ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਆਈਆਈਟੀ ਰੋਪੜ ਦੀ ਕ੍ਰਾਇਓਸਫੀਅਰ (ਹਿਮ ਮੰਡਲ) ਅਧਿਐਨ ਵਿੱਚ ਪ੍ਰਾਪਤੀ


"ਕ੍ਰਾਇਓਸਫੀਅਰ ਅਧਿਐਨ ਵਿੱਚ ਗਲੇਸ਼ੀਅਰਾਂ ਦਾ ਪਿਘਲਣਾ ਸ਼ਾਮਲ ਹੋਣਾ ਚਾਹੀਦਾ ਹੈ"

Posted On: 28 SEP 2022 12:53PM by PIB Chandigarh

ਪਾਣੀ ਦੀ ਕਮੀ ਅਤੇ ਸੰਬੰਧਿਤ ਸਮੱਸਿਆਵਾਂ ਨੂੰ ਘਟਾਉਣ ਦੀ ਇੱਕ ਚੁਣੌਤੀਪੂਰਨ ਕੋਸ਼ਿਸ਼ ਵਿੱਚ, ਜਿਓਮੈਟਿਕਸ ਇੰਜੀਨੀਅਰਿੰਗ ਲੈਬਾਰਟਰੀ, (ਜੀਈਐੱਲ) ਆਈਆਈਟੀ ਰੋਪੜ ਨੇ ਕ੍ਰਾਇਓਸਫੀਅਰ (ਹਿਮ ਮੰਡਲ) ਅਧਿਐਨ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਕ੍ਰਾਇਓਸਫੀਅਰ ਧਰਤੀ 'ਤੇ ਇੱਕ ਅਜਿਹਾ ਸਥਾਨ ਹੈ, ਜਿਸ ਵਿੱਚ ਗ੍ਰਹਿ ਦੇ ਜਮੇ ਹੋਏ ਹਿੱਸੇ ਸ਼ਾਮਲ ਹਨ। ਇਸ ਵਿੱਚ ਜ਼ਮੀਨ 'ਤੇ ਬਰਫ਼ਬਾਰੀ ਅਤੇ ਬਰਫ਼, ਬਰਫ਼ ਦੇ ਢੇਰ, ਗਲੇਸ਼ੀਅਰ, ਪਰਮਾਫ੍ਰੌਸਟ ਅਤੇ ਸਮੁੰਦਰੀ ਬਰਫ਼ ਸ਼ਾਮਲ ਹਨ। ਇਹ ਖ਼ੇਤਰ ਪੁਲਾੜ ਵਿਚੋਂ ਆਉਣ ਵਾਲੀ ਸੌਰ ਰੇਡੀਏਸ਼ਨ ਨੂੰ ਪ੍ਰਤੀਬਿੰਬਤ ਕਰਕੇ ਧਰਤੀ ਦੇ ਜਲਵਾਯੂ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਖੋਜਕਰਤਾ ਮੁੱਖ ਤੌਰ 'ਤੇ ਸੈਟੇਲਾਈਟ ਚਿੱਤਰਾਂ ਦੀ ਵਰਤੋਂ ਕਰਦੇ ਹੋਏ ਹਿਮਾਲਿਆ ਵਿੱਚ ਗਲੇਸ਼ੀਅਰਾਂ ਦੀਆਂ ਅਸਥਾਈ ਤਬਦੀਲੀਆਂ ਅਤੇ ਮੌਜੂਦਾ ਸਥਿਤੀ ਨੂੰ ਸਮਝਣ 'ਤੇ ਧਿਆਨ ਕੇਂਦ੍ਰਤ ਕਰ ਰਹੇ ਹਨ। ਹਾਲਾਂਕਿ, ਮੌਜੂਦਾ ਲੋੜ ਇਹ ਜਾਣਨ ਲਈ ਕ੍ਰਾਈਸੋਫੀਅਰ ਅਧਿਐਨ ਕਰਨ ਦੀ ਹੈ ਕਿ ਪ੍ਰਦੂਸ਼ਣ ਨੂੰ ਘਟਾਉਣ ਤੋਂ ਇਲਾਵਾ ਗਲੇਸ਼ੀਅਰਾਂ ਦੇ ਪਿਘਲਣ ਨੂੰ ਰੋਕਣ ਲਈ ਕੀ ਕਰਨ ਦੀ ਲੋੜ ਹੈ, ਜੋ ਕਿ ਜਲਵਾਯੂ ਤਬਦੀਲੀ ਦਾ ਕਾਰਨ ਬਣ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਗਲੇਸ਼ੀਅਰਾਂ ਦੇ ਪਿਘਲਣ ਦੀ ਰਫਤਾਰ ਚਿੰਤਾਜਨਕ ਹੈ।

ਜੀਈਐੱਲ ਫੈਕਲਟੀ ਦੇ ਇੰਚਾਰਜ ਡਾ. ਰੀਤ ਕਮਲ ਤਿਵਾਰੀ ਦਾ ਕਹਿਣਾ ਹੈ, "ਗਲੇਸ਼ੀਅਰ ਚਿੰਤਾਜਨਕ ਰਫ਼ਤਾਰ ਨਾਲ ਪਿਘਲ ਰਹੇ ਹਨ ਅਤੇ ਪਿਘਲਣ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਨਿਕਾਸੀ ਘਟਾ ਕੇ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਤੁਰੰਤ ਹੱਲ ਨਹੀਂ ਹੈ। ਪਰ, ਭਵਿੱਖ ਵਿੱਚ ਪਾਣੀ ਦੀ ਕਮੀ-ਪ੍ਰੇਰਿਤ ਸਮੱਸਿਆਵਾਂ ਨੂੰ ਰੋਕਣ ਲਈ ਸਹੀ ਨੀਤੀ ਬਣਾਉਣ ਲਈ ਗਲੇਸ਼ੀਅਰਾਂ ਦਾ ਅਧਿਐਨ ਜ਼ਰੂਰੀ ਹੈ। ਨਾਲ ਹੀ, ਗਲੇਸ਼ੀਅਰ ਨਾਲ ਜੁੜੇ ਖਤਰਿਆਂ ਜਿਵੇਂ ਕਿ ਗਲੇਸ਼ੀਅਲ ਲੇਕ ਆਉਟਬਰਸਟ ਫਲੱਡ (ਜੀਐੱਲਓਐੱਫ), ਇੱਕ ਡੈਮ ਦੇ ਅਸਫਲ ਹੋਣ ਕਾਰਨ ਪੈਦਾ ਹੋਏ ਹੜ੍ਹ ਦੀ ਇੱਕ ਕਿਸਮ, ਨੂੰ ਘੱਟ ਕਰਨ ਲਈ ਗਲੇਸ਼ਿਓਲੋਜੀਕਲ ਅਧਿਐਨ ਮਹੱਤਵਪੂਰਨ ਹਨ।  ਡਾ. ਤਿਵਾੜੀ ਨੇ ਦਾਅਵਾ ਕੀਤਾ, "ਇਸਦੀ ਇੱਕ ਤਾਜ਼ਾ ਉਦਾਹਰਨ 7 ਫਰਵਰੀ 2021 ਦਾ ਚਮੋਲੀ ਆਇਆ ਹੜ੍ਹ ਹੈ। ਹਾਲਾਂਕਿ ਇਹ ਹੜ੍ਹ ਸਿੱਧੇ ਤੌਰ 'ਤੇ ਜੀਐੱਲਓਐੱਫ ਕਾਰਨ ਨਹੀਂ ਸੀ, ਪਰ ਬਦਲਦੇ ਮੌਸਮ, ਬਰਫ਼ ਅਤੇ ਗਲੇਸ਼ੀਅਲ ਕਵਰ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।"

ਰਿਮੋਟ ਸੈਂਸਿੰਗ, ਜੀਆਈਐੱਸ, ਭੂ-ਵਿਗਿਆਨ ਅਤੇ ਵਾਤਾਵਰਣ ਵਿਗਿਆਨ 'ਤੇ ਕੇਂਦ੍ਰਤ ਇੱਕ ਵੱਕਾਰੀ ਅਕਾਦਮਿਕ ਰਸਾਲੇ ਜਿਓਕਾਰਟੋ ਇੰਟਰਨੈਸ਼ਨਲ ਵਿੱਚ ਪੀਐੱਚਡੀ ਸਕਾਲਰ ਡਾ. ਸੁਪ੍ਰਤਿਮ ਗੁਹਾ ਅਤੇ ਡਾ. ਤਿਵਾਰੀ ਵਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਵਿਗਿਆਨਕ ਖੋਜ ਲੇਖ ਵਿੱਚ ਦੋਵਾਂ ਖੋਜਕਰਤਾਵਾਂ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਸੈਟੇਲਾਈਟ ਰਿਮੋਟ ਸੈਂਸਿੰਗ ਤਕਨੀਕਾਂ ਦੀ ਵਰਤੋਂ ਕਰਦੇ ਹੋਏ 30 ਸਾਲਾਂ ਤੋਂ ਵੱਧ ਸਮੇਂ ਤੋਂ ਸਿੱਕਮ ਦੇ ਗਲੇਸ਼ੀਅਰਾਂ ਦੀ ਨਿਗਰਾਨੀ ਕੀਤੀ ਹੈ। ਖੋਜ ਵਿੱਚ ਪਾਇਆ ਗਿਆ ਕਿ ਸਿੱਕਮ ਦੇ ਸਾਰੇ ਗਲੇਸ਼ੀਅਰ ਅਧਿਐਨ ਦੇ ਪੂਰੇ ਸਮੇਂ ਦੌਰਾਨ ਤੇਜ਼ੀ ਨਾਲ ਪਿਘਲ ਰਹੇ ਹਨ।

C:\Users\HP\Downloads\WhatsApp Image 2022-09-27 at 7.48.01 PM.jpeg

ਗੜ੍ਹਵਾਲ ਹਿਮਾਲਿਆ ਖੇਤਰ ਦੇ ਇੱਕ ਗਲੇਸ਼ੀਅਰ ਵਿੱਚ 2002 ਅਤੇ 2021 ਦਰਮਿਆਨ ਗਲੇਸ਼ੀਅਰ ਦੀ ਚੌੜਾਈ ਬਦਲੀ ਹੈ

ਇੱਥੇ ਚਾਂਗਸਾਂਕ ਗਲੇਸ਼ੀਅਰ ਪ੍ਰਤੀ ਸਾਲ ਲੰਬਾਈ ਵਿੱਚ ਵੱਧ ਤੋਂ ਵੱਧ 73 ਮੀਟਰ ਪਿਘਲਦਾ ਦੇਖਿਆ ਗਿਆ ਹੈ। ਡਾ. ਗੁਹਾ ਨੇ ਚੇਤਾਵਨੀ ਦਿੱਤੀ ਕਿ “ਸਾਲ 2014 ਤੋਂ ਬਾਅਦ, ਪੂਰੇ ਸਿੱਕਮ ਗਲੇਸ਼ੀਅਰਾਂ ਵਿੱਚ ਪਿਘਲਣ ਦੀ ਦਰ ਵਧ ਗਈ ਹੈ, ਜੋ ਸਾਰਿਆਂ ਲਈ ਗੰਭੀਰ ਖਤਰਾ ਹੈ। ਹਿਮਾਲਿਆ ਦੇ ਦੂਜੇ ਹਿੱਸੇ ਵਿੱਚ ਗਲੇਸ਼ੀਅਰਾਂ ਦੀ ਸਥਿਤੀ ਨੂੰ ਸਮਝਣ ਲਈ ਸਮੁੱਚੀ ਹਿਮਾਲੀਅਨ ਰੇਂਜ ਲਈ ਅਜਿਹੇ ਅਧਿਐਨ ਜ਼ਰੂਰੀ ਹਨ।” ਇੱਕ ਹੋਰ ਅਧਿਐਨ ਵਿੱਚ, ਆਈਆਈਟੀ, ਰੋਪੜ ਦੇ ਖੋਜਕਰਤਾਵਾਂ ਨੇ ਵੀ ਕ੍ਰਾਇਓਸਫੀਅਰ, ਹਾਈਡ੍ਰੋਲੋਜੀ ਅਤੇ ਜਲਵਾਯੂ ਅਧਿਐਨ ਵਿੱਚ ਸਕੈਟਰੋਮੀਟਰ ਸੈਟੇਲਾਈਟ ਸੈਂਸਰਾਂ ਦੀ ਵਿਰਾਸਤੀ ਵਿਧੀ ਅਤੇ ਉਪਯੋਗ ਦੀ ਖੋਜ ਕੀਤੀ ਹੈ। ਇੱਕ ਸਕੈਟਰੋਮੀਟਰ ਅਕਸਰ ਮੌਸਮ ਦੇ ਉਪਗ੍ਰਹਿ 'ਤੇ ਲਗਾਇਆ ਹੁੰਦਾ ਹੈ ਅਤੇ ਇਸ ਦੇ ਬਹੁਤ ਸਾਰੇ ਕਾਰਜ ਹੁੰਦੇ ਹਨ। ਖੋਜਕਰਤਾਵਾਂ ਵਿੱਚੋਂ ਇੱਕ ਆਈਆਈਟੀ ਵਿੱਚ ਟੀਚਰ ਐਸੋਸੀਏਟਸ਼ਿਪ ਫਾਰ ਰਿਸਰਚ ਐਕਸੀਲੈਂਸ (ਟੀਏਆਰਈ) ਫੈਲੋ ਡਾ. ਸਰਤਾਜਵੀਰ ਸਿੰਘ ਨੇ ਕਿਹਾ ਕਿ ਭਾਰਤੀ ਹਿਮਾਲਿਆ 'ਤੇ ਸਕੈਟਰੋਮੀਟਰ ਬਰਫ਼ਬਾਰੀ ਦੇ ਕਵਰ ਦੀ ਹੱਦ, ਗਲੇਸ਼ੀਅਰ ਦੀ ਬਰਫ਼ ਪਿਘਲਣ ਅਤੇ ਅਚਾਨਕ ਹੜ੍ਹਾਂ ਅਤੇ ਬਰਫ਼ੀਲੇ ਤੂਫ਼ਾਨਾਂ ਦੀ ਭਵਿੱਖਬਾਣੀ ਦੀ ਨਿਗਰਾਨੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉੱਤਰ ਭਾਰਤੀ ਹਿਮਾਲੀਆਈ ਖੇਤਰ ਅਕਸਰ ਬਰਫ਼ੀਲੇ ਤੂਫ਼ਾਨਾਂ ਨਾਲ ਪ੍ਰਭਾਵਿਤ ਹੁੰਦਾ ਹੈ ਅਤੇ ਦੱਖਣੀ ਹਿੱਸੇ ਵਿੱਚ ਅਚਾਨਕ ਹੜ੍ਹਾਂ ਦਾ ਖ਼ਤਰਾ ਹੁੰਦਾ ਹੈ। ਇਸ ਲਈ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਕੈਟਰੋਮੀਟਰ ਸੈਟੇਲਾਈਟ (ਸਕੈਟਸੈਟ-1) ਦੀ ਮਦਦ ਨਾਲ ਬਰਫ ਅਤੇ ਗਲੇਸ਼ੀਅਰ ਕਵਰ ਦੀ ਨਿਰੰਤਰ ਅਤੇ ਸਹੀ ਨਿਗਰਾਨੀ ਕੀਤੀ ਜਾ ਸਕਦੀ ਹੈ।

ਇਹ ਅਧਿਐਨ, ਜੋ ਡਾ. ਸਿੰਘ ਵਲੋਂ ਡਾ. ਵਿਸ਼ਾਖਾ ਸੂਦ ਅਤੇ ਜੀਆਈਐੱਲ ਫੈਕਲਟੀ ਇੰਚਾਰਜ ਡਾ. ਤਿਵਾਰੀ ਦੇ ਨਾਲ ਪੂਰਾ ਕੀਤਾ ਗਿਆ ਹੈ, ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ ਵਲੋਂ ਫੰਡ ਦਿੱਤਾ ਗਿਆ ਅਤੇ ਆਈਈਈਈ ਜੀਓਸਾਇੰਸ ਐਂਡ ਰਿਮੋਟ ਸੈਂਸਿੰਗ ਮੈਗਜ਼ੀਨ ਦੇ ਜੂਨ, 2022 ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

 

(ਵਲੋਂ: ਰਾਜੇਸ਼ ਬਾਲੀ, ਫੀਲਡ ਪਬਲੀਸਿਟੀ ਅਫਸਰ, ਕੇਂਦਰੀ ਸੰਚਾਰ ਬਿਊਰੋ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ - ਜਲੰਧਰ)

*****

 

ਆਰਸੀ: ਆਰਬੀ


(Release ID: 1862869) Visitor Counter : 110
Read this release in: English