ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਮੰਤਰੀ ਮੁੱਖ ਮਹਿਮਾਨ ਦੀ ਸਰਪ੍ਰਸਤੀ ਵਿੱਚ ਹੋਇਆ ਜ਼ੈਦ ਅਭਿਯਾਨ—2023 ਲਈ ਖੇਤੀਬਾੜੀ ’ਤੇ ਰਾਸ਼ਟਰੀ ਸੰਮੇਲਨ


ਕੇਂਦਰ ਦੇ ਨਾਲ ਮਿਲ ਕੇ ਛੋਟੇ ਕਿਸਾਨਾਂ ਦੀ ਤਰੱਕੀ ’ਤੇ ਫੋਕਸ ਕਰਨ ਰਾਜ— ਸ਼੍ਰੀ ਤੋਮਰ

ਖੇਤੀਬਾੜੀ ਉਪਜ ਦਾ ਰਿਕਾਰਡ 323 ਮਿਲੀਅਨ ਟਨ ਉਤਪਾਦਨ ਦਾ ਅਗ੍ਰਿਮ ਅਨੁਮਾਨ ਉਤਸਾਹਿਤ ਕਰਨ ਵਾਲਾ

Posted On: 20 FEB 2023 6:34PM by PIB Chandigarh

ਜ਼ੈਦ (ਸਮਰ) ਅਭਿਯਾਨ— 2023 ਲਈ ਖੇਤੀਬਾੜੀ ’ਤੇ ਰਾਸ਼ਟਰੀ ਸੰਮੇਲਨ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੇ ਮੁੱਖ ਮਹਿਮਾਨ ਦੀ ਸਰਪ੍ਰਸਤੀ ਵਿੱਚ ਹੋਇਆ। ਇਸ ਮੌਕੇ ਸ਼੍ਰੀ ਤੋਮਰ ਨੇ ਕਿਹਾ ਕਿ ਫੂਡ ਪਦਾਰਥਾਂ ਦੇ ਮਾਮਲੇ ਵਿੱਚ ਭਾਰਤ ਬਹੁਤ ਵਧੀਆ ਸਥਿਤੀ ਵਿੱਚ ਹੈ ਅਤੇ ਇਹ ਗੌਰਵ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਕਿਸਾਨ ਹਿਤੈਸ਼ੀ ਨੀਤੀਆਂ, ਕਿਸਾਨਾਂ ਦੀ ਅਥੱਕ ਮਿਹਨਤ ਅਤੇ ਖੇਤੀਬਾੜੀ  ਵਿਗਿਆਨਿਕਾਂ ਦੀ ਕੁਸ਼ਲ ਖੋਜ ਕਾਰਨ ਪ੍ਰਾਪਤ ਹੋਇਆ ਹੈ। ਲੇਕਿਨ ਭਾਰਤ ਅੱਜ ਜਿਸ ਮੁਕਾਮ ’ਤੇ ਹੈ, ਉੱਥੇ ਅਸੀਂ ਥੋੜੀ ਜਿਹੀ ਤਰੱਕੀ ਨਾਲ ਸੰਤੋਖ ਨਹੀਂ ਕਰ ਸਕਦੇ, ਇਸ ਵਿੱਚ ਤੇਜ਼ੀ ਆਉਣੀ ਚਾਹੀਦੀ ਹੈ ਅਤੇ ਸੁਚਾਰੂ ਪਲਾਨਿੰਗ ਦੇ ਅਧਾਰ ’ਤੇ ਅਜਿਹੇ ਸਾਰਥਕ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ, ਜਿਸ ਨਾਲ ਕਿ ਖੇਤੀਬਾੜੀ ਖੇਤਰ ਵਿੱਚ ਸਾਡੀਆਂ ਘਰੇਲੂ ਜ਼ਰੂਰਤਾਂ ਦੀ ਨਿਰੰਤਰ ਪੂਰਤੀ ਦੇ ਨਾਲ ਹੀ ਅਸੀਂ ਦੁਨੀਆ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਵੀ ਸਫ਼ਲ ਹੋ ਸਕੀਏ।

C:\Users\Balwant\Desktop\PIB-Chanchal-13.2.23\Agri-Zaid Abhiyan.jpg

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ  ਉਤਪਾਦਨ ਦੇ ਰਿਕਾਰਡ ਤੋੜ ਅਗ੍ਰਿਮ ਅਨੁਮਾਨ (323 ਮਿਲੀਅਨ ਟਨ) ਉਤਸਾਹਿਤ ਕਰਨ ਵਾਲੇ ਹਨ। ਖੇਤੀਬਾੜੀ ਮਹੱਤਵਪੂਰਨ ਤਾਂ ਹੈ ਹੀ, ਇਹ ਸਾਵਧਾਨੀ ਅਤੇ ਵਧੇਰੇ ਜਵਾਬਦੇਹੀ ਦਾ ਵੀ ਖੇਤਰ ਹੈ। ਇੱਕ ਸਮਾਂ ਸੀ ਜਦੋਂ ਕੁਝ ਹੀ ਤਰੱਕੀ ’ਤੇ ਸੰਤੋਖ ਕਰ ਲਿਆ ਜਾਂਦਾ ਸੀ ਅਤੇ ਫੂਡ ਪਦਾਰਥਾਂ ਲਈ ਦੇਸ਼ ਦੂਸਰਿਆਂ ’ਤੇ ਨਿਰਭਰ ਕਰਦਾ ਸੀ ਲੇਕਿਨ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਕੁਸ਼ਲ ਅਗਵਾਈ ਹੇਠ ਨਿਰੰਤਰ ਤਰੱਕੀ ਦੇ ਕਾਰਨ ਅੱਜ ਪਹਿਲਾਂ ਦੇ ਉਲਟ ਜਿਆਦਾਤਰ ਦੇਸ਼ ਭਾਰਤ ’ਤੇ ਨਿਰਭਰ ਹਨ। ਸਾਨੂੰ ਖੇਤੀਬਾੜੀ ਉਤਪਾਦਾਂ ਦੀ ਦ੍ਰਿਸ਼ਟੀ ਨਾਲ ਆਪਣੀਆਂ ਜਰੂਰਤਾਂ ਤਾਂ ਪੂਰੀਆਂ ਕਰਨੀਆਂ ਹੀ ਹਨ, ਨਾਲ ਹੀ ਜਰੂਰਤ ਪੈਣ ’ਤੇ ਦੁਨੀਆ ਦੀਆਂ ਜਰੂਰਤਾਂ ਨੂੰ ਵੀ ਪੂਰਾ ਕਰਨਾ ਹੈ। ਇਸ ਸਬੰਧ ਵਿੱਚ ਸਾਨੂੰ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੇ ਨਾਲ ਹੀ ਗੁਣਵੱਤਾ ਵੀ ਹੋਰ ਵਧਾਉਣੀ ਹੋਵੇਗੀ ਤਾਂ ਕਿ ਗਲੋਬਲ ਮਾਪਦੰਡਾਂ ’ਤੇ ਅਸੀਂ ਖਰੇ ਉਤਰ ਸਕੀਏ। ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ  ਖੇਤਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਮਾਰਗਦਰਸ਼ਨ ਵਿੱਚ ਅਨੇਕਾਂ ਠੋਸ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਰਾਜ ਵੀ ਸਹਿਯੋਗ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਸੰਕਲਪ ਅਨੁਸਾਰ, ਦੋ ਫੇਜ਼ਾਂ ਵਿੱਚ 22 ਕਰੋੜ ਮਿੱਟੀ ਸਿਹਤ ਕਾਰਡ ਬਣਾਏ ਗਏ ਹਨ, ਜਿਸ ਦਾ ਮੁੱਖ ਟੀਚਾ ਇਹੀ ਹੈ ਕਿ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਸੁਰੱਖਿਅਤ ਰਹੇ। ਕਾਰਡ ਵੰਡਣ ਦੇ ਨਾਲ ਹੀ ਸਵਾਇਲ ਟੈਸਟਿੰਗ ਲੈਬ ਦੀ ਸੰਖਿਆ ਹਰ ਪੱਧਰ ’ਤੇ ਵਧਾਈ ਗਈ ਹੈ। ਇਸ ਸਬੰਧ ਵਿੱਚ ਸਕਾਰਾਤਮਕ ਨਤੀਜਿਆਂ ਦੀ ਜਿੰਮੇਵਾਰੀ ਰਾਜ ਸਰਕਾਰਾਂ ਦੀ ਹੈ। ਸਾਰੇ ਕਿਸਾਨਾਂ ਦੀ ਵੀ ਇਸ ਵਿੱਚ ਭਾਗੀਦਾਰੀ ਹੋਣੀ ਚਾਹੀਦੀ ਹੈ। 

C:\Users\Balwant\Desktop\PIB-Chanchal-13.2.23\Agri-Zaid Abhiyan 1.jpg

ਸ਼੍ਰੀ ਤੋਮਰ ਨੇ ਕਿਹਾ ਕਿ ਕੈਮੀਕਲ ਫਰਟੀਲਾਈਜ਼ਰ ਦੇ ਉਪਲਬੱਧ ਹੋਰ ਵਿਕਲਪ —ਨੈਨੌ ਯੂਰੀਆ, ਬਾਇਓਫਰਟੀਲਾਈਜ਼ਰ ਨੂੰ ਅਪਣਾਉਨ ’ਤੇ ਸਾਰਿਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ। ਖਾਦ ਸਬਸਿਡੀ ’ਤੇ ਸਲਾਨਾ ਲਗਭਗ ਢਾਈ ਲੱਖ ਕਰੋੜ ਰੁਪਏ ਖਰਚ ਹੋ ਰਹੇ ਹਨ, ਇਹ ਰਾਸ਼ੀ ਬਚਾਉਣ ਦੇ ਨਾਲ ਹੀ ਸਵਸਥ ਉਤਪਾਦਨ ਕੀਤਾ ਜਾ ਸਕਦਾ ਹੈ, ਲੋਕਾਂ ਨੂੰ ਵੀ ਸਵਸਥ ਰੱਖਿਆ ਜਾ ਸਕਦਾ ਹੈ। ਜਾਗਰੂਕਤਾ ਲਈ ਕੋਸ਼ਿਸ਼ਾਂ ਦੇ ਚਲਦੇ ਜੈਵਿਕ ਅਤੇ ਕੁਦਰਤੀ ਖੇਤੀਬਾੜੀ  ਦਾ ਰਕਬਾ ਵਧ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਆਰੰਭ ਕੀਤੀ ਗਈ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਵਰਗੇ ਉਪਰਾਲਿਆਂ ਨਾਲ ਛੋਟੇ ਕਿਸਾਨਾਂ ਦੀ ਤਰੱਕੀ ’ਤੇ ਰਾਜਾਂ ਨੂੰ ਫੋਕਸ ਕਰਨਾ ਚਾਹੀਦਾ ਹੈ। ਖੇਤੀਬਾੜੀ ਵਿਗਿਆਨ ਕੇਂਦਰ—ਆਤਮਾ ਨੂੰ ਮਿਲ ਕੇ ਜਿਲ੍ਹਾ ਪੱਧਰ ’ਤੇ ਕੰਮ ਕਰਦੇ ਹੋਏ ਕਾਇਆਕਲਪ ਕਰਨਾ ਚਾਹੀਦਾ ਹੈ, ਨਾਲ ਹੀ ਰਾਜ ਸਰਕਾਰਾਂ ਖੇਤੀਬਾੜੀ ਖੇਤਰ ਦੀਆਂ ਸਲਾਨਾ ਯੋਜਨਾ ਬਣਾਉਣ ਦੀ ਦਿਸ਼ਾ ਵਿੱਚ ਸੰਭਾਵਿਤ ਹੋਣ ਅਤੇ ਇਹ ਸੋਚਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਕਿਸਾਨਾਂ ਦੇ ਹਿੱਤ ਵਿੱਚ ਰਾਜ ਸਰਕਾਰਾਂ ਵਧ ਤੋਂ ਵਧ ਉਪਯੋਗ ਕਿਵੇਂ ਕਰ ਸਕਦੀਆਂ ਹਨ। ਖੇਤੀਬਾੜੀ ਅਤੇ ਸਹਾਇਕ ਵਿਭਾਗ/ ਮੰਤਰਾਲੇ ਅਤੇ ਰਾਜ ਮਿਲ ਕੇ ਟੀਮ ਇੰਡੀਆ ਹਨ, ਜਿਹੜੇ  ਖੇਤੀਬਾੜੀ ਖੇਤਰ ਨੂੰ ਹੋਰ ਮਜ਼ਬੂਤ ਕਰਨ। ਉਨ੍ਹਾਂ ਨੇ ਕਿਹਾ ਕਿ ਗਰਮੀ ਦੀਆਂ ਫ਼ਸਲਾਂ ਮਹੱਤਵਪੂਰਨ ਹੁੰਦੀਆਂ ਹਨ, ਜਿਹੜੀਆਂ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਸਹਾਇਕ ਹਨ। ਸ਼੍ਰੀ ਤੋਮਰ ਨੇ ਕਿਹਾ ਕਿ ਸਰਕਾਰੀ ਪੈਸਿਆਂ ਦਾ ਸਦਉਪਯੋਗ ਹੋ ਕੇ ਯੋਜਨਾਵਾਂ ਦਾ ਲਾਭ ਛੋਟੇ ਕਿਸਾਨਾਂ ਤੱਕ ਪਹੁੰਚਣਾ ਚਾਹੀਦਾ ਹੈ। ਸਰਕਾਰ ਡਿਜੀਟਲ ਐਗਰੀਕਲਚਰ ਮਿਸ਼ਨ ’ਤੇ ਵੀ ਕੰਮ ਕਰ ਰਹੀ ਹੈ, ਜਿਸ ਵਿੱਚ ਰਾਜਾਂ ਦਾ ਸਹਿਯੋਗ ਜ਼ਰੂਰੀ ਹੈ।

C:\Users\Balwant\Desktop\PIB-Chanchal-13.2.23\Agri-Zaid Abhiyan 4.jpg

 

C:\Users\Balwant\Desktop\PIB-Chanchal-13.2.23\Agri Zaid abhiyan2.jpg

 

ਸੰਮੇਲਨ ਨੂੰ ਖੇਤੀਬਾੜੀ ਸਕੱਤਰ ਸ਼੍ਰੀ ਮਨੋਜ਼ ਅਹੂਜਾ, ਸਕੱਤਰ—ਡੇਯਰ ਅਤੇ ਡਾਇਰੈਕਟਰ ਜਨਰਲ —ਆਈਸੀਏਆਰ ਡਾ. ਹਿਮਾਂਸ਼ੂ ਪਾਠਕ, ਸਕੱਤਰ—ਖਾਦ ਸ਼੍ਰੀ ਅਰੂਨ ਬਰੋਕਾ ਨੇ ਵੀ ਸੰਬੋਧਤ ਕੀਤਾ ਅਤੇ ਐਡੀਸ਼ਨਲ ਸਕੱਤਰ ਅਤੇ ਸੰਯੁਕਤ ਸਕੱਤਰਾਂ ਨੇ ਪ੍ਰੈਜੈਂਟੇਸ਼ਨ ਦਿੱਤੀ। ਸੰਮੇਲਨ ਵਿੱਚ ਖੇਤੀਬਾੜੀ ਅਤੇ ਹੋਰ ਕੇਂਦਰੀ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ, ਖੇਤੀਬਾੜੀ  ਉਤਪਾਦਨ ਕਮਿਸ਼ਨਰ/ਪ੍ਰਧਾਨ ਸਕੱਤਰ ਅਤੇ ਰਾਜ ਦੇ  ਖੇਤੀਬਾੜੀ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ, ਕੇਂਦਰੀ ਅਤੇ ਰਾਜ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਸੰਮੇਲਨ ਵਿੱਚ ਦੱਸਿਆ ਗਿਆ ਕਿ ਦੇਸ਼ ਵਿੱਚ ਖਾਦ ਦੀ ਕਿਤੇ —ਕੋਈ ਕਮੀ ਨਹੀਂ ਹੈ। ਕਿਸਾਨ ਸਮ੍ਰਿੱਧੀ ਕੇਂਦਰਾਂ ਦੀ ਸੰਖਿਆ ਹੁਣ ਬਾਰ੍ਹਾਂ ਹਜ਼ਾਰ ਹੋ ਚੁੱਕੀ ਹੈ। ਪੀਐੱਮ—ਪ੍ਰਣਾਮ ਯੋਜਨਾ ਦਾ ਸੁਚਾਰੂ ਸੰਚਾਲਨ ਹੋ ਰਿਹਾ ਹੈ, ਜਿਸਦਾ ਟੀਚਾ ਰਸਾਇਣਿਕ ਯੂਰਿਆ ਨੂੰ ਘੱਟ ਕਰਨਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਕੇਂਦਰ ਰਾਹੀਂ ਸੀਡ ਟ੍ਰੇਸੇਬਿਲਟੀ ਸਿਸਟਮ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਗੁਣਵੱਤਾਪੂਰਣ ਬੀਜਾਂ ਦੀ ਉਪਲਬੱਧਤਾ ਸੁਨਿਸ਼ਚਿਤ ਹੋਵੇਗੀ। ਪੈਸਟੀਸਾਈਡ ਮੈਨੇਜਮੈਂਟ ਸਿਸਟਮ ਵੀ ਲਾਗੂ ਕੀਤਾ ਜਾਵੇਗਾ। 

 

**********

ਐੱਸਐੱਨਸੀ/ਪੀਕੇ/ਐੱਮਐੱਸ/ਏਕੇ



(Release ID: 1901277) Visitor Counter : 96


Read this release in: English , Urdu , Hindi