ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤੀ ਵਣ ਸੇਵਾ ਦੇ ਪ੍ਰੋਬੇਸ਼ਨਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਕੁਦਰਤ ਨੇ ਸਾਨੂੰ ਭਰਪੂਰ ਤੋਹਫ਼ੇ ਦਿੱਤੇ ਹਨ ਅਤੇ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲ ਅਤੇ ਉੱਤਰਦਾਈ ਬਣਨਾ ਸਾਡੇ ਵਿੱਚੋਂ ਹਰੇਕ ਦਾ ਕਰਤੱਵ ਹੈ: ਰਾਸ਼ਟਰਪਤੀ ਮੁਰਮੂ

Posted On: 21 DEC 2022 1:59PM by PIB Chandigarh

ਭਾਰਤੀ ਵਣ ਸੇਵਾ ਦੇ ਪ੍ਰੋਬੇਸ਼ਨਰਾਂ ਨੇ ਅੱਜ (21 ਦਸੰਬਰ, 2022) ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਸ਼ਟਰਪਤੀ ਨੇ ਕਿਹਾ ਕਿ ਵਣ ਪ੍ਰਿਥਵੀ ’ਤੇ ਸਾਰੇ ਜੀਵ-ਜੰਤੂਆਂ ਦੇ ਲਈ ਨਿਵਾਸ ਸਥਾਨ ਹੈ। ਵਣ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਕਾਰਬਨ ਦੇ ਬੜੇ ਸ਼ੋਸ਼ਕ (ਸਿੰਕ) ਦੇ ਰੂਪ ਵਿੱਚ ਕਾਰਜ ਕਰਨ ਦੇ ਇਲਾਵਾ ਉਨ੍ਹਾਂ ਦੀ ਭੂਮਿਕਾ ਵਣਜੀਵਾਂ ਦਾ ਆਵਾਸ ਬਣਨ ਅਤੇ ਆਜੀਵਿਕਾ ਸਰੋਤ ਹੋਣ ਲੈ ਕੇ ਤੋਂ ਭਿੰਨ-ਭਿੰਨ ਹੁੰਦੀ ਹੈ। ਵਣ ਵਿਸ਼ਵ ਦੀਆਂ ਕਈ ਲੁਪਤ ਹੋ ਰਹੀਆਂ ਪ੍ਰਜਾਤੀਆਂ ਦਾ ਘਰ ਵੀ ਹਨ। ਲਘੂ ਵਣ ਉਪਜ ਸਾਡੇ ਦੇਸ਼ ਵਿੱਚ 27 ਕਰੋੜ ਤੋਂ ਅਧਿਕ ਲੋਕਾਂ ਦੀ ਆਜੀਵਿਕਾ ਦਾ ਸਮਰਥਨ ਕਰਦੇ ਹਨ। ਵਣਾਂ ਦਾ ਉੱਚ ਮੈਡੀਸਿਨਲ ਮਹੱਤਵ ਵੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਣ ਵਿੱਚ ਰਹਿਣ ਵਾਲੇ ਭਾਈਚਾਰਿਆਂ ਦੇ ਅਧਿਕਾਰਾਂ ’ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਜਨਜਾਤੀ ਭਾਈਚਾਰਿਆਂ ਸਹਿਤ ਵਣਵਾਸੀਆਂ ਦੇ ਨਾਲ ਸਹਿਜੀਵੀ ਸਬੰਧ ਨੂੰ ਹੁਣ ਵਿਆਪਕ ਤੌਰ ’ਤੇ ਮਾਨਤਾ ਪ੍ਰਾਪਤ ਹੈ ਅਤੇ ਇਹ ਸਾਡੇ ਵਿਕਾਸ ਵਿਕਲਪਾਂ ਵਿੱਚ ਸ਼ਾਮਲ ਹੈ। ਭਾਰਤੀ ਵਣ ਸੇਵਾ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਣ ਭਾਈਚਾਰਿਆਂ ਨੂੰ ਜੈਵ-ਵਿਵਿਧਤਾ ਦੀ ਸੰਭਾਲ਼ ਅਤੇ ਸੁਰੱਖਿਆ ਦੇ ਪ੍ਰਤੀ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਜਾਗਰੂਕ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਅਸੀਂ ਭਾਰਤ ਅਤੇ ਵਿਸ਼ਵ ਦੇ ਵਿਭਿੰਨ ਹਿੱਸਿਆਂ ਵਿੱਚ ਵਣਾਂ ਵਿੱਚ ਅੱਗ ਲਗਣ ਦੀਆਂ ਕਈ ਘਟਨਾਵਾਂ ਬਾਰੇ ਸੁਣਦੇ ਹਾਂ। ਸਾਡੇ ਸਾਹਮਣੇ ਨਾ ਕੇਵਲ ਵਣਾਂ ਦੀ ਸੰਭਾਲ਼ ਦੀ ਬਲਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਵੀ ਚੁਣੌਤੀ ਹੈ। ਅੱਜ ਸਾਡੇ ਪਾਸ ਆਰਬਨ ਫੌਰੈਸਟ੍ਰੀ, ਵਣ ਜੋਖਿਮ ਘਟਾਉਣ, ਡੇਟਾ ਸੰਚਾਲਿਤ ਵਣ ਪ੍ਰਬੰਧਨ ਅਤੇ ਜਲਵਾਯੂ ਸਮਾਰਟ ਵਣ ਅਰਥਵਿਵਸਥਾਵਾਂ ਦੀਆਂ ਕਈ ਟੈਕਨੋਲੋਜੀਆਂ ਅਤੇ ਧਾਰਨਾਵਾਂ ਹਨ। ਉਨ੍ਹਾਂ ਨੇ ਭਾਰਤੀ ਵਣ ਸੇਵਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਭਾਰਤ ਦੇ ਵਣ ਸੰਸਾਧਨਾਂ ਦੇ ਟਿਕਾਊ ਪ੍ਰਬੰਧਨ ਦੇ ਲਈ ਇਨੋਵੇਸ਼ਨ ਕਰਨ ਅਤੇ ਨਵੇਂ ਤਰੀਕੇ ਖੋਜਣ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਡੇ ਵਣਾਂ ਨੂੰ ਅਜਿਹੀਆਂ ਅਵੈਧ ਗਤੀਵਿਧੀਆਂ ਤੋਂ ਬਚਾਉਣ ਵਿੱਚ ਪ੍ਰਭਾਵੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਜਿਨ੍ਹਾਂ ਦਾ ਨਕਾਰਾਤਮਕ ਆਰਥਿਕ ਅਤੇ ਵਾਤਾਵਰਣਕ ਪ੍ਰਭਾਵ ਪੈਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਦੇ ਲਈ ਵਣ ਜ਼ਰੂਰੀ ਹਨ। ਸਾਨੂੰ ਆਪਣੇ ਵਣਾਂ ਨੂੰ ਜੀਵੰਤ ਅਤੇ ਤੰਦਰੁਸਤ ਰੱਖਣਾ ਚਾਹੀਦਾ ਹੈ। ਵਿਕਾਸ ਜ਼ਰੂਰੀ ਹੈ ਅਤੇ ਇਸ ਦੇ ਨਾਲ ਸਥਿਰਤਾ ਵੀ ਜ਼ਰੂਰੀ ਹੈ। ਪ੍ਰਕ੍ਰਿਤੀ ਨੇ ਸਾਨੂੰ ਭਰਪੂਰ ਤੋਹਫ਼ੇ ਦਿੱਤੇ ਹਨ ਅਤੇ ਇਹ ਸਾਡੇ ਵਿੱਚੋਂ ਹਰੇਕ ਦਾ ਕਰੱਤਵ ਹੈ ਕਿ ਅਸੀਂ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲ ਅਤੇ ਉੱਤਰਦਾਈ ਬਣੀਏ। ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਨਰਜੀਵਿਤ ਕੁਦਰਤੀ ਸੰਸਾਧਨਾਂ ਅਤੇ ਸਥਾਈ ਈਕੋਸਿਸਟਮ ਦੇ ਨਾਲ ਇੱਕ ਸੁੰਦਰ ਦੇਸ਼ ਦਾ ਤੋਹਫ਼ੇ ਦੇਣਾ ਹੋਵੇਗਾ।

ਰਾਸ਼ਟਰਪਤੀ ਦੇ ਭਾਸ਼ਣ ਲਈ ਇੱਥੇ ਕਲਿੱਕ ਕਰੋ-

 

***

ਡੀਐੱਸ/ਏਕੇ


(Release ID: 1885452) Visitor Counter : 153