ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ‘ਕਦਰਾਂ-ਕੀਮਤਾਂ ਅਧਾਰਿਤ ਸਮਾਜ ਦੀ ਨੀਂਹ-ਮਹਿਲਾਵਾਂ’ ਵਿਸ਼ੇ ’ਤੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ ਅਤੇ ਸਰਬ ਭਾਰਤੀ ਜਾਗਰੂਕਤਾ ਮੁਹਿੰਮ-‘ਪਰਿਵਾਰ ਨੂੰ ਸਸ਼ਕਤ ਬਣਾਉਣਾ’ ਦੀ ਸ਼ੁਰੂਆਤ ਕੀਤੀ
Posted On:
09 FEB 2023 4:09PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (9 ਫਰਵਰੀ, 2023) ਹਰਿਆਣਾ ਦੇ ਗੁਰੂਗ੍ਰਾਮ ਵਿੱਚ ਬ੍ਰਹਮਕੁਮਾਰੀ ਦੇ ਓਮ ਸ਼ਾਂਤੀ ਰਿਟ੍ਰੀਟ ਸੈਂਟਰ ਵਿੱਚ ‘ਕਦਰਾਂ-ਕੀਮਤਾਂ ਅਧਾਰਿਤ ਸਮਾਜ ਦੀ ਨੀਂਹ- ਮਹਿਲਾਵਾਂ’ ਦੇ ਵਿਸ਼ੇ ’ਤੇ ਇੱਕ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ ਅਤੇ ਸਰਬ ਭਾਰਤੀ ਜਾਗਰੂਕਤਾ ਮੁਹਿੰਮ ‘ਪਰਿਵਾਰ ਨੂੰ ਸਸ਼ਕਤ ਬਣਾਉਣਾ’ ਦੀ ਸ਼ੁਰੂਆਤ ਕੀਤੀ।
ਇਸ ਵਿਸ਼ੇ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੇ ਰਾਸ਼ਟਰੀ ਸੰਮੇਲਨ ਦਾ ਵਾਸ਼ੇ ‘ਕਦਰਾਂ-ਕੀਮਤਾਂ ਅਧਾਰਿਤ ਸਮਾਜ ਦੀ ਨੀਂਹ- ਮਹਿਲਾਵਾਂ’ ਕਾਫੀ ਪ੍ਰਾਸੰਗਿਕ ਹੈ। ਮਹਿਲਾਵਾਂ ਨੇ ਭਾਰਤੀ ਸਮਾਜ ਵਿੱਚ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਅਕਾਰ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਇਸ ’ਤੇ ਆਪਣੀ ਪ੍ਰਸੰਨਤਾ ਵਿਅਕਤ ਕੀਤੀ ਕਿ ਬ੍ਰਹਮਕੁਮਾਰੀ ਸੰਸਥਾ ਨੇ ਮਹਿਲਾਵਾਂ ਨੂੰ ਕੇਂਦਰ ਵਿੱਚ ਰੱਖ ਕੇ ਭਾਰਤੀ ਕਦਰਾਂ-ਕੀਮਤਾਂ ਨੂੰ ਫਿਰ ਤੋਂ ਜੀਵਿਤ ਕਰਨ ਦਾ ਪ੍ਰਯਾਸ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਵਿਸ਼ਵ ਦੀ ਸਭ ਤੋਂ ਬੜੀ ਅਧਿਆਤਮਿਕ ਸੰਸਥਾ ਹੈ, ਜਿਸ ਨੂੰ ਮਹਿਲਾਵਾਂ ਸੰਚਾਲਿਤ ਕਰਦੀਆਂ ਹਨ। ਇਸ ਸੰਸਥਾ ਦੀ 46 ਹਜ਼ਾਰ ਤੋਂ ਅਧਿਕ ਭੈਣਾਂ ਲਗਭਗ 140 ਦੇਸ਼ਾਂ ਵਿੱਚ ਅਧਿਆਤਮ ਦੀ ਪਰੰਪਰਾ ਅਤੇ ਭਾਰਤੀ ਸੰਸਕ੍ਰਿਤੀ ਨੂੰ ਅੱਗੇ ਵਧਾ ਰਹੀਆਂ ਹਨ।
ਮਹਿਲਾ ਸਸ਼ਕਤੀਕਰਣ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਵੀ ਮਹਿਲਾਵਾਂ ਨੂੰ ਸਮਾਨ ਅਵਸਰ ਮਿਲੇ ਹਨ, ਉਨ੍ਹਾਂ ਨੇ ਹਰ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਅਤੇ ਕਦੇ-ਕਦੇ ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧ ਰਹੀ ਹੈ। ਹਾਲਾਂਕਿ, ਉਨ੍ਹਾਂ ਵਿੱਚੋਂ ਕਈ ਸਿਖਰਲੇ ਸਥਾਨ ’ਤੇ ਪਹੁੰਚਣ ਦੇ ਸਮਰੱਥ ਨਹੀਂ ਹਨ। ਇਹ ਪਾਇਆ ਗਿਆ ਹੈ ਕਿ ਪ੍ਰਾਈਵੇਟ ਸੈਕਟਰ ਵਿੱਚ ਮਿਡਲ ਲੈਵਲ ਦੇ ਪ੍ਰਬੰਧਨ ਵਿੱਚ ਇੱਕ ਨਿਸ਼ਚਿਤਿ ਪੱਧਰ ਤੋਂ ਉੱਪਰ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਕਮੀ ਆਈ ਹੈ।
ਇਸ ਦੇ ਪਿੱਛੇ ਮੁੱਖ ਕਾਰਨ ਪਰਿਵਾਰਕ ਜ਼ਿੰਮੇਦਾਰੀਆਂ ਹਨ। ਆਮ ਤੌਰ ’ਤੇ ਕੰਮਕਾਜੀ ਮਹਿਲਾਵਾਂ ਨੂੰ ਦਫ਼ਤਰ ਦੇ ਨਾਲ-ਨਾਲ ਘਰ ਦੀ ਵੀ ਜ਼ਿੰਮੇਦਾਰੀ ਉਠਾਉਣੀ ਪੈਂਦੀ ਹੈ। ਸਾਨੂੰ ਇਸ ਮਾਨਸਿਕਤਾ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਬੱਚਿਆਂ ਨੂੰ ਪਾਲਣਾ ਅਤੇ ਘਰ ਚਲਾਉਣਾ ਕੇਵਲ ਮਹਿਲਾਵਾਂ ਦੀ ਜ਼ਿੰਮੇਦਾਰੀ ਹੈ। ਮਹਿਲਾਵਾਂ ਨੂੰ ਪਰਿਵਾਰ ਤੋਂ ਅਧਿਕ ਸਹਿਯੋਗ ਮਿਲਣਾ ਚਾਹੀਦਾ ਹੈ, ਜਿਸ ਨਾਲ ਉਹ ਬਿਨਾ ਕਿਸੇ ਰੁਕਾਵਟ ਦੇ ਆਪਣੇ ਕਰੀਅਰ ਵਿੱਚ ਸਰਬਉੱਚ ਪਦ ’ਤੇ ਪਹੁੰਚ ਸਕਣ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਣ ਨਾਲ ਹੀ ਪਰਿਵਾਰ ਸਸ਼ਕਤ ਹੋਣਗੇ ਅਤੇ ਸਸ਼ਕਤ ਪਰਿਵਾਰ ਹੀ ਸਸ਼ਕਤ ਸਮਾਜ ਅਤੇ ਸਸ਼ਕਤ ਰਾਸ਼ਟਰ ਦਾ ਨਿਰਮਾਣ ਕਰਨਗੇ।
ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਮੁਕਾਬਲਾ ਵਧ ਰਿਹਾ ਹੈ। ਲੋਕ ਪੈਸੇ, ਸ਼ਕਤੀ, ਪ੍ਰਸਿੱਧੀ ਅਤੇ ਪ੍ਰਤਿਸ਼ਠਾ ਦੇ ਪਿੱਛੇ ਭੱਜ ਰਹੇ ਹਨ। ਆਰਥਿਕ ਰੂਪ ਨਾਲ ਮਜ਼ਬੂਤ ਹੋਣ ਵਿੱਚ ਕੋਈ ਬੁਰਾਈ ਨਹੀਂ ਹੈ, ਲੇਕਿਨ ਕੇਵਲ ਧਨ ਦੇ ਲਈ ਜੀਣਾ ਉਚਿਤ ਨਹੀਂ ਹੈ। ਆਰਥਿਕ ਪ੍ਰਗਤੀ ਅਤੇ ਸਮ੍ਰਿੱਧੀ ਸਾਨੂੰ ਭੌਤਿਕ ਸੁਖ ਦੇ ਸਕਦੀ ਹੈ, ਲੇਕਿਨ ਸ਼ਾਸ਼ਵਤ (ਸਦੀਵੀ) ਸ਼ਾਂਤੀ ਨਹੀਂ। ਅਧਿਆਤਮਿਕ ਜੀਵਨ ਦੈਵੀ ਅਨੰਦ ਦੇ ਦੁਆਰ ਖੋਲ੍ਹਦਾ ਹੈ।
ਰਾਸ਼ਟਰਪਤੀ ਨੇ ਪਰਿਵਾਰ ਵਿੱਚ ਇੱਕ ਮਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਕ ਮਾਂ ਦਾ ਸੁਭਾਅ ਹਮੇਸ਼ਾ ਸਮਾਵੇਸ਼ੀ ਹੁੰਦਾ ਹੈ। ਉਹ ਆਪਣੇ ਬੱਚਿਆਂ ਵਿੱਚ ਕਦੇ ਭੇਦਭਾਵ ਨਹੀਂ ਕਰਦੀ ਹੈ, ਇਸ ਲਈ ਪ੍ਰਕ੍ਰਿਤੀ ਨੂੰ “ਪ੍ਰਕ੍ਰਿਤੀ ਮਾਤਾ” ਵੀ ਕਿਹਾ ਜਾਂਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਮਾਂ ਪਰਿਵਾਰ ਵਿੱਚ ਪਹਿਲੀ ਗੁਰੂ ਹੁੰਦੀਆਂ ਹਨ। ਉਹ ਨਾ ਕੇਵਲ ਬੱਚੇ ਨੂੰ ਪਰਿਵਾਰ ਦੇ ਮੈਂਬਰਾਂ ਅਤੇ ਵਾਤਾਵਰਣ ਤੋਂ ਪਰੀਚੈ ਕਰਵਾਉਂਦੀਆਂ ਹਨ, ਬਲਕਿ ਬੱਚੇ ਵਿੱਚ ਪ੍ਰਚਲਿਤ ਕਦਰਾਂ-ਕੀਮਤਾਂ ਨੂੰ ਵੀ ਵਿਕਸਿਤ ਕਰਦੀਆਂ ਹਨ।
ਇਸ ਨੂੰ ਦੇਖਦੇ ਹੋਏ ਮਾਤਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਦੇਣ। ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਤੋਂ ਹੀ ਕਰੀਅਰ ਨੂੰ ਲੈ ਕੇ ਜਾਗਰੂਕ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਇੱਕ ਅੱਛਾ ਇਨਸਾਨ ਬਣਾਉਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇੱਕ ਮਾਂ ਆਪਣੇ ਬੱਚਿਆਂ ਨੂੰ ਸਿਖਾ ਸਕਦੀ ਹੈ ਕਿ ਉਹ ਪੈਸੇ ਨੂੰ ਆਪਣੀ ਇੱਕਮਾਤਰ ਪ੍ਰਾਥਮਿਕਤਾ ਨਾ ਬਣਨ ਦੇਣ। ਇੱਕ ਮਾਂ ਦੇ ਪ੍ਰਯਾਸ ਨਾਲ ਇੱਕ ਪਰਿਵਾਰ ਆਦਰਸ਼ ਬਣ ਸਕਦਾ ਹੈ। ਅਗਰ ਹਰ ਇੱਕ ਪਰਿਵਾਰ ਇੱਕ ਆਦਰਸ਼ ਪਰਿਵਾਰ ਬਣ ਜਾਵੇ ਤਾਂ ਸਮਾਜ ਦਾ ਸਰੂਪ ਖ਼ੁਦ ਹੀ ਬਦਲ ਜਾਵੇਗਾ। ਇਸ ਨਾਲ ਸਾਡਾ ਸਮਾਜ ਇੱਕ ਕਦਰਾਂ-ਕੀਮਤਾਂ ਅਧਾਰਿਤ ਸਮਾਜ ਬਣ ਸਕਦਾ ਹੈ।
ਰਾਸ਼ਟਰਪਤੀ ਦਾ ਅਭਿਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***
ਡੀਐੱਸ
(Release ID: 1897905)
Visitor Counter : 124