ਇਸਪਾਤ ਮੰਤਰਾਲਾ
ਐੱਨਐੱਮਡੀਸੀ ਨੇ ਸੀਐੱਸਆਰ ਅਤੇ ਨਿਰੰਤਰਤਾ ਬਣਾਏ ਰੱਖਣ ਵਿੱਚ ਆਪਣੇ ਉਤਕ੍ਰਿਸ਼ਟ ਕਾਰਜਾਂ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ
Posted On:
21 SEP 2022 8:44PM by PIB Chandigarh
ਦੇਸ਼ ਦਾ ਸਭ ਤੋਂ ਵੱਡਾ ਕੱਚਾ ਲੋਹਾ ਉਤਪਾਦਕ ਐੱਨਐੱਮਡੀਸੀ ਨੂੰ ਅੱਜ ਬੰਗਲੁਰੂ ਵਿੱਚ ਈਟੀ ਐਸੈਂਟ ਦੁਆਰਾ ਸੀਐੱਸਆਰ ਅਤੇ ਨਿਰੰਤਰਤਾ ਬਣਾਏ ਰੱਖਣ ਵਿੱਚ ਆਪਣੇ ਉਤਕ੍ਰਿਸ਼ਟ ਕਾਰਜਾਂ ਲਈ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਦਯੋਗ ਦੇ ਡਾਇਰਕੈਟਰ (ਉਤਪਾਦਨ) ਸ਼੍ਰੀ ਦਿਲੀਪ ਕੁਮਾਰ ਮੋਹੰਤੀ ਨੇ ਐੱਨਐੱਮਡੀਸੀ ਨੂੰ ਟਿਕਾਊ ਆਮਦਨ ਸਿਰਜਣ ਅਤੇ ਸਰਵਸ਼੍ਰੇਸ਼ਠ ਸਮੱਗਰੀ ਸੀਐੱਸਆਰ ਉਤਕ੍ਰਿਸ਼ਟਤਾ ਲਈ ਮਿਲੇ ਸਨਮਾਨ ਨੂੰ ਗ੍ਰਹਿਣ ਕੀਤਾ।
ਸੀਐੱਸਆਰ ਅਤੇ ਨਿਰੰਤਰਤਾ ਬਣਾਏ ਰੱਖਣ ਦੀ ਦਿਸ਼ਾ ਵਿੱਚ ਆਪਣੀ ਟੀਮ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਐੱਨਐੱਮਡੀਸੀ ਦੇ ਚੀਫ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਦੇਸ਼ ਦੇ ਮਾਈਨਿੰਗ ਪ੍ਰਮੁੱਖ ਦੇ ਰੂਪ ਵਿੱਚ ਐੱਨਐੱਮਡੀਸੀ ਭਾਰਤ ਲਈ ਇੱਕ ਗਤੀਸ਼ੀਲ ਅਤੇ ਉਤਕ੍ਰਿਸ਼ਟ ਭਵਿੱਖ ਨੂੰ ਆਕਾਰ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਕਦਮ ‘ਤੇ ਆਪਣੇ ਹਿਤਧਾਰਕਾਂ ਦੇ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ ਅਤੇ ਆਪਣੇ ਉਦਯੋਗ ਅਤੇ ਸਮੁਦਾਏ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਆਪਣੇ ਖਾਣਾਂ ਵਿੱਚ ਟੈਕਨੋਲੋਜੀ ਦੀ ਸਮਰੱਥਾ ਦਾ ਉਪਯੋਗ ਕਰ ਰਹੇ ਹਨ।
ਮਾਈਨਿੰਗ ਖੇਤਰ ਨੇ ਦਹਾਕਿਆਂ ਤੋਂ ਇਸ ਕਾਰਜ ਖੇਤਰ ਨਾਲ ਜੁੜੇ ਸਮੁਦਾਏ ਦੇ ਨਾ ਸਿਰਫ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਦੀ ਦਿਸ਼ਾ ਵਿੱਚ ਕਾਰਜ ਕੀਤਾ ਹੈ ਬਲਕਿ ਇਹ ਸੁਨਿਸ਼ਚਿਤ ਕੀਤਾ ਹੈ ਕਿ ਵਿਕਾਸ ਸਮਾਜਿਕ-ਸਾਂਸਕ੍ਰਿਤੀਕ ਰੂਪ ਤੋਂ ਦੀਰਘਕਾਲਿਕ ਹੈ। ਐੱਨਐੱਮਡੀਸੀ ਦੇ ਸੀਐੱਸਆਰ ਦੇ ਕੇਂਦ੍ਰਿਤ ਖੇਤਰ ਸਿੱਖਿਆ, ਸਿਹਤ, ਕੌਸ਼ਲ ਵਿਕਾਸ, ਬੁਨਿਆਦੀ ਢਾਂਚਾ ਅਤੇ ਸੁਰੱਖਿਅਤ ਪੇਅਜਲ ਭਾਰਤ ਦੇ ਅੰਦਰੂਨੀ ਖੇਤਰਾਂ ਵਿੱਚ ਲੋਕਾਂ ਲਈ ਆਦਰਸ਼ ਅਤੇ ਅਵਸਰਾਂ ਦਾ ਸਿਰਜਣ ਕਰ ਰਹੇ ਹਨ।
ਉਦਯੋਗ ਨੇ ਵਾਤਾਵਰਣ ਦੇ ਪ੍ਰਤੀ ਵੀ ਆਪਣੇ ਦ੍ਰਿਸ਼ਟੀਕੋਣ ਵਿੱਚ ਚੌਕਸੀ ਅਤੇ ਪ੍ਰਤੀਬੱਧਤਾ ਦਰਸਾਈ ਹੈ। ਵਾਤਾਵਰਣ ਦੋਸਤਾਨਾ ਖਾਣਾਂ ਦੇ ਰੂਪ ਵਿੱਚ ਨੋਟ, ਐੱਨਐੱਮਡੀਸੀ ਦੀ ਮਾਈਨਿੰਗ ਯੋਜਨਾ ਦੀ ਸਰਾਹਨਾ ਕਰਦੇ ਹੋਏ ਭਾਰਤੀ ਖਾਣ ਬਿਊਰੋ ਦੁਆਰਾ ਐੱਨਡੀਐੱਮਸੀ ਦੇ ਸਾਰੇ ਪਰਿਸਰਾਂ ਨੂੰ 5 ਸਟਾਰ ਰੇਟਿੰਗ ਪ੍ਰਦਾਨ ਕੀਤੀ ਗਈ ਹੈ।
ਸ਼੍ਰੀ ਦਿਲੀਪ ਕੁਮਾਰ ਮੋਹੰਤੀ ਨੇ ਦੇਸ਼ ਦੇ ਸਮਾਜਿਕ ਅਤੇ ਟਿਕਾਊ ਵਿਕਾਸ ਵਿੱਚ ਐੱਨਐੱਮਡੀਸੀ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਈਟੀ ਐਸੇਂਟ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖਣਿਜ ਸੁਰੱਖਿਆ, ਸਥਿਰਤਾ ਅਤੇ ਆਤਮਨਿਰਭਰਤਾ ਦੇ ਆਪਣੇ ਰਾਸ਼ਟਰ ਨਿਰਮਾਣ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਐੱਨਐੱਮਡੀਸੀ ਅਣਥੱਕ ਯਤਨ ਕਰ ਰਿਹਾ ਹੈ।
******
ਏਕੇਐੱਨ
(Release ID: 1861650)
Visitor Counter : 109