ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਘੱਟ ਗਿਣਤੀ ਭਲਾਈ ਸਕੀਮਾਂ ਲਈ 15 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨਾ

प्रविष्टि तिथि: 21 DEC 2022 2:31PM by PIB Chandigarh

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ ਮੀਨਜ਼ ਆਧਾਰਿਤ ਵਜ਼ੀਫ਼ਾ ਯੋਜਨਾਵਾਂ ਅਧਿਸੂਚਿਤ ਘੱਟ ਗਿਣਤੀਆਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਦੇ ਨਵੇਂ 15 ਨੁਕਾਤੀ ਪ੍ਰੋਗਰਾਮ ਤਹਿਤ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵਲੋਂ ਅਧਿਸੂਚਿਤ ਘੱਟ ਗਿਣਤੀ ਭਾਈਚਾਰਿਆਂ ਦੇ ਹੋਣਹਾਰ ਵਿਦਿਆਰਥੀਆਂ ਲਈ ਮੈਰਿਟ-ਕਮ ਮੀਨਜ਼ ਆਧਾਰਿਤ ਵਜ਼ੀਫ਼ਾ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਪ੍ਰੀ ਅਤੇ ਪੋਸਟ ਮੈਟ੍ਰਿਕ ਸਕੀਮਾਂ ਅਧੀਨ ਮੈਰਿਟ ਸੂਚੀ ਅੰਕਾਂ ਦੀ ਬਜਾਏ ਆਮਦਨ ਦੇ ਅਧਾਰ 'ਤੇ ਬਣਾਈ ਜਾਂਦੀ ਹੈ। 2014-15 ਤੋਂ 2021-22 ਤੱਕ ਇਨ੍ਹਾਂ ਵਿੱਚੋਂ ਹਰੇਕ ਸਕੀਮ ਅਧੀਨ ਪ੍ਰਵਾਨ ਕੀਤੇ ਫੰਡਾਂ ਦੇ ਰਾਜ-ਅਨੁਸਾਰ ਵੇਰਵੇ ਨੱਥੀ ਕੀਤੇ ਗਏ ਹਨ।

ਸਰਕਾਰ ਨੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਕੱਪੜਾ ਮੰਤਰਾਲਾ, ਸੱਭਿਆਚਾਰਕ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਗ੍ਰਾਮੀਣ ਵਿਕਾਸ ਮੰਤਰਾਲਾ ਦੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਘੱਟ ਗਿਣਤੀਆਂ, ਖਾਸ ਤੌਰ 'ਤੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਪੱਛੜੇ ਵਰਗਾਂ ਸਮੇਤ ਹਰ ਵਰਗ ਦੀ ਭਲਾਈ ਅਤੇ ਉੱਨਤੀ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਹਨ। ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਬਹੁ-ਪੱਖੀ ਰਣਨੀਤੀ ਅਪਣਾਈ ਹੈ ਤਾਂ ਜੋ ਅਧਿਸੂਚਿਤ ਘੱਟ ਗਿਣਤੀਆਂ ਜਿਵੇਂ ਕਿ ਮੁਸਲਮਾਨ, ਸਿੱਖ, ਈਸਾਈ, ਬੋਧੀ, ਪਾਰਸੀ ਅਤੇ ਜੈਨ ਭਾਈਚਾਰਿਆਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਇਆ ਜਾ ਸਕੇ। 

ਘੱਟ-ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀਆਂ ਸਕੀਮਾਂ 15 ਨੁਕਾਤੀ ਪ੍ਰੋਗਰਾਮ ਦੇ ਅਧੀਨ ਆਉਂਦੀਆਂ ਹਨ, ਜੋ ਵਿਸ਼ੇਸ਼ ਤੌਰ 'ਤੇ ਸੂਚਿਤ ਘੱਟ ਗਿਣਤੀਆਂ ਲਈ ਹਨ। ਹਾਲਾਂਕਿ, ਹੋਰ ਭਾਗ ਲੈਣ ਵਾਲੇ ਮੰਤਰਾਲਿਆਂ/ਵਿਭਾਗਾਂ ਵਲੋਂ ਲਾਗੂ ਕੀਤੀਆਂ ਯੋਜਨਾਵਾਂ/ਪਹਿਲਾਂ ਦੇ ਸੰਭਾਵੀ ਖਰਚੇ ਅਤੇ ਟੀਚਿਆਂ ਦਾ 15% ਅਧਿਸੂਚਿਤ ਘੱਟ ਗਿਣਤੀਆਂ ਲਈ ਨਿਰਧਾਰਤ ਕੀਤਾ ਗਿਆ ਹੈ।

ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵਲੋਂ ਘੱਟ ਗਿਣਤੀਆਂ ਦੇ ਆਰਥਿਕ ਸਸ਼ਕਤੀਕਰਨ ਲਈ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੇ ਵੇਰਵੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਵੈੱਬਸਾਈਟ - www.minorityaffairs.gov.in  'ਤੇ ਉਪਲਬਧ ਹਨ।

ਅਨੁਬੰਧ

ਘੱਟ ਗਿਣਤੀ ਭਲਾਈ ਸਕੀਮਾਂ ਲਈ 15 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨਾ

2014-15 ਤੋਂ 2021-22 ਦੌਰਾਨ 3 ਵਜੀਫ਼ਾ ਸਕੀਮਾਂ ਅਧੀਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਨਜ਼ੂਰ ਫੰਡ

ਲੜੀ ਨੰਬਰ 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ

ਮੈਰਿਟ-ਕਮ-ਮੀਨਜ਼ ਆਧਾਰਿਤ ਸਕਾਲਰਸ਼ਿਪ ਸਕੀਮ

3 ਸਕਾਲਰਸ਼ਿਪ ਸਕੀਮਾਂ ਅਧੀਨ ਕੁੱਲ ਵਜ਼ੀਫ਼ਾ ਮਨਜ਼ੂਰ

ਕੁੱਲ ਰਕਮ (ਕਰੋੜ ਰੁਪਏ ਵਿੱਚ)

ਕੁੱਲ ਰਕਮ (ਕਰੋੜ ਰੁਪਏ ਵਿੱਚ)

ਕੁੱਲ ਰਕਮ (ਕਰੋੜ ਰੁਪਏ ਵਿੱਚ)

ਕੁੱਲ ਰਕਮ (ਕਰੋੜ ਰੁਪਏ ਵਿੱਚ)

1

ਆਂਧਰ ਪ੍ਰਦੇਸ਼

478.65

803.53

64.79

1346.97

2

ਤੇਲੰਗਾਨਾ

427.60

99.64

63.65

590.90

3

ਅਸਾਮ

742.89

748.93

155.15

1646.98

4

ਬਿਹਾਰ

394.71

1349.00

274.09

2017.79

5

ਛੱਤੀਸਗੜ੍ਹ

35.11

41.70

13.04

89.85

6

ਗੋਆ

1.83

14.88

3.24

19.95

7

ਗੁਜਰਾਤ

312.78

347.72

82.45

742.95

8

ਹਰਿਆਣਾ

30.18

132.40

27.96

190.54

9

ਹਿਮਾਚਲ ਪ੍ਰਦੇਸ਼

5.28

15.69

2.14

23.11

10

ਜੰਮੂ ਅਤੇ ਕਸ਼ਮੀਰ

535.89

346.34

172.64

1054.87

11

ਝਾਰਖੰਡ

194.92

373.86

49.11

617.89

12

ਕਰਨਾਟਕ

847.38

732.29

385.51

1965.17

13

ਕੇਰਲਾ

822.81

659.49

621.32

2103.62

14

ਲੱਦਾਖ

7.01

1.41

0.52

8.94

15

ਮੱਧ ਪ੍ਰਦੇਸ਼

285.89

363.86

76.26

726.01

16

ਮਹਾਰਾਸ਼ਟਰ

808.44

945.09

144.12

1897.65

17

ਮਣੀਪੁਰ

123.29

114.95

12.04

250.28

18

ਮੇਘਾਲਿਆ

33.34

34.77

25.47

93.58

19

ਮਿਜ਼ੋਰਮ

172.54

150.54

10.00

333.08

20

ਨਾਗਾਲੈਂਡ

130.49

28.34

31.55

190.38

21

ਓਡੀਸ਼ਾ

31.17

63.43

16.35

110.96

22

ਪੰਜਾਬ

730.95

578.21

150.96

1460.12

23

ਰਾਜਸਥਾਨ

427.78

497.12

94.59

1019.49

24

ਸਿੱਕਮ

5.04

2.23

2.07

9.34

25

ਤਾਮਿਲਨਾਡੂ

706.71

638.21

157.00

1501.92

26

ਤ੍ਰਿਪੁਰਾ

9.20

12.75

3.97

25.93

27

ਉੱਤਰ ਪ੍ਰਦੇਸ਼

2402.87

2344.66

343.28

5090.81

28

ਉੱਤਰਾਖੰਡ

66.11

206.51

40.23

312.84

29

ਪੱਛਮੀ ਬੰਗਾਲ

1347.08

1314.28

297.77

2959.12

30

ਅੰਡੇਮਾਨ ਅਤੇ ਨਿਕੋਬਾਰ

1.32

3.21

0.24

4.77

31

ਚੰਡੀਗੜ੍ਹ

3.69

5.77

0.95

10.41

32

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ

1.11

3.07

0.26

4.44

33

ਦਿੱਲੀ

20.13

65.99

16.03

102.16

34

ਪੁਡੂਚੇਰੀ

5.85

6.92

1.20

13.97

ਕੁੱਲ

12,150.06

13,046.79

3,339.93

28,536.78

******


(रिलीज़ आईडी: 1889000) आगंतुक पटल : 137
इस विज्ञप्ति को इन भाषाओं में पढ़ें: English , Urdu , Tamil