ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਦਸੰਬਰ 2022 ਨੂੰ ਤਿੰਨ ਰਾਸ਼ਟਰੀ ਆਯੁਸ਼ ਸੰਸਥਾਨ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਦੁਆਰਾ 3 ਸੰਸਥਾਨਾਂ ਦਾ ਉਦਘਾਟਨ ਪਰੰਪਰਿਕ ਚਿਕਿਤਸਾ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਵਿਸਤਾਰ ਅਤੇ ਖੋਜ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ – ਸਰਬਾਨੰਦ ਸੋਨੋਵਾਲ
Posted On:
07 DEC 2022 4:41PM by PIB Chandigarh
ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਮੰਗਲਵਾਰ ਨੂੰ ਐਲਾਨ ਕਰਦੇ ਹੋਏ ਦੱਸਿਆ ਕਿ ਤਿੰਨ ਰਾਸ਼ਟਰੀ ਆਯੁਸ਼ ਸੰਸਥਾਨ, ਆਲ ਇੰਡੀਆ ਇੰਸਟੀਟਿਊਟ ਆਵ੍ ਆਯੂਰਵੈਦ (ਏਆਈਆਈਏ) , ਗੋਆ, ਰਾਸ਼ਟਰੀ ਯੂਨਾਨੀ ਚਿਕਿਤਸਾ ਸੰਸਥਾਨ (ਐੱਨਆਈਯੂਐੱਸ), ਗਾਜੀਆਬਾਦ ਅਤੇ ਰਾਸ਼ਟਰੀ ਹੋਮਿਓਪੈਥੀ ਸੰਸਥਾਨ (ਐੱਨਆਈਐੱਚ), ਦਿੱਲੀ ਨੂੰ 11 ਦਸੰਬਰ ਦੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ। ਇਹ ਸੈਟੇਲਾਈਟ ਸੰਸਥਾਨ ਖੋਜ ਦੇ ਨਾਲ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਵੱਡੀ ਆਬਾਦੀ ਦੇ ਲਈ ਕਿਫਾਇਤੀ ਆਯੁਸ਼ ਸੇਵਾਵਾਂ ਦੀ ਸੁਵਿਧਾ ਪ੍ਰਦਾਨ ਕਰਨਗੇ।
ਆਯੋਜਿਤ ਪ੍ਰੈੱਸ ਵਾਰਤਾ ਵਿੱਚ ਕੇਂਦਰੀ ਆਯੁਸ਼ ਮੰਤਰੀ ਨੇ ਮੀਡੀਆ ਨੂੰ 9ਵੀਂ ਵਿਸ਼ਵ ਆਯੁਰਵੈਦ ਕਾਂਗਰਸ (ਡਬਲਿਊਏਸੀ) ਦਾ ਵੇਰਵਾ ਵੀ ਦਿੱਤਾ, ਜੋ ਪੰਜਿਮ, ਗੋਆ ਵਿੱਚ ਵਿਸ਼ਵ ਪੱਧਰ ’ਤੇ 8-11 ਦਸੰਬਰ ਦੇ ਦਰਮਿਆਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਆਯੁਸ਼ ਪ੍ਰਣਾਲੀ ਵਿੱਚ ਨਿਹਿਤ ਵਿਗਿਆਨਿਕਤਾ, ਪ੍ਰਭਾਵਕਾਰਿਤਾ ਅਤੇ ਸਮਰੱਥਾ ਨੂੰ ਸਾਹਮਣੇ ਰੱਖਿਆ ਜਾਵੇਗਾ। ਆਯੁਸ਼ ਰਾਜ ਮੰਤਰੀ ਡਾ. ਮੁੰਜਪਰਾ ਮਹੇਂਦਰਭਾਈ, ਆਯੁਸ਼ ਮੰਤਰਾਲੇ ਦੇ ਸਕੱਤਰ ਪਦਮਸ਼੍ਰੀ ਵੈਦਯ ਰਾਜੇਸ਼ ਕੋਟੇਚਾ, ਅਖਿਲ ਭਾਰਤੀ ਆਰਯੂਵੈਦ ਸੰਸਥਾਨ ਦੇ ਡਾਇਕੈਟਰ ਡਾ. ਤਨੁਜਾ ਨੇਸਰੀ ਅਤੇ ਆਯੁਸ਼ ਮੰਤਰਾਲੇ ਦੇ ਹੋਰ ਅਧਿਕਾਰੀ ਉਪਸਥਿਤ ਰਹੇ।

ਇਸ ਅਵਸਰ ’ਤੇ ਸਰਬਾਨੰਦ ਸੋਨੋਵਾਲ ਨੇ ਕਿਹਾ, “ਇਨ੍ਹਾਂ ਸੰਸਥਾਨਾਂ ਦੀ ਸਥਾਪਨਾ ਪ੍ਰਧਾਨ ਮੰਤਰੀ ਦੀਆਂ ਪਰੰਪਰਿਕ ਚਿਕਿਤਸਾ ਪ੍ਰਣਾਲੀਆਂ ਵਿੱਚ ਬੁਨਿਆਦੀ ਢਾਂਚੇ ਅਤੇ ਮਾਨਵ ਸੰਸਾਧਨ ਦੇ ਵਿਸਤਾਰ ਅਤੇ ਖੋਜ ਨੁੰ ਹੁਲਾਰਾ ਦੇਣ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ। ਇਨ੍ਹਾਂ ਸੰਸਥਾਨਾਂ ਦੇ ਮਾਧਿਅਮ ਰਾਹੀਂ ਭਾਰਤ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਅਤੇ ਖੇਤਰ ਤੱਕ ਕਿਫਾਇਤ ਅਤੇ ਬਿਹਤਰ ਸਿਹਤ ਸੁਵਿਧਾਵਾਂ ਪਹੁੰਚਾਉਣ ਦੀਆਂ ਆਪਣੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗੀ। “ਇਨ੍ਹਾਂ ਤਿੰਨ ਰਾਸ਼ਟਰੀ ਆਯੁਸ਼ ਸੰਸਾਥਾਨਾਂ ਦੀ ਸਥਾਪਨਾ ਤੋਂ ਆਯੁਰਵੈਂਦ, ਹੋਮਿਓਪੈਥੀ ਅਤੇ ਯੂਨਾਨੀ ਵਿੱਚ ਯੂਜੀ-ਪੀਜੀ ਅਤੇ ਡਾਕਟਰੇਟ ਕਰਨ ਦੇ ਇਛੁੱਕ ਵਿਦਿਆਰਥੀਆਂ ਦੇ ਲਈ 400 ਅਤਿਰਿਕਤ ਸੀਟਾ ਸਿਰਜਤ ਹੋਣਗੀਆਂ।
ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੈਦ (ਏਆਈਆਈਏ), ਗੋਆ ਚਿਕਿਤਸਾ ਪ੍ਰਣਾਲੀ ਦੇ ਮਾਧਿਅਮ ਰਾਹੀਂ ਸਿੱਖਿਆ, ਖੋਜ ਅਤੇ ਰੋਗੀ ਦੇਖਭਾਲ ਸੇਵਾਵਾਂ ਦੇ ਪਹਿਲੂਆਂ ਵਿੱਚ ਯੂਜੀ-ਪੀਜੀ ਅਤੇ ਪੋਸਟ ਡਾਕਟਰਸ ਸਟ੍ਰੀਮਸ ਦੇ ਲਈ ਉੱਚਤਮ ਗੁਣਵੱਤਾ ਵਾਲੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਕੰਮ ਕਰੇਗਾ। ਇਸੇ ਨੂੰ ਮੈਡੀਕਲ ਵੈਲਿਊ ਟ੍ਰੈਵਲ (ਐੱਮਵੀਟੀ) ਨੂੰ ਹੁਲਾਰਾ ਦੇਣ ਵਾਲੇ ਆਯੁਰਵੈਦ ਦੇ ਇੱਕ ਵੈਲਨੈੱਸ ਹਬ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ। ਨਾਲ ਹੀ ਇਹ ਸੰਸਥਾਨ ਆਲਮੀ ਅਤੇ ਖੋਜ ਨਾਲ ਸਬੰਧਿਤ ਉਦੇਸ਼ਾਂ ਨੂੰ ਪੂਰਾ ਕਰਨ ਅਤੇ ਅੰਤਰਰਾਸ਼ਟਰੀ-ਰਾਸ਼ਟਰੀ ਸਹਿਯੋਗ ਦੇ ਲਈ ਇੱਕ ਮੌਡਲ ਕੇਂਦਰ ਵਿੱਚ ਰੂਪ ਵਿੱਚ ਕਾਰਜ ਕਰੇਗਾ।

ਰਾਸ਼ਟਰੀ ਹੋਮਿਓਪੈਥੀ ਸੰਸਥਾਨ (ਐੱਨਆਈਐੱਚ), ਦਿੱਲੀ ਉੱਤਰ ਭਾਰਤ ਵਿੱਚ ਹੋਮਿਓਪੈਥਿਕ ਚਿਕਿਤਸਾ ਪ੍ਰਣਾਲੀ ਵਿਕਸਿਤ ਕਰਨ ਅਤੇ ਸਿਹਤ ਦੇਖਭਾਲ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਆਪਣੀ ਤਰ੍ਹਾਂ ਦਾ ਪਹਿਲਾਂ ਸੰਸਥਾਨ ਹੈ। ਇਹ ਆਧੁਨਿਕ ਦਵਾਈਆਂ ਦੇ ਨਾਲ ਆਯੁਸ਼ ਸਿਹਤ ਸੇਵਾਵਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਅਤੇ ਏਕਕ੍ਰਿਤ ਕਰਨ ਦੇ ਲਈ ਕੰਮ ਕਰੇਗਾ। ਇਸ ਦੇ ਨਾਲ ਹੀ ਇਹ ਸੰਸਥਾਨ ਖੋਜ ਅਤੇ ਵਿਕਾਸ (ਆਰਐਂਡਡੀ) ਅਤੇ ਨਵਾਚਾਰ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਰਾਸ਼ਟਰੀ ਪ੍ਰਤੀਸ਼ਠਿਤ ਸੰਸਥਾਨਾਂ ਨੂੰ ਵਿਕਸਿਤ ਕਰੇਗਾ।
ਰਾਸ਼ਟਰੀ ਯੂਨਾਨੀ ਚਿਤਿਕਸਾ ਸੰਸਥਾਨ (ਐੱਨਆਈਯੂਐੱਮ), ਗਾਜੀਆਬਾਦ, ਉੱਤਰ ਪ੍ਰਦੇਸ਼, ਮੌਜੂਦਾ ਰਾਸ਼ਟਰੀ ਯੂਨਾਨੀ ਚਿਤਿਕਸਾ ਸੰਸਥਾਨ, ਬੰਗਲੌਰ ਦਾ ਇੱਕ ਸੈਟੇਲਾਈਨ ਕੇਂਦਰ ਹੋਵੇਗਾ। ਇਹ ਉੱਤਰੀ ਭਾਰਤੀ ਵਿੱਚ ਇਸ ਤਰ੍ਹਾਂ ਦਾ ਪਹਿਲਾਂ ਸੰਸਥਾਨ ਹੋਵੇਗਾ ਅਤੇ ਐੱਮਵੀਟੀ ਦੇ ਤਹਿਤ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਹੋਰ ਰਾਜਾਂ ਦੇ ਰੋਗੀਆਂ ਦੇ ਨਾਲ-ਨਾਲ ਵਿਦੇਸ਼ੀ ਨਾਗਰਿਕਾਂ ਨੂੰ ਵੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਦਸੰਬਰ 2022 ਨੂੰ 9ਵੀਂ ਵਿਸ਼ਵ ਆਯੁਰਵੈਦ ਕਾਂਗਰਸ (ਡਬਲਿਊਏਸੀ) ਦੇ ਸਮਾਰੋਹ ਦੀ ਸ਼ੋਭਾ ਵਧਾਉਣਗੇ। ਆਯੁਸ਼ ਮੰਤਰਾਲੇ ਪੰਜਿਮ, ਗੋਆ ਵਿੱਚ ਡਬਲਿਊਏਸੀ ਆਯੋਜਿਤ ਕਰਨ ਦੇ ਲਈ ਸਹਿਯੋਗ ਕਰ ਰਿਹਾ ਹੈ ਅਤੇ ਆਲਮੀ ਪੱਧਰ ’ਤੇ ਆਯੁਸ਼ ਪ੍ਰਣਾਲੀ ਅਤੇ ਦਵਾਈਆਂ ਦੀ ਵਿਗਿਆਨਿਕਤਾ, ਪ੍ਰਭਾਵਕਾਰਿਤਾ, ਸਮਰੱਥਾ ਦਾ ਪ੍ਰਦਰਸ਼ਨ ਕਰੇਗਾ। ਇਸੇ ਕੜੀ ਵਿੱਚ ਵਿਭਿੰਨ ਗਤੀਵਿਧੀਆਂ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਅਤੇ ਵੱਡੇ ਪੱਧਰ ’ਤੇ ਆਯੁਸ਼ ਜਗਤ ਨਾਲ ਜੁੜੀਆਂ ਹਸਤੀਆਂ ਵੀ ਵਿਭਿੰਨ ਚਰਚਾਵਾਂ, ਪ੍ਰਸਤੁਤੀਆਂ ਆਦਿ ਵਿੱਚ ਹਿੱਸਾ ਲੈ ਰਹੀਆਂ ਹਨ।
****
ਐੱਸਕੇ
(Release ID: 1882138)
ਵਿਜ਼ੀਟਰ ਕਾਊਂਟਰ : 136