ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਏਅਰ ਨੈਨੋ-ਬਬਲ - ਆਈਆਈਟੀ, ਰੋਪੜ ਦੁਆਰਾ ਟੈਕਸਟਾਈਲ ਸੈਕਟਰ ਵਿੱਚ 90 ਪ੍ਰਤੀਸ਼ਤ ਪਾਣੀ ਦੀ ਵਰਤੋਂ ਨੂੰ ਘਟਾਉਣ ਲਈ ਸਫਲਤਾਪੂਰਵਕ ਟੈਕਨੋਲੋਜੀ
Posted On:
04 FEB 2023 8:57AM by PIB Chandigarh
ਟੈਕਸਟਾਈਲ ਸੈਕਟਰ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਦੀ ਵਰਤੋਂ ਦਾ ਸਮਾਧਾਨ ਕਰਨ ਲਈ, ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਰੋਪੜ ਨੇ ਇੱਕ ਇਨੋਵੇਟਿਵ ਗ੍ਰੀਨ ਟੈਕਨੋਲੋਜੀ - ਏਅਰ ਨੈਨੋ-ਬਬਲ ਤਿਆਰ ਕੀਤੀ ਹੈ ਜੋ ਪਾਣੀ ਦੀ ਮਾਤਰਾ ਨੂੰ ਘਟਾ ਸਕਦੀ ਹੈ। ਵੱਕਾਰੀ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਇਹ ਤਕਨੀਕ ਪਾਣੀ ਦੀ ਵਰਤੋਂ ਨੂੰ 90 ਫੀਸਦੀ ਤੱਕ ਘਟਾ ਸਕਦੀ ਹੈ।
ਮੋਟੇ ਅੰਦਾਜ਼ੇ ਅਨੁਸਾਰ 1 ਕਿਲੋ ਕਾਟਨ ਫੈਬਰਿਕ ਨੂੰ ਪ੍ਰੋਸੈੱਸ ਕਰਨ ਲਈ 200-250 ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਲੈਬੋਰੇਟਰੀ ਦੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਪਾਣੀ ਵਿੱਚ ਫੈਲਿਆ ਏਅਰ ਨੈਨੋ-ਬਬਲ ਪਾਣੀ ਦੀ ਖਪਤ, ਰਸਾਇਣਕ ਖੁਰਾਕ ਨੂੰ 90-95% ਤੱਕ ਘਟਾ ਸਕਦਾ ਹੈ ਜੋ ਆਖਰਕਾਰ 90% ਊਰਜਾ ਦੀ ਖਪਤ ਨੂੰ ਵੀ ਬਚਾਉਂਦਾ ਹੈ। ਇਹ ਦਾਅਵਾ ਡਾ. ਨਿਰਮਲਕਰ ਨੇ ਕੀਤਾ ਹੈ, ਜਿਨ੍ਹਾਂ ਨੇ ਇਸ ਟੈਕਨੋਲੋਜੀ ਨੂੰ ਵਿਕਸਤ ਕੀਤਾ ਹੈ। ਪ੍ਰੋ. ਰਾਜੀਵ ਆਹੂਜਾ, ਡਾਇਰੈਕਟਰ, ਆਈਆਈਟੀ ਰੋਪੜ ਨੇ ਕਿਹਾ, “ਕਪੜਾ ਸਭ ਤੋਂ ਵੱਧ ਪਾਣੀ ਦੀ ਜ਼ਰੂਰਤ ਵਾਲੇ ਉਦਯੋਗਾਂ ਵਿੱਚੋਂ ਇੱਕ ਹੈ ਅਤੇ ਪਾਣੀ ਦੇ ਦੂਸ਼ਿਤ ਹੋਣ ਨਾਲ ਜੁੜੇ ਟੈਕਸਟਾਈਲ ਉਦਯੋਗ ਵਿੱਚ ਪਾਣੀ ਦੀ ਵਰਤੋਂ ਦੇ ਪ੍ਰਬੰਧਨ ਦੀ ਸਮੱਸਿਆ ਦਾ ਸਮਾਧਾਨ ਕਰਨ ਦੀ ਵਧਦੀ ਜ਼ਰੂਰਤ ਹੈ। ਆਈਆਈਟੀ ਰੋਪੜ ਵਿਖੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਸੰਭਾਲ ਕਰਨ ਲਈ ਨਵੇਂ-ਯੁੱਗ ਦੇ ਪ੍ਰੋਸੈੱਸਿੰਗ ਤਰੀਕਿਆਂ ਦੀ ਖੋਜ ਕਰ ਰਹੇ ਹਾਂ ਅਤੇ ਸ਼ਾਮਲ ਕਰ ਰਹੇ ਹਾਂ।
ਟੈਕਸਟਾਈਲ ਉਦਯੋਗ ਵਿੱਚ, ਪਾਣੀ ਦੀ ਵਰਤੋਂ ਫੈਬਰਿਕ ਦੀ ਤਿਆਰੀ ਲਈ ਲੋੜੀਂਦੇ ਕਈ ਪੜਾਵਾਂ 'ਤੇ ਕੀਤੀ ਜਾਂਦੀ ਹੈ ਜਿਸ ਵਿੱਚ ਟੈਕਸਟਾਈਲ ਸਬਸਟਰੇਟਾਂ ਵਿੱਚ ਰੰਗਾਈ (dyeing), ਫਿਨਿਸ਼ਿੰਗ ਕੈਮੀਕਲਸ, ਡੀਜ਼ਾਈਜ਼ਿੰਗ (ਧਾਗੇ ਤੋਂ ਆਕਾਰ ਵਾਲੀ ਸਮੱਗਰੀ ਨੂੰ ਹਟਾਉਣ ਦੀ ਪ੍ਰਕਿਰਿਆ), ਸਕੋਰਿੰਗ, ਬਲੀਚਿੰਗ ਅਤੇ ਮਰਸਰਾਈਜ਼ਿੰਗ (ਰੰਗ ਦੇ ਪ੍ਰਤੀ ਮੋਹ ਨੂੰ ਵਧਾਉਣ ਲਈ ਫੈਬਰਿਕ ਦਾ ਰਸਾਇਣਕ ਇਲਾਜ) ਸ਼ਾਮਲ ਹਨ। ਇਸ ਦੇ ਨਾਲ ਹੀ ਟੈਕਸਟਾਈਲ ਉਦਯੋਗ ਵੀ ਗੰਦੇ ਪਾਣੀ ਦੀ ਸਭ ਤੋਂ ਵੱਧ ਮਾਤਰਾ ਪੈਦਾ ਕਰਦਾ ਹੈ। ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਸਰੋਤ ਟੈਕਸਟਾਈਲ ਸਮੱਗਰੀ ਦੀ ਪ੍ਰੀ-ਟਰੀਟਮੈਂਟ, ਰੰਗਾਈ, ਛਪਾਈ ਅਤੇ ਫਿਨਿਸ਼ਿੰਗ ਹਨ।
ਡਾ. ਨੀਲਕੰਠ ਨਿਰਮਲਕਾਰ ਨੇ ਦੱਸਿਆ ਕਿ ਇਹ ਹਵਾ ਅਤੇ ਓਜ਼ੋਨ ਦੇ ਨੈਨੋ-ਬਬਲ 'ਤੇ ਅਧਾਰਿਤ ਹੈ। ਬੁਲਬਲੇ ਕੁਦਰਤ ਵਿੱਚ ਹਾਈਡ੍ਰੋਫੋਬਿਕ ਹੁੰਦੇ ਹਨ ਇਸ ਲਈ ਫੈਬਰਿਕ ਨਾਲ ਪਾਣੀ ਨਾਲੋਂ ਬਿਹਤਰ ਪਰਸਪਰ ਕ੍ਰਿਆ ਕਰਦੇ ਹਨ ਅਤੇ ਫੈਬਰਿਕ ਵਿੱਚ ਰਸਾਇਣਕ ਅਤੇ ਰੰਗਾਂ ਨੂੰ ਸਿਰਫ਼ ਪਾਣੀ ਨਾਲੋਂ ਬਹੁਤ ਕੁਸ਼ਲਤਾ ਨਾਲ ਵੰਡਦੇ ਹਨ। ਇਹ ਬੁਲਬੁਲੇ ਮਨੁੱਖੀ ਵਾਲਾਂ ਦੇ 1⁄1000 ਵਾਰ ਦੇ ਬਰਾਬਰ ਆਕਾਰ ਦੇ ਹੁੰਦੇ ਹਨ। ਓਜ਼ੋਨ ਨੈਨੋ-ਬਬਲ ਫੈਬਰਿਕ ਧੋਣ ਦੇ ਦੌਰਾਨ ਵਾਧੂ ਡਾਈ ਨੂੰ ਕੁਸ਼ਲਤਾ ਨਾਲ ਹਟਾਉਂਦੇ ਹਨ ਅਤੇ ਪਾਣੀ ਵਿੱਚ ਡਾਈ ਨੂੰ ਘਟਾਉਂਦੇ ਹਨ।
ਪਾਣੀ ਦੀ ਖਪਤ ਨੂੰ ਬਚਾਉਣ ਤੋਂ ਇਲਾਵਾ, ਨੈਨੋ-ਬਬਲ ਮਸ਼ੀਨ ਨਾਲ ਪ੍ਰੋਸੈੱਸ ਕਰਨ ਤੋਂ ਬਾਅਦ ਪਾਣੀ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ। ਨੈਨੋਬਬਲ ਪ੍ਰੋਸੈੱਸਿੰਗ ਕੈਮੀਕਲ ਲਈ ਇੱਕ ਕੈਰੀਅਰ ਵਜੋਂ ਕੰਮ ਕਰਦਾ ਹੈ ਅਤੇ ਲੋੜੀਂਦੇ ਵਾਧੂ ਰਸਾਇਣਕ ਨੂੰ ਘਟਾਉਂਦਾ ਹੈ। ਡਾ ਨਿਰਮਲਕਰ ਨੇ ਦਾਅਵਾ ਕੀਤਾ, “ਇਸ ਪੇਟੈਂਟ ਤਕਨੀਕ ਦੁਆਰਾ ਕੱਪੜੇ ਦਾ ਇਲਾਜ ਬਾਹਰੀ ਵਰਤੋਂ ਲਈ ਇਸ ਦੇ ਅਸਲੀ ਰੰਗ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ 2-ਡੀ ਪ੍ਰਭਾਵ, ਆਸਾਨ ਦੇਖਭਾਲ, ਪਾਣੀ ਨੂੰ ਦੂਰ ਕਰਨ ਅਤੇ ਫੈਬਰਿਕ ਨੂੰ ਨਰਮ ਕਰਨ ਵਿੱਚ ਮਦਦ ਕਰਦਾ ਹੈ।”
ਆਈਆਈਟੀ, ਰੋਪੜ ਨੇ ਨੈਨੋਕ੍ਰਿਤੀ ਪ੍ਰਾਈਵੇਟ ਲਿਮਟਿਡ ਨਾਮਕ ਸਟਾਰਟ-ਅੱਪ ਦੇ ਤਹਿਤ ਇਹ ਵਾਤਾਵਰਣ-ਅਨੁਕੂਲ ਟੈਕਨੋਲੋਜੀ ਵਿਕਸਤ ਕੀਤੀ ਹੈ। ਲਿਮਟਿਡ ਜੋ ਕਿ ਵਾਤਾਵਰਣ ਨੂੰ ਸਾਫ਼ ਕਰਨ ਲਈ ਵੀ ਕੰਮ ਕਰ ਰਿਹਾ ਹੈ ਅਤੇ ਪਾਣੀ ਦੇ ਇਲਾਜ ਤੋਂ ਲੈ ਕੇ ਸਿਹਤ ਸੰਭਾਲ ਤੱਕ ਨਵੀਆਂ ਐਪਲੀਕੇਸ਼ਨਾਂ ਨੂੰ ਵਿਕਸਤ ਕਰਨ ਵਿੱਚ ਵਿਸਤਾਰ ਕਰ ਰਿਹਾ ਹੈ।
*****************
ਆਰਸੀ:ਆਰਬੀ
(Release ID: 1896209)