ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੂਰ-ਦੁਰਾਡੇ ਖੇਤਰਾਂ ਤੱਕ ਪਹੁੰਚ ਰਹੀ ਹੈ ਅਤੇ ਪਿਛਲੀਆਂ ਸਰਕਾਰਾਂ ਦੁਆਰਾ ਅਜਿਹੇ ਖੇਤਰਾਂ ਵਿੱਚ ਪਿਛਲੇ 6 ਦਹਾਕਿਆਂ ਤੋਂ ਅਧਿਕ ਦੀ ਲਾਪਰਵਾਹੀ ਦੀ ਭਰਪਾਈ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ : ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ

Posted On: 06 SEP 2022 7:08PM by PIB Chandigarh

ਮੋਦੀ ਸਰਕਾਰ ਦੂਰ-ਦੁਰਾਡੇ ਖੇਤਰਾਂ ਤੱਕ ਪਹੁੰਚ ਰਹੀ ਹੈ ਅਤੇ ਪਿਛਲੀਆਂ ਸਰਕਾਰਾਂ ਦੁਆਰਾ ਦੂਰ-ਦੁਰਾਡੇ ਖੇਤਰਾਂ ਵਿੱਚ ਪਿਛਲੇ 6 ਦਹਾਕਿਆਂ ਤੋਂ ਅਧਿਕ ਦੀ ਲਾਪਰਵਾਹੀ ਦੀ ਭਰਪਾਈ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

 

ਇਹ ਗੱਲ ਅੱਜ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਵਿੱਚ ਉਧਮਪੁਰ ਜ਼ਿਲ੍ਹੇ ਦੇ ਉਚਾਈ ਵਾਲੇ ਦੂਦੂ (Dudu) ਦੇ  ਪੈਰੀਫਿਰਲ ਪਹਾੜੀ ਸਥਾਨ ‘ਤੇ ਇੱਕ ਉਤਸਾਹੀ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਹੀ ਹੈ। ਉਨ੍ਹਾਂ ਨੂੰ ਸੁਣਨ ਦੇ ਲਈ ਆਸਪਾਸ ਦੇ ਪਿੰਡਾਂ ਤੋਂ ਵੱਡੀ ਸੰਖਿਆ ਵਿੱਚ ਲੋਕ ਇਕੱਠੇ ਹੋਏ ਸਨ।

 

ਇਸ ਜਨਸਭਾ ਵਿੱਚ ਸੰਬੋਧਨ ਤੋਂ ਪਹਿਲਾਂ ਮੰਤਰੀ ਮਹੋਦਯ ਨੇ ਕਮਾਂਡ ਹਸਪਤਾਲ ਉਧਮਪੁਰ ਦੇ ਮਾਧਿਅਮ ਨਾਲ ਭਾਰਤੀ ਸੈਨਾ ਦੁਆਰਾ ਆਯੋਜਿਤ ਇੱਕ ਮੈਗਾ ਮਲਟੀ ਸਪੈਸ਼ਲਟੀ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਇਸ ਕੈਂਪ ਵਿੱਚ ਮੈਡੀਸਨ, ਪੀਡੀਆਟ੍ਰਿਕਸ, ਈਐੱਨਟੀ, ਔਪਥਮੋਲੌਜੀ, ਗਾਇਨੇਕੋਲੌਜੀ, ਡਰਮੇਟੋਲੌਜੀ ਆਦਿ ਸਮੇਤ ਵੱਖ-ਵੱਖ ਮੈਡੀਕਲ ਸ਼੍ਰੇਣੀਆਂ ਦੇ ਮਾਹਿਰ ਡਾਕਟਰਾਂ ਨੇ ਆਸਪਾਸ ਦੇ ਸਾਰੇ ਪਿੰਡਾਂ ਤੋ ਵੱਡੀ ਸੰਖਿਆ ਵਿੱਚ ਆਏ ਰੋਗੀਆਂ ਦੀ ਦੇਖਭਾਲ ਕੀਤੀ। ਡਾ. ਜਿਤੇਂਦਰ ਸਿੰਘ ਨੇ ਭਾਰਤੀ ਸੈਨਾ ਅਤੇ ਮੇਜਰ ਜਨਰਲ ਡਾ. ਦਾਸ਼ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੂੰ ਉਨ੍ਹਾਂ ਲੋਕਾਂ ਨੂੰ ਸਿਹਤ ਦੇਖਭਾਲ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਧੰਨਵਾਦ ਕੀਤਾ, ਜੋ ਵਾਸਤਵ ਵਿੱਚ ਜ਼ਰੂਰਤਮੰਦ ਸਨ ਲੇਕਿਨ ਕਦੇ-ਕਦੇ ਉਨ੍ਹਾਂ ਦਾ ਇਨ੍ਹਾਂ ਸੁਵਿਧਾਵਾਂ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਂਦਾ ਸੀ।

https://static.pib.gov.in/WriteReadData/userfiles/image/image00130I3.jpg

 

ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੂਦੂ (Dudu) ਅਤੇ ਅਜਿਹੇ ਹੋਰ ਪਹਾੜੀ ਖੇਤਰ ਅਦਭੁਤ ਸੌਂਦਰਯ ਅਤੇ ਪਹਾੜੀ ਸੰਸਾਧਨਾਂ ਨਾਲ ਭਰਪੂਰ ਹਨ। ਉਨ੍ਹਾਂ ਨੇ ਕਿਹਾ, ਕਿ ਕੁਦਰਤ ਨੇ ਇਨ੍ਹਾਂ ਖੇਤਰਾਂ ਨੂੰ ਬਹੁਤ ਕੁਝ ਦਿੱਤਾ ਸੀ ਪਰ ਉਨ੍ਹਾਂ ਨੂੰ ਆਪਣੀਆਂ ਹੀ ਚੁਣੀਆਂ ਹੋਈਆਂ ਪਿਛਲੀਆਂ ਸਰਕਾਰਾਂ ਦੇ ਹੱਥੋਂ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਉਨ੍ਹਾਂ ਨੂੰ ਵੋਟ ਬੈਂਕ ਦੇ ਮੱਦੇਨਜ਼ਰ ਕੋਈ ਬਹੁਤਾ ਨਤੀਜਾ ਨਹੀਂ ਮਿਲਿਆ।

 

ਉਨ੍ਹਾਂ ਨੇ ਉਧਮਪੁਰ ਜ਼ਿਲ੍ਹੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ ਅੱਠ ਸਾਲ ਦਾ ਵਿਕਾਸ ਪਿਛਲੇ ਕਈ ਦਹਾਕਿਆਂ ਦੇ ਵਿਕਾਸ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਵਰ੍ਹਿਆਂ ਤੋਂ ਉਧਮਪੁਰ ਕੇਂਦਰ ਸਰਕਾਰ ਦੁਆਰਾ ਵਿੱਤ ਪੋਸ਼ਿਤ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਅਧੀਨ ਸੜਕ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਦੇਸ਼ ਦੇ ਸਿਖਰਲੇ ਜ਼ਿਲ੍ਹੇ ਦੇ ਰੂਪ ਵਿੱਚ ਉਭਰ ਰਿਹਾ ਹੈ। ਇਸੇ ਤਰ੍ਹਾਂ ਨਾਲ ਇਸ ਖੇਤਰ ਵਿੱਚ ਕਈ ਮਹੱਤਵਪੂਰਨ ਨਵੇਂ ਰਾਸ਼ਟਰੀ ਰਾਜਮਾਰਗ ਨਿਰਮਾਣ ਅਧੀਨ ਹਨ ਜਿਨ੍ਹਾਂ ਵਿੱਚ ਸੁਧਮਹਾਦੇਵ – ਮਰਮਤ – ਗੋਹਾ – ਖੇਲਾਨੀ ਰਾਸ਼ਟਰੀ ਰਾਜਮਾਰਗ ਅਤੇ ਲਖਨਪੁਰ – ਬਾਨੀ –ਭਦ੍ਰਵਾਹ –ਡੋਡਾ ਰਾਜਮਾਰਗ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮਹੱਤਵਪੂਰਨ ਚਟਰਜਲਾ ਸੁਰੰਗ ਦੇ 4,000 ਕਰੋੜ ਰੁਪਏ ਤੋਂ ਅਧਿਕ ਦੇ ਭਾਰੀ ਬਜਟ ਹੋਣ ਦੇ ਕਾਰਨ ਦੂਸਰੇ ਰਾਜਮਾਰਗ ਦੇ ਨਿਰਮਾਣ ਵਿੱਚ ਦੇਰੀ ਹੋਈ ਹੈ ਲੇਕਿਨ ਹੁਣ ਇਸ ਕਾਰਜ ਨੂੰ ਭਾਰਤਮਾਲਾ ਯੋਜਨਾ ਦੇ ਤਹਿਤ ਲਿਆ ਜਾਵੇਗਾ।

 

 ਨੇੜੇ ਦੇ ਹੀ ਮਾਨਤਲਾਈ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਕੇਂਦਰੀ ਵਿੱਤ ਪੋਸ਼ਣ ਦੇ ਮਾਧਿਅਮ ਨਾਲ ਹੁਣ ਬਾਹਰ ਤੋਂ ਆਉਣ ਵਾਲੇ ਲੋਕਾਂ ਦੇ ਲਈ ਇੱਕ ਹੈਲੀਪੈਡ ਦੇ ਨਾਲ ਇੱਕ ਅਤਿਆਧੁਨਿਕ ਵੈਲਨੈੱਸ ਸੇਂਟਰ ਬਹੁਤ ਜਲਦੀ ਤਿਆਰ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਇਸ ਪ੍ਰੋਜੈਕਟ ਦੀ ਪਰਵਾਹ ਹੀ ਨਹੀਂ ਕੀਤੀ ਅਤੇ ਇਹ ਹਾਲੇ ਮਾੜੀ ਹਾਲਤ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੱਤਾ ਸੰਭਾਲਣ ਦੇ ਬਾਅਦ ਹੁਣ ਇਸ ਮੁੱਦੇ ਨੂੰ ਕੇਂਦਰ ਸਰਕਾਰ ਦੇ ਨੋਟਿਸ ਵਿੱਚ ਲਿਆਂਦਾ ਗਿਆ ਅਤੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।

https://static.pib.gov.in/WriteReadData/userfiles/image/image002TUNN.jpg
 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਧਮਪੁਰ ਸ਼ਾਇਦ ਦੇਸ਼ ਦਾ ਇੱਕਮਾਤਰ ਅਜਿਹਾ ਲੋਕਸਭਾ ਖੇਤਰ ਹੈ ਜਿਸ ਨੂੰ ਹਾਲ ਦੇ ਵਰ੍ਹਿਆਂ ਵਿੱਚ ਕੇਂਦਰ ਦੁਆਰਾ ਵਿੱਤ ਪੋਸ਼ਿਤ ਤਿੰਨ ਮੈਡੀਕਲ ਕਾਲਜ ਮਿਲੇ ਹਨ। ਇਸ ਦੇ ਇਲਾਵਾ ਇੱਥੇ ਮਹੱਤਵਪੂਰਨ ਪ੍ਰੋਜੈਕਟਾਂ ਦੀ ਇੱਕ ਲੜੀ ਵੀ ਹੈ ਅਤੇ ਇਸ ਪਹਾੜੀ ਖੇਤਰ ਤੇ ਉਸ ਦੇ ਆਸਪਾਸ ਦੇ ਲਈ ਕੇਂਦਰੀ ਵਿਦਿਆਲਯ ਦੀ ਸਥਾਪਨਾ ਕੀਤੀ ਗਈ ਹੈ।

 

ਜਨ ਸਭਾ ਦੇ ਬਾਅਦ ਪ੍ਰਖੰਡ ਵਿਕਾਸ ਕਮੇਟੀ (ਬੀਡੀਸੀ), ਜ਼ਿਲ੍ਹਾ ਵਿਕਾਸ ਕਮੇਟੀਆਂ (ਡੀਡੀਸੀਐੱਸ) ਦੇ ਪ੍ਰਤੀਨਿਧੀ, ਸਰਪੰਚਾਂ ਅਤੇ ਪੰਚਾਂ ਸਮੇਤ ਵੱਡੀ ਸੰਖਿਆ ਵਿੱਚ ਲੋਕਲ ਬੌਡੀ ਦੇ ਪ੍ਰਤੀਨਿਧੀਆਂ ਨੇ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਮੰਤਰੀ ਮਹੋਦਯ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਖੁਦ ਅਤੇ ਉਨ੍ਹਾਂ ਦਾ ਦਫਤਰ ਹਮੇਸ਼ਾ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਜਦ ਵੀ ਜ਼ਰੂਰਤ ਹੋਵੇਗੀ ਉਹ ਲੋਕ ਉਨ੍ਹਾਂ ਨਾਲ ਸੰਪਰਕ ਕਰਨ ਦੇ ਲਈ ਸੁਤੰਤਰ ਹਨ। ਉਨ੍ਹਾਂ ਨੇ ਵਨ ਵਿਭਾਗ ਦੀ ਮੰਜ਼ੂਰੀ ਆਦਿ ਨਾਲ ਸੰਬੰਧਿਤ ਕੁਝ ਅਜਿਹੇ ਮੁੱਦਿਆਂ ਦਾ ਸਮਾਧਾਨ ਕਰਨ ਦੇ ਲਈ ਨਾਗਰਿਕ ਪ੍ਰਸ਼ਾਸਨ ਨੂੰ ਮੌਕੇ ‘ਤੇ ਨਿਰਦੇਸ਼ ਵੀ ਜਾਰੀ ਕੀਤੇ ਜਿਨ੍ਹਾਂ ਨਾਲ ਕੇਂਦਰੀ ਸੜਕ ਪ੍ਰੋਜੈਕਟਾਂ ਆਦਿ ਦੇ ਨਿਰਮਾਣ ਵਿੱਚ ਦੇਰੀ ਹੋ ਰਹੀ ਸੀ।

<><><><>

ਐੱਸਐੱਨਸੀ/ਆਰਆਰ



(Release ID: 1857414) Visitor Counter : 104


Read this release in: English , Urdu , Hindi