ਖੇਤੀਬਾੜੀ ਮੰਤਰਾਲਾ
azadi ka amrit mahotsav

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਦੇ ਭਾਸ਼ਣ ਦੇ ਨਾਲ ਸੰਪੰਨ ਹੋਈ ਆਈਸੀਏਆਰ ਦੇ 75 ਲੈਕਚਰਾਂ ਦੀ ਲੜੀ


ਆਜ਼ਾਦੀ ਦੇ ਅੰਮ੍ਰਿਤ ਕਾਲ ਤੱਕ ਸਾਰੀ ਦੁਨੀਆ ਨੂੰ ਦਿਸ਼ਾ ਦੇਣ ਵਾਲੀ ਹੋਵੇ ਭਾਰਤੀ ਖੇਤੀਬਾੜੀ – ਸ਼੍ਰੀ ਤੋਮਰ

ਟੈਕਨੋਲੋਜੀ ਤੇ ਇਨਫ੍ਰਾਸਟ੍ਰਕਚਰ ਨਾਲ ਖੇਤੀ ਵਿੱਚ ਵਧਣਗੇ ਰੋਜ਼ਗਾਰ, ਕਿਸਾਨਾਂ ਨੂੰ ਹੋਵੇਗਾ ਲਾਭ- ਖੇਤੀਬਾੜੀ ਮੰਤਰੀ

Posted On: 16 AUG 2022 7:48PM by PIB Chandigarh

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਖੇਤੀਬਾੜੀ ਖੇਤਰ ਵਿੱਚ ਟੈਕਨੋਲੋਜੀ ਦਾ ਉਪਯੋਗ ਵਧਾਉਣ ਅਤੇ ਪਿੰਡ-ਪਿੰਡ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ਦੇ ਲਈ ਸਰਕਾਰ ਕੰਮ ਕਰ ਰਹੀ ਹੈ, ਜਿਸ ਨਾਲ ਖੇਤੀ ਵਿੱਚ ਰੋਜ਼ਗਾਰ ਦੇ ਅਵਸਰ ਵਧਣਗੇ ਅਤੇ ਪੜ੍ਹੇ-ਲਿਖੇ ਯੁਵਾ ਪਿੰਡਾਂ ਵਿੱਚ ਹੀ ਰਹਿ ਕੇ ਖੇਤੀਬਾੜੀ ਦੇ ਵੱਲ ਆਕਰਸ਼ਿਤ ਹੋਣਗੇ। ਟੈਕਨੋਲੋਜੀ ਤੇ ਇਨਫ੍ਰਾਸਟ੍ਰਕਚਰ ਦਾ ਲਾਭ ਕਿਸਾਨਾਂ ਨੂੰ ਹੋਵੇਗਾ, ਨਾਲ ਹੀ ਖੇਤੀਬਾੜੀ ਦੇ ਖੇਤਰ ਨੂੰ ਹੋਰ ਸੁਧਾਰਨ ਵਿੱਚ ਕਾਮਯਾਬੀ ਮਿਲੇਗੀ। ਕਿਸਾਨਾਂ ਨੂੰ ਖੁਸ਼ਹਾਲ ਤੇ ਖੇਤੀਬਾੜੀ ਨੂੰ ਉਨੰਤ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਸੰਕਲਪ ਦੇ ਨਾਲ ਆਪਣੇ ਸੰਕਲਪ ਨੂੰ ਜੋੜ ਕੇ ਕੰਮ ਕਰਦੇ ਹੋਏ ਸਾਨੂੰ ਇੱਕ ਸਥਾਈ ਸਮਾਧਾਨ ਪ੍ਰਾਪਤ ਕਰਨਾ ਚਾਹੀਦਾ ਹੈ।

 “ਜਦੋਂ ਦੇਸ਼ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣਗੇ, ਯਾਨੀ ਆਜ਼ਾਦੀ ਕੇ ਅੰਮ੍ਰਿਤ ਕਾਲ ਤੱਕ ਭਾਰਤੀ ਖੇਤੀਬਾੜੀ ਸਾਰੀ ਦੁਨੀਆ ਨੂੰ ਦਿਸ਼ਾ ਦੇਣ ਵਾਲੀ ਹੋਣੀ ਚਾਹੀਦੀ ਹੈ। ਅੰਮ੍ਰਿਤ ਕਾਲ ਵਿੱਚ ਹਿੰਦੁਸਤਾਨ ਦੀ ਖੇਤੀਬਾੜੀ ਦੀ ਵਿਸ਼ਵ ਪ੍ਰਸ਼ੰਸਾ ਕਰੇ, ਇੱਥੇ ਗਿਆਨ ਲੈਣ ਆਉਣ, ਅਜਿਹਾ ਸਾਡਾ ਗੌਰਵ ਹੋਵੇ, ਵਿਸ਼ਵ ਭਲਾਈ ਦੀ ਭੂਮਿਕਾ ਨਿਭਾਉਣ ਵਿੱਚ ਭਾਰਤ ਸਮਰੱਥ ਹੋਵੇ,” ਸ਼੍ਰੀ ਤੋਮਰ ਨੇ ਕਿਹਾ।

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਇਹ ਗੱਲ ਇੰਡੀਅਨ ਕੌਂਸਲ ਆਵ੍ ਐਗਰੀਕਲਚਰ ਰਿਸਰਚ (ਆਈਸੀਏਆਰ) ਦੁਆਰਾ ਆਯੋਜਿਤ ਲੈਕਚਰ ਲੜੀ ਦੀ ਸਮਾਪਨ ਕੜੀ ਵਿੱਚ ਕਹੀ। ਇਹ ਲੜੀ 17 ਮਾਰਚ 2021 ਨੂੰ ਸ਼ੁਰੂ ਹੋਈ ਸੀ ਅਤੇ ਵਿਭਿੰਨ ਵਿਸ਼ਿਆਂ ‘ਤੇ 75 ਲੈਕਚਰ ਮਾਹਿਰਾਂ, ਉੱਘੇ ਵਿਗਿਆਨੀਆਂ, ਨੀਤੀ-ਨਿਰਮਾਤਾਵਾਂ, ਅਧਿਆਤਮਿਕ ਨੇਤਾਵਾਂ, ਪ੍ਰੇਰਕ ਬੁਲਾਰਿਆਂ ਅਤੇ ਸਫਲ ਉੱਦਮੀਆਂ ਦੁਆਰਾ ਕੀਤੇ ਗਏ। ਸਮਾਪਨ ਅਵਸਰ ‘ਤੇ ਸ਼੍ਰੀ ਤੋਮਰ ਨੇ “ਆਤਮਨਿਰਭਰ ਖੇਤੀਬਾੜੀ” ‘ਤੇ ਲੈਕਚਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਗਾਤਾਰ ਇਸ ਗੱਲ ਦੀ ਕੋਸ਼ਿਸ਼ ਕਰਦੇ ਰਹੇ ਹਨ ਕਿ ਖੇਤੀਬਾੜੀ ਖੇਤਰ ਨੂੰ ਸਰਕਾਰ ਦਾ ਪੂਰਾ ਸਹਿਯੋਗ-ਸਮਰਥਨ ਮਿਲੇ, ਇਸ ਲਈ ਅਨੇਕ ਯੋਜਨਾਵਾਂ ਦਾ ਸਿਰਜਣ ਵੀ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਕੰਮ ਚਲ ਰਿਹਾ ਹੈ।

 “ਪੀਐੱਮ ਸ਼੍ਰੀ ਮੋਦੀ ਨੇ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਤੋਂ ਭਾਸ਼ਣ ਵਿੱਚ ਵੀ ਖੇਤੀਬਾੜੀ ਖੇਤਰ ਨੂੰ ਮੁੜ ਮਹੱਤਵ ਦਿੱਤਾ ਹੈ, ਜੋ ਇਸ ਖੇਤਰ ਵਿੱਚ ਤਬਦੀਲੀ ਲਿਆਉਣ ਦੀ ਉਨ੍ਹਾਂ ਦੇ ਇਰਾਦੇ ਨੂੰ ਪ੍ਰਦਰਸ਼ਿਤ ਕਰਦਾ ਹੈ। ਪੀਐੱਮ ਦੇ ਸੱਦਾ ਦਿੱਤਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਣੀ ਚਾਹੀਦੀ ਹੈ, ਖੇਤੀਬਾੜੀ ਵਿੱਚ ਟੈਕਨੋਲੋਜੀ ਦਾ ਉਪਯੋਗ ਤੇ ਛੋਟੇ ਕਿਸਾਨਾਂ ਦੀ ਤਾਕਤ ਵਧਣੀ ਚਾਹੀਦੀ ਹੈ, ਸਾਡੀ ਖੇਤੀ ਆਤਮਨਿਰਭਰ ਖੇਤੀਬਾੜੀ ਵਿੱਚ ਤਬਦੀਲ ਹੋਣੀ ਚਾਹੀਦੀ ਹੈ, ਲੋੜੀਂਦਾ ਇਨਫ੍ਰਾਸਟ੍ਰਕਚਰ ਹੋਣਾ ਚਾਹੀਦਾ ਹੈ, ਖੇਤੀਬਾੜੀ ਦੀਆਂ ਯੋਜਨਾਵਾਂ ਦੇ ਲਾਗੂਕਰਨ ਵਿੱਚ ਪਾਰਦਰਸ਼ਿਤਾ ਹੋਣੀ ਚਾਹੀਦੀ ਹੈ, ਅਨੁਸੰਧਾਨ ਵਧਣਾ ਚਾਹੀਦਾ ਹੈ, ਕਿਸਾਨਾਂ ਨੂੰ ਮਹਿੰਗੀ ਫਸਲਾਂ ਦੇ ਵੱਲ ਜਾਣਾ ਚਾਹੀਦਾ ਹੈ, ਉਤਪਾਦਨ ਤੇ ਉਤਪਾਦਕਤਾ ਵਧਣ ਦੇ ਨਾਲ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਵਾਜਿਬ ਦਾਮ ਮਿਲਣੇ ਚਾਹੀਦੇ ਹਨ। ਪੀਐੱਮ ਦੇ ਇਸ ਸੱਦੇ ‘ਤੇ ਰਾਜ ਸਰਕਾਰਾਂ, ਕਿਸਾਨ ਭਰਾ-ਭੈਣ, ਵਿਗਿਆਨਿਕ ਪੂਰੀ ਤਾਕਤ ਦੇ ਨਾਲ ਜੁਟੇ ਹਨ ਅਤੇ ਇਸ ਵਿੱਚ ਆਈਸੀਏਆਰ ਦੀ ਵੀ ਪ੍ਰਮੁੱਖ ਭੂਮਿਕਾ ਹੋ ਰਹੀ ਹੈ। ਪਿਛਲੇ ਦਿਨਾਂ ਵਿੱਚ ਕਿਸਾਨਾਂ ਵਿੱਚ ਇੱਕ ਅਲੱਗ ਪ੍ਰਕਾਰ ਦਾ ਮੁਕਾਬਲਾ ਰਿਹਾ ਹੈ ਕਿ ਆਮਦਨ ਕਿਵੇਂ ਵਧਾਈ ਜਾਵੇ, ਨਾਲ ਹੀ ਪੀਐੱਮ ਸ਼੍ਰੀ ਮੋਦੀ ਦੇ ਸੱਦੇ ਦੇ ਬਾਅਦ ਕਾਰਪੋਰੇਟ ਖੇਤਰ ਨੂੰ ਵੀ ਲੱਗਿਆ ਕਿ ਖੇਤੀਬਾੜੀ ਵਿੱਚ ਉਨ੍ਹਾਂ ਦਾ ਯੋਗਦਾਨ ਵਧਣਾ ਚਾਹੀਦਾ ਹੈ,” ਉਨ੍ਹਾਂ ਨੇ ਕਿਹਾ।

https://ci3.googleusercontent.com/proxy/gUAw66Db1RrJCbEj_IyQoomzSQlF6RUdzRQpsU5o4iTFECBnCA9oYVtCl3k8lq-04C1xYeweQM4FLod2AqZel65QrL7n8MSQ4-6B24jbP78hDAEXDImnad_QCQ=s0-d-e1-ft#https://static.pib.gov.in/WriteReadData/userfiles/image/image001TBLI.jpg

ਸ਼੍ਰੀ ਤੋਮਰ ਨੇ ਭਾਰਤੀ ਖੇਤੀਬਾੜੀ ਦੀ ਵਿਕਾਸ ਯਾਤਰਾ ਅਤੇ ਆਈਸੀਏਆਰ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਉਤਪਾਦਨ ਵਿੱਚ ਅੱਜ ਅਸੀਂ ਵਿਸ਼ਵ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹਾਂ।

 “ਖੁਰਾਕ ਦੀਆਂ ਆਪਣੀਆਂ ਜ਼ਰੂਰਤਾਂ ਦੀ ਸਪਲਾਈ ਦੇ ਨਾਲ-ਨਾਲ ਹੋਰ ਦੇਸ਼ਾਂ ਨੂੰ ਵੀ ਉਪਲਬਧ ਕਰਾ ਰਹੇ ਹਾਂ। ਇਹ ਯਾਤਰਾ ਹੋਰ ਵਧੇ, ਇਸ ਦੇ ਲਈ ਭਾਰਤ ਸਰਕਾਰ ਯਤਨਸ਼ੀਲ ਹੈ। ਖੇਤੀ ਅਤੇ ਕਿਸਾਨਾਂ ਨੂੰ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਅੱਗੇ ਵਧਾਉਣਾ ਹੈ। ਆਈਸੀਏਆਰ ਤੇ ਖੇਤੀਬਾੜੀ ਵਿਗਿਆਨਿਕਾਂ ਨੇ ਖੇਤੀਬਾੜੀ ਦੇ ਵਿਕਾਸ ਵਿੱਚ ਬਹੁਤ ਚੰਗਾ ਕੰਮ ਕੀਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਨਵੇਂ ਬੀਜਾਂ ਦੀ ਖੋਜ ਕਰੀਏ, ਉਨ੍ਹਾਂ ਨੂੰ ਖੇਤਾਂ ਤੱਕ ਪਹੁੰਚਾਈਏ, ਉਤਪਾਦਕਤਾ ਵਧੇ, ਨਵੀਂ ਤਕਨੀਕ ਵਿਕਸਿਤ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇ। ਜਲਵਾਯੂ ਅਨੁਕੂਲ ਬੀਜਾਂ ਦੀਆਂ ਕਿਸਮਾਂ, ਫੋਰਟੀਫਾਈਡ ਕਿਸਮਾਂ ਜਾਰੀ ਕਰਨਾ ਇਸ ਵਿੱਚ ਸ਼ਾਮਲ ਹਨ। ਸਾਰੇ ਖੇਤਰਾਂ ਵਿੱਚ ਵਿਗਿਆਨੀਆਂ ਨੇ ਘੱਟ ਸਮੇਂ ਵਿੱਚ ਚੰਗਾ ਕੰਮ ਕੀਤਾ, ਜਿਸ ਦਾ ਲਾਭ ਦੇਸ਼ ਨੂੰ ਮਿਲ ਰਿਹਾ ਹੈ। ਆਈਸੀਏਆਰ ਬਹੁਤ ਹੀ ਮਹੱਤਵਪੂਰਨ ਸੰਸਥਾਨ ਹੈ, ਜਿਸ ਦੀਆਂ ਬ੍ਰਾਂਚਾਂ ਦੇਸ਼ਭਰ ਵਿੱਚ ਫੈਲੀਆਂ ਹੋਈਆਂ ਹਨ। ਖੇਤੀਬਾੜੀ ਦੀਆਂ ਜ਼ਰੂਰਤਾਂ ਦੀ ਸਪਲਾਈ ਦੇ ਲਈ ਸੰਸਥਾਨ ਲੱਗਿਆ ਹੋਇਆ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਅਵਸਰ ‘ਤੇ ਆਈਸੀਏਆਰ ਪਰਿਵਾਰ ਤੇ ਸਾਰੇ ਸੰਬੰਧਿਤ ਸੰਸਥਾਨ, ਵਿਗਿਆਨਿਕ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਇੱਕ ਨਿਰਧਾਰਿਤ ਮਿਆਦ ਦੇ ਦੌਰਾਨ ਅੰਤਰਰਾਸ਼ਟਰੀ ਪੱਧਰ ‘ਤੇ ਸਥਾਪਿਤ ਹੋ ਸਕਣ, ਦੇਸ਼ ਦੀ ਪ੍ਰਤਿਸ਼ਠਾ ਦੁਨੀਆ ਦੇ ਮਾਨਚਿੱਤਰ ’ਤੇ ਸਥਾਪਿਤ ਹੋ ਸਕਣ, ਦੁਨੀਆ ਨੂੰ ਅਸੀਂ ਖੇਤੀਬਾੜੀ ਖੇਤਰ ਵਿੱਚ ਯੋਗਦਾਨ ਦੇ ਸਕਣ,” ਉਨ੍ਹਾਂ ਨੇ ਕਿਹਾ।

ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਸਿੱਖਿਆ ਦੀ ਦ੍ਰਿਸ਼ਟੀ ਨਾਲ ਵੀ ਆਈਸੀਏਆਰ ਜ਼ਿੰਮੇਦਾਰੀ ਨਾਲ ਕੰਮ ਕਰ ਰਿਹਾ ਹੈ। ਨਵੀਂ ਸਿੱਖਿਆ ਨੀਤੀ ਦਾ ਸਮਾਵੇਸ਼ ਖੇਤੀਬਾੜੀ ਖੇਤਰ ਵਿੱਚ ਹੋਵੇ, ਇਸ ‘ਤੇ ਕੰਮ ਕੀਤਾ ਗਿਆ ਹੈ। ਸਕੂਲਾਂ ਵਿੱਚ ਵੀ ਖੇਤੀਬਾੜੀ ਪਾਠਕ੍ਰਮ ਜੁੜੇ, ਇਸ ਦਿਸ਼ਾ ਵਿੱਚ ਵੀ ਪਹਿਲ ਹੋਈ ਹੈ ਤਾਕਿ ਸ਼ੁਰੂ ਤੋਂ ਹੀ ਬੱਚਿਆਂ ਦੇ ਮਨ ਵਿੱਚ ਕ੍ਰਿਸ਼ੀ ਦੇ ਪ੍ਰਤੀ ਬਿਹਤਰ ਭਾਵ ਤੇ ਜਾਗਰੂਕਤਾ ਰਹੇ ਤੇ ਉਨ੍ਹਾਂ ਨੂੰ ਖੇਤੀਬਾੜੀ ਦੇ ਮਹੱਤਵ ਦੀ ਜਾਣਕਾਰੀ ਰਹੇ। ਅੱਜ ਜ਼ਰੂਰੀ ਹੈ ਕਿ ਅਸੀਂ ਖੇਤੀਬਾੜੀ ਦੇ ਨਵੇਂ ਆਯਾਮ ਸਥਾਪਿਤ ਕਰਨ ਤੇ ਖੇਤੀਬਾੜੀ ਨੂੰ ਅੱਗੇ ਵਧਾਉਣ ਦਾ ਕੰਮ ਕਰੀਏ। ਦੇਸ਼ ਵਿੱਚ 86 ਫੀਸਦੀ ਛੋਟੇ ਕਿਸਾਨ ਹਨ, ਜੋ ਨਿਵੇਸ਼ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੇ ਹਨ, ਇਨ੍ਹਾਂ ਕਿਸਾਨਾਂ ਦੀ ਮਾਲੀ ਹਾਲਤ ਸੁਧਾਰਣਾ ਸਾਡੇ ਲਈ ਮਹੱਤਵਪੂਰਨ ਹੈ। ਇਸ ਦੇ ਲਈ 6,865 ਕਰੋੜ ਰੁਪਏ ਦੇ ਖਰਚ ਨਾਲ ਦਸ ਹਜ਼ਾਰ ਨਵੇਂ ਫਾਰਮ ਪ੍ਰੋਡਿਊਸਰ ਔਰਗਨਾਈਜ਼ੇਸ਼ਨ (ਐੱਫਪੀਓ) ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਲਗਭਗ ਤਿੰਨ ਹਜ਼ਾਰ ਐੱਫਪੀਓ ਬਣ ਵੀ ਚੁੱਕੇ ਹਨ। ਇਨ੍ਹਾਂ ਦੇ ਮਾਧਿਅਮ ਨਾਲ ਛੋਟੇ-ਛੋਟੇ ਕਿਸਾਨ ਇਕਜੁੱਟ ਹੋਣਗੇ, ਜਿਸ ਨਾਲ ਖੇਤੀ ਦਾ ਰਕਬਾ ਵਧੇਗਾ ਅਤੇ ਉਹ ਮਿਲ ਕੇ ਤਕਨੀਕ ਦਾ ਉਪਯੋਗ ਕਰ ਸਕਣਗੇ, ਚੰਗੇ ਬੀਜ ਥੋਕ ਵਿੱਚ ਕੰਮ ਦਾਮ ‘ਤੇ ਖਰੀਦ ਕੇ ਇਨ੍ਹਾਂ ਦਾ ਉਪਯੋਗ ਕਰ ਸਕਣਗੇ, ਉਹ ਆਧੁਨਿਕ ਖੇਤੀ ਦੇ ਵੱਲ ਅਗ੍ਰਸਰ ਹੋਣਗੇ, ਜਿਸ ਨਾਲ ਉਨ੍ਹਾਂ ਦੀ ਤਾਕਤ ਵਧੇਗੀ ਅਤੇ ਛੋਟੇ ਕਿਸਾਨ ਆਤਮਨਿਰਭਰ ਬਣ ਸਕਣਗੇ।

ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਨਿਜੀ ਨਿਵੇਸ਼ ਦੇ ਲਈ ਸਰਕਾਰ ਨੇ ਇੱਕ ਲੱਖ ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ ਫੰਡ ਦਾ ਪ੍ਰਾਵਧਾਨ ਕੀਤਾ ਹੈ। ਨਾਲ ਹੀ ਹੋਰ ਸੰਬੰਧਿਤ ਖੇਤਰਾਂ ਨੂੰ ਮਿਲਾ ਕੇ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਫੰਡ ਤੈਅ ਕੀਤਾ ਗਿਆ ਹੈ। ਐਗ੍ਰੀ ਇਨਫ੍ਰਾ ਫੰਡ ਦੇ ਤਹਿਤ 14 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 10 ਹਜ਼ਾਰ ਕਰੋੜ ਰੁਪਏ ਮਨਜ਼ੂਰ ਵੀ ਹੋ ਗਏ ਹਨ। ਸਿੰਚਾਈ ਦੇ ਸਾਧਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ, ਜਲ ਸੀਮਿਤ ਹੈ ਇਸ ਲਈ ਸੂਖਮ ਸਿੰਚਾਈ ‘ਤੇ ਫੋਕਸ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਲਾਭ ਆਮ ਕਿਸਾਨਾਂ ਤੱਕ ਪਹੁੰਚਾਉਣ ਦੇ ਲਈ ਸੂਖਮ ਸਿੰਚਾਈ ਫੰਡ 5 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ 10 ਹਜ਼ਾਰ ਕਰੋੜ ਰੁਪਏ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਛੋਟੇ ਕਿਸਾਨਾਂ ਦੇ ਲਈ ਵਰਦਾਨ ਸਾਬਿਤ ਹੋਇਆ ਹੈ। ਇਸ ਸਕੀਮ ਵਿੱਚ ਹੁਣ ਤੱਕ ਲਗਭਗ ਸਾਢੇ 11 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਜਮ੍ਹਾਂ ਕਰਵਾਈ ਜਾ ਚੁੱਕੀ ਹੈ।

ਸ਼ੁਰੂ ਵਿੱਚ ਆਈਸੀਏਆਰ ਦੇ ਡਾਇਰੈਕਟਰ ਜਨਰਲ, ਡਾ. ਹਿਮਾਂਸ਼ੁ ਪਾਠਕ ਨੇ ਸੁਆਗਤੀ ਭਾਸ਼ਣ ਦਿੱਤਾ। ਸੰਚਾਲਨ ਡਿਪਟੀ ਡਾਇਰੈਕਟਰ ਜਨਰਲ ਡਾ. ਆਰ. ਸੀ. ਅਗ੍ਰਵਾਲ ਨੇ ਕੀਤਾ। ਆਈਸੀਏਆਰ ਦੇ ਸਾਬਕਾ ਡੀਜੀ. ਡਾ. ਤ੍ਰਿਲੋਚਨ ਮਹਾਪਾਤ੍ਰ ਸਮੇਤ ਖੇਤੀਬਾੜੀ ਯੂਨੀਵਰਸਿਟੀਆਂ ਦੇ ਚਾਂਸਲਰਾਂ, ਆਈਸੀਏਆਰ ਦੇ ਅਧਿਕਾਰੀਆਂ, ਸੀਨੀਅਰ ਫੈਕਲਟੀ, ਵਿਗਿਆਨਿਕਾਂ, ਪ੍ਰੋਫੈਸਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ, ਹੋਰ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ।

***************

ਏਪੀਐੱਸ/ਪੀਕੇ/ਐੱਮਐੱਸ


(Release ID: 1852575) Visitor Counter : 223