ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇੱਕ ਹੀ ਵਾਰ ਵਿੱਚ 8,000 ਤੋਂ ਅਧਿਕ ਸਰਕਾਰੀ ਕਰਮਚਾਰੀਆਂ ਨੂੰ ਸਾਮੂਹਿਕ ਤਰੱਕੀ ਪ੍ਰਦਾਨ ਕਰਨ ਲਈ ਡੀਓਪੀਟੀ ਦੀ ਸਰਾਹਨਾ ਕੀਤੀ, ਤਰੱਕੀ ਹੋਣ ਵਾਲੇ ਤਿੰਨ ਪ੍ਰਮੁੱਖ ਸਕੱਤਰੇਤ ਸੇਵਾਵਾਂ ਨਾਲ ਸੰਬੰਧਿਤ ਹਨ



ਡਾ.ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਸ ਉਦਾਰ ਨਿਰਣੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੱਤਰੇਤ ਸੇਵਾਵਾਂ ਸ਼ਾਸਨ ਦਾ ਲਾਜ਼ਮੀ ਮਧਿਅਮ ਹਨ

Posted On: 01 JUL 2022 6:12PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਜਨ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਕ ਹੀ ਬਾਰ ਵਿੱਚ 8,000 ਤੋਂ ਅਧਿਕ ਸਰਕਾਰੀ ਕਰਮਚਾਰੀਆਂ ਨੂੰ ਸਾਮੂਹਿਕ ਤਰੱਕੀ ਪ੍ਰਦਾਨ ਕਰਨ ਲਈ ਡੀਓਪੀਟੀ (ਪਰਸੋਨਲ ਅਤੇ ਟ੍ਰੇਨਿੰਗ ਵਿਭਾਗ) ਦੇ ਨਿਰਮਾਣ ਦੀ ਘੋਸ਼ਣਾ ਕੀਤੀ। ਤਰੱਕੀ ਹੋਣ ਵਾਲੇ ਕਰਮਚਾਰੀ ਤਿੰਨ ਪ੍ਰਮੁੱਖ ਸਕੱਤਰੇਤ ਸੇਵਾਵਾਂ ਨਾਲ ਸੰਬੰਧਿਤ ਹਨ।

https://ci3.googleusercontent.com/proxy/ypvy8N7i3YOBkRndovGf4zu9gK6nogHo97c5QDJTc2_uFK-gsT26jD42bXuvrViieOkyx64H_A7jakQpnIn6QrGI6ms9FKSQdaS8buQxQBzyjYYcG07yNfC9Eg=s0-d-e1-ft#https://static.pib.gov.in/WriteReadData/userfiles/image/image0014UAT.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰੀ ਸਕੱਤਰੇਤ ਸੇਵਾਵਾਂ (ਸੀਐੱਸਐੱਸਐੱਸ), ਕੇਂਦਰੀ ਸਕੱਤਰੇਤ ਸਟੈਨੋਗ੍ਰਾਫਰਜ਼ ਸੇਵਾਵਾਂ (ਸੀਐੱਸਐੱਸਐੱਸ) ਅਤੇ ਕੇਂਦਰੀ ਸਕੱਤਰੇਤ ਕਲੈਰੀਕਲ ਸੇਵਾਵਾਂ (ਸੀਐੱਸਐੱਸਐੱਸ) ਨਾਲ ਸੰਬੰਧਿਤ ਇਨ੍ਹਾਂ ਕਰਮਚਾਰੀਆਂ ਦੀ ਸਾਮੂਹਿਕ ਤਰੱਕੀ ਦੇ ਆਦੇਸ਼ ਪਿਛਲੇ ਦੋ ਮਹੀਨਿਆਂ ਵਿੱਚ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਡੀਓਪੀਟੀ ਦੇ ਕਈ ਪੜਾਵਾਂ ਦੀਆਂ ਉੱਚ ਪੱਧਰੀ ਮੀਟਿੰਗਾਂ ਦੇ ਬਾਅਦ ਜਾਰੀ ਕੀਤੇ ਗਏ। ਡਾ. ਸਿੰਘ ਨੇ ਕਿਹਾ ਕਿ ਇੱਥੇ ਤੱਕ ਕਿ ਕਾਨੂੰਨੀ ਮਾਹਿਰਾਂ ਨਾਲ ਵੀ ਵਿਆਪਕ ਰੂਪ ਤੋਂ ਵਿਚਾਰ-ਵਟਾਂਦਰੇ ਕੀਤੇ ਗਏ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਆਦੇਸ਼ ਲੰਬਿਤ ਰਿਟ ਪਟੀਸ਼ਨਾਂ ਦੇ ਅਨੁਸਾਰ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਦੇਖਣਾ ਨਿਰਾਸ਼ਾਜਨਕ ਹੈ ਕਿ ਸਰਕਾਰੀ ਕਰਮਚਾਰੀ ਬਿਨਾ ਕਿਸੇ ਉਚਿਤ ਤਰੱਕੀ ਦੇ ਸੇਵਾਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਸ ਉਦਾਰ ਫੈਸਲੇ ਲਈ ਧੰਨਵਾਦ ਦਿੱਤਾ। ਕੁੱਲ਼ 8,089 ਤਰੱਕੀ ਪ੍ਰਾਪਤ ਕਰਮਚਾਰੀਆਂ ਵਿੱਚੋਂ 4,734 ਸੀਐੱਸਐੱਸ ਨਾਲ ਸੰਬੰਧਿਤ ਹਨ। 2,966 ਸੀਐੱਸਐੱਸਐੱਸ ਨਾਲ ਸੰਬੰਧਿਤ ਹਨ ਅਤੇ 389 ਸੀਐੱਸਸੀਐੱਸ ਨਾਲ ਸੰਬੰਧਿਤ ਹਨ।

ਡਾ. ਜਿਤੇਂਦਰ ਸਿੰਘ ਨੇ ਇਸ ਮੁੱਦੇ ਦਾ ਸਮਾਧਾਨ ਕਰਨ ਲਈ ਕਈ ਅਵਸਰਾਂ ਤੇ ਕੇਂਦਰੀ ਸਕੱਤਰ ਦੇ ਅਧਿਕਾਰੀਆਂ ਦੇ ਪ੍ਰਤੀਨਿਧੀਮੰਡਲਾਂ ਨਾਲ ਵੀ ਮੁਲਾਕਾਤ ਕੀਤੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਤਿੰਨਾਂ ਸੇਵਾਵਾਂ- ਸੀਐੱਸਐੱਸ, ਸੀਐੱਸਐੱਸਐੱਸ ਅਤੇ ਸੀਐੱਸਸੀਐੱਸ ਕੇਂਦਰੀ ਸਕੱਤਰੇਤ ਦੇ ਕੰਮਕਾਜ ਦੀ ਰੀੜ੍ਹ ਦੀ ਹੱਡੀ ਹੈ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਯਾਦ ਕੀਤਾ ਕਿ ਲਗਭਗ ਤਿੰਨ ਸਾਲ ਪਹਿਲਾਂ, ਡੀਓਪੀਟੀ ਨੇ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਪੱਧਰਾਂ ਤੇ ਲਗਭਗ 4,000 ਅਧਿਕਾਰੀਆਂ ਨੂੰ ਸਾਮੂਹਿਕ ਰੂਪ ਤੋਂ ਤਰੱਕੀ ਦਿੱਤੀ ਸੀ ਜਿਸ ਦੀ ਵਿਆਪਕ ਰੂਪ ਤੋਂ ਸਰਾਹਨਾ ਕੀਤੀ ਗਈ ਸੀ। ਉਨ੍ਹਾਂ ਨੇ ਯਾਦ ਕੀਤਾ ਕਿ ਇਨ੍ਹਾਂ ਵਿੱਚੋਂ ਕਈ ਤਰੱਕੀ ਆਦੇਸ਼ ਵੀ ਜਾਰੀ ਕੀਤੇ ਗਏ ਸਨ, ਜੋ ਲੰਬਿਤ ਰਿਟ ਪਟੀਸ਼ਨਾਂ ਦੇ ਪਰਿਣਾਮ ਦੇ ਅਧੀਨ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਕੱਤਰੇਤ ਸਰਵਿਸ ਸ਼ਾਸਨ ਦੇ ਲਾਜ਼ਮੀ ਮਧਿਅਮ ਹਨ ਕਿਉਂਕਿ ਉਨ੍ਹਾਂ ਦੇ ਦੁਆਰਾ ਤਿਆਰ ਕੀਤੇ ਗਏ ਨੋਟ ਅਤੇ ਡ੍ਰਾਫਟ ਸਰਕਾਰੀ ਨੀਤੀਆਂ ਦਾ ਅਧਾਰ ਬਣਦੇ ਹਨ ਕਿਉਂਕਿ ਪ੍ਰਸਤਾਵ ਸਰਕਾਰੀ ਕ੍ਰਮ ਅਨੁਸਾਰ ਵਿੱਚ ਵਿਭਿੰਨ ਪੜਾਵਾਂ ਤੋਂ ਗੁਜਰਦੇ ਹਨ।

*****

ਐੱਸਐੱਨਸੀ/ਆਰਆਰ



(Release ID: 1847033) Visitor Counter : 86


Read this release in: English , Urdu , Hindi