ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਐੱਮਐੱਨਆਰਈ ਰੂਫਟੌਪ ਸੋਲਰ ਪ੍ਰੋਗਰਾਮ ਫੇਜ਼-II ਅਤੇ ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਘਰ ਉਸਾਰੀ ਅਤੇ ਖੇਤੀਬਾੜੀ ਸੈਕਟਰ ਲਈ ਸੌਰ ਊਰਜਾ ਪਲਾਂਟ ਸਥਾਪਤ ਕਰਨ ਲਈ ਸਬਸਿਡੀ ਪ੍ਰਦਾਨ ਕਰ ਰਿਹਾ ਹੈ
ਰੂਫਟੌਪ ਸੋਲਰ ਪ੍ਰੋਗਰਾਮ ਫੇਜ਼-II ਤਹਿਤ ਲਗਭਗ 2.8 ਲੱਖ ਰਿਹਾਇਸ਼ੀ ਖਪਤਕਾਰਾਂ ਨੂੰ ਲਾਭ ਹੋਇਆ
Posted On:
07 FEB 2023 6:15PM by PIB Chandigarh
ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ ਲੜੀਵਾਰ ਰੂਫਟੌਪ ਸੋਲਰ ਪ੍ਰੋਗਰਾਮ ਫੇਜ਼-II ਅਤੇ ਪ੍ਰਧਾਨ ਮੰਤਰੀ ਊਰਜਾ ਸੁਰੱਕਸ਼ਾ ਏਵਮ ਉਥਾਨ ਮਹਾਭਿਆਨ (ਪੀਐੱਮ-ਕੁਸੁਮ) ਯੋਜਨਾ ਦੇ ਤਹਿਤ ਘਰ ਉਸਾਰੀ ਅਤੇ ਖੇਤੀਬਾੜੀ ਸੈਕਟਰ ਲਈ ਸੌਰ ਊਰਜਾ ਪਲਾਂਟ ਸਥਾਪਤ ਕਰਨ ਲਈ ਸਬਸਿਡੀ ਪ੍ਰਦਾਨ ਕਰ ਰਿਹਾ ਹੈ। ਇਹ ਦੋਵੇਂ ਸਕੀਮਾਂ ਮਾਰਚ, 2019 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ। ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਪਿਛਲੇ ਦੋ ਸਾਲਾਂ ਦੌਰਾਨ 88,732 ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲਿਆ ਅਤੇ 562.47 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ। ਇਸੇ ਤਰ੍ਹਾਂ, ਲਗਭਗ 2.8 ਲੱਖ ਰਿਹਾਇਸ਼ੀ ਖਪਤਕਾਰਾਂ ਨੂੰ ਲਾਭ ਪਹੁੰਚਾਇਆ ਗਿਆ ਅਤੇ ਰੂਫਟੌਪ ਸੋਲਰ ਪ੍ਰੋਗਰਾਮ ਫੇਜ਼-2 ਅਧੀਨ ਪਿਛਲੇ ਦੋ ਸਾਲਾਂ ਦੌਰਾਨ 1280.3 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਦਿੱਤੀ।
***
ਐੱਸਐੱਸ/ਆਈਜੀ
(Release ID: 1897340)