ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ.ਐੱਲ.ਮੁਰੂਗਨ ਸ਼੍ਰੀਲੰਕਾ ਦੀ ਯਾਤਰਾ ’ਤੇ ਜਾਣਗੇ
प्रविष्टि तिथि:
08 FEB 2023 5:58PM by PIB Chandigarh
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ.ਐੱਲ.ਮੁਰੂਗਨ 9 ਤੋਂ 12 ਫਰਵਰੀ 2023 ਤੱਕ ਸ਼੍ਰੀ ਲੰਕਾ ਦੇ ਦੌਰੇ ’ਤੇ ਰਹਿਣਗੇ। ਡਾ.ਮੁਰੂਗਨ ਭਾਰਤ ਸਕਰਾਕ ਦੀ ਗ੍ਰਾਂਟ ਨਾਲ ਬਣੇ ਜਾਫਨਾ ਕਲਚਰਲ ਸੈਂਟਰ ਨੂੰ ਸ਼੍ਰੀ ਲੰਕਾ ਦੇ ਲੋਕਾਂ ਨੂੰ ਸਮਰਪਿਤ ਕਰਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨੇ ਮਾਰਚ 2015 ਵਿੱਚ ਇਸ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ।
ਡਾ. ਮੁਰੂਗਨ ਯਾਤਰਾ ਦੇ ਦੌਰਾਨ ਵੱਖ-ਵੱਖ ਥਾਵਾਂ ਦਾ ਦੌਰਾ ਕਰਨਗੇ ਜੋ ਸ਼੍ਰੀ ਲੰਕਾ ਵਿੱਚ ਭਾਰਤ ਸਰਕਾਰ ਦੀ ਲੋਕ-ਕੇਂਦਰਿਤ ਵਿਕਾਸ ਸਾਂਝੇਦਾਰੀ ਦੇ ਪੈਮਾਨੇ ਅਤੇ ਸੀਮਾ ਨੂੰ ਰੇਖਾਂਕਿਤ ਕਰਨਗੇ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਯਾਤਰਾ ਦੇ ਦੌਰਾਨ ਨੇਤਾਵਾਂ ਅਤੇ ਹਿੱਸੇਦਾਰਾਂ ਦੇ ਵੱਖ-ਵੱਖ ਵਰਗਾਂ ਦੇ ਨਾਲ ਗਲੱਬਾਤ ਕਰਨਗੇ।
ਜਾਫਨਾ ਕਲਚਰਲ ਸੈਂਟਰ ਭਾਰਤ-ਸ਼੍ਰੀਲੰਕਾ ਵਿਕਾਸ ਸਾਂਝੇਦਾਰੀ ਦਾ ਇੱਕ ਸ਼ਾਨਦਾਰ ਉਦਾਹਰਣ ਹੈ। ਇਹ ਮੁੱਖ ਰੂਪ ਨਾਲ ਉੱਤਰੀ ਪ੍ਰਾਂਤ ਦੇ ਲੋਕਾਂ ਲਈ ਸੱਭਿਆਚਾਰਕ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਦੇ ਉਦੇਸ਼ ਨਾਲ ਮੇਲ-ਮਿਲਾਪ ਪ੍ਰੋਜੈਕਟ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ। ਇਸ ਅਤਿਆਧੁਨਿਕ ਕੇਂਦਰ ਵਿੱਚ ਕਈ ਸੁਵਿਧਾਵਾਂ ਸ਼ਾਮਲ ਹਨ ਜਿਵੇਂ ਦੋ ਮੰਜ਼ਲਾ ਦਾ ਇੱਕ ਅਜਾਇਬ ਘਰ, 600 ਤੋਂ ਵੱਧ ਲੋਕਾਂ ਲਈ ਇੱਕ ਉੱਨਤ ਥੀਏਟਰ ਸ਼ੈਲੀ ਦਾ ਆਡੀਟੋਰੀਅਮ, ਇੱਕ 11 ਮੰਜ਼ਲਾ ਟੀਚਿੰਗ ਟਾਵਰ, ਇੱਕ ਜਨਤਕ ਚੌਂਕ ਜੋ ਇੱਕ ਰੰਗਭੂਮੀ ਦੇ ਰੂਪ ਵਿੱਚ ਵੀ ਕੰਮ ਕਰ ਸਕਦਾ ਹੈ।
****
ਸੌਰਭ ਸਿੰਘ
(रिलीज़ आईडी: 1897666)
आगंतुक पटल : 152