ਗ੍ਰਹਿ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਿਵਲ ਇਨਵੈਸਟੀਚਰ (ਨਾਗਰਿਕ ਅਲੰਕਰਣ) ਸਮਾਰੋਹ ਵਿੱਚ ਪੰਜਾਬ ਤੋਂ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਡਾ. ਰਤਨ ਸਿੰਘ ਜੱਗੀ ਨੂੰ ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤਾ

Posted On: 22 MAR 2023 9:06PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਇੱਥੇ ਸਿਵਲ ਇਨਵੈਸਟੀਚਰ ਸਮਾਰੋਹ ਵਿੱਚ ਪੰਜਾਬ ਤੋਂ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਡਾ. ਰਤਨ ਸਿੰਘ ਜੱਗੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

 

ਪੁਰਸਕਾਰ ਪ੍ਰਾਪਤ ਕਰਨ ਵਾਲੇ ਦੇ ਜੀਵਨ ਅਤੇ ਕੰਮਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ-

 

1. ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।



https://lh5.googleusercontent.com/7TwCYYd-ihhrq336OLp4lHwGQ4P7bVr_AvIQez10kfAijsDQtrL5deaHafQ-cmlcMR4a3bCwqeF6V_guHBjf9ewmd5yR14hi6DY_CqvTeX86ZRrfxCPZXTyq-o4-6U922yd8Nj_7tGQiNg__y-7XOA

ਡਾ. ਰਤਨ ਸਿੰਘ ਜੱਗੀ

 

ਡਾ. ਰਤਨ ਸਿੰਘ ਜੱਗੀ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨ ਹਨ ਅਤੇ ਉਨ੍ਹਾਂ ਦੀ ਮੁੱਖ ਵਿਸ਼ੇਸ਼ਤਾ ਗੁਰਮਤਿ ਅਤੇ ਭਗਤੀ ਲਹਿਰ ਦਾ ਸਾਹਿਤ ਹੈ।

 

2. 27 ਜੁਲਾਈ, 1927 ਨੂੰ ਜਨਮੇ ਡਾ. ਜੱਗੀ ਨੇ ਆਪਣੇ ਜੀਵਨ ਦੇ 60 ਤੋਂ ਵੱਧ ਵਰ੍ਹੇ ਮੱਧਕਾਲੀ ਸਾਹਿਤ ਦੀ ਸੇਵਾ ਲਈ ਸਮਰਪਿਤ ਕੀਤੇ ਹਨ।  ਉਹ 1987 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਵਿੱਚ ਕਿਤਾਬਾਂ, ਟਿੱਪਣੀਆਂ ਅਤੇ ਵਿਸ਼ਵਕੋਸ਼ ਸ਼ਾਮਲ ਹਨ। 95 ਸਾਲ ਦੀ ਉਮਰ ਦੇ ਬਾਵਜੂਦ, ਉਹ ਅਜੇ ਵੀ ਅਣਥੱਕ ਅਤੇ ਲਗਨ ਨਾਲ ਆਪਣੀ ਸਾਹਿਤਕ ਰਚਨਾ ਨੂੰ ਜਾਰੀ ਰੱਖ ਰਹੇ ਹਨ।

 

3. ਡਾ. ਜੱਗੀ ਨੇ 1962 ਵਿੱਚ "ਦਸਮਗ੍ਰੰਥ ਵਿੱਚ ਪੌਰਾਣਿਕ ਰਚਨਾਵਾਂ ਦਾ ਆਲੋਚਨਾਤਮਕ ਅਧਿਐਨ" ਲਈ ਆਪਣੀ ਪੀਐੱਚਡੀ ਡਿਗਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ 1973 ਵਿੱਚ "ਗੁਰੂ ਨਾਨਕ: ਉਨ੍ਹਾਂ ਦੀ ਸ਼ਖਸੀਅਤ, ਰਚਨਾਵਾਂ ਅਤੇ ਸਿੱਖਿਆਵਾਂ" ਵਿਸ਼ੇ 'ਤੇ ਡੀ.ਲਿਟ ਨਾਲ ਸਨਮਾਨਿਤ ਕੀਤਾ ਗਿਆ। 2000 ਵਿੱਚ, ਉਨ੍ਹਾਂ ਨੇ ਪੰਜ ਜਿਲਦਾਂ ਵਿੱਚ ਦਸਮ ਗ੍ਰੰਥ ਉੱਤੇ ਇੱਕ ਵਿਦਵਤਾ ਭਰਪੂਰ ਟੀਕਾ ਲਿਖਿਆ। ਉਨ੍ਹਾਂ ਨੂੰ ਦਸਮ ਗ੍ਰੰਥ ‘ਤੇ ਇੱਕ ਵਿਦਵਾਨ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਮੁੱਖ ਸਾਹਿਤਕ ਸ਼ਖਸੀਅਤਾਂ ਦੁਆਰਾ ਬਹੁਤ ਸਲਾਹਿਆ ਗਿਆ। ਸਮਾਜ ਲਈ ਆਪਣੇ ਸਾਹਿਤਕ ਯੋਗਦਾਨ ਨੂੰ ਜਾਰੀ ਰੱਖਦੇ ਹੋਏ, ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ 'ਤੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਅਤੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਨੇ ਉਨ੍ਹਾਂ ਦੁਆਰਾ ਪੰਜਾਬੀ ਅਤੇ ਹਿੰਦੀ ਵਿੱਚ ਲਿਖੀ "ਗੁਰੂ ਨਾਨਕ ਬਾਣੀ: ਪਾਠ ਅਤੇ ਵਿਆਖਿਆ" ਨੂੰ ਪ੍ਰਕਾਸ਼ਿਤ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਬਾਣੀ 'ਤੇ ਇੱਕ ਗ੍ਰੰਥ "ਗੁਰੂ ਨਾਨਕ: ਜੀਵਨੀ ਅਤੇ ਵਿਅਕਤਿਤਵ" ਅਤੇ ਦੂਸਰੀ ਪੁਸਤਕ "ਗੁਰੂ ਨਾਨਕ ਦੀ ਵਿਚਾਰਧਾਰਾ" ਵੀ ਪ੍ਰਕਾਸ਼ਿਤ ਕੀਤੀ, ਇਨ੍ਹਾਂ ਦੋਵਾਂ ਪੁਸਤਕਾਂ ਨੂੰ ਭਾਸ਼ਾ ਵਿਭਾਗ, ਪੰਜਾਬ ਦੁਆਰਾ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕੰਮ ਪਵਿੱਤਰ ਮਹਾਂਕਾਵਿ "ਤੁਲਸੀਰਾਮਾਇਣ" (ਰਾਮਚਰਿਤਮਾਨਸ) ਦਾ ਪੰਜਾਬੀ ਵਿੱਚ ਲਿਪੀਅੰਤਰਨ ਅਤੇ ਅਨੁਵਾਦ ਹੈ। ਇਸ ਪੁਸਤਕ ਨੂੰ 1989 ਵਿੱਚ ਸਾਹਿਤ ਅਕਾਦਮੀ ਦੁਆਰਾ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ 1994 ਵਿੱਚ ਪੰਜਾਬੀ ਸਾਹਿਤ ਦਾ ਹਵਾਲਾ ਕੋਸ਼ ਤਿਆਰ ਕੀਤਾ। ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਪੰਜ ਜਿਲਦਾਂ ਵੀ ਤਿਆਰ ਕੀਤੀਆਂ।

 

4. ਡਾ. ਜੱਗੀ ਨੇ 2002 ਵਿੱਚ "ਗੁਰੂ ਗ੍ਰੰਥ ਵਿਸ਼ਵਕੋਸ਼" (ਐੱਨਸਾਈਕਲੋਪੀਡੀਆ) ਅਤੇ 2005 ਵਿੱਚ ਐੱਨਸਾਈਕਲੋਪੀਡੀਆ ਆਵੑ ਸਿੱਖਇਜ਼ਮ ਅਤੇ 2007 ਵਿੱਚ "ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ" ਸਿਰਲੇਖ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜ-ਖੰਡੀ ਉਪ-ਵਿਆਖਿਆ ਦਾ ਸੰਕਲਨ ਵੀ ਕੀਤਾ। 2013 ਵਿੱਚ ਉਨ੍ਹਾਂ ਨੇ ਸਿੱਖ ਧਰਮ ਦੇ ਕਾਰਜ ਲਈ ਆਪਣੀ ਸਭ ਤੋਂ ਵੱਡੀ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਪਕ ਟੀਕਾ ਯਾਨੀ "ਭਵਪ੍ਰਬੋਧਿਨੀਟੀਕਾ-ਸ੍ਰੀ ਗੁਰੂ ਗ੍ਰੰਥ ਸਾਹਿਬ" ਤਿਆਰ ਕਰ ਕੇ ਕੀਤੀ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸਤ੍ਰਿਤ ਵਿਆਖਿਆ ਸ਼ਾਮਲ ਹੈ ਅਤੇ ਇਹ ਮਾਨਵਤਾ ਲਈ ਅਤਿਅੰਤ ਅਨਮੋਲ ਸਿੱਧ ਹੋ ਰਹੀ ਹੈ। ਸਾਲ 2017 ਵਿੱਚ, ਉਨ੍ਹਾਂ ਨੇ ਹਿੰਦੀ ਵਿੱਚ  ਵੀ ਇਸ ਵਿਆਖਿਆ ਦੀਆਂ ਪੰਜ ਜਿਲਦਾਂ ਪ੍ਰਕਾਸ਼ਿਤ ਕੀਤੀਆਂ।

C:\Users\Jaswant Singh\Downloads\WhatsApp Image 2023-03-22 at 8.41.03 PM.jpeg

5. ਡਾ. ਜੱਗੀ ਨੂੰ ਸਾਹਿਤ ਅਕਾਦਮੀ, ਨਵੀਂ ਦਿੱਲੀ ਦੁਆਰਾ 1989 ਵਿੱਚ ਰਾਸ਼ਟਰੀ ਪੁਰਸਕਾਰ, 1996 ਵਿੱਚ ਪੰਜਾਬ ਸਰਕਾਰ ਦੁਆਰਾ ਸਰਵਉੱਚ ਰਾਜ ਪੁਰਸਕਾਰ "ਪੰਜਾਬੀ ਸਾਹਿਤ ਰਤਨ" ਸਮੇਤ ਕਈ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪੁਸਤਕਾਂ ਨੂੰ ਭਾਸ਼ਾ ਵਿਭਾਗ, ਪੰਜਾਬ ਤੋਂ ਅੱਠ ਵਾਰ ਅਤੇ 1968 ਵਿੱਚ ਇੱਕ ਵਾਰ ਹਰਿਆਣਾ ਸਰਕਾਰ ਦੁਆਰਾ ਪਹਿਲਾ ਇਨਾਮ ਮਿਲਿਆ। ਦਿੱਲੀ ਸਰਕਾਰ ਦੀ ਸਰਪ੍ਰਸਤੀ ਹੇਠ ਪੰਜਾਬੀ ਅਕਾਦਮੀ ਨੇ 2010 ਵਿੱਚ ਉਨ੍ਹਾਂ ਨੂੰ "ਪਰਮ ਸਾਹਿਤ ਸਤਿਕਾਰ ਸਨਮਾਨ" ਨਾਲ ਸਨਮਾਨਿਤ ਕੀਤਾ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਨੂੰ 1996 ਵਿੱਚ "ਸੌਹਾਰਦ ਸਨਮਾਨ" ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਦੀ ਪੰਜਾਬ ਕਲਾ ਪ੍ਰੀਸ਼ਦ ਨੇ ਉਨ੍ਹਾਂ ਨੂੰ 2022 ਵਿੱਚ ਪੰਜਾਬ ਗੌਰਵ ਸਨਮਾਨ ਨਾਲ ਸਨਮਾਨਿਤ ਕੀਤਾ। 

 

*****


(Release ID: 1909740) Visitor Counter : 156
Read this release in: English