਅਮ ਅਤੇ ਭਾਰਤੀ ਸੰਸਥਾਵਾਂ ਦੇ ਵਿੱਚ ਪੁਲਾੜ ਖੋਜ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ। ਇਸ ਦੁਵੱਲੇ ਸਹਿਯੋਗ ਦੀ ਪਹਿਲ 2014 ਵਿੱਚ ਏਰੀਜ਼ ਦੇ ਡਾ. ਸੰਤੋਸ਼ ਜੋਸ਼ੀ (ਬੀਨਾ ਦੇ ਭਾਰਤੀ ਪੀਆਈ) ਅਤੇ ਬੈਲਜ਼ੀਅਮ ਦੀ ਰਾਇਲ ਅਬਜ਼ਰਵੇਟਰੀ (ਆਰਓਬੀ) ਦੇ ਡਾ. ਪੀਟਰ ਡੀ ਕੈਟ (ਬੀਨਾ ਦੇ ਬੈਲਜ਼ੀਅਮ ਪੀਆਈ) ਦੁਆਰਾ ਕੀਤੀ ਗਈ ਸੀ। ਇਸ ਪ੍ਰੋਜੈਕਟ ਦੇ ਨਤੀਜਿਆਂ ਨੂੰ ਏਰੀਜ, ਨੈਨੀਤਾਲ, ਉੱਤਰਾਖੰਡ ਦੀ ਦੇਵੀਸਥਲ ਅਬਜ਼ਰਵੇਟਰੀ ਵਿੱਚ ਦੇਖਿਆ ਜਾ ਸਕਦਾ ਹੈ. ਜਿਸ ਨੇ ਦੋ ਇੰਡੋ-ਬੈਲਜੀਅਨ ਦੂਰਬੀਨਾਂ ਦੀ ਮੇਜ਼ਬਾਨੀ ਕੀਤੀ ਹੈ: 3.6 ਮੀਟਰ ਦੇਵਸਥਲ ਓਪਟੀਕਲ ਟੈਲੀਸਕੋਪ (ਡੀਓਟੀ) ਅਤੇ ਹਾਲ ਹੀ ਵਿੱਚ ਉਦਘਾਟਨ ਕੀਤੇ ਗਏ 4.0-ਮੀਟਰ ਇੰਟਰਨੈਸ਼ਨਲ ਲਿਕਵਿਡ ਮਿਰਰ ਟੈਲੀਸਕੋਪ (ਆਈਐੱਲਐੱਮਟੀ)
ਬੀਨਾ ਸਹਿਯੋਗ ਨੇ ਦੇਸ਼ ਵਿੱਚ ਭਾਰਤ-ਬੈਲਜ਼ੀਅਮ ਸੰਖੇਪ ਸੁਵਿਧਾਵਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਰਥਾਤ 3.6-ਮੀਟਰ ਡੀਓਟੀ ਅਤੇ 4.0-ਮੀਟਰ ਆਈਐੱਲਐੱਮਟੀ, ਭਾਰਤ ਵਿੱਚ ਸਭ ਤੋਂ ਵੱਡੇ ਆਕਾਰ ਦੇ ਓਪਟੀਕਲ ਟੈਲੀਸਕੋਪ। ਇਸ ਸਹਿਯੋਗ ਦੀ ਉਤਪਾਦਕਤਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵਿਗਿਆਨਿਕ ਪ੍ਰਕਾਸ਼ਨਾਂ ਅਤੇ ਮੈਨ ਪਾਵਰ ਟ੍ਰੇਨਿੰਗ ਦੋਨਾਂ ਲਈ ਸ਼ਲਾਘਾਯੋਗ ਰਹੀ ਹੈ
2014 ਤੋਂ, ਅੰਤਰਰਾਸ਼ਟਰੀ ਪ੍ਰਭਾਗ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ, ਭਾਰਤ ਸਰਕਾਰ) ਅਤੇ ਬੈਲਜ਼ੀਅਮ ਵਿਗਿਆਨ ਨੀਤੀ ਦਫ਼ਤਰ (ਬੀਐੱਲਐੱਸਪੀਓ, ਬੈਲਜ਼ੀਅਮ ਸਰਕਾਰ) ਦੋਵੇਂ ਪਾਸੇ ਕੰਮਕਾਜੀ ਦੌਰਿਆਂ ਅਤੇ ਵਰਕਸ਼ਾਪਾਂ ਦੇ ਆਯੋਜਨ ਦੇ ਲਈ ਧਨ ਉਪਲਬਧ ਕਰਾਉਂਦੇ ਹੋਏ ਬੀਨਾ ਦਾ ਲਗਾਤਾਰ ਸਮਰਥਨ ਕਰ ਰਹੇ ਹਨ। ਹੁਣ ਤੱਕ, ਦੋ ਬੀਨਾ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ। ਪਹਲੀ ਵਰਕਸ਼ਾਪ ਦਾ ਆਯੋਜਨ 2016 ਵਿੱਚ ਏਰੀਜ਼ ਦੁਆਰਾ ਨੈਨੀਤਾਲ ਵਿੱਚ ‘3.6-ਮੀਟਰ ਟੀਓਟੀ ਅਤੇ 4.0-ਮੀਟਰ ਆਈਐੱਲਐੱਮਟੀ ਦੂਰਬੀਨਾਂ ਦੇ ਨਾਲ ਇੰਸਟ੍ਰੂਮੇਟੇਸ਼ਨ ਐਂਡ ਸਾਇੰਸ’ ਵਿਸ਼ੇ ‘ਤੇ ਕੀਤਾ ਗਿਆ ਸੀ। ਜਦ ਕਿ ਦੂਸਰੀ ਵਰਕਸ਼ਾਪ ਦਾ ਆਯੋਜਨ 2018 ਵਿੱਤ ਬੈਲਜ਼ੀਅਮ ਵਿੱਚ ‘ਬੀਨਾ ਇੱਕ ਵਿਸਤਾਰਿਤ ਅੰਤਰਰਾਸ਼ਟਰੀ ਸਹਿਯੋਗ ਦੇ ਰੂਪ ਵਿੱਚ’ ਵਿਸ਼ੇ ’ਤੇ ਆਰਓਬੀ ਦੁਆਰਾ ਕੀਤਾ ਗਿਆ ਸੀ ਅਤੇ ਡੋਟ ਤੋਂ ਪ੍ਰਾਪਤ ਟਿੱਪਣੀਆਂ ਦੇ ਨਾਲ ਪਹਿਲੇ ਨਤੀਜੇ ਪੇਸ਼ ਕੀਤੇ ਗਏ ਸਨ।
ਵਰਕਸ਼ਾਪ ਦੇ ਹਿੱਸੇ ਵਜੋਂ, ਬੀਨਾ ਭਾਗੀਦਾਰਾਂ ਨੇ ਆਸ-ਪਾਸ ਦੇ ਸਕੂਲਾਂ-ਕਾਲਜਾਂ ਵਿੱਚ ਨੌਜਵਾਨ ਵਿਦਿਆਰਥੀਆਂ ਦੇ ਲਈ 14 ਪ੍ਰਸਿੱਧ ਗੱਲਬਾਤ ਆਯੋਜਿਤ ਕੀਤੀ ਜਿਨ੍ਹਾਂ ਵਿੱਚ (ਭਾਰਤੀ ਸ਼ਹੀਦ ਸੈਨਿਕ ਸਕੂਲ ਨੈਨੀਤਾਲ, ਮੋਹਨ ਲਾਲ ਸਾਹ ਬਾਲ ਵਿਦਿਆ ਮੰਦਿਰ ਨੈਨੀਤਾਲ, ਜਵਾਹਰ ਨਵੋਦਿਆ ਸਕੂਲ ਰੁਦਰਪੁਰ, ਹਿਮਾਲੀਅਨ ਪ੍ਰੋਗ੍ਰੈਸਿਵ ਸਕੂਲ ਕਿੱਛਾ, ਹੇਮਾਰਨ ਜ਼ੇਮਿਨਰ ਸਕੂਲ ਭੀਮਤਾਲ, ਲੈਕਸ ਇੰਟਰਨੈਸ਼ਨਲ ਸਕੂਲ ਭੀਮਤਾਲ ਅਤੇ ਸੈਨਿਕ ਸਕੂਲ ਘੋੜਾਖਾਲ), ਕਾਲਜ ਅਤੇ ਯੂਨੀਵਰਸਿਟੀ (ਬਿੜਲਾ ਇੰਸਟੀਟਿਊਟ ਆਵ੍ ਅਪਲਾਈਡ ਸਾਇੰਸਜ਼ ਭੀਮਤਾਲ, ਗ੍ਰਾਫਿਕ ਏਰਾ ਹਿੱਲ ਯੂਨੀਵਰਸਿਟੀ ਭੀਮਤਾਲ, ਐੱਮਬੀਪੀਜੀ ਕਾਲਜ ਹਲਦਵਾਨੀ ਅਤੇ ਕੁਮਾਊਂ ਯੂਨੀਵਰਸਿਟੀ ਨੈਨੀਤਾਲ) ਸ਼ਾਮਲ ਹਨ।
****************
ਐੱਸਐੱਨਸੀ/ਐੱਸਐੱਮ
(Release ID: 1910264)
Visitor Counter : 122