ਸਿੱਖਿਆ ਮੰਤਰਾਲਾ

ਅੰਮ੍ਰਿਤਸਰ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਤਹਿਤ ਜੀ-20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ ਦੀ ਮੇਜ਼ਬਾਨੀ ਕੀਤੀ।


 
ਰਿਸਰਚ ਅਤੇ ਇਨੋਵੇਸ਼ਨ ਸਹਿਯੋਗ, ਮੂਲਭੂਤ ਸਾਖਰਤਾ ਅਤੇ ਸੰਖਿਆ ਅਤੇ ਜੀਵਨ ਭਰ ਸਿੱਖਣ ਦੇ ਮੌਕਿਆਂ ਦੇ ਬਾਰੇ ਵਿੱਚ ਸਹਿਮਤੀ ਪ੍ਰਾਪਤ ਕੀਤੀ ਗਈ।

Posted On: 16 MAR 2023 8:43PM by PIB Chandigarh


ਤਿੰਨ-ਦਿਨਾਂ G20 EdWG ਇਵੈਂਟ ਦਾ ਦੂਜਾ ਦਿਨ ਪ੍ਰਾਥਮਿਕਤਾ ਵਾਲੇ ਖੇਤਰਾਂ ‘ਰਿਸਰਚ ਨੂੰ ਮਜ਼ਬੂਤ ​​ਕਰਨਾ ਅਤੇ ਸਹਿਯੋਗ ਦੇ ਮਾਧਿਅਮ ਨਾਲ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ', 'ਸਮਰੱਥਾ ਨਿਰਮਾਣ, ਕੰਮ ਦੇ ਭਵਿੱਖ ਦੇ ਸੰਦਰਭ ਵਿੱਚ ਜੀਵਨ ਭਰ ਸਿੱਖਣ ਨੂੰ ਉਤਸ਼ਾਹਿਤ ਕਰਨਾ' ਅਤੇ 'ਵਿਸ਼ੇਸ਼ ਤੌਰ 'ਤੇ ਮਿਸ਼ਰਤ ਸਿੱਖਿਆ ਦੇ ਸੰਦਰਭ ਵਿੱਚ ਮੂਲਭੂਤ ਸਾਖਰਤਾ ਅਤੇ ਗਿਣਤੀ ਨੂੰ ਸੁਨਿਸ਼ਚਿਤ ਕਰਨ' ਦੇ ਆਸਪਾਸ ਕੇਂਦ੍ਰਿਤ ਸੀ।
 
ਮੀਟਿੰਗ ਦੀ ਪ੍ਰਧਾਨਗੀ ਇੰਡੀਆ ਚੇਅਰ, ਸ਼੍ਰੀ ਕੇ. ਸੰਜੇ ਮੁਰਥੀ, ਸਕੱਤਰ ਉੱਚ ਸਿੱਖਿਆ, ਸ਼੍ਰੀ ਸੰਜੇ ਕੁਮਾਰ, ਸਕੱਤਰ, ਸਕੂਲ ਸਿੱਖਿਆ ਅਤੇ ਸਾਖਰਤਾ, ਅਤੇ ਸ਼੍ਰੀ ਅਤੁਲ ਕੁਮਾਰ ਤਿਵਾਰੀ, ਸਕੱਤਰ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਵਿਕਲਪਿਕ ਚੇਅਰਮੈਨ ਵਜੋਂ ਕੀਤੀ ਗਈ। ਮੀਟਿੰਗ ਵਿੱਚ ਰਿਸਰਚ ਇਨੋਵੇਸ਼ਨ ਇਨੀਸ਼ੀਏਟਿਵ ਗੈਦਰਿੰਗ (RIIG), ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (OECD) ਅਤੇ UNICEF ਦੀਆਂ ਪੇਸ਼ਕਾਰੀਆਂ ਵੀ ਸ਼ਾਮਲ ਸਨ।

C:\Users\Jaswant Singh\Downloads\WhatsApp Image 2023-03-16 at 7.05.44 PM.jpeg

 

C:\Users\Jaswant Singh\Downloads\WhatsApp Image 2023-03-16 at 7.05.45 PM.jpeg

 

C:\Users\Jaswant Singh\Downloads\WhatsApp Image 2023-03-16 at 7.05.46 PM.jpeg


 
ਇਸ ਪ੍ਰੋਗਰਾਮ ਨੇ ਸਾਰੇ G20 ਮੈਂਬਰ ਦੇਸ਼ਾਂ, ਸੱਦਾ ਦਿੱਤੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਗਿਆਨ ਸਾਂਝਾ ਕਰਨ ਅਤੇ ਸਾਧਾਰਣ ਗਲੋਬਲ ਚੁਣੌਤੀਆਂ ਦੇ ਸਮਾਧਾਨ ਦੇ ਲਈ ਸਹਿਯੋਗ ਦੇ ਮਹੱਤਵ 'ਤੇ ਚਰਚਾ ਕਰਨ ਦੇ ਲਈ ਇਕੱਠੇ ਲੈ ਕੇ ਆਇਆ। G20 ਰਾਜਾਂ ਨੇ ਉਨ੍ਹਾਂ ਸਮੱਸਿਆਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਸਮਾਧਾਨ ਕਰਨ ‘ਤੇ ਬਲ ਦਿੱਤ ਜੋ ਪ੍ਰਭਾਵਸ਼ਾਲੀ ਅਕਾਦਮਿਕ ਰਿਸਰਚ ਸਹਿਯੋਗ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ। ਇਹ ਵੀ ਸਵੀਕਾਰ ਕੀਤਾ ਗਿਆ ਕਿ, ਸਾਡੇ ਸੰਚਿਤ ਗਿਆਨ ਅਤੇ ਇਨੋਵੇਸ਼ਨ ਕੌਸ਼ਲ ਦੇ ਇੱਕ ਵੱਡੇ ਅਤੇ ਅਧਿਕ ਸਮਾਵੇਸ਼ੀ ਆਲਮੀ ਲਾਭ ਲਈ ਗੁਣਕ ਪ੍ਰਭਾਵ ਬਣਾਉਣ ਲਈ, ਹੁਣ ਰਿਸਰਚ ਅਤੇ ਇਨੋਵੇਸ਼ਨ ਵਿੱਚ ਦੇਸ਼ਾਂ ਵਿਚਕਾਰ ਮਜ਼ਬੂਤ ​​ਸਹਿਯੋਗ ਦੀ ਜ਼ਰੂਰਤ ਹੈ। ਕਵਰ ਕੀਤੇ ਗਏ ਕੁਝ ਵਿਸ਼ਿਆਂ ਵਿੱਚ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ, ਅੰਤਰਰਾਸ਼ਟਰੀ ਰਿਸਰਚ, ਡੇਟਾ ਗੋਪਨੀਯਤਾ ਅਤੇ ਹੋਰ ਨੈਤਿਕ ਚਿੰਤਾਵਾਂ ਦੇ ਲਈ ਸਾਂਝੇ ਸਹਿਯੋਗ ਲਈ ਇੱਕ ਰੂਪ-ਰੇਖਾ ਵਿਕਸਿਤ ਕਰਨਾ ਸ਼ਾਮਲ ਹੈ। ਮੀਟਿੰਗ ਦੇ ਦੌਰਾਨ, ਡੈਲੀਗੇਟਸ ਨੇ ਸਿੱਖਿਆ, ਨਿੱਜੀ ਖੇਤਰ ਅਤੇ ਸਮਾਜ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਲਈ ਰਿਸਰਚ ਖੇਤਰ ਵਿੱਚ ਲੈਂਗਿਕ ਸਮਾਨਤਾ ਅਤੇ ਲੈਂਗਿਕ ਸਮਾਵੇਸ਼ਨ ਦੇ ਨਾਲ-ਨਾਲ ਬਿਹਤਰ ਜ਼ਮੀਨੀ ਸਾਂਝੇਦਾਰੀ 'ਤੇ ਵੀ ਜ਼ੋਰ ਦਿੱਤਾ।

 

C:\Users\Jaswant Singh\Downloads\WhatsApp Image 2023-03-16 at 7.05.45 PM (1).jpeg


 
ਇਸ ਤੋਂ ਇਲਾਵਾ, ਦੂਜੇ ਅਤੇ ਤੀਜੇ ਸੈਸ਼ਨਾਂ ਵਿੱਚ, ਸਿੱਖਣ ਸਮੱਗਰੀ ਨੂੰ ਡਿਜ਼ਾਈਨ ਕਰਕੇ ਅਤੇ ਹੁਨਰ ਵਿਕਾਸ ਫਰੇਮਵਰਕ ਵਿਕਸਿਤ ਕਰਕੇ ਕਲਾਸਰੂਮ ਅਧਿਆਪਨ ਵਿੱਚ ਰਚਨਾਤਮਕਤਾ ਨੂੰ ਪ੍ਰੇਰਿਤ ਕਰਨ ਲਈ ਅਧਿਆਪਕ ਟ੍ਰੇਨਿੰਗ ਦੀ ਮਹੱਤਤਾ, ਮੂਲਭੂਤ ਸਾਖਰਤਾ ਅਤੇ ਸੰਖਿਆ ਨੂੰ ਪ੍ਰਾਪਤ ਕਰਨ ਲਈ ਮਿਸ਼ਰਤ ਸਿੱਖਿਆ ਦੀ ਵਰਤੋਂ 'ਤੇ ਧਿਆਨ ਕੇਂਦ੍ਰਿਤ ਕੀਤਾ। G20 ਦੇਸ਼ਾਂ ਵਿੱਚ ਹੁਨਰ ਦੇ ਪਾੜੇ ਅਤੇ ਅਸੰਤੁਲਨ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਲਈ ਵੋਕੇਸ਼ਨਲ ਸਿੱਖਿਆ ਦੇ ਮੌਕੇ ਪੈਦਾ ਕਰਨ ਲਈ ਉਦਯੋਗ ਸਮੇਤ, ਹਿੱਸੇਦਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ ਸਾਂਝੇਦਾਰੀ ਬਣਾਉਣ ਦੇ ਆਲੇ-ਦੁਆਲੇ ਘੁੰਮਦੀ ਚਰਚਾ ਦੇ ਨਾਲ ਸਹਿਯੋਗ ਦੁਬਾਰਾ ਸੈਸ਼ਨ ਦਾ ਇੱਕ ਮੁੱਖ ਫੋਕਸ ਸੀ। ਸੰਯੁਕਤ ਕਾਰਵਾਈ ਲਈ ਦੱਸੇ ਗਏ ਕੁਝ ਉਪ-ਪ੍ਰਾਥਮਿਕਤਾ ਖੇਤਰ ਸਨ- ਪਾਠਕ੍ਰਮ ਮੁਲਾਂਕਣ ਅਤੇ ਵਿਦਿਅਕ ਅਭਿਆਸਾਂ ਦਾ ਵਿਕਾਸ ਕਰਨਾ, ਬਰਾਬਰ ਮੌਕੇ ਪ੍ਰਦਾਨ ਕਰਨਾ ਅਤੇ ਹਾਸ਼ੀਏ 'ਤੇ ਪਏ ਅਤੇ ਆਦਿਵਾਸੀ ਭਾਈਚਾਰਿਆਂ ਦਾ ਸਮਰਥਨ ਕਰਨਾ।
 
ਮੀਟਿੰਗ ਦਾ ਸਮਾਪਨ ਅਲਟਰਨੇਟ ਇੰਡੀਆ ਚੇਅਰ, ਸ਼੍ਰੀ ਅਤੁਲ ਕੁਮਾਰ ਤਿਵਾਰੀ, ਸਕੱਤਰ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀਆਂ ਟਿੱਪਣੀਆਂ ਦੇ ਨਾਲ ਹੋਇਆ, ਜਿਨ੍ਹਾਂ ਨੇ SDG 4 ਟੀਚੇ ਨੂੰ ਪ੍ਰਾਪਤ ਕਰਨ ਦੇ ਲਈ "ਸਮਾਵੇਸ਼ੀ ਅਤੇ ਬਰਾਬਰ ਗੁਣਵੱਤਾ ਵਾਲੀ ਸਿੱਖਿਆ ਸੁਨਿਸ਼ਚਿਤ ਕਰਨ ਅਤੇ ਸਭ ਲਈ ਜੀਵਨ ਭਰ ਸਿੱਖਣ ਦੇ ਅਵਸਰਾਂ ਨੂੰ ਉਤਸ਼ਾਹਿਤ ਕਰਨ", “ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਿੱਖਣ ਦੇ ਮਿਸ਼ਰਤ ਅਵਸਰ ਸਾਰੇ ਵਿਦਿਆਰਥੀਆਂ ਦੇ ਪਹੁੰਚਯੋਗ ਹੋਣ” ਇਸ ਗੱਲ ‘ਤੇ ਜ਼ੋਰ ਦਿੱਤਾ।
2nd EdWG 17 ਮਾਰਚ ਨੂੰ ਵਿਦਾਇਗੀ ਰਾਤ ਦੇ ਭੋਜਨ (Farewell Dinner) ਵਿੱਚ ਇੱਕ ਸੱਭਿਆਚਾਰਕ ਪ੍ਰਦਰਸ਼ਨ ਦੇ ਨਾਲ ਤਰਜੀਹੀ ਖੇਤਰ 'ਹਰ ਪੱਧਰ ‘ਤੇ ਸਮਰੱਥ ਸਿੱਖਣ ਨੂੰ ਅਧਿਕ ਸਮਾਵੇਸ਼ੀ, ਗੁਣਾਤਮਕ ਅਤੇ ਸਹਿਯੋਗੀ ਬਣਾਉਣਾ' 'ਤੇ ਚਰਚਾ ਦੇ ਨਾਲ ਸਮਾਪਤ ਹੋਵੇਗਾ। ਮੀਟਿੰਗ ਤੋਂ ਪਹਿਲਾਂ 15 ਮਾਰਚ ਨੂੰ ਖਾਲਸਾ ਕਾਲਜ ਵਿੱਚ 'ਰਿਸਰਚ ਨੂੰ ਮਜ਼ਬੂਤ ਕਰਨਾ ਅਤੇ ਸਮ੍ਰਿੱਧ ਸਹਿਯੋਗ ਦੇ ਮਾਧਿਅਮ ਨਾਲ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ' ਵਿਸ਼ੇ 'ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਰਿਸਰਚ ਨੂੰ ਅੱਗੇ ਵਧਾਉਣ ਲਈ ਵਧੇਰੇ ਸਹਿਯੋਗ ਲਈ ਵੱਖ-ਵੱਖ ਦੇਸ਼ਾਂ, ਉਦਯੋਗਾਂ, ਅਕਾਦਮੀਆਂ ਅਤੇ ਸਿਵਲ ਸੁਸਾਇਟੀ ਤੋਂ ਵਧੀਆ ਅਭਿਆਸਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ। ਚੱਲ ਰਹੀ ਪ੍ਰਦਰਸ਼ਨੀ 17 ਮਾਰਚ ਤੱਕ ਵਿਦਿਆਰਥੀਆਂ, ਅਕਾਦਮੀਆਂ ਅਤੇ ਕੋਜਕਰਤਾਵਾਂ ਲਈ ਖੁੱਲ੍ਹੀ ਹੈ।

 

*************



(Release ID: 1907797) Visitor Counter : 119


Read this release in: English